ਗ੍ਰਹਿ ਮੰਤਰਾਲਾ

ਕੇਂਦਰ ਪੱਛਮ ਬੰਗਾਲ ਵਿੱਚ ਰਾਹਤ ਅਤੇ ਪੁਨਰਵਾਸ ਕਾਰਜਾਂ ਦੀ ਪ੍ਰਗਤੀ ਦੀ ਸਮੀਖਿਆ ਕਰ ਰਿਹਾ ਹੈ

Posted On: 25 MAY 2020 3:59PM by PIB Chandigarh

ਪੱਛਮ ਬੰਗਾਲ ਵਿੱਚ ਚੱਕਰਵਾਤ ਅੰਫਾਨ ਨਾਲ ਪ੍ਰਭਾਵਿਤ ਖੇਤਰਾਂ ਵਿੱਚ ਤਾਲਮੇਲ ਦੇ ਯਤਨਾਂ ਅਤੇ ਪੁਨਰਵਾਸ ਉਪਾਵਾਂ ਨੂੰ ਜਾਰੀ ਰੱਖਦੇ ਹੋਏਰਾਸ਼ਟਰੀ ਸੰਕਟ ਪ੍ਰਬੰਧਨ ਕਮੇਟੀ  (ਐੱਨਸੀਐੱਮਸੀ)  ਨੇ ਅੱਜ ਕੈਬਨਿਟ ਸਕੱਤਰ ਸ਼੍ਰੀ ਰਾਜੀਵ ਗਾਬਾ  ਦੀ ਪ੍ਰਧਾਨਗੀ ਵਿੱਚ ਪੰਜਵੀਂ ਵਾਰ ਬੈਠਕ ਕੀਤੀ।

 

ਪ੍ਰਧਾਨ ਮੰਤਰੀ ਦੁਆਰਾ ਆਪਣੇ ਹਵਾਈ ਸਰਵੇਖਣ ਅਤੇ ਪੱਛਮ ਬੰਗਾਲ ਸਰਕਾਰ ਨਾਲ ਰਾਹਤ ਯਤਨਾਂ ਦੀ ਸਮੀਖਿਆ ਦੇ ਬਾਅਦ ਕੀਤੇ ਗਏ ਐਲਾਨ ਅਨੁਸਾਰ ਰਾਜ ਸਰਕਾਰ ਨੂੰ 1,000 ਕਰੋੜ ਰੁਪਏ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ।

 

ਪੱਛਮ ਬੰਗਾਲ ਦੇ ਮੁੱਖ ਸਕੱਤਰ ਨੇ ਰਾਹਤ ਅਤੇ ਪੁਨਰਵਾਸ ਕਾਰਜਾਂ ਲਈ ਪ੍ਰਦਾਨ ਕੀਤੀ ਗਈ ਸਹਾਇਤਾ ਲਈ ਕੇਂਦਰ ਦਾ ਧੰਨਵਾਦ ਕੀਤਾ। ਰਾਜ  ਦੇ ਚੱਕਰਵਾਤ ਪ੍ਰਭਾਵਿਤ ਖੇਤਰਾਂ ਵਿੱਚ ਬਿਜਲੀ ਅਤੇ ਦੂਰਸੰਚਾਰ ਸੇਵਾਵਾਂ ਦੀ ਬਹਾਲੀ ਨੂੰ ਪ੍ਰਾਥਮਿਕਤਾ ਦਿੱਤੀ ਜਾਵੇਗੀ।  ਹਾਲਾਂਕਿ ਜ਼ਿਆਦਾਤਰ ਖੇਤਰਾਂ ਵਿੱਚ ਦੂਰਸੰਚਾਰ ਸੰਪਰਕ ਬਹਾਲ ਕਰ ਦਿੱਤਾ ਗਿਆ ਹੈਲੇਕਿਨ ਲੋਕਲ ਪਾਵਰ ਡਿਸਟ੍ਰੀਬਿਊਸ਼ਨ ਨੈੱਟਵਰਕ ਨੂੰ ਹੋਏ ਨੁਕਸਾਨ ਨੇ ਕੁਝ ਖੇਤਰਾਂ ਵਿੱਚ ਬਿਜਲੀ ਸਪਲਾਈ ਦੀ ਪੂਰਨ ਬਹਾਲੀ ਨੂੰ ਪ੍ਰਭਾਵਿਤ ਕੀਤਾ ਹੈ।  ਇਨ੍ਹਾਂ ਯਤਨਾਂ ਵਿੱਚ ਕੇਂਦਰੀ  ਏਜੰਸੀਆਂ ਦੇ ਨਾਲ-ਨਾਲ ਗੁਆਂਢੀ ਰਾਜਾਂ ਦੀਆਂ ਟੀਮਾਂ ਨੂੰ ਵੀ ਤੈਨਾਤ ਕੀਤਾ ਗਿਆ ਹੈ।

 

ਇਸੇ ਦੌਰਾਨ, ਕੋਲਕਾਤਾ ਵਿੱਚ ਸੜਕਾਂ ਉੱਤੇ ਆਵਾਜਾਈ ਬਹਾਲੀ ਲਈ ਉਨ੍ਹਾਂ ਦੀ ਸਫਾਈ ਦੇ ਕੰਮ ਵਿੱਚ ਐੱਨਡੀਆਰਐੱਫ ਅਤੇ ਐੱਸਡੀਆਰਐੱਫ ਦੀਆਂ ਟੀਮਾਂ ਨਾਲ ਸੈਨਾ ਨੂੰ ਤੈਨਾਤ ਕੀਤਾ ਗਿਆ ਹੈ।

 

ਪੁਨਰਵਾਸ ਕਾਰਜਾਂ ਵਿੱਚ ਹੋਈ ਪ੍ਰਗਤੀ ਨੂੰ ਦੇਖਦੇ ਹੋਏ ਕੈਬਨਿਟ ਸਕੱਤਰ ਨੇ ਸਲਾਹ ਦਿੱਤੀ ਕਿ ਬਿਜਲੀ ਦੀ ਪੂਰਨ ਕਨੈਕਟੀਵਿਟੀ ਦੂਰਸੰਚਾਰ ਸੇਵਾ ਅਤੇ ਪੇਅਜਲ ਸਪਲਾਈ ਨੂੰ ਪ੍ਰਾਥਮਿਕਤਾ ਦੇ ਅਧਾਰ ਉੱਤੇ ਬਹਾਲ ਕੀਤਾ ਜਾਣਾ ਚਾਹੀਦਾ ਹੈ।  ਕੇਂਦਰੀ  ਏਜੰਸੀਆਂ ਰਾਜ ਦੀਆਂ ਜ਼ਰੂਰਤਾਂ  ਦੇ ਅਨੁਸਾਰ ਕਿਸੇ ਵੀ ਪ੍ਰਕਾਰ ਦੀ ਸਹਾਇਤਾ ਦੇਣ ਲਈ ਤਿਆਰ ਹਨ।  ਰਾਜ ਦੀ ਮੰਗ  ਦੇ ਅਧਾਰ ਉੱਤੇ ਅਨਾਜ ਦੇ ਉਚਿਤ ਭੰਡਾਰ ਵੀ ਸਪਲਾਈ ਲਈ ਤਿਆਰ ਰੱਖੇ ਗਏ ਹਨ।

 

ਗ੍ਰਹਿ ਮੰਤਰਾਲਾ  ਜਲਦੀ ਹੀ ਨੁਕਸਾਨ ਦਾ ਮੁੱਲਾਂਕਣ ਕਰਨ ਲਈ ਇੱਕ ਸੈਂਟਰਲ ਟੀਮ ਭੇਜੇਗਾ।

 

ਕੈਬਨਿਟ ਸਕੱਤਰ ਨੇ ਇਹ ਵੀ ਸੁਝਾਅ ਦਿੱਤਾ ਕਿ ਪੱਛਮੀ ਬੰਗਾਲ ਸਰਕਾਰ ਆਪਣੀਆਂ ਹੋਰ ਜ਼ਰੂਰਤਾਂ ਬਾਰੇ ਸੰਕੇਤ ਦੇ ਸਕਦੀ ਹੈ ਅਤੇ ਕੇਂਦਰੀ ਮੰਤਰਾਲਿਆਂ/ਏਜੰਸੀਆਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਉਹ ਹਰ ਪ੍ਰਕਾਰ ਦੀ ਜ਼ਰੂਰੀ ਸਹਾਇਤਾ ਤੇਜ਼ੀ ਨਾਲ ਪ੍ਰਦਾਨ ਕਰਨ ਲਈ ਰਾਜ ਸਰਕਾਰ ਨਾਲ ਨਜ਼ਦੀਕੀ ਤਾਲਮੇਲ ਬਣਾ ਕੇ ਰੱਖਣ।

 

 

 

ਪੱਛਮ ਬੰਗਾਲ  ਦੇ ਮੁੱਖ ਸਕੱਤਰ ਨੇ ਵੀਡੀਓ ਕਾਨਫਰੰਸ  ਜ਼ਰੀਏ ਐੱਨਸੀਐੱਮਸੀ  ਦੀ ਬੈਠਕ ਵਿੱਚ ਹਿੱਸਾ ਲਿਆ।  ਬੈਠਕ ਵਿੱਚ ਗ੍ਰਹਿ ਮੰਤਰਾਲੇਬਿਜਲੀਦੂਰਸੰਚਾਰਖੁਰਾਕ ਅਤੇ ਜਨਤਕ ਵੰਡਸਿਹਤ ਪੇਅਜਲ ਅਤੇ ਸਵੱਛਤਾਐੱਚਕਿਊ ਆਈਡੀਐੱਸਐੱਨਡੀਐੱਮਏ ਅਤੇ ਐੱਨਡੀਆਰਐੱਫ  ਦੇ ਸੀਨੀਅਰ ਅਧਿਕਾਰੀਆਂ ਨੇ ਵੀ ਹਿੱਸਾ ਲਿਆ ।

 

 

*****

 

ਵੀਜੇ/ਐੱਸਐੱਨਸੀ/ਵੀਐੱਮ



(Release ID: 1626825) Visitor Counter : 145