ਜਲ ਸ਼ਕਤੀ ਮੰਤਰਾਲਾ

ਜਲ ਸ਼ਕਤੀ ਮੰਤਰੀ ਨੇ ਵਿਸ਼ਵ ਕੱਛੂਕੁੰਮਾ ਦਿਵਸ ਮੌਕੇ ਜਲ ਜੀਵਾਂ ਨੂੰ ਬਚਾਉਣ ਦਾ ਸੱਦਾ ਦਿੱਤਾ

"ਬਾਇਓਡਾਇਵਰਸਿਟੀ (ਜੈਵ ਵਿਭਿੰਨਤਾ) ਦੇਸ਼ ਦੀ ਸੱਭਿਆਚਾਰ ਦਾ ਜ਼ਰੂਰੀ ਹਿੱਸਾ ਹੈ":ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ

ਅੰਤਰਰਾਸ਼ਟਰੀ ਬਾਇਓਡਾਇਵਰਸਿਟੀ (ਜੈਵ ਵਿਭਿੰਨਤਾ) ਦਿਵਸ ਕੱਲ੍ਹ ਮਨਾਇਆ ਗਿਆ

Posted On: 23 MAY 2020 8:20PM by PIB Chandigarh

 

ਨੈਸ਼ਨਲ ਮਿਸ਼ਨ ਫ਼ਾਰ ਕਲੀਨ ਗੰਗਾ (ਐੱਨਐੱਮਸੀਜੀ) ਨੇ ਵਾਇਲਡਲਾਈਫ ਇੰਸਟੀਟਿਊਟ ਆਵ੍ ਇੰਡੀਆ (ਡਬਲਿਊਆਈਆਈ) ਨਾਲ ਮਿਲ ਕੇ ਬਾਇਓਡਾਇਵਰਸਿਟੀ(ਜੈਵ ਵਿਭਿੰਨਤਾ)ਸੰਭਾਲ਼ ਲਈ ਪਹਿਲ ਦੇ ਦੂਜੇ ਪੜਾਅ ਤਹਿਤ ਵੈਬੀਨਾਰ ਰਾਹੀਂ ਵਿਸ਼ਵ ਕੱਛੂਕੁੰਮਾ ਦਿਵਸ ਮਨਾਇਆ ਗਿਆ,ਜਿਸ ਵਿੱਚ ਵਿਆਪਕ ਰੂਪ ਵਿੱਚ ਸ਼ਿਰਕਤ ਕੀਤੀ ਗਈ। ਐੱਨਐੱਮਸੀਜੀ ਦੇ ਡਾਇਰੈਕਟਰ ਜਨਰਲ ਸ਼੍ਰੀ ਰਾਜੀਵ ਰੰਜਨ ਮਿਸ਼ਰਾ,ਡਬਲਿਊਆਈਆਈ ਦੇ ਡਾਇਰੈਕਟਰ ਡਾ. ਧਨੰਜੈ ਮੋਹਨ,ਸਕੂਲਾਂ ਦੇ ਬੱਚੇ ਅਤੇ ਡਬਲਿਊਆਈਆਈ ਦੇ ਟੀਮ ਮੈਂਬਰਾਂ ਅਤੇ ਪੰਜ ਗੰਗਾ ਰਾਜਾਂ ਦੇ ਗੰਗਾ ਪ੍ਰਹਰੀਆਂ ਅਤੇ ਗੰਗਾ ਪ੍ਰਹਰੀ ਮੈਂਟਰਸ ਨੇ ਔਨਲਾਈਨ ਹਿੱਸਾ ਲਿਆ।

 

ਵਿਸ਼ਵ ਕੱਛੂਕੁੰਮਾ ਦਿਵਸ ਮੌਕੇ ਟੀਮ ਮੈਂਬਰਾਂ ਨੂੰ ਵਿਸ਼ੇਸ਼ ਸੰਦੇਸ਼ ਦਿੰਦਿਆਂ ਕੇਂਦਰੀ ਜਲ ਸ਼ਕਤੀ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ," ਬਾਇਓਡਾਇਵਰਸਿਟੀ (ਜੈਵ ਵਿਭਿੰਨਤਾ) ਭਾਰਤੀ ਸੱਭਿਆਚਾਰ ਦਾ ਅਹਿਮ ਹਿੱਸਾ ਹੈ ਅਤੇ ਜੇ ਅਸੀਂ ਕੱਛੂਕੁੰਮੇ ਦੀ ਗੱਲ ਕਰੀਏ ਤਾਂ ਇਨ੍ਹਾਂ ਨੂੰ ਸਾਡੇ ਸੱਭਿਆਚਾਰ ਵਿੱਚ ਪੁਰਾਤਨ ਸਮਿਆਂ ਤੋਂ ਪੂਜਿਆ ਜਾਂਦਾ ਹੈ" ।ਉਨ੍ਹਾਂ ਕਿਹਾ,'ਕੱਛੂਕੁੰਮੇ ਜਲ ਦੇ ਸਰੋਤਾਂ ਨੂੰ ਸਾਫ ਕਰਨ ਦਾ ਕੰਮ ਕਰਦੇ ਹਨ ਅਤੇ ਇਸ ਲਈ ਉਹ ਸਾਡੇ ਤੋਂ ਕੋਈ ਕੀਮਤ ਵੀ ਨਹੀਂ ਵਸੂਲਦੇ।ਉਨ੍ਹਾਂ ਅਤੇ ਹੋਰ ਜੰਗਲੀ ਜੀਵਾਂ ਦੀ ਸੰਭਾਲ਼ ਲਈ ਐੱਨਐੱਮਸੀਜੀ ਨੇ ਕਈ ਕਦਮ ਚੁੱਕੇ ਹਨ ਜਿਸ ਵਿੱਚ ਸੰਭਾਲ਼ ਕੇਂਦਰ ਸਥਾਪਿਤ ਕਰਨਾ ਅਤੇ ਵਿਸ਼ੇ ਤੇ ਲੋਕਾਂ ਵਿੱਚ ਜਾਗਰੂਕਤਾ ਲਿਆਉਣਾ ਸ਼ਾਮਲ ਹਨ।'

 

https://ci4.googleusercontent.com/proxy/21joC93-6d5lk0eLJE7VIrO0fp1FEu8T1XO6Tp-jtqH4el9RYoo-2nlJlejgRd8g9IpPoYQUhDQDXDUzO5OWzDQZHuXW3dEpK99sRT6Vu4RdLV55ssfG=s0-d-e1-ft#https://static.pib.gov.in/WriteReadData/userfiles/image/image001OXQS.jpg 

ਗੰਗਾ ਕੁਐਸਟ ਕੁਇਜ਼ (Ganga Quest Quiz) ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਿੱਚ ਦੇਸ਼ ਵਿਦੇਸ਼ ਤੋਂ ਹਿੱਸਾ ਲੈਣ ਲਈ ਅੰਤਿਮ ਮਿਤੀ 30 ਮਈ,2020 ਤੱਕ ਵਧਾਈ ਗਈ ਹੈ ਤਾਂ ਜੋ ਵੱਧ ਤੋਂ ਵੱਧ ਲੋਕਾਂ ਦੀ ਭਾਗੀਦਾਰੀ ਹੋ ਸਕੇ। ਸ਼੍ਰੀ ਮਿਸ਼ਰਾ ਨੇ ਕਿਹਾ, "ਗੰਗਾ ਕੁਐਸਟ ਕੁਇਜ਼ ਕੇਵਲ ਇੱਕ ਪ੍ਰਤੀਯੋਗਤਾ ਨਹੀਂ ਬਲਕਿ ਇਸ ਦਾ ਮਕਸਦ ਲੋਕਾਂ ਵਿੱਚ ਜਾਗਰੂਕਤਾ ਫੈਲਾਉਣਾ ਅਤੇ ਇਸ ਮੁਹਿੰਮ ਨਾਲ ਜੋੜਨਾ ਹੈ।ਮੈਂ ਉਨ੍ਹਾਂ ਸਾਰਿਆਂ ਨੂੰ ਇਸ ਪ੍ਰਤੀਯੋਗਤਾ ਵਿੱਚ ਹਿੱਸਾ ਲੈਣ ਦੀ ਅਪੀਲ ਕਰਦਾ ਹਾਂ ਜਿਹੜੇ ਵੀ 10 ਸਾਲ ਤੋਂ ਵੱਧ ਉਮਰ ਦੇ ਹਨ।'

 

ਇਸ ਮੌਕੇ ਵਿਸ਼ਵ ਕੱਛੂਕੁੰਮਾ ਦਿਵਸ ਸਬੰਧੀ ਔਨਲਾਈਨ ਕਰਵਾਏ ਗਏ ਚਿੱਤਰਕਾਰੀ,ਨਾਅਰਾ ਲੇਖਣ ਅਤੇ ਲੇਖ ਮੁਕਾਬਲਿਆਂ ਦੇ ਜੇਤੂਆਂ ਦਾ ਐਲਾਨ ਕੀਤਾ ਗਿਆ ।ਭਾਰਤ ਅਤੇ ਵਿਦੇਸ਼ਾਂ ਤੋਂ ਬੱਚਿਆਂ ਨੇ ਔਨਲਾਈਨ ਭਾਗ ਲਿਆ।ਇਸ ਦਿਨ ਨੂੰ ਯਾਦਗਾਰ ਬਣਾਉਣ ਲਈ  ਸ੍ਰੀ ਸ਼ੇਖਾਵਤ ਨੇ ਬੱਚਿਆਂ ਲਈ ਕਹਾਣੀ ਪੁਸਤਕ,"ਬਿਨ ਵੇਤਨ ਕੇ ਕਰੇ ਸਫ਼ਾਈ" ਰਿਲੀਜ਼ ਕੀਤੀ ਗਈ।ਇਸ ਕਿਤਾਬ ਦੀ ਜਿਲਦ ਉੱਪਰ ਕੱਛੂਕੁੰਮੇ ਬਾਰੇ ਤੱਥ ਕਹਾਣੀ ਦੇ ਰੂਪ ਵਿੱਚ ਦਿਖਾਏ ਗਏ ਹਨ।ਸ਼੍ਰੀ ਸ਼ੇਖਾਵਤ ਨੇ ਨਵੀਨ ਢੰਗ ਨਾਲ ਲਿਖੀ ਇਸ ਪੁਸਤਕ ਦੀ ਸ਼ਲਾਘਾ ਕੀਤੀ ਜਿਸ ਵਿੱਚ ਨਦੀਆਂ ਦੇ ਵਾਤਾਵਰਣ ਨੂੰ ਬਣਾਈ ਰੱਖਣ ਵਿੱਚ ਕੱਛੂਕੁੰਮਿਆਂ ਦੀ ਮਹੱਤਤਾ ਬਾਰੇ ਦੱਸਿਆ ਗਿਆ ਹੈ ਅਤੇ ਨਦੀਆਂ ਵਿੱਚ ਇੰਨ੍ਹਾਂ ਦੀ ਸੰਭਾਲ਼ ਲਈ ਸਾਰਿਆਂ ਨੂੰ ਯੋਗਦਾਨ ਦੇਣ ਦੀ ਅਪੀਲ ਕੀਤੀ ਗਈ ਹੈ।

 

ਵੈਬੀਨਾਰ ਰਾਹੀਂ ਕੱਛੂਕੁੰਮਿਆਂ ਦੇ ਦਿਲਚਸਪ ਤੱਥਾਂ ਬਾਰੇ ਇੱਕ ਕਹਾਣੀ ਪੋਸਟਰ ਵੀ ਦਿਖਾਇਆ ਗਿਆ।ਇਸ ਪੋਸਟਰ ਰਾਹੀਂ ਕੱਛੂਕੁਮਿਆਂ ਸਬੰਧੀ ਤੱਥਾਂ ਅਤੇ ਉਨ੍ਹਾਂ ਲਈ ਪੈਦਾ ਖ਼ਤਰਿਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ।

 

"ਟਰਟਲਸ ਆਵ੍ ਗੰਗਾ ਰਿਵਰ ਬੇਸਿਨ"(Turtles of Ganga River basin) ਵਿਸ਼ੇ ਤੇ ਇੱਕ ਦਸਤਾਵੇਜ਼ੀ ਫ਼ਿਲਮ ਵੀ ਦਿਖਾਈ ਗਈ।ਇਸ ਰਾਹੀਂ ਲੋਕਾਂ ਨੂੰ ਗੰਗਾ ਨਦੀ ਵਿੱਚ ਪਾਏ ਜਾਣ ਵਾਲੇ ਕੱਛੂ ਕੁਮਿਆਂ ਦੀਆਂ ਭਿੰਨ-ਭਿੰਨ ਪ੍ਰਜਾਤੀਆਂ ਬਾਰੇ ਜਾਗਰੂਕ ਕੀਤਾ ਗਿਆ।

 

ਆਪਣੇ ਸੰਬੋਧਨ ਵਿੱਚ ਸ਼੍ਰੀ ਮਿਸ਼ਰਾ ਨੇ ਡਬਲਿਊਆਈਆਈ ਅਤੇ ਗੰਗਾ ਪ੍ਰਹਰੀਆਂ ਦੇ ਲੋਕਾਂ ਨੂੰ ਬਾਇਓਡਾਇਵਰਸਿਟੀ (ਜੈਵ ਵਿਭਿੰਨਤਾ) ਦੀ ਸੰਭਾਲ਼ ਬਾਰੇ ਜਾਗਰੂਕ ਕਰਨ ਦੇ ਯਤਨਾਂ ਦੀ ਸ਼ਲਾਘਾ ਕੀਤੀ।ਉਨ੍ਹਾਂ ਸਾਰਿਆਂ ਨੂੰ ਅੱਗੇ ਵਧ ਕੇ ਕੱਛੂਕੁਮਿਆਂ ਅਤੇ ਗੰਗਾ ਨਦੀ ਵਿੱਚ ਬਾਇਓਡਾਇਵਰਸਿਟੀ (ਜੈਵ ਵਿਭਿੰਨਤਾ) ਦੀ ਸੰਭਾਲ਼ ਲਈ ਇੱਕ ਦੂਜੇ ਨਾਲ ਜੁੜਨ ਦੀ ਅਪੀਲ ਕੀਤੀ। ਡਾ. ਮੋਹਨ ਨੇ ਕੱਛੂਕੁੰਮਾ ਦਿਵਸ ਨੂੰ ਮਨਾਉਣ ਦੀ ਮਹੱਤਤਾ ਅਤੇ ਗੰਗਾ ਪ੍ਰਹਰੀਆਂ ਦੀ ਭੂਮਿਕਾ ਦਾ ਜ਼ਿਕਰ ਕੀਤਾ।

 

ਗੰਗਾ ਨਦੀ ਵਿੱਚ ਬਾਇਓਡਾਇਵਰਸਿਟੀ(ਜੈਵ ਵਿਭਿੰਨਤਾ)ਦੀ ਸੰਭਾਲ਼ "ਨਮਾਮੀ ਗੰਗੇ" ਪ੍ਰੋਗਰਾਮ ਦਾ ਮਹੱਤਵਪੂਰਨ ਹਿੱਸਾ ਹੈ,ਇਸ ਸਬੰਧੀ ਕੌਮਾਂਤਰੀ ਬਾਇਓਡਾਇਵਰਸਿਟੀ(ਜੈਵ ਵਿਭਿੰਨਤਾ)ਦਿਵਸ ਕੱਲ੍ਹ ਪੂਰੇ ਉਤਸ਼ਾਹ ਨਾਲ ਐੱਨਐੱਮਸੀਜੀ ਅਤੇ ਡਬਲਿਊਆਈਆਈ ਵੱਲੋਂ "ਸਾਡੇ ਹੱਲ ਕੁਦਰਤ ਵਿੱਚ ਹਨ"("Our Solutions are in Nature") ਵਿਸ਼ੇ ਤੇ ਵੈਬੀਨਾਰ ਰਾਹੀਂ ਮਨਾਇਆ ਗਿਆ।ਜੈਵਿਕ ਸੰਭਾਲ਼ ਸਬੰਧੀ ਜਾਗਰੂਕਤਾ ਲਈ ਸ੍ਰੀ ਮਿਸ਼ਰਾ,ਡਾ. ਮੋਹਨ,ਐੱਨ ਐੱਮ ਸੀ ਜੀ ਦੀ ਟੀਮ ਅਤੇ ਵੱਖ-ਵੱਖ ਸੰਗਠਨਾਂ ਦੇ ਮਾਹਿਰਾਂ ਅਤੇ ਗੰਗਾ ਪ੍ਰਹਰੀਆਂ ਨੇ ਹਿੱਸਾ ਲਿਆ।

 

 ਪ੍ਰੋਗਰਾਮ ਦੌਰਾਨ ਐੱਨਐੱਮਸੀਜੀ ਦੇ ਡੀਜੀ  ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਗੰਗਾ ਦੇ ਕਾਇਆਕਲਪ ਲਈ ਸਾਂਝੇ ਯਤਨ ਕਰਨ ਲਈ ਕਿਹਾ।ਇਹ ਸਾਂਝੇ ਯਤਨ ਇੱਕ ਜਨ ਅੰਦੋਲਨ ਬਣਨੇ ਚਾਹੀਦੇ ਹਨ।ਉਨ੍ਹਾਂ ਕਿਹਾ ਕਿ ਐੱਨਐੱਮਸੀਜੀ ਨੇ ਗੰਗਾ ਦੀ ਸਾਫ਼ ਸਫ਼ਾਈ ਵਿੱਚ ਕਾਫ਼ੀ ਹੱਦ ਤੱਕ ਸਫਲਤਾ ਪ੍ਰਾਪਤ ਕੀਤੀ ਹੈ।ਹਾਲਾਂਕਿ ਪਾਣੀ ਦੀ ਗੁਣਵੱਤਾ ਦੀ ਸਥਿਰਤਾ ਯਕੀਨੀ ਬਣਾਉਣ ਲਈ ਸਾਨੂੰ ਸਾਰਿਆਂ ਨੂੰ ਇੱਕ ਸੁਚੇਤ ਯਤਨ ਕਰਨ ਦੀ ਲੋੜ ਹੈ।

 

ਸਮਾਗਮ ਦੌਰਾਨ ਡਬਲਿਊਆਈਆਈ ਦੇ ਡਾਇਰੈਕਟਰ ਡਾ. ਮੋਹਨ ਨੇ ਗੰਗਾ ਪ੍ਰਹਰੀਆਂ ਅਤੇ ਬਾਇਓਡਾਇਵਰਸਿਟੀ(ਜੈਵ ਵਿਭਿੰਨਤਾ)ਲਈ ਕੰਮ ਕਰ ਰਹੇ ਸਾਰੇ ਸੰਗਠਨਾਂ ਅਤੇ ਮੀਡੀਆ ਸੰਗਠਨਾਂ ਨੂੰ ਪਹਿਲ ਕਰਨ ਲਈ ਕਿਹਾ ਤਾਂ ਜੋ ਨਦੀਆਂ ਦੇ ਜੀਵ ਵਿਭਿੰਨਤਾ ਨੂੰ ਸੁਰੱਖਿਅਤ ਕੀਤਾ ਜਾ ਸਕੇ। ਇਹ ਕਹਿਣਾ ਅਸਾਨ ਹੈ ਕਿ ਹੱਲ ਕੁਦਰਤ ਵਿੱਚ ਪਾਏ ਜਾਂਦੇ ਹਨ ਪਰ ਸਾਨੂੰ ਕੁਦਰਤ ਤੇ ਨਕਰਾਤਮਕ ਪ੍ਰਭਾਵ ਨੂੰ ਘੱਟ ਕਰਨਾ ਹੋਵੇਗਾ।

 

ਪਦਮ ਵਿਭੂਸ਼ਣ ਡਾ. ਅਨਿਲ ਪੀ ਜੋਸ਼ੀ ਨੇ ਗੰਗਾ ਪ੍ਰਹਰੀਆਂ ਵੱਲੋਂ ਪਿੰਡਾਂ ਵਿੱਚ ਬਾਇਓਡਾਇਵਰਸਿਟੀ(ਜੈਵ ਵਿਭਿੰਨਤਾ)ਸਬੰਧੀ ਜਾਗਰੂਕਤਾ ਫੈਲਾਉਣ ਵਿੱਚ ਸਫ਼ਲਤਾ ਹਾਸਲ ਦੀ ਸ਼ਲਾਘਾ ਕੀਤੀ।ਉਨ੍ਹਾਂ ਕਿਹਾ ਕਿ 41 % ਤੋਂ ਵੱਧ ਐਂਫੀਬੀਅਨ, 31% ਕੋਰਲ ਅਤੇ 33 % ਮੱਛੀਆਂ ਦੀਆਂ ਪ੍ਰਜਾਤੀਆਂ ਲੁਪਤ ਹੋ ਰਹੀਆਂ ਹਨ।

ਇਸ ਪ੍ਰੋਗਰਾਮ ਨਾਲ ਜੁੜੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਗੰਗਾ ਪ੍ਰਹਰੀਆਂ ਨੇ ਡਬਲਿਊਆਈਆਈ ਦੇਹਰਾਦੂਨ ਵੱਲੋਂ ਜੈਵਿਕ ਖੇਤੀ ਵਿੱਚ ਸਿਖਲਾਈ ਦੇ ਆਪਣੇ ਤਜ਼ਰਬੇ ਅਤੇ ਇਸਦੇ ਸਕਾਰਾਤਮਕ ਵਿੱਤੀ ਅਤੇ ਵਾਤਾਵਰਣ ਨਤੀਜਿਆਂ ਨੂੰ ਸਾਂਝਾ ਕੀਤਾ ਗਿਆ।

                                                                  ****

ਏਪੀਐੱਸ/ਪੀਕੇ



(Release ID: 1626558) Visitor Counter : 185


Read this release in: Hindi , English , Urdu , Tamil , Telugu