ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਜੰਮੂ-ਕਸ਼ਮੀਰ ਪਬਲਿਕ ਸਰਵਿਸ ਕਮਿਸ਼ਨ (ਲੋਕ ਸੇਵਾ ਕਮਿਸ਼ਨ) ਦੇ ਚੇਅਰਮੈਨ ਨੇ ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨਾਲ ਮੁਲਾਕਾਤ ਕੀਤੀ

Posted On: 23 MAY 2020 9:11PM by PIB Chandigarh

ਜੰਮੂ-ਕਸ਼ਮੀਰ ਦੇ ਪੀਐੱਸਸੀ (ਲੋਕ ਸੇਵਾ ਕਮਿਸ਼ਨ) ਦੇ ਨਵੇਂ ਨਿਯੁਕਤ ਚੇਅਰਮੈਨ ਬੀ. ਆਰ. ਸ਼ਰਮਾ ਨੇ ਅੱਜ ਕੇਂਦਰੀ ਉੱਤਰ ਪੂਰਬੀ ਖੇਤਰ ਵਿਕਾਸ, ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਲੋਕ ਸ਼ਿਕਾਇਤਾਂ ਅਤੇ ਪੈਨਸ਼ਨਾਂ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ (ਸੁਤੰਤਰ ਚਾਰਜ) ਡਾ. ਜਿਤੇਂਦਰ ਸਿੰਘ ਨਾਲ ਮੁਲਾਕਾਤ ਕੀਤੀ।

 

1984 ਬੈਚ ਦੇ ਆਈਏਐੱਸ ਅਧਿਕਾਰੀ ਸ਼੍ਰੀ ਬੀ. ਆਰ. ਸ਼ਰਮਾ, ਜੰਮੂ-ਕਸ਼ਮੀਰ ਕਾਡਰ ਨਾਲ ਸਬੰਧ ਰੱਖਦੇ ਹਨ ਅਤੇ ਕੇਂਦਰ ਸਰਕਾਰ ਨੂੰ ਡੈਪੂਟੇਸ਼ਨ 'ਤੇ ਜਾਣ ਤੋਂ ਪਹਿਲਾਂ ਜੰਮੂ-ਕਸ਼ਮੀਰ ਰਾਜ ਦੇ ਮੁੱਖ ਸਕੱਤਰ ਸਨ। ਬਾਅਦ ਵਿੱਚ ਉਨ੍ਹਾਂ ਨੂੰ ਚੇਅਰਮੈਨ ਐੱਸਐੱਸਸੀ (ਸਟਾਫ ਸਿਲੈਕਸ਼ਨ ਕਮਿਸ਼ਨ) ਨਿਯੁਕਤ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਮੁੜ ਤੋਂ ਉਨ੍ਹਾਂ ਨੂੰ ਇਸ ਅਹੁਦੇ ਤੇ ਅਗਲੇ 2 ਸਾਲਾਂ ਲਈ ਦੁਬਾਰਾ ਨਿਯੁਕਤ ਕੀਤਾ ਗਿਆ ਸੀ। ਹਾਲ ਹੀ ਵਿੱਚ, ਸ਼੍ਰੀ ਸ਼ਰਮਾ ਨੇ ਪਰਸੋਨਲ ਅਤੇ ਟ੍ਰੇਨਿੰਗ ਵਿਭਾਗ ਨੂੰ ਚੇਅਰਮੈਨ ਐੱਸਐੱਸਸੀ ਦੇ ਅਹੁਦੇ ਤੋਂ ਉਨ੍ਹਾਂ ਨੂੰ ਮੁਕਤ ਕਰਨ ਲਈ ਬੇਨਤੀ ਕੀਤੀ ਹੈ।

 

ਡਾ. ਜਿਤੇਂਦਰ ਸਿੰਘ ਨੇ ਬੀ ਆਰ ਸ਼ਰਮਾ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਜੰਮੂ ਕਸ਼ਮੀਰ ਦੇ ਨਵੇਂ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਵੱਖ-ਵੱਖ ਅਸਾਮੀਆਂ ਲਈ ਭਰਤੀ ਪ੍ਰਕਿਰਿਆ ਨੂੰ ਤੁਰੰਤ ਮੁੜ ਸੁਰਜੀਤ ਕਰਨ ਨੂੰ ਸਮੇਂ ਦੀ ਲੋੜ ਦੱਸਿਆਉਨ੍ਹਾਂ ਕਿਹਾ, ਜੰਮੂ-ਕਸ਼ਮੀਰ ਦੇ ਨਵੇਂ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਚੇਅਰਮੈਨ ਪੀਐੱਸਸੀ ਹੋਣ ਦੇ ਨਾਤੇ, ਸ਼੍ਰੀ ਸ਼ਰਮਾ ਦੀ ਅਗਾਮੀ ਜ਼ਿੰਮੇਵਾਰੀ ਕਾਫੀ ਅਹਿਮ ਹੈ, ਜਿਸ ਲਈ ਉਨ੍ਹਾਂ ਦਾ ਲੰਬਾ ਪ੍ਰਬੰਧਕੀ ਅਨੁਭਵ ਅਤੇ ਜੰਮੂ-ਕਸ਼ਮੀਰ ਬਾਰੇ ਉਨ੍ਹਾਂ ਦਾ ਗਿਆਨ ਮਦਦਗਾਰ ਹੋਵੇਗਾ।

 

ਸ਼੍ਰੀ ਸ਼ਰਮਾ ਨੇ ਡਾ: ਜਿਤੇਂਦਰ ਸਿੰਘ ਦੁਆਰਾ ਨਿਰੰਤਰ ਸਮਰਥਨ ਦੇਣ ਅਤੇ ਉਨ੍ਹਾਂ ਦੀ ਯੋਗ ਅਗਵਾਈ ਲਈ ਧੰਨਵਾਦ ਵੀ ਕੀਤਾ। ਚੇਅਰਮੈਨ ਐੱਸਐੱਸਸੀ ਦੇ ਕਾਰਜਕਾਲ ਦੌਰਾਨ, ਉਨ੍ਹਾਂ ਨੇ ਚੋਣ ਪ੍ਰਕਿਰਿਆ ਅਤੇ ਹੋਰ ਸਬੰਧਿਤ ਮਾਮਲਿਆਂ ਨਾਲ ਸਬੰਧਿਤ ਕੁਝ ਅਹਿਮ ਫੈਸਲਿਆਂ ਨੂੰ ਬਾਰੇ ,ਉਨ੍ਹਾਂ ਨੂੰ ਸਹੀ ਅਤੇ ਵਾਜਬ ਸਲਾਹ ਦੇਣ ਲਈ ਕੇਂਦਰੀ ਮੰਤਰੀ ਦਾ ਧੰਨਵਾਦ ਕੀਤਾ।

 

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੂੰ ਐੱਸਐੱਸਸੀ ਅਧੀਨ ਚਲ ਰਹੀਆਂ ਵੱਖ-ਵੱਖ ਸਿਲੈਕਸ਼ਨ ਪ੍ਰਕਿਰਿਆਵਾਂ ਦੀ ਮੌਜੂਦਾ ਸਥਿਤੀ ਦਾ ਅੱਪਡੇਟ ਵੀ ਸ਼੍ਰੀ ਸ਼ਰਮਾ ਨੇ ਦਿੱਤਾ, ਜੋ ਪਿਛਲੇ ਕੁਝ ਸਮੇਂ ਦੌਰਾਨ ਕੋਵਿਡ-19 ਮਹਾਮਾਰੀ ਕਾਰਨ ਪ੍ਰਭਾਵਿਤ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਚੇਅਰਮੈਨ ਐੱਸਐੱਸਸੀ ਦੇ ਅਤਿ ਮਹੱਤਵਪੂਰਨ ਅਹੁਦੇ ਤੇ ਸੇਵਾ ਨਿਭਾਉਣੀ, ਉਨ੍ਹਾਂ ਲਈ ਇੱਕ ਸਨਮਾਨ ਵਾਲੀ ਗੱਲ ਰਹੀ ਹੈ ਖਾਸ ਤੌਰ ਤੇ ਅਜਿਹੇ ਸਮੇਂ ਜਦੋਂ ਭਾਰਤ ਸਰਕਾਰ ਵੱਖ-ਵੱਖ ਸਰਕਾਰੀ ਅਹੁਦਿਆਂ ਤੇ ਵੱਧ ਤੋਂ ਵੱਧ ਪਾਰਦਰਸ਼ਤਾ ਅਤੇ ਨਿਰਪੱਖਤਾ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ।

 

<> <> <> <> <>

 

ਵੀਜੀ/ਐੱਸਐੱਨਸੀ



(Release ID: 1626528) Visitor Counter : 239