ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਸੀਈਐੱਨਐੱਸ (CeNS) ਦੁਆਰਾ ਡਿਜ਼ਾਈਨ ਕੀਤਾ ਚਿਹਰੇ ਦਾ ਅਰਾਮਦਾਇਕ ਮਾਸਕ ਲੋਕਾਂ ਨੂੰ ਲੰਬੇ ਸਮੇਂ ਲਈ ਵਰਤਣ ਲਈ ਉਤਸ਼ਾਹਿਤ ਕਰੇਗਾ
ਕੋਵਿਡ - 19 ਸੁਰੱਖਿਆ ਮਾਸਕ ਲਈ ਇੱਕ ਮਜ਼ਦੂਰ ਪੱਖੀ / ਐਰਗੋਨੋਮਿਕ ਡਿਜ਼ਾਈਨ ਲੰਬੇ ਸਮੇਂ ਵਿੱਚ ਅਸਾਨੀ ਨਾਲ ਵਰਤਣ ਲਈ ਜ਼ਰੂਰੀ: ਪ੍ਰੋ. ਆਸ਼ੂਤੋਸ਼ ਸ਼ਰਮਾ, ਸੱਕਤਰ, ਡੀਐੱਸਟੀ
Posted On:
23 MAY 2020 2:25PM by PIB Chandigarh
ਸੈਂਟਰ ਫਾਰ ਨੈਨੋ ਐਂਡ ਸੌਫਟ ਮੈਟਰ ਸਾਇੰਸਿਜ਼ (ਸੀਈਐੱਨਐੱਸ) ਬੰਗਲੌਰ, ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੀ ਇੱਕ ਖ਼ੁਦਮੁਖਤਿਆਰੀ ਸੰਸਥਾ ਹੈ। ਇਸ ਦੇ ਖੋਜਾਰਥੀਆਂ ਦੀ ਇੱਕ ਟੀਮ ਨੇ ਇੱਕ ਕੱਪ ਦੇ ਅਕਾਰ ਦਾ ਮਾਸਕ ਵਾਲਾ ਡਿਜ਼ਾਈਨ (ਪੇਟੈਂਟ ਫਾਈਲਡ) ਵਿਕਸਿਤ ਕੀਤਾ ਹੈ, ਜੋ ਬੋਲਣ ਸਮੇਂ ਮੂੰਹ ਦੇ ਅੱਗੇ ਲੋੜੀਂਦੀ ਜਗ੍ਹਾ ਬਣਾਉਣ ਵਿੱਚ ਸਹਾਇਤਾ ਕਰਦਾ ਹੈ। ਇਸ ਨੂੰ ਵੱਡੇ ਪੱਧਰ ’ਤੇ ਬਣਾਉਣ ਲਈ ਬੰਗਲੌਰ ਸਥਿਤ ਇੱਕ ਕੰਪਨੀ ਨੂੰ ਦਿੱਤਾ ਗਿਆ ਹੈ।
ਇਹ ਅਰਾਮਦਾਇਕ ਫਿੱਟ ਮਾਸਕ ਕਾਰਨ ਬੋਲਣ ਵੇਲੇ ਆਵਾਜ਼ ਵਿੱਚ ਕੋਈ ਵਿਗਾੜ ਨਹੀਂ ਆਉਂਦਾ, ਚਸ਼ਮਿਆਂ ਦੇ ਸ਼ੀਸ਼ਿਆਂ ’ਤੇ ਕੋਈ ਧੁੰਦ ਨਹੀਂ ਬਣਦੀ, ਅਤੇ ਦਰਅਸਲ, ਸਾਰੇ ਪਾਸਿਆਂ ਤੋਂ ਮੂੰਹ ਨੂੰ ਪੂਰੀ ਤਰ੍ਹਾਂ ਢਕ ਦਿੰਦਾ ਹੈ, ਜਿਸ ਨਾਲ ਸਾਹ ਲੈਂਦੇ ਸਮੇਂ ਅਸਲ ਵਿੱਚ ਲੀਕ ਹੋਣ ਲਈ ਕੋਈ ਜਗ੍ਹਾ ਨਹੀਂ ਬਚਦੀ। ਇੱਕ ਹੋਰ ਮਹੱਤਵਪੂਰਨ ਫਾਇਦਾ ਇਹ ਹੈ ਕਿ ਇਸ ਰਾਹੀਂ ਉੱਚੀ ਸਾਹ ਲਿਆ ਜਾ ਸਕਦਾ ਹੈ ਜਿਸ ਕਾਰਨ ਕੋਈ ਵੀ ਇਸਨੂੰ ਬਗੈਰ ਕਿਸੇ ਤਕਲੀਫ਼ ਦੇ ਪਹਿਨ ਸਕਦਾ ਹੈ। ਇਸ ਤੋਂ ਇਲਾਵਾ, ਖੋਜਾਰਥੀਆਂ ਨੇ ਫੈਬਰਿਕ ਲੇਅਰਾਂ ਦੀ ਚੋਣ ਕੀਤੀ ਹੈ ਜਿਵੇਂ ਕਿ ਬਿਜਲੀ ਚਾਰਜ ਦੁਆਰਾ ਜਰਾਸੀਮ ਤੌਰ ’ਤੇ ਰੋਗਾਣੂਆਂ ਨੂੰ ਅਸਮਰੱਥ ਕਰਨ ਦੀ ਸੰਭਾਵਨਾ ਹੈ ਜੋ ਕਿ ਫੈਬਰਿਕ ਦੀ ਟ੍ਰਾਈਬੋਇਲੈਕਟ੍ਰਿਕ ਕਿਸਮ ਦੇ ਕਾਰਨ ਹਲਕੀ ਰਗੜ ਦੇ ਅਧੀਨ ਹੋ ਸਕਦੇ ਹਨ। ਇਹ ਅਡਵਾਂਸ ਪੱਧਰ ਦੇ ਟੈਸਟ ਕੀਤੇ ਜਾ ਰਹੇ ਹਨ।
ਡੀਐੱਸਟੀ ਦੇ ਸਕੱਤਰ ਪ੍ਰੋਫੈਸਰ ਆਸ਼ੂਤੋਸ਼ ਸ਼ਰਮਾ ਨੇ ਕਿਹਾ, “ਹਾਲਾਂਕਿ ਕੋਵਿਡ - 19 ਸੁਰੱਖਿਆ ਮਾਸਕ ਲਈ ਇੱਕ ਮਜ਼ਦੂਰ ਪੱਖੀ / ਐਰਗੋਨੋਮਿਕ ਡਿਜ਼ਾਈਨ ਲੰਬੇ ਸਮੇਂ ਵਿੱਚ ਅਸਾਨੀ ਨਾਲ ਵਰਤਣ ਲਈ ਜ਼ਰੂਰੀ ਹੈ, ਪਰ ਇਸ ਉੱਪਰ ਅਕਸਰ ਕੁਝ ਮਿਆਰੀ ਡਿਜ਼ਾਈਨਾਂ ਤੋਂ ਇਲਾਵਾ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ। ਇੱਕ ਵਧੀਆ ਡਿਜ਼ਾਈਨ ਨੂੰ ਇਸ ਦੇ ਦੁਆਲੇ ਬਿਨਾ ਆਗਿਆ ਪ੍ਰਵੇਸ਼ ਅਤੇ ਕਿਨਾਰਿਆਂ ਤੋਂ ਹਵਾ ਲੀਕ ਹੋਣ ਦੀ ਸੰਭਾਵਨਾ ਨੂੰ ਘੱਟ ਕਰਨਾ ਚਾਹੀਦਾ ਹੈ, ਪਰ ਇਸ ਨੂੰ ਲਗਾਉਂਦੇ ਹੋਏ ਸਾਹ ਲੈਣ ਅਤੇ ਗੱਲਬਾਤ ਕਰਨ ਵਿੱਚ ਅਸਾਨੀ ਨੂੰ ਵਧਾਉਣਾ ਚਾਹੀਦਾ ਹੈ।”
ਭਾਰਤ ਅਤੇ ਹੋਰ ਦੇਸ਼ਾਂ ਵਿੱਚ ਕਿਰਿਆਸ਼ੀਲ ਕੋਵਿਡ ਮਾਮਲਿਆਂ ਵਿੱਚ ਵਾਧੇ ਦੇ ਨਾਲ, ਆਮ ਜਨਤਾ ਨੂੰ ਚਿਹਰੇ ਵਾਲੇ ਮਾਸਕ ਦੀ ਵਰਤੋਂ ਦੀ ਸਲਾਹ ਦਿੱਤੀ ਗਈ ਹੈ। ਹਾਲਾਂਕਿ ਸਿਹਤ ਦੇਖਭਾਲ਼ ਪੇਸ਼ੇਵਰ ਖ਼ਾਸ ਅਤੇ ਉੱਚ ਤਕਨੀਕੀ ਗੁਣਵੱਤਾ ਵਾਲੇ ਮੈਡੀਕਲ ਮਾਸਕ ਦੀ ਵਰਤੋਂ ਕਰ ਸਕਦੇ ਹਨ, ਆਮ ਲੋਕਾਂ ਲਈ, ਫਿਲਟਰਿੰਗ ਦੀ ਦਰਮਿਆਨੀ ਕੁਸ਼ਲਤਾ ਵਾਲਾ ਕੋਈ ਮਾਸਕ ਕਾਫ਼ੀ ਮਾਤਰਾ ਵਿੱਚ ਹੋਣਾ ਚਾਹੀਦਾ ਹੈ। ਲੋਕਾਂ ਨੂੰ ਲੰਬੇ ਸਮੇਂ ਲਈ ਪਹਿਨਣ ਲਈ ਉਤਸ਼ਾਹਿਤ ਕਰਨ ਲਈ ਮਾਸਕ ਪਹਿਨਣਾ ਅਰਾਮਦਾਇਕ ਹੋਣਾ ਚਾਹੀਦਾ ਹੈ।
ਸੀਈਐੱਨਐੱਸ ਨੇ ਇਸ ਟੈਕਨੋਲੋਜੀ ਨੂੰ ਕੁਝ ਦਹਾਕੇ ਪਹਿਲਾਂ ਸਥਾਪਿਤ ਕੀਤੀ ਗਈ, ਬੰਗਲੌਰ ਦੀ ਇੱਕ ਕੱਪੜੇ ਵਾਲੀ ਕੰਪਨੀ ਕਾਮੇਲੀਆ ਕਲੋਦਿੰਗ ਲਿਮਿਟਿਡ ਨੂੰ ਵੱਡੇ ਪੱਧਰ ’ਤੇ ਬਣਾਉਣ ਲਈ ਦੇ ਦਿੱਤਾ ਹੈ। ਕੰਪਨੀ ਦੀ ਇੱਛਾ ਹੈ ਕਿ ਉਹ ਪੂਰੇ ਭਾਰਤ ਵਿੱਚ ਵੱਖ-ਵੱਖ ਵੰਡਣ ਵਾਲੇ ਚੈਨਲਾਂ ਰਾਹੀਂ ਪ੍ਰਤੀ ਦਿਨ ਇੱਕ ਲੱਖ ਮਾਸਕ ਪੈਦਾ ਕਰਨਾ ਅਤੇ ਵੇਚਣਾ ਚਾਹੁੰਦੀ ਹੈ।
*****
ਕੇਜੀਐੱਸ / ਡੀਐੱਸਟੀ
(Release ID: 1626487)
Visitor Counter : 320