ਰੱਖਿਆ ਮੰਤਰਾਲਾ

ਚੱਕਰਵਾਤ ਅੰਫਾਨ :ਰਾਹਤ ਕਾਰਜਾਂ ਲਈਭਾਰਤੀ ਵਾਯੂ ਸੈਨਾ (ਆਈਏਐੱਫ)ਪੂਰੀ ਤਰ੍ਹਾਂ ਤਿਆਰ

Posted On: 22 MAY 2020 7:30PM by PIB Chandigarh

ਚੱਕਰਵਾਤ ਅੰਫਾਨ ਦੇ ਮੱਦੇਨਜ਼ਰ ਮਾਨਵਤਾਵਾਦੀ ਮਦਦ ਅਤੇ ਆਪਦਾ ਰਾਹਤ (ਐੱਚਏਡੀਆਰ) ਪ੍ਰਤੀ ਆਪਣੀ ਤੁਰੰਤ ਪ੍ਰਤੀਕਿਰਿਆ ਦੇ ਇੱਕ ਹਿੱਸੇ ਦੇ ਰੂਪ ਵਿੱਚ ਭਾਰਤੀ ਵਾਯੂ ਸੈਨਾ (ਆਈਏਐੱਫ) ਦੇਸ਼ ਦੇ ਪੂਰਬੀ ਹਿੱਸਿਆਂ ਵਿੱਚ ਰਾਹਤ ਕਾਰਜਾਂ ਲਈ ਤਿਆਰੀਆਂ ਨੂੰ ਉੱਚ ਪੱਧਰ ਤੇ ਜਾਰੀ ਰੱਖ ਰਹੀ ਹੈ। ਭਾਰਤੀ ਵਾਯੂ ਸੈਨਾ ਨੇ25 ਫਿਕਸਡ-ਵਿੰਗ ਏਅਰਕ੍ਰਾਫਟ ਅਤੇ 31 ਹੈਲੀਕੌਪਟਰਾਂ ਨਾਲ ਸੁਸੱਜਿਤ ਕੁੱਲ 56 ਹੈਵੀ ਅਤੇ ਮੀਡੀਅਮ ਲਿਫਟ ਨੂੰ ਤਿਆਰ ਰੱਖਿਆ ਹੈ।

 

ਏਅਰਕ੍ਰਾਫਟ/ਹੈਲੀਕੌਪਟਰਾਂ ਨੂੰ ਰਾਹਤ ਕਾਰਜਾਂ ਲਈ ਲਾਜ਼ਮੀ ਉਪਕਰਣਾਂ ਨਾਲ ਸੋਧਿਆ ਗਿਆ ਸੀ ਅਤੇ ਵਿਭਿੰਨ ਆਈਏਐੱਫ ਏਅਰਕ੍ਰਾਫਟਾਂ ਵਿੱਚ ਤੁਰੰਤ ਤੈਨਾਤੀ ਲਈ ਚਾਲਕ ਦਲ ਨਾਲ ਸਟੈਂਡਬਾਏ ਤੇ ਸਨ। ਵਾਯੂ ਹੈੱਡਕੁਆਰਟਰ ਵਿੱਚ ਸੰਕਟ ਪ੍ਰਬੰਧਨ ਸੈੱਲ ਨੂੰ ਸਰਗਰਮ ਕੀਤਾ ਗਿਆ ਅਤੇ ਨਾਗਰਿਕ ਪ੍ਰਸ਼ਾਸਨ ਅਤੇ ਐੱਨਡੀਆਰਐੱਫ ਟੀਮਾਂ ਨਾਲ ਸਰਗਰਮ ਰੂਪ ਨਾਲ ਤਾਲਮੇਲ ਕੀਤਾ ਗਿਆ ਹੈ।

 

21 ਮਈ, 2020 ਨੂੰ ਕੋਲਕਾਤਾ ਲਈ ਦੋ ਸੀ-130 ਜਹਾਜ਼ਾਂ ਨੇ ਐੱਨਡੀਆਰਐੱਫ ਦੀਆਂ ਚਾਰ ਟੀਮਾਂ, ਦੋ ਪੁਣੇ ਅਤੇ ਦੋ ਅਰਕੋਨਮ ਤੋਂ ਨੂੰ ਏਅਰਲਿਫਟ ਕੀਤਾ ਸੀ। ਇਨ੍ਹਾਂ ਟੀਮਾਂ ਨਾਲ ਐੱਨਡੀਆਰਐੱਫ ਦੁਆਰਾ ਰਾਹਤ ਕਾਰਜਾਂ ਲਈ ਲਾਜ਼ਮੀ 8.6 ਟਨ ਭਾਰੀ ਉਪਕਰਣ/ਮਸ਼ੀਨਰੀ ਵੀ ਏਅਰਲਿਫਟ ਕੀਤੀ ਗਈ ਸੀ।

 

 

 

***

 

ਆਈਐੱਨ/ਬੀਐੱਸਕੇ



(Release ID: 1626271) Visitor Counter : 160