ਰਸਾਇਣ ਤੇ ਖਾਦ ਮੰਤਰਾਲਾ
ਜਪਾਨੀ ਕੰਪਨੀਆਂ ਨੂੰ ਭਾਰਤੀ ਫਾਰਮਾਸਿਊਟੀਕਲ ਅਤੇ ਮੈਡੀਕਲ ਉਪਕਰਣ ਉਦਯੋਗ'ਚ ਨਿਵੇਸ਼ ਦਾ ਸੱਦਾ
ਭਾਰਤ ਨੇ ਨਿਵੇਸ਼ਕਾਂ ਨੂੰ ਅਥਾਹ ਮੌਕੇ ਦੇਣ ਲਈ ਕਈ ਉਪਰਾਲੇ ਕੀਤੇ:ਫਾਰਮਾ ਸਕੱਤਰ ਡਾਕਟਰ ਵਘੇਲਾ
Posted On:
22 MAY 2020 5:54PM by PIB Chandigarh
ਕੋਵਿਡ-19 ਸੰਕਟ ਉਪਰੰਤ ਭਾਰਤ ਤੇ ਜਪਾਨ 'ਚ ਕਾਰੋਬਾਰ ਤੇ ਵਪਾਰ ਦੀ ਸਾਂਝੇਦਾਰੀ ਲਈ ਅੱਜ 22 ਮਈ 2020 ਨੂੰ ਸਵੇਰੇ 11.30ਵਜੇ 'ਮੈਡੀਕਲ ਡਿਵਾਈਸੇਜ਼ ਐਂਡ ਏਪੀਆਈ ਸੈਕਟਰ: ਇਮਰਜਿੰਗ ਆਪਰਚੁਨੀਟੀਜ਼ 'ਤੇ ਵੈਬੀਨਾਰ ਕਰਵਾਇਆ ਗਿਆ। ਇਹ ਵੈਬੀਨਾਰ ਭਾਰਤ ਦੀ ਟੋਕੀਓ 'ਚ ਅੰਬੈਸੀ ਵੱਲੋਂ ਭਾਰਤ ਸਰਕਾਰ ਦੇ ਰਸਾਇਣ ਤੇ ਖਾਦ ਮੰਤਰਾਲੇ ਦੇ ਫਾਰਮਾਸੀਊਟੀਕਲ ਵਿਭਾਗ ਦੇ ਨਾਲ ਮਿਲ ਕੇ ਕਰਵਾਇਆ ਗਿਆ।
ਜਪਾਨ ਲਈ ਭਾਰਤ ਦੇ ਰਾਜਦੂਤ ਸ਼੍ਰੀ ਸੰਜੈ ਕੁਮਾਰ ਵਰਮਾ ਨੇ ਇਸ ਸੁਨਹਿਰੀ ਮੌਕੇ 'ਤੇ ਭਾਰਤ ਅਤੇ ਜਪਾਨ ਲਈ ਕੋਵਿਡ-19 ਦੇ ਚਲ ਰਹੇ ਸੰਕਟ ਦੇ ਸਬੰਧਾਂ ਨੂੰ ਹੋਰ ਹੁੰਗਾਰਾ ਦੇਣ ਲਈ ਆਪਣੇ ਕੀਮਤੀ ਵਿਚਾਰ ਸਾਂਝੇ ਕੀਤੇ। ਸਕੱਤਰ ਫਾਰਮਾਸੀਊਟੀਕਲ ਡਾਕਟਰ ਪੀ.ਡੀ.ਵਘੇਲਾ ਨੇ ਭਾਰਤ ਵਿੱਚ ਫਾਰਮਾਸੀਊਟੀਕਲ ਅਤੇ ਮੈਡੀਕਲ ਉਪਕਰਣ ਉਦਯੋਗ ਵਿੱਚ ਨਿਵੇਸ਼ ਦੇ ਮੌਕਿਆਂ ਬਾਰੇ ਪੇਸ਼ਕਾਰੀ ਦਿੱਤੀ ਤੇ ਸੈਕਟਰਲ ਵਿਊ ਪੇਸ਼ ਕੀਤੇ। ਉਨ੍ਹਾਂ ਭਾਰਤ ਸਰਕਾਰ ਵੱਲੋਂ ਦੇਸ਼ ਵਿੱਚ ਕਾਰੋਬਾਰ ਤੇ ਵਪਾਰ ਨੂੰ ਪ੍ਰੋਤਸਾਹਿਤ ਕਰਨ ਲਈ ਚੁੱਕੇ ਗਏ ਵੱਖ-ਵੱਖ ਕਦਮਾਂ ਦੀ ਪੇਸ਼ਕਾਰੀ ਵੀ ਦਿੱਤੀ। ਜੁਆਇੰਟ ਸਕੱਤਰ ਫਾਰਮਾਸੀਊਟੀਕਲਸ ਨਵਦੀਪ ਰਿਣਵਾ ਨੇ ਮੈਡੀਕਲ ਉਪਕਰਣ ਅਤੇ ਥੋਕ 'ਚ ਡਰੱਗਸ ਉਤਪਾਦਨ ਦੇ ਨਾਲ-ਨਾਲ ਉਤਪਾਦਨ ਨਾਲ ਜੁੜੀਆਂ ਇਨਸੈਂਟਿਵ ਸਕੀਮਾਂ ਅਤੇ ਥੋਕ ਡਰੱਗਸ/ਮੈਡੀਕਲ ਉਪਕਰਣ ਪਾਰਕਾਂ ਲਈ ਵਿਭਾਗ ਦੀਆਂ ਸਕੀਮਾਂ ਬਾਰੇ ਜਾਣੂ ਕਰਵਾਇਆ ਤੇ ਪ੍ਰਤੀਨਿਧੀਆਂ ਨੂੰ ਇਨ੍ਹਾਂ ਸਕੀਮਾਂ ਦਾ ਲਾਹਾ ਲੈਣ ਦੀ ਬੇਨਤੀ ਕੀਤੀ।
ਜਪਾਨ ਦੇ ਪ੍ਰਤੀਨਿਧ
ਫਾਰਮਾਸੀਊਟੀਕਲ ਟ੍ਰੇਡਰਜ਼ ਐਸੋਸੀਏਸ਼ਨ ਅਤੇ ਜਪਾਨ ਫੈਡਰੇਸ਼ਨ ਆਵ੍ ਮੈਡੀਕਲ ਡਿਵਾਈਸੇਜ਼ ਐਸੋਸੀਏਸ਼ਨਸ ਨੇ ਕੋਵਿਡ-19 ਤੋਂ ਬਾਅਦ ਦੀਆਂ ਚੁਣੌਤੀਆਂ ਅਤੇ ਫਾਰਮਾਸੀਊਟੀਕਲ ਅਤੇ ਮੈਡੀਕਲ ਉਪਕਰਣ ਖੇਤਰਾਂ 'ਚ ਮੌਕੇ ਅਤੇ ਇਸ ਦੇਗਲੋਬਲ ਸਪਲਾਈ ਚੇਨ 'ਤੇ ਅਸਰ ਬਾਰੇ ਚਰਚਾ ਕੀਤੀ ਤੇ ਨਾਲ ਹੀ ਸੁਝਾਅ ਰੱਖਿਆ ਕਿ ਦੋਵੇਂ ਦੇਸ਼ਾਂ ਵਿੱਚ ਸਹਿਯੋਗ ਵਿਸ਼ੇਸ਼ਕਰਕੇ ਏਪੀਆਈਜ਼ ਅਤੇ ਮੈਡੀਕਲ ਉਪਕਰਣਾਂ ਦੀ ਸਪਲਾਈ ਚੇਨ ਦੀ ਸਥਿਰਤਾ ਵਿੱਚਹਿੱਸੇਦਾਰੀ ਪਾ ਸਕਦਾ ਹੈ। ਆਪਣੇ ਜੇਈਟੀਆਰਓ ਚੇਨਈ ਦੇ ਪ੍ਰਤੀਨਿਧੀਆਂ ਨੇ ਵੀ ਏਪੀਆਈ ਖੇਤਰ ਅਤੇ ਮੈਡੀਕਲ ਉਪਕਰਣ ਵਿਚਲੇ ਮੌਕਿਆਂ ਦੀਆਂ ਚੁਣੌਤੀਆਂ ਤੇ ਆਉਣ ਵਾਲੇ ਮੌਕਿਆਂ ਬਾਰੇ ਚਾਨਣਾ ਪਾਇਆ।
ਸ਼੍ਰੀਮਤੀ ਮੋਨਾ ਕੇ.ਸੀ.ਕੰਧਾਰ, ਮੰਤਰੀ (ਇਕੋਨਾਮਿਕਸ ਐਂਡ ਕਾਮਰਸ), ਈਓਆਈ, ਟੋਕੀਓ ਨੇ ਭਾਰਤੀ ਅਰਥਵਿਵਸਥਾ ਦੀ ਮਜਬੂਤੀ ਤੇ ਲਚੀਲੇਪਣ ਦੀ ਗੱਲ ਦਰਜ ਕਰਵਾਈ ਤੇ ਭਾਰਤ ਸਰਕਾਰ ਵੱਲੋਂ ਕੋਵਿਡ-19 ਨਾਲ ਨਜਿੱਠਣ ਲਈ ਅਤੇ ਨਿਵੇਸ਼ ਮਹੌਲ ਸੁਧਾਰਣ ਲਈ ਐਲਾਨੇ ਆਰਥਿਕ ਪੈਕੇਜ ਤੇ ਪ੍ਰੇਰਣਾ ਦੀ ਵਿਸਤ੍ਰਿਤਜਾਣਕਾਰੀ ਦਿੱਤੀ। ਭਾਰਤੀ ਅਰਥਵਿਵਸਥਾ, ਐਫਡੀਆਈ ਈਕੋਸਿਸਟਮ ਅਤੇ ਜਪਾਨ ਦੇ ਫਾਇਦਿਆਂ ਤੇ ਸਹੂਲਤਾਂ ਬਾਰੇ ਵਿਸ਼ੇਸ਼ ਕਰਕੇ ਚਰਚਾ ਹੋਈ।
ਜਪਾਨੀ ਸਬਸੀਡਾਇਰੀ ਨਿਪਰੋ ਇੰਡੀਆ ਕਾਰਪੋਰੇਸ਼ਨ ਦੇ ਪ੍ਰਤੀਨਿਧੀਆਂ ਅਤੇ ਈਆਈਐੱਸਏਆਈ ਫਾਰਮਾਸੀਊਟੀਕਲਸ ਇੰਡੀਆ ਪ੍ਰਾਈਵੇਟ ਲਿਮਿਟਡ ਨੇ ਵਿਸਤ੍ਰਿਤਪੇਸ਼ਕਾਰੀ ਦਿੱਤੀ ਤੇ 'ਮੇਕ ਇਨ ਇੰਡੀਆ' ਜਿਹੇ ਆਪਣੇ ਪ੍ਰੋਗਰਾਮ ਦੇ ਅਨੁਭਵ ਸਾਂਝਾ ਕੀਤੇ।
ਇੰਡੀਅਨ ਫਾਰਮਾਸੀਊਟੀਕਲ ਐਂਡ ਮੈਡੀਕਲ ਡਿਵਾਈਸ ਐਸੋਸੀਏਸ਼ਨ ਦੇ ਮੁੱਖ ਪ੍ਰਤੀਨਿਧੀਆਂ ਨੇ ਭਾਰਤ ਵਿੱਚ ਭਵਿੱਖੀ ਤਰੱਕੀ ਦੇ ਮੌਕਿਆਂ ਅਤੇ ਫਾਰਮਾਸੀਊਟੀਕਲ ਅਤੇ ਮੈਡੀਕਲ ਉਪਕਰਣ ਉਦਯੋਗ ਦੇ ਅਗਾਂਹਵਧੂ ਮੌਕਿਆਂ ਦੀ ਪੇਸ਼ਕਾਰੀ ਦਿੱਤੀ।
ਗੁਜਰਾਤ, ਤੇਲੰਗਾਨਾ, ਹਿਮਾਚਲ ਪ੍ਰਦੇਸ਼ ਅਤੇ ਗੋਆ ਰਾਜਾਂ ਦੇ ਪ੍ਰਤੀਨਿਧੀਆਂ ਨੇ ਆਪੋ ਆਪਣੇ ਰਾਜਾਂ ਵਿੱਚ ਨਿਵੇਸ਼ ਦੇ ਮੌਕਿਆਂ ਤੋਂ ਇਲਾਵਾ ਇਨਸੈਂਟਿਵ ਅਤੇ ਟੈਕਸ ਲਾਭਾਂ, ਕਾਰੋਬਾਰ ਕਰਨ ਵਿੱਚ ਅਸਾਨੀ, ਜ਼ਮੀਨ ਦੀ ਉਪਲਬਧਤਾ, ਢਾਂਚਾਗਤ ਸਹੂਲਤਾਂ, ਰੈਗੂਲੇਟਰੀ ਫਰੇਮਵਰਕ ਦੀ ਬਿਹਤਰ ਜਾਣਕਾਰੀ ਦੱਸੀ ਤੇ ਜਪਾਨੀ ਕੰਪਨੀਆਂ ਨੂੰ ਆਪਣੇ ਰਾਜਾਂ ਵਿੱਚ ਨਿਵੇਸ਼ ਦਾ ਸੱਦਾ ਦਿੱਤਾ।
ਆਂਧਰ ਪ੍ਰਦੇਸ਼ ਮੈਡਟੈਕ ਜੋਨ, ਵੌਕਹਾਰਡਟ, ਸਨ ਫਾਰਮਾ, ਪੈਸੀਆ ਬਾਇਓਟੈਕ ਅਤੇ ਵੱਡੀ ਗਿਣਤੀ ਵਿੱਚ ਹੋਰ ਜਪਾਨੀ ਕੰਪਨੀਆਂ ਦੇ ਪ੍ਰਤੀਨਿਧੀਆਂ ਵੈਬੀਨਾਰ ਵਿੱਚ ਜੀ2ਬੀ ਅਤੇ ਬੀ2ਬੀ ਨੈੱਟਵਰਕਿੰਗ ਦੇ ਹਿੱਸੇ ਦੇ ਵੈਬੀਨਾਰ ਵਿੱਚ ਹਿੱਸਾ ਲਿਆ
******
ਆਰਸੀਜੇ/ਆਰਕੇਐੱਮ
(Release ID: 1626267)
Visitor Counter : 238