ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਜੰਮੂ ਅਤੇ ਕਸ਼ਮੀਰ ਵਿੱਚ ਕੋਰੋਨਾ ਸੈਂਪਲ ਟੈਸਟਿੰਗ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਦੇ ਕਦਮਾਂ ‘ਤੇ ਚਰਚਾ ਕੀਤੀ


ਜੰਮੂ ਤੇ ਕਸ਼ਮੀਰ ਕੋਵਿਡ ਪ੍ਰਬੰਧਨ ਵਿੱਚ ਹੋਰ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁਕਾਬਲੇ ਬਿਹਤਰ ਹੈ: ਡਾ. ਜਿਤੇਂਦਰ ਸਿੰਘ

Posted On: 21 MAY 2020 7:04PM by PIB Chandigarh

 

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਜੰਮੂ ਅਤੇ ਕਸ਼ਮੀਰ ਵਿੱਚ ਕੋਰੋਨਾ ਸੈਂਪਲ ਟੈਸਟਿੰਗ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਦੇ ਕਦਮਾਂ ਤੇ ਚਰਚਾ ਕੀਤੀ। ਇੱਕ ਘੰਟਾ 30 ਮਿੰਟ ਜੰਮੂ ਕਸ਼ਮੀਰ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਸਣੇ ਸਰਕਾਰੀ ਮੈਡੀਕਲ ਕਾਲਜ ਅਤੇ ਐੱਸਕੇਆਈਐੱਮਐੱਸ ਦੇ ਮੁਖੀ ਅਤੇ ਫੈਕਲਟੀ ਮੈਂਬਰਾਂ ਨਾਲ ਚਲੀ ਮੀਟਿੰਗ ਵਿੱਚ ਡਾ. ਜਿਤੇਂਦਰ ਸਿੰਘ ਨੇ ਕੋਰੋਨਾ ਨਮੂਨਾ ਜਾਂਚ ਨੂੰ ਮੰਗ ਮੁਤਾਬਿਕ ਹੋਰ ਸਮਾਂਬੱਧ ਢੰਗ ਨਾਲ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਅਤੇ ਨਮੂਨੇ ਪੇਸ਼ ਕਰਨ ਵਾਲੇ ਲੋਕਾਂ ਨੂੰ ਭਰੋਸਾ ਦੇਣਾ ਕਿ ਉਹ ਕਿਸੇ ਵੀ ਅਣ ਉਚਿਤ ਦੇਰੀ ਅਤੇ ਅਸੁਵਿਧਾ ਦੇ ਅਧੀਨ ਨਹੀਂ ਹੋਣਗੇ। ਉਨ੍ਹਾਂ  ਆਮ ਲੋਕਾਂ ਨੂੰ ਫਾਰਮ ਵਿੱਚ ਨਾਮ, ਮੋਬਾਇਲ ਨੰਬਰ ਆਦਿ ਦੀ ਸਹੀ ਜਾਣਕਾਰੀ ਦੇਣ ਦੀ ਅਪੀਲ ਕੀਤੀ ਤਾਂ ਜੋ ਟੈਸਟ ਦੀ ਰਿਪੋਰਟ ਵਿੱਚ ਗ਼ਲਤ ਜਾਣਕਾਰੀ ਕਾਰਨ ਦੇਰੀ ਨਾ ਹੋਵੇ।

 

ਪਾਵਰ ਪੁਆਇੰਟ ਪੇਸ਼ਕਾਰੀ ਰਾਹੀਂ, ਵਿੱਤ ਕਮਿਸ਼ਨਰ (ਸਿਹਤ) ਅਟਲ ਦੁੱਲੂ ਨੇ ਮੰਤਰੀ ਨੂੰ ਪ੍ਰੀਖਣ ਕੇਂਦਰਾਂ ਵਿੱਚ ਕੀਤੇ ਜਾ ਰਹੇ ਟੈਸਟਾਂ ਦੀ ਵਰਤਮਾਨ ਸਥਿਤੀ ਅਤੇ ਆਉਣ ਵਾਲੇ ਦਿਨਾਂ ਵਿੱਚ ਟੈਸਟਾਂ ਦੀ ਗਿਣਤੀ ਵਿੱਚ ਅੰਦਾਜ਼ਨ ਵਾਧਾ ਕਰਨ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ  ਨੇ ਕਿਹਾ ਕਿ ਲਗਭਗ 100 ਨਮੂਨਿਆਂ ਨਾਲ ਸ਼ੁਰੂਆਤ ਕਰਨ ਦੇ ਬਾਅਦ ਟੈਸਟਾਂ ਦੀ ਗਿਣਤੀ ਹੁਣ ਕਈ ਹਜ਼ਾਰ ਰੋਜ਼ਾਨਾ ਹੋ ਗਈ ਹੈ।

 

ਅਟਲ ਦੁੱਲੂ ਨੇ ਅੱਗੇ ਦੱਸਿਆ ਕਿ ਕੱਲ੍ਹ ਤੋਂ ਆਈਸੀਐੱਮਆਰ ਐਪ ਦੀ ਸ਼ੁਰੂਆਤ ਨਾਲ ਨਮੂਨਾ ਜਾਂਚ ਰਿਪੋਰਟ ਪ੍ਰਾਪਤ ਕਰਨ ਲਈ ਲਗਭਗ ਤਿੰਨ ਦਿਨਾਂ ਦੀ ਸਮਾਂ ਹੱਦ ਬਣਾਈ ਰੱਖਣੀ ਸੰਭਵ ਹੋ ਸਕਦੀ ਹੈ।ਓਹਨਾਂ ਇਹ ਵੀ ਸੰਤੁਸ਼ਟੀ ਜਤਾਈ ਕਿ ਕੇਂਦਰ ਦੇ ਕਿਰਿਆਸ਼ੀਲ ਸਹਿਯੋਗ ਨਾਲ ਹੁਣ ਪੀਪੀਈ ਕਿੱਟ ਅਤੇ ਐੱਨ -95 ਮਾਸਕ ਜਾਂ ਸੈਨੀਟਾਈਜ਼ਰ ਦੀ ਕੋਈ ਕਮੀ ਨਹੀਂ ਹੈ।

 

 

ਡਾ. ਜਿਤੇਂਦਰ ਸਿੰਘ ਨੇ ਜ਼ੋਰ ਦਿੰਦਿਆਂ ਕਿਹਾ ਕਿ ਥੋੜੀ ਹੋਰ ਦ੍ਰਿੜ੍ਹਤਾ ਨਾਲ ਟੈਸਟ ਰਿਪੋਰਟ ਹਾਸਲ ਕਰਨ ਵਿੱਚ ਲੱਗਣ ਵਾਲੇ ਔਸਤ ਸਮੇਂ ਨੂੰ ਹੋਰ ਘੱਟ ਕਰਨਾ ਸੰਭਵ ਹੋ ਸਕਦਾ ਹੈ ਅਤੇ ਬੈਕਲੌਗ ਦੀ ਜਲਦ ਨਿਕਾਸੀ ਦੇ ਲਈ ਵੀ ਕਿਹਾ ਜਾ ਸਕਦਾ ਹੈ।

 

ਇਕਾਂਤਵਾਸ ਕੇਂਦਰਾਂ ਦਾ ਮੁੱਦਾ ਵੀ ਚਰਚਾ ਵਿੱਚ ਸਾਹਮਣੇ ਆਇਆ। ਡਾ. ਜਿਤੇਂਦਰ ਸਿੰਘ ਨੇ ਸੁਝਾਅ ਦਿੱਤਾ ਕਿ ਆਪਣੇ ਵਿਵੇਕ ਦਾ ਉਪਯੋਗ ਕਰਦੇ ਹੋਏ ਸਥਾਨਿਕ ਅਧਿਕਾਰੀ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸਵੱਛਤਾ ਦੇ ਮਾਪਦੰਡਾਂ ਦੀ ਇਕਾਂਤਵਾਸ ਦੌਰਾਨ ਪਾਲਣਾ ਕੀਤੀ ਜਾਵੇ। ਉਨ੍ਹਾਂ  ਅਕਸਰ ਜਨਤਾ ਦੇ ਨਾਲ ਗੱਲਬਾਤ ਕਰਨ ਅਤੇ ਇਕਾਂਤਵਾਸ ਅਤੇ ਕੋਰੋਨਾ ਪ੍ਰਬੰਧਨ ਨਾਲ ਸਬੰਧਿਤ ਵਿਭਿੰਨ ਮੁੱਦਿਆਂ ਤੇ ਵਿਚਾਰਾਂ ਦਾ ਜਵਾਬ ਦੇਣ ਦੀ ਲੋੜ ਤੇ ਜ਼ੋਰ ਦਿੱਤਾ।

 

ਡਾ. ਜਿਤੇਂਦਰ ਸਿੰਘ ਨੇ ਸਿਹਤ ਅਧਿਕਾਰੀਆਂ ਅਤੇ ਡਾਕਟਰਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਜੰਮੂ ਤੇ ਕਸ਼ਮੀਰ ਨੇ ਦੇਸ਼ ਦੇ ਹੋਰਨਾਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਤੁਲਨਾ ਵਿੱਚ ਬਿਹਤਰ  ਪ੍ਰਦਰਸ਼ਨ ਕੀਤਾ ਹੈ ਅਤੇ ਇਸ ਨੂੰ ਪ੍ਰਮਾਣਿਤ ਕਰਨ ਲਈ ਅੰਕੜੇ ਕਾਫੀ ਹਨ। ਉਨ੍ਹਾਂ  ਕਿਹਾ ਕਿ ਜੰਮੂ ਅਤੇ ਕਸ਼ਮੀਰ ਵਿੱਚ ਕੇਸਾਂ ਦੇ ਦੁੱਗਣੇ ਹੋਰ ਦੀ ਦਰ ਹੋਰਨਾਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁਕਾਬਲੇ ਵੱਧ ਹੈ ਅਤੇ ਹਰ ਦਿਨ ਹੋਣ ਵਾਲੇ ਟੈਸਟਾਂ ਦੀ ਗਿਣਤੀ ਲਗਾਤਾਰ ਦੇਸ਼ ਦੇ ਪਹਿਲੇ ਤਿੰਨ ਰਾਜਾਂ ਵਿੱਚ ਰਹੀ ਹੈ।

 

ਡਾਇਰੈਕਟਰ ਐੱਸਕੇਆਈਐੱਮਐੱਸ ਡਾ. ਅਈਅੰਗਰ,ਮੈਡੀਕਲ ਕਾਲਜ ਸ਼੍ਰੀਨਗਰ ਦੇ ਪ੍ਰਿੰਸੀਪਲ ਡਾ. ਸਾਮੀਆ, ਸਰਕਾਰੀ ਮੈਡੀਕਲ ਕਾਲਜ ਜੰਮੂ ਦੇ ਪ੍ਰਿੰਸੀਪਲ ਡਾ. ਐੱਨ ਸੀ ਢੀਂਗਰਾ,ਸ਼੍ਰੀਨਗਰ ਦੇ ਸਿਹਤ ਨਿਦੇਸ਼ਕ ਅਤੇ ਜੰਮੂ ਦੇ ਹੈਲਥ ਡਾਇਰੈਕਟਰ ਨੇ ਆਪਣੇ ਵਿਚਾਰ ਸਾਂਝੇ ਕੀਤੇ ਮੀਟਿੰਗ ਦੌਰਾਨ ਹੋਰ ਸਰਕਾਰੀ ਮੈਡੀਕਲ ਕਾਲਜਾਂ ਦੇ ਪ੍ਰਿੰਸੀਪਲ ਅਤੇ  ਫੈਕਲਟੀ ਵੀ ਮੌਜੂਦ ਸਨ

                                                           *****

ਵੀਜੀ/ਐੱਸਐੱਨਸੀ



(Release ID: 1625960) Visitor Counter : 168