ਪ੍ਰਿਥਵੀ ਵਿਗਿਆਨ ਮੰਤਰਾਲਾ

ਸੁਪਰ ਚੱਕਰਵਾਤੀ ਤੂਫਾਨ ‘ਅੰਫਾਨ’ (ਭਾਰਤੀ ਮਾਨਕ ਸਮੇਂ ’ਤੇ 1200 ਵਜੇ) ਬੰਗਲਾਦੇਸ਼ ਉੱਪਰ ਇੱਕ ਚੱਕਰਵਾਤੀ ਤੂਫਾਨ ਦੇ ਰੂਪ ਵਿੱਚ ਸਥਿਤ ਹੈ

Posted On: 21 MAY 2020 1:26PM by PIB Chandigarh

ਸੁਪਰ ਚੱਕਰਵਾਤੀ ਤੂਫਾਨ ਅੰਭਾਨ’ (ਜਿਸ ਨੂੰ ਯੂਐੱਮ-ਪੀਯੂਐੱਨਕਿਹਾ ਜਾਂਦਾ ਹੈ) ਉੱਤਰ-ਉੱਤਰ ਪੂਰਬ ਵਿੱਚ ਪਿਛਲੇ 06 ਘੰਟਿਆਂ ਦੌਰਾਨ 10 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਚੱਕਰਵਾਤੀ ਤੂਫਾਨ ਦਾ ਰੂਪ ਲੈ ਗਿਆ ਅਤੇ ਇਹ ਅੱਜ 21 ਮਈ, 2020 ਨੂੰ 8.30 ਵਜੇ  ਬੰਗਲਾਦੇਸ਼' ’ਚ 24.7 ° ਉੱਤਰੀ ਵਿਥਕਾਰ ਅਤੇ ਕੋਲਕਾਤਾ ਦੇ ਉੱਤਰ-ਉੱਤਰ ਪੂਰਬ ਵਿੱਚ 270 ਕਿਲੋਮੀਟਰ ਚ 89.5° ਪੂਰਬੀ ਲੰਬਕਾਰ ਤੇ, ਧੁਬਰੀ ਦੇ 150 ਕਿਲੋਮੀਟਰ ਦੱਖਣ ਵਿੱਚ ਅਤੇ ਰੰਗਪੁਰ (ਬੰਗਲਾਦੇਸ਼) ਦੇ 110 ਕਿਲੋਮੀਟਰ ਦੱਖਣ-ਦੱਖਣ-ਪੂਰਬ ਵਿੱਚਕੇਂਦ੍ਰਿਤ ਰਿਹਾ।

ਇਹ ਬਹੁਤ ਸੰਭਾਵਨਾ ਹੈ ਕਿ ਇਹ ਉੱਤਰ-ਉੱਤਰ ਵੱਲ ਵਧਣਾ ਜਾਰੀ ਰਹੇਗਾ ਅਤੇ ਅਗਲੇ 03 ਘੰਟਿਆਂ ਦੌਰਾਨ ਇੱਕ ਗਹਿਰਾ ਦਬਾਅ ਬਣਾਵੇਗਾ ਅਤੇ ਅਗਲੇ 06 ਘੰਟਿਆਂ ਦੌਰਾਨ ਇਹ ਦਬਾਅ ਕਮਜ਼ੋਰ ਹੋ ਜਾਵੇਗਾ।

ਨਿਮਨ ਸਾਰਣੀ ਵਿੱਚ ਭਵਿੱਖਬਾਣੀ ਟਰੈਕ ਅਤੇ ਤੀਬਰਤਾ ਦਿੱਤੀ ਗਈ ਹੈ:

ਮਿਤੀ/ਸਮਾਂ (ਭਾਰਤੀ ਮਾਨਕ ਸਮਾਂ)

ਸਥਿਤੀ> (ਵਿਥਕਾਰ. 0ਉੱਤਰ/ ਲੰਬਕਾਰ 0ਪੂਰਬ)

ਵੱਧ ਤੋਂ ਵੱਧ ਜ਼ਮੀਨੀ ਹਵਾਵਾਂ ਦੀ ਰਫ਼ਤਾਰ (ਕਿਲੋਮੀਟਰ ਪ੍ਰਤੀ ਘੰਟਾ)

ਚੱਕਰਵਾਤੀ ਗੜਬੜੀ ਦੀ ਸ਼੍ਰੇਣੀ

21.05.20/0830

24.7/89.5

ਤੇਜ਼ ਹਵਾਵਾਂ 60-70 ਤੋਂ 80

ਚੱਕਰਵਾਤੀ ਤੂਫ਼ਾਨ

21.05.20/1130

25.3/89.8

ਤੇਜ਼ ਹਵਾਵਾਂ 50-60 ਤੋਂ 70

ਗਹਿਰਾ ਦਬਾਅ

21.05.20/1730

26.5/90.5

ਤੇਜ਼ ਹਵਾਵਾਂ 30-40 ਤੋਂ 50

ਦਬਾਅ

  1. ਭਾਰੀ ਵਰਖਾ ਦੀ ਚੇਤਾਵਨੀ:

    ਅਸਮ ਅਤੇ ਮੇਘਾਲਿਆ : 21 ਮਈ 2020 ਨੂੰ ਅਲੱਗ-ਅਲੱਗ ਸਥਾਨਾਂ ਤੇ ਭਾਰੀ ਤੋਂ ਬਹੁਤ ਭਾਰੀ ਅਤੇ ਬੇਹੱਦ ਭਾਰੀ (20 ਸੈਂਟੀਮੀਟਰ) ਨਾਲ ਜ਼ਿਆਦਾਤਰ ਸਥਾਨਾਂ ਤੇ ਹਲਕੀ ਤੋਂ ਦਰਮਿਆਨੀ ਵਰਖਾ।

    ਅਰੁਣਾਚਲ ਪ੍ਰਦੇਸ਼: 21 ਮਈ, 2020 ਨੂੰ ਅਲੱਗ-ਅਲੱਗ ਥਾਵਾਂ ਤੇ ਭਾਰੀ ਤੋਂ ਬਹੁਤ ਭਾਰੀ ਵਰਖਾ ਦੇ ਨਾਲ ਬਹੁਤੇ ਸਥਾਨਾਂ ਤੇ ਹਲਕੀ ਤੋਂ ਦਰਮਿਆਨੀ ਵਰਖਾ

 

  1. ਹਵਾ ਦੀ ਚੇਤਾਵਨੀ

    ਪੱਛਮੀ ਅਸਮ ਅਤੇ ਪੱਛਮੀ ਮੇਘਾਲਿਆ ਵਿੱਚ ਸ਼ਾਮ ਤੱਕ 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚਲਣ ਵਾਲੀ ਹਵਾ ਦੀ ਗਤੀ 70 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚੇਗੀ ਅਤੇ ਇਸਦੇ ਬਾਅਦ ਹੌਲੀ ਹੌਲੀ ਘੱਟ ਹੋ ਜਾਵੇਗੀ।

[ਕਿਰਪਾ ਕਰਕੇ ਤਾਜ਼ਾ ਜਾਣਕਾਰੀ ਲਈ www.rsmcnewdelhi.imd.gov.in ਅਤੇ www.mausam.imd.gov.in for ’ਤੇ ਵਿਜਿਟ ਕਰੋ।

(ਤਾਜ਼ਾ ਗ੍ਰਾਫਿਕਸ ਦੇਖਣ ਲਈ ਕਿਰਪਾ ਕਰਕੇ ਇਸ ਲਿੰਕ ਤੇ ਕਲਿੱਕ ਕਰੋ।)

(Please see details and UPDATED graphics in this link here)


 

****

 

ਕੇਜੀਐੱਸ/(ਆਈਐੱਮਡੀ ਰਿਲੀਜ਼)

 



(Release ID: 1625895) Visitor Counter : 117


Read this release in: English , Urdu , Tamil , Telugu