ਸਿੱਖਿਆ ਮੰਤਰਾਲਾ

ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਨੇ ਵਿਦਿਆਰਥੀਆਂ ਲਈ ਸਾਈਬਰ ਸਕਿਉਰਿਟੀ, 21ਵੀਂ ਸਦੀ ਦੇ ਕੌਸ਼ਲ ਅਤੇ ਪ੍ਰਿੰਸੀਪਲਾਂ ਲਈ ਹੈਂਡਬੁੱਕ ਸਮੇਤ ਸੀਬੀਐੱਸਈ ਦੁਆਰਾ ਤਿਆਰ 3 ਹੈਂਡਬੁੱਕਾਂ ਜਾਰੀ ਕੀਤੀਆਂ

Posted On: 20 MAY 2020 5:53PM by PIB Chandigarh

ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ 'ਨਿਸ਼ੰਕ' ਨੇ ਅੱਜ ਨਵੀਂ ਦਿੱਲੀ ਵਿਖੇ ਵੀਡੀਓ ਕਾਨਫਰੰਸਿੰਗ ਜ਼ਰੀਏ ਸੈਂਟਰਲ ਬੋਰਡ ਆਵ੍ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਦੁਆਰਾ ਸਿੱਖਿਆ ਦੀਆਂ ਕਦਰਾਂ-ਕੀਮਤਾਂ 'ਤੇ ਅਧਾਰਿਤ ਆਲਮੀ ਮਿਆਰਾਂ ਨੂੰ ਅਪਣਾਉਣ ਲਈ ਬੋਰਡ ਦੁਆਰਾ ਕੀਤੇ ਗਏ ਉਪਾਵਾਂ ਦੇ ਸਬੰਧ ਵਿੱਚ ਤਿਆਰ ਕੀਤੀਆਂ ਗਈਆਂ ਤਿੰਨ ਹੈਂਡਬੁੱਕਾਂ ਜਾਰੀ ਕੀਤੀਆਂ।

 

ਇਨ੍ਹਾਂ ਤਿੰਨ ਪੁਸਤਿਕਾਵਾਂ ਨੂੰ ਜਾਰੀ ਕਰਦਿਆਂ, ਕੇਂਦਰੀ ਮੰਤਰੀ ਨੇ ਦੱਸਿਆ ਕਿ 'ਸਾਈਬਰ ਸੇਫਟੀ-ਸੈਕੰਡਰੀ ਤੇ ਸੀਨੀਅਰ ਸੈਕੰਡਰੀ ਦੇ ਵਿਦਿਆਰਥੀਆਂ ਲਈ ਹੈਂਡਬੁੱਕ' 11ਵੀਂ ਤੇ 12ਵੀਂ ਦੇ ਵਿਦਿਆਰਥੀਆਂ ਵਿੱਚ ਸਾਈਬਰ ਸੁਰੱਖਿਆ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਤਿਆਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਪੁਸਤਿਕਾ ਉਨ੍ਹਾਂ ਬੱਚਿਆਂ ਲਈ ਇੱਕ ਸਟੀਕ ਗਾਈਡ ਹੋਵੇਗੀ, ਜਿਹੜੇ ਇੰਟਰਨੈੱਟ ਤੇ ਹੋਰ ਡਿਜੀਟਲ ਪਲੈਟਫਾਰਮ ਇਸਤੇਮਾਲ ਕਰਦੇ ਹਨ ਤੇ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਸੁਰੱਖਿਆ ਖਤਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

 

ਸ਼੍ਰੀ ਪੋਖਰਿਯਾਲ ਨੇ ਅੱਗੇ ਦੱਸਿਆ ਕਿ 'ਇਨ ਪਰਸੂਟ ਆਵ੍ ਐਕਸੇਲੈਂਸ-ਅ ਹੈਂਡਬੁੱਕ ਫਾਰ ਪ੍ਰਿੰਸੀਪਲਸ' ਪੁਸਤਿਕਾ ਰਾਹੀਂ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਬੋਰਡ ਦੀ ਪ੍ਰਣਾਲੀ ਅਤੇ ਹੋਰ ਚੰਗੀ ਜਾਣਕਾਰੀ ਬਾਰੇ ਜਾਗਰੂਕ ਕੀਤਾ ਜਾਵੇਗਾ। ਇਹ ਸਕੂਲਾਂ ਅਤੇ ਸੀਬੀਐੱਸਈ ਪ੍ਰਸ਼ਾਸਨ ਵਿਚਾਲੇ ਬਿਹਤਰ ਤਾਲਮੇਲ ਨੂੰ ਯਕੀਨੀ ਬਣਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਤੀਜੀ ਪੁਸਤਿਕਾ 'ਟਵੈਂਟੀ ਫਸਟ ਸੈਂਚੁਰੀ ਸਕਿੱਲਸ: ਅ ਹੈਂਡਬੁੱਕ' ਹੈ, ਜਿਸ ਦੇ ਜ਼ਰੀਏ ਸੀਬੀਐੱਸਈ ਹਰੇਕ ਨੂੰ 21ਵੀਂ ਸਦੀ ਦੇ ਕੌਸ਼ਲਾਂ ਬਾਰੇ ਜਾਗਰੂਕ ਕਰੇਗਾ ਅਤੇ ਉਨ੍ਹਾਂ ਨੂੰ ਇਨ੍ਹਾਂ ਹੁਨਰਾਂ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਇਸਤੇਮਾਲ ਕਰਨ ਲਈ ਪ੍ਰੇਰਿਤ ਕਰੇਗਾ।

 

ਸ਼੍ਰੀ ਪੋਖਰਿਯਾਲ ਨੇ ਸੀਬੀਐੱਸਈ ਨੂੰ ਦੇਸ਼ ਦੀ ਸਮੁੱਚੀ ਸਿੱਖਿਆ ਪ੍ਰਣਾਲੀ ਦੇ ਸਾਰੇ ਹਿਤਧਾਰਕਾਂ ਨੂੰ ਲਾਭ ਪਹੁੰਚਾਉਣ ਲਈ ਪੁਸਤਿਕਾਵਾਂ ਤਿਆਰ ਕਰਨ 'ਤੇ ਵਧਾਈ ਦਿੱਤੀ। ਮੰਤਰੀ ਨੇ ਉਮੀਦ ਪ੍ਰਗਟਾਈ ਹੈ ਕਿ ਇਹ ਪੁਸਤਿਕਾਵਾਂ ਸਾਈਬਰ ਸਕਿਉਰਟੀ, ਨਿਪੁਣਤਾ 'ਚ ਸੁਧਾਰ, ਹੁਨਰ ਪ੍ਰਾਪਤੀ ਅਤੇ ਲੀਡਰਸ਼ਿੱਪ ਅਨੁਭਵ ਨੂੰ ਚੰਗੇ ਤਰੀਕੇ ਤਾਲਮੇਲ ਨੂੰ ਵਿਕਸਿਤ ਕਰਨ ਵਿੱਚ ਮਦਦਗਾਰ ਹੋਣਗੀਆਂ।

 

ਸਾਈਬਰ ਸਕਿਉਰਟੀ ਹੈਂਡਬੁੱਕ ਦਾ ਲਿੰਕ ਦੇਖਣ ਲਈ ਇੱਥੇ ਕਲਿੱਕ ਕਰੋ: http://cbseacademic.nic.in/web_material/Manuals/Cyber_Safety_Manual.pdf

 

ਪ੍ਰਿੰਸਪਲ ਹੈਂਡਬੁੱਕ ਦਾ ਲਿੰਕ ਦੇਖਣ ਲਈ ਇੱਥੇ ਕਲਿੱਕ ਕਰੋ:

http://cbseacademic.nic.in/web_material/Manuals/Principals_Handbook.pdf

 

ਟਵੈਂਟੀ ਫਸਟ ਸੈਂਚੁਰੀ ਸਕਿੱਲਸ ਹੈਂਡਬੁੱਕ ਨੂੰ ਦੇਖਣ ਲਈ ਇੱਥੇ ਕਲਿੱਕ ਕਰੋ: http://cbseacademic.nic.in/web_material/Manuals/21st_Century_Skill_Handbook.pdf

 

*****

ਐੱਨਬੀ/ਏਕੇਜੇ/ਏਕੇ



(Release ID: 1625652) Visitor Counter : 185