ਵਿੱਤ ਕਮਿਸ਼ਨ

ਰਾਜਕੋਸ਼ੀ ਮਜ਼ਬੂਤੀ ਦੀ ਰੂਪਰੇਖਾ ‘ਤੇ 15ਵੇਂ ਵਿੱਤ ਕਮਿਸ਼ਨ ਦੀ ਕਮੇਟੀ ਦੀ ਪਹਿਲੀ ਮੀਟਿੰਗ ਕੱਲ੍ਹ ਆਯੋਜਿਤ ਕੀਤੀ ਜਾਵੇਗੀ

Posted On: 20 MAY 2020 4:35PM by PIB Chandigarh

'ਰਾਜਕੋਸ਼ੀ ਮਜ਼ਬੂਤੀ ਦੀ ਰੂਪਰੇਖਾ' 'ਤੇ 15ਵੇਂ ਵਿੱਤ ਕਮਿਸ਼ਨ ਦੀ ਕਮੇਟੀ ਦੀ ਪਹਿਲੀ ਮੀਟਿੰਗ ਕੱਲ੍ਹ ਯਾਨੀ 21 ਮਈ, 2020 ਨੂੰ ਵੀਡੀਓ ਕਾਨਫ਼ਰੰਸ ਜ਼ਰੀਏ ਆਯੋਜਿਤ ਕੀਤੀ ਜਾਵੇਗੀ।

 

15 ਵੇਂ ਵਿੱਤ ਕਮਿਸ਼ਨ ਦਾ ਇੱਕ ਵਿਚਾਰ ਦਾ ਵਿਸ਼ਾ (ਟੀਓਆਰ) ਉੱਚ ਟਿਕਾਊ ਵਿਕਾਸ ਨੂੰ ਹੁਲਾਰਾ ਦਿੰਦੇ ਹੋਏ ਕਰਜ਼ ਅਤੇ ਘਾਟੇ ਦੇ ਉਪਯੁਕਤ ਪੱਧਰਾਂ ਦਾ ਪਾਲਣ ਕਰਨ ਦੀ ਆਪਣੀ ਜ਼ਿੰਮੇਵਾਰੀ ਨੂੰ ਧਿਆਨ ਵਿੱਚ ਰੱਖਕੇ ਕੇਂਦਰ ਅਤੇ ਰਾਜ ਸਰਕਾਰਾਂ ਦੇ 'ਰਾਜਕੋਸ਼ੀ ਮਜ਼ਬੂਤੀ ਦੀ ਰੂਪਰੇਖਾ' ਵਿਸ਼ੇ 'ਤੇ ਸਿਫਾਰਸ਼ਾਂ ਦੇਣਾ ਹੈ। ਇਹ ਸਮਾਨਤਾ, ਕੁਸ਼ਲਤਾ ਅਤੇ ਪਾਰਦਰਸ਼ਤਾ ਦੇ ਸਿਧਾਂਤਾਂ ਦੁਆਰਾ ਨਿਰਦੇਸ਼ਤ ਹੋਣਾ ਚਾਹੀਦਾ ਹੈ। ਇਸ ਟੀਓਆਰ ਨੂੰ ਧਿਆਨ ਵਿੱਚ ਰੱਖਦੇ ਹੋਏ 15ਵੇਂ ਵਿੱਤ ਕਮਿਸ਼ਨ ਨੇ 18 ਮਾਰਚ 2020 ਨੂੰ ਆਮ ਸਰਕਾਰ (ਜਨਰਲ ਗਵਰਨਮੈਂਟ) ਦੇ 'ਰਾਜਕੋਸ਼ੀ ਮਜਬੂਤੀ ਦੀ ਰੂਪਰੇਖਾ' ਦੀ ਸਮੀਖਿਆ ਕਰਨ ਲਈ ਇੱਕ ਕਮੇਟੀ ਦਾ ਗਠਨ ਕੀਤਾ। ਇਸ ਕਮੇਟੀ ਦਾ ਗਠਨ 15ਵੇਂ ਵਿੱਤ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਐੱਨ ਕੇ ਸਿੰਘ ਦੀ ਪ੍ਰਧਾਨਗੀ ਹੇਠ ਕੀਤਾ ਗਿਆ ਸੀ।

 

ਸਾਲ 2020-21 ਲਈ 15ਵੇਂ ਵਿੱਤ ਕਮਿਸ਼ਨ ਦੀ ਰਿਪੋਰਟ 'ਤੇ ਕੇਂਦਰ ਸਰਕਾਰ ਵੱਲੋਂ ਪਹਿਲਾਂ ਹੀ ਜ਼ਰੂਰੀ ਕਦਮ ਚੁੱਕੇ ਗਏ ਹਨ ਉਪਰੋਕਤ ਟੀਓਆਰ ਦੇ ਤਹਿਤ 15ਵੇਂ ਵਿੱਤ ਕਮਿਸ਼ਨ ਨੂੰ 2021-22 ਤੋਂ ਲੈ ਕੇ ਸਾਲ 2025-26 ਤੱਕ ਲਈ ਆਮ ਸਰਕਾਰ (ਜਨਰਲ ਗਵਰਨਮੇਂਟ) ਦੇ 'ਰਾਜਕੋਸ਼ੀ ਮਜ਼ਬੂਤੀ ਦੀ ਰੂਪਰੇਖਾ' ਤਿਆਰ ਕਰਨ ਦਾ ਕੰਮ ਸੌਂਪਿਆ ਗਿਆ ਹੈ। ਹਾਲਾਂਕਿ, ਇਹ ਕੰਮ ਮਹਾਮਾਰੀ ਫੈਲਣ ਤੋਂ ਉਤਪੰਨ ਅਚਾਨਕ ਸਥਿਤੀ ਅਤੇ ਕੇਂਦਰ ਤੇ ਰਾਜ ਸਰਕਾਰਾਂ ਉੱਪਰ ਸਮਕਾਲੀ ਰਾਜਕੋਸ਼ੀ ਰੁਕਾਵਟਾਂ ਦੇ ਕਾਰਨ ਗੁੰਝਲਦਾਰ ਹੋ ਗਿਆ ਹੈ। ਇਸ ਸਥਿਤੀ ਨਾਲ ਨਿਪਟਣ ਲਈ ਕੇਂਦਰ ਸਰਕਾਰ ਨੇ ਰਾਜ ਸਰਕਾਰਾਂ ਨੂੰ ਪਹਿਲਾਂ ਤੋਂ ਹੀ ਉਪਲੱਬਧ 3% ਦੇ ਇਲਾਵਾ ਵੀ ਜੀਡੀਪੀ ਦੇ 2% ਦੇ ਬਰਾਬਰ ਵਾਧੂ ਉਧਾਰੀ ਲੈਣ ਦੀ ਆਗਿਆ ਦਿੱਤੀ ਹੈ।

 

ਉੱਭਰਦੀਆਂ ਰਾਜਕੋਸ਼ੀ ਸਥਿਤੀਆਂ ਦਾ ਜਾਇਜ਼ਾ ਲੈਣ ਅਤੇ ਅੱਗੇ ਦਾ ਰਸਤਾ ਅਖਤਿਆਰ ਕਰਨ ਲਈ ਉਪਰੋਕਤ ਕਮੇਟੀ ਦੀ ਇੱਕ ਔਨਲਾਈਨ ਬੈਠਕ ਕੱਲ੍ਹ ਨਿਰਧਾਰਿਤ ਕੀਤੀ ਗਈ ਹੈ। ਇਸ ਮੀਟਿੰਗ ਵਿੱਚ ਸ਼੍ਰੀ ਐੱਨ ਕੇ ਸਿੰਘ(ਚੇਅਰਮੈਨ); ਸ਼੍ਰੀ ਅਜੈ ਨਾਰਾਇਣ ਝਾ ਤੇ ਡਾ. ਅਨੂਪ ਸਿੰਘ (15ਵੇਂ ਵਿੱਤ ਕਮਿਸ਼ਨ ਦੇ ਮੈਂਬਰ); ਡਾ. ਕ੍ਰਿਸ਼ਨਮੂਰਤੀ ਸੁਬਰਾਮਨੀਅਮ (ਮੁੱਖ ਆਰਥਿਕ ਸਲਾਹਕਾਰ); ਸੁਸ਼੍ਰੀ ਸੋਮਾ ਰਾਏ ਬਰਮਨ, ਅਕਾਊਂਟ ਕੰਟਰੋਲਰ ਜਨਰਲ; ਸ਼੍ਰੀ ਰਜਤ ਕੁਮਾਰ ਮਿਸ਼ਰਾ, ਵਿੱਤ ਮੰਤਰਾਲੇ ਦੇ ਸੰਯੁਕਤ ਸਕੱਤਰ; ਸ਼੍ਰੀ ਐੱਸ ਕ੍ਰਿਸ਼ਨਨ, ਤਮਿਲ ਨਾਡੂ ਸਰਕਾਰ ਦੇ ਵਧੀਕ ਮੁੱਖ ਸਕੱਤਰ; ਸ਼੍ਰੀ ਅਨੀਰੁੱਧ ਤਿਵਾਰੀ, ਪੰਜਾਬ ਸਰਕਾਰ ਦੇ ਪ੍ਰਿੰਸੀਪਲ ਸਕੱਤਰ ਅਤੇ ਡਾ. ਸਾਜਿਦ ਜ਼ੈੱਡ ਚਿਨਾਏ ਤੇ ਡਾ. ਪ੍ਰਾਚੀ ਮਿਸ਼ਰਾ (ਉੱਘੇ ਵਿਸ਼ਲੇਸ਼ਕ) ਦੇ ਹਿੱਸਾ ਲੈਣ ਦੀ ਸੰਭਾਵਨਾ ਹੈ।

 

                                                                                 *****

ਐੱਮਸੀ



(Release ID: 1625618) Visitor Counter : 166