ਸੈਰ ਸਪਾਟਾ ਮੰਤਰਾਲਾ

ਟੂਰਿਜ਼ਮ ਮੰਤਰਾਲੇ ਨੇ '' ਦੇਖੋ ਅਪਨਾ ਦੇਸ਼ '' ਲੜੀ ਦੇ ਤਹਿਤ 'ਫੋਟੋ ਵਾਕਿੰਗ ਭੋਪਾਲ: ਪਰੰਪਰਾ, ਸੱਭਿਆਚਾਰ ਅਤੇ ਟੂਰਿਜ਼ਮ' ਸਿਰਲੇਖ ਨਾਲ 21ਵੇਂ ਵੈਬੀਨਾਰ ਦਾ ਆਯੋਜਨ ਕੀਤਾ

ਮਿਤੀ 19.05.2020 ਨੂੰ ਆਯੋਜਿਤ ਕੀਤੇ ਗਏ ਟੂਰਿਜ਼ਮ ਦੇ ਵੈਬੀਨਾਰ, ਦੇਖੋ ਅਪਨਾ ਦੇਸ਼ ਨੇ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ-ʻਸ਼ਾਨਦਾਰ ਭਾਰਤ ਦਾ ਦਿਲʼ ਦੀ ਪਰੰਪਰਾ, ਸੱਭਿਆਚਾਰ ਅਤੇ ਟੂਰਿਜ਼ਮ ਨੂੰ ਪ੍ਰਦਰਸ਼ਿਤ ਕੀਤਾ

Posted On: 20 MAY 2020 3:38PM by PIB Chandigarh

'ਫੋਟੋ ਵਾਕਿੰਗ ਭੋਪਾਲ: ਪਰੰਪਰਾ, ਸੱਭਿਆਚਾਰ ਅਤੇ ਟੂਰਿਜ਼ਮ' ਸਿਰਲੇਖ ਨਾਲ ਦੇਖੋ ਅਪਨਾ ਦੇਸ਼ ਵੈਬੀਨਾਰ ਲੜੀ ਦਾ 21ਵਾਂ ਸੈਸ਼ਨ, ਸੈਰ ਸਪਾਟਾ ਮੰਤਰਾਲੇ ਦੀ ਵਧੀਕ ਡਾਇਰੈਕਟਰ ਜਨਰਲ, ਸੁਸ਼੍ਰੀ ਰੁਪਿੰਦਰ ਬਰਾੜ ਦੁਆਰਾ ਸੰਚਾਲਿਤ ਕੀਤਾ ਗਿਆ ਅਤੇ ਡਾ. ਸੌਮੀ ਰੌਯ, ਇੰਡੀਆ ਸਿਟੀ ਵਾਕਸ ਦੇ ਸ਼੍ਰੀ ਹਿਮਾਂਸ਼ੂ ਰਾਣਾ ਅਤੇ ਭੋਪਾਲ ਦੇ ਇਤਿਹਾਸ, ਸੱਭਿਆਚਾਰ ਅਤੇ ਆਕਰਸ਼ਨ ਦਾ ਵਰਣਨ ਕਰਨ ਵਾਲੇ ਇੱਕ ਸ਼ਹਿਰ ਖੋਜਕਾਰ, ਸ਼੍ਰੀ ਸ਼ਿਵਮ ਸ਼ਰਮਾ ਦੁਆਰਾ ਪੇਸ਼ ਕੀਤਾ ਗਿਆ।

 

ਮੱਧ ਪ੍ਰਦੇਸ਼ ਦਾ ਰਾਜਧਾਨੀ ਸ਼ਹਿਰ, ਭੋਪਾਲ  ਦੋ ਮੁੱਖ ਝੀਲਾਂ-  ਉਪਰਲੀ ਝੀਲ ਅਤੇ ਹੇਠਲੀ ਝੀਲ ਦੇ ਕਾਰਨ ਝੀਲਾਂ ਦੇ ਸ਼ਹਿਰ ਵਜੋਂ ਵੀ ਜਾਣਿਆ ਜਾਂਦਾ ਹੈ। ਇਹ ਸ਼ਹਿਰ ਇਸ ਦੀਆਂ ਵਿਰਾਸਤੀ ਥਾਵਾਂ, ਪੁਰਾਤਨ ਗਹਿਣੇ, ਕੱਪੜੇ, ਭੋਜਨ ਅਤੇ ਹੋਰ ਬਹੁਤ ਕੁਝ ਲਈ ਮਸ਼ਹੂਰ ਹੈ।

 

ਵੈਬੀਨਾਰ ਵਿੱਚ ਕਈ ਹਿਕਾਇਤਾਂ ਅਤੇ ਭੋਪਾਲ ਦੇ ਜ਼ਰੂਰ ਦੇਖੇ ਜਾਣ ਵਾਲੇ ਆਕਰਸ਼ਣਾਂ ਸਹਿਤ ਇਤਿਹਾਸਿਕ  ਤੱਥਾਂ ਨੂੰ ਉਜਾਗਰ ਕੀਤਾ ਗਿਆ। ਪੁਰਾਣੀ ਭੋਪਾਲ ਵੌਕ ਰਾਹੀਂ ਭੋਪਾਲ ਦੇ ਵਿਰਾਸਤੀ ਆਕਰਸ਼ਣਾਂ ਦਾ ਅਨੁਭਵ ਕੀਤਾ ਜਾ ਸਕਦਾ ਹੈ ਜੋ ਕਿ ਆਰਕੀਟੈਕਚਰ, ਰਸੋਈ ਜ਼ਾਇਕਿਆਂ, ਕਵੀ ਇਕਬਾਲ ਦੇ ਸਾਹਿਤਕ ਜਗਤ ਅਤੇ ਰਾਣੀਕਮਲਾਪਤੀ ਤੋਂ ਸ਼ਾਹਜਹਾਂ ਬੇਗਮ ਤੱਕ ਦੀਆਂ ਪ੍ਰਮੁੱਖ ਮਹਿਲਾਵਾਂ ਦੀਆਂ ਖੂਬਸੂਰਤ ਕਹਾਣੀਆਂ ਦੀ ਜਾਣਕਾਰੀ ਦਿੰਦੀ ਹੈ।

 

ਪ੍ਰਸਤੁਤਕਰਤਿਆਂ  ਨੇ ਕਈ ਅਨੁਭਵਾਂ ਨੂੰ ਪ੍ਰਦਰਸ਼ਿਤ ਕੀਤਾ ਜੋ ਕਿ ਭੋਪਾਲ ਪੇਸ਼ ਕਰਦਾ ਹੈ, ਜਿਵੇਂ ਕਿ 'ਪਾਨ',ʻਸੁਲੇਮਾਨੀ ਚਾਯʻ,  ਰੇਸ਼ਮ 'ਤੇ ਕਢਾਈ ਦਾ ਕੰਮ, ਜੀਪਾਂ ਅਤੇ ਹੋਰ ਬਹੁਤ ਕੁਝ। ਸੈਸ਼ਨ ਵਿੱਚ ਮਿੰਟੋ ਹਾਲ, ਜੋ ਕਿ ਆਰਕੀਟੈਕਚਰਲ ਚਮਤਕਾਰ ਦੀ ਇੱਕ ਮਿਸਾਲ ਹੈ, ਸਮੇਤ ਕਈ ਇਤਿਹਾਸਿਕ  ਸਥਾਨਾਂ ਦੀ ਸੂਚੀ ਦਰਸਾਈ ਗਈ ਜੋ ਕਿ ਨਵਾਬ ਸੁਲਤਾਨ ਜਹਾਂ ਬੇਗਮ ਦੁਆਰਾ ਭੋਪਾਲ ਵਿੱਚ ਨਿਰਮਾਣ ਕਰਾਏ ਗਏ ਸਨ।  ਇਸ ਦੀ ਮੌਲਿਕਤਾ ਨੂੰ ਭੰਗ ਕੀਤੇ ਬਿਨਾਂ ਹੁਣ ਇਸ ਨੂੰ ਇਕ ਅੰਤਰਰਾਸ਼ਟਰੀ ਕਨਵੈਨਸ਼ਨ ਸੈਂਟਰ ਵਜੋਂ ਰੈਨੋਵੇਟ ਕੀਤਾ ਗਿਆ ਹੈ। ਕਬਾਇਲੀ ਅਜਾਇਬ-ਘਰ ਸਮੇਤ ਸ਼ਹਿਰ ਦੇ ਵੱਖ-ਵੱਖ ਅਜਾਇਬ-ਘਰ ਜਿਨ੍ਹਾਂ ਵਿੱਚ ਬਹੁਤ ਸਾਰੇ ਅਣ-ਸੁਣੇ ਸੱਚ ਹਨ ਅਤੇ ਜੋਇੱਥੋਂ ਦੀ ਕਬਾਇਲੀ ਕਲਾ ਅਤੇ ਸੱਭਿਆਚਾਰ ਨੂੰ ਆਪਣੇ ਯੋਜਨਾਬੱਧਅਤੇ ਖੂਬਸੂਰਤ ਢੰਗ  ਨਾਲ ਬਣਾਈਆਂ ਗਈਆਂ ਥੀਮਡ ਗੈਲਰੀਆਂ ਨੂੰ ਪ੍ਰਦਰਸ਼ਤ ਕਰਦੇ ਹਨ,ਦਾ ਜ਼ਿਕਰ ਵੀ ਵੈਬੀਨਾਰ ਵਿੱਚ ਮਿਲਿਆ।

 

ਇਹ ਝੀਲਾਂ ਦੀ ਧਰਤੀ, ਹਰ ਪ੍ਰਕਾਰ ਦੇ ਯਾਤਰੀਆਂ ਲਈ ਇੱਕ ਪੋਸ਼ਕਡੈਸਟੀਨੇਸ਼ਨ ਹੈ। ਭੋਪਾਲ ਇਕ ਮਲਟੀ-ਫੇਸਿਟਿਡ ਡੈਸਟੀਨੇਸ਼ਨ ਹੈ, ਅਰਥਾਤ ਇਕ ਇਤਿਹਾਸਿਕ  ਵਿਰਾਸਤੀ ਸਥਾਨ ਹੋਣ ਤੋਂ ਲੈ ਕੇ ਸ਼ੁੱਧ ਰੂਪ ਵਿੱਚ ਜੈਵਿਕ-ਭਿੰਨਤਾ ਨਾਲ ਭਰਪੂਰ ਧਰਤੀ। ਭੋਪਾਲ ਤੋਂ ਇਲਾਵਾ, ਸੈਲਾਨੀਆਂ ਲਈ ਮੱਧ ਪ੍ਰਦੇਸ਼ ਦੇ ਹੋਰ ਮਹੱਤਵਪੂਰਨ  ਆਕਰਸ਼ਣ ਹਨ: ਸਾਂਚੀ, ਵਿਦਿਸ਼ਾ, ਖਜੁਰਾਹੋ, ਮੰਡੂ, ਭੀਮਬੇਟਕਾ, ਇੰਦੌਰ, ਉਜੈਨ, ਗਵਾਲੀਅਰ, ਚੰਦੇਰੀ ਅਤੇ ਰਾਸ਼ਟਰੀ ਪਾਰਕ ਕਾਨ੍ਹਾ, ਬਾਂਧਵਗੜ੍ਹ, ਪੰਨਾ ਅਤੇ ਪੈਂਚ ਆਦਿ।

 

ਦੇਖੋ ਅਪਨਾ ਦੇਸ਼ ਵੈਬੀਨਾਰ ਸੀਰੀਜ਼ ਇਲੈਕਟ੍ਰੌਨਿਕਸ ਅਤੇ ਇਨਫਰਮੇਸ਼ਨ ਟੈਕਨੋਲੋਜੀ ਮੰਤਰਾਲੇ ਦੀ ਨੈਸ਼ਨਲ ਈ-ਗਵਰਨੈਂਸ ਡਿਵੀਜ਼ਨ (ਐੱਨਜੀਡੀ) ਦੇ ਸਮਰਥਨ ਨਾਲ ਪੇਸ਼ ਕੀਤੀ ਗਈ ਹੈ। ਵੈਬੀਨਾਰ ਦੇ ਸੈਸ਼ਨ ਹੁਣ https://www.youtube.com/channel/UCbzIbBmMvtvH7d6Zo_ZEHDA/featured ʼਤੇ  ਅਤੇ ਭਾਰਤ ਸਰਕਾਰ ਦੇ ਟੂਰਿਜ਼ਮ ਮੰਤਰਾਲੇ ਦੇ ਸਾਰੇ ਹੈਂਡਲਜ਼ ਉੱਤੇ ਉਪਲੱਬਧ ਹਨ।

ਮਿਤੀ 21 ਮਈ, 2020 ਨੂੰ ਸਵੇਰੇ 11: 00 ਵਜੇ ਹੋਣ ਵਾਲੇ ਵੈਬੀਨਾਰ ਦੇ ਅਗਲੇ ਐਪੀਸੋਡ, ਦਾ ਸਿਰਲੇਖ ਹੈ ਟਾਈਗਰਜ਼ ਅਤੇ ਟੂਰਿਜ਼ਮਰਜਿਸਟਰ ਕਰਨ ਲਈ ਲਿੰਕ ਹੈ- https://bit.ly/2X7FvoD

 

*******

 

ਐੱਨਬੀ/ਏਕੇਜੇ/ਓਏ



(Release ID: 1625559) Visitor Counter : 134


Read this release in: English , Urdu , Hindi , Tamil