ਸੈਰ ਸਪਾਟਾ ਮੰਤਰਾਲਾ

ਟੂਰਿਜ਼ਮ ਮੰਤਰਾਲੇ ਨੇ "ਦੇਖੋ ਅਪਨਾ ਦੇਸ਼" ਵੈਬੀਨਾਰ ਲੜੀ ਦੇ ਤਹਿਤ "ਉੱਤਰਾਖੰਡ ਇੱਕ ਸਵਰਗ" ਸਿਰਲੇਖ ਨਾਲ 20ਵੇਂ ਵੈਬੀਨਾਰ ਦਾ ਆਯੋਜਨ ਕੀਤਾ

Posted On: 18 MAY 2020 1:51PM by PIB Chandigarh

ਵੈਬੀਨਾਰ ਲੜੀ "ਦੇਖੋ ਅਪਨਾ ਦੇਸ਼"  ਦੇ 20ਵੇਂ ਸੈਸ਼ਨ ਵਿੱਚ 16 ਮਈ 2020 ਨੂੰ "ਉੱਤਰਾਖੰਡ ਇੱਕ ਸਵਰਗ" ਸਿਰਲੇਖ ਨਾਲ ਆਯੋਜਿਤ ਵੈਬੀਨਾਰ ਵਿੱਚ ਉੱਤਰਾਖੰਡ   ਦੇ 2 ਖੇਤਰਾਂ ਕੇਦਾਰਖੰਡ  ( ਗੜ੍ਹਵਾਲ ਖੇਤਰ )  ਅਤੇ ਮਨੂ ਖੰਡ  ( ਕੁਮਾਊਂ ਖੇਤਰ )  ਵਿੱਚ ਟੂਰਿਜ਼ਮ ਦੀਆਂ ਸੰਭਾਵਨਾ ਉਜਾਗਰ ਕੀਤਾ ਗਿਆ।  ਇਸ ਦੇ  ਨਾਲ ਹੀ ਇਸ ਵਿੱਚ ਗੰਗੋਤਰੀਯਮੁਨੋਤਰੀਬਦਰੀਨਾਥਕੇਦਾਰਨਾਥਹੇਮਕੁੰਡ ਸਾਹਿਬ ਅਤੇ ਯੂਨੈਸਕੋ ਦੁਆਰਾ ਐਲਾਨੇ ਵਿਸ਼ਵ ਵਿਰਾਸਤ ਸਥਲ ਫੁੱਲਾਂ ਦੀ ਘਾਟੀ ਜਿਹੇ ਮਕਬੂਲ ਯਾਤਰੀ ਸਥਾਨਾਂ ਨੂੰ ਵੀ ਵਿਸ਼ੇਸ਼ ਤੌਰ ਤੇ ਦਰਸਾਇਆ ਗਿਆ।

 

ਇਸ ਵੈਬੀਨਾਰ ਸੈਸ਼ਨ ਨੂੰ ਉੱਘੇ ਵਿਦਵਾਨ ਭੋਜਨ ਦੀ ਉਤਪਤੀ  ਦੇ ਸਬੰਧ ਵਿੱਚ ਇਤਿਹਾਸਿਕ  ਜਾਣਕਾਰੀ ਰੱਖਣ ਵਾਲੇ ਅਤੇ ਅੰਤਰਰਾਸ਼ਟਰੀ ਸਬੰਧਾਂ  ਦੇ ਮਾਹਿਰ ਡਾਕਟਰ ਪੁਸ਼ਪੇਸ਼ ਪੰਤ  ਇੱਕ ਪ੍ਰਸਿੱਧ ਲੇਖਕ ਉੱਘੇ ਫੋਟੋਗ੍ਰਾਫਰ ਅਤੇ ਉੱਤਰਾਖੰਡ  ਦੇ ਇਤਿਹਾਸ ਤੇ ਪਕੜ ਰੱਖਣ ਵਾਲੇ ਜੇਐੱਨਯੂ  ਦੇ ਸਾਬਕਾ ਪ੍ਰੋਫੈਸਰ ਸ਼੍ਰੀ ਗਣੇਸ਼ ਸ਼ੈਲੀ ਅਤੇ ਪ੍ਰਮਾਣਿਤ ਟ੍ਰੇਨਰ ਆਸਪੈੱਨ ਅਡਵੈਂਚਰ  ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਸ਼ਸ਼ਾਂਕ ਪਾਂਡੇ ਨੇ ਪੇਸ਼ ਕੀਤਾ ।  ਇਸ ਸੈਸ਼ਨ ਦੀ ਨਿਗਰਾਨੀ ਟੂਰਿਜ਼ਮ ਮੰਤਰਾਲਾ  ਦੀ ਐਡੀਸ਼ਨਲ ਡਾਇਰੈਕਟਰ ਜਨਰਲ, ਸੁਸ਼੍ਰੀ ਰੁਪਿੰਦਰ ਬਰਾੜ ਨੇ ਕੀਤਾ।

ਇਸ ਵੈਬੀਨਾਰ ਵਿੱਚ ਪੇਸ਼ਕਾਰਾਂ ਨੇ ਰਿਸ਼ੀਕੇਸ਼ ਅਤੇ ਪਿਥੌਰਾਗੜ੍ਹ ਵਿੱਚ ਰਿਵਰ ਰਾਫਟਿੰਗ ਔਲੀ ਵਿੱਚ ਵਿੰਟਰ ਗੇਮਸ ਯਾਨੀ ਠੰਢ  ਦੇ ਦਿਨਾਂ ਵਿੱਚ ਖੇਡੀਆਂ ਜਾਣ ਵਾਲੀਆਂ ਖੇਡਾਂ ਅਤੇ ਸਕੀਇੰਗ ਟਿਹਰੀ ਡੈਮ ਅਤੇ ਕੌਸਾਨੀ ਵਿੱਚ ਪੈਰਾਗਲਾਇਡਿੰਗ ਚੋਪਤਾ ਅਤੇ ਪਿੰਡਾਰੀ ਗਲੇਸ਼ੀਅਰ ਵਿੱਚ ਟ੍ਰੈਕਿੰਗ ਲਈ ਉਪਲੱਬਧ ਕਈ ਵਿਕਲਪਾਂ ਅਤੇ ਰਿਸ਼ੀਕੇਸ਼ ਵਿੱਚ ਭਾਰਤ ਦੀ ਸਭ ਤੋਂ ਉੱਚੀ ਬੰਜੀ (bungee) ਜੰਪਿੰਗ ਸੁਵਿਧਾ ਜਿਹੀਆਂ ਉੱਤਰਾਖੰਡ ਵਿੱਚ ਸਾਹਸਿਕ ਟੂਰਿਜ਼ਮ ਦੀਆਂ ਸੰਭਾਵਨਾਵਾਂ   ਬਾਰੇ  ਵਿਸ਼ੇਸ਼ ਰੂਪ ਨਾਲ ਦੱਸਿਆ ।

 

ਇਨ੍ਹਾਂ ਸਾਹਸਿਕ ਗਤੀਵਿਧੀਆਂ  ਦੇ ਇਲਾਵਾ , ਪੇਸ਼ਕਾਰਾਂ ਨੇ ਇਸ ਸੈਸ਼ਨ ਵਿੱਚ ਦੇਸ਼  ਦੇ ਸਭ ਤੋਂ ਪੁਰਾਨੇ ਰਾਸ਼ਟਰੀ ਪਾਰਕ ਜਿਮ ਕਾਰਬੇਟ ਨੈਸ਼ਨਲ ਪਾਰਕ ਰਾਜਾਜੀ ਟਾਈਗਰ ਰਿਜ਼ਰਵ ਅਤੇ ਹਿਮਾਲਿਆ  ਖੇਤਰ  ਦੇ ਬਨਸਪਤੀ ਅਤੇ ਪ੍ਰਾਣੀ ਜਗਤ ਦੀ ਸਮ੍ਰਿੱਧ ਵਿਵਿਧਤਾ ਨੂੰ ਉਜਾਗਰ ਕਰਦੇ ਯੂਨੈਸਕੋ ਸਥਲ ਨੰਦਾ  ਦੇਵੀ ਨੈਸ਼ਨਲ ਪਾਰਕ ਜਿਹੀਆਂ ਥਾਵਾਂ ਦੀ ਸੈਰ ਕਰਦੇ ਹੋਏ ਕੁਦਰਤੀ ਦਾ ਨਜ਼ਦੀਕੀ ਅਨੁਭਵ ਕਰਨ  ਦੇ ਵਿਕਲਪਾਂ ਬਾਰੇ ਵੀ ਦੱਸਿਆ।

 

ਵੈਬੀਨਾਰ ਦੇ ਪੇਸ਼ਕਾਰਾਂ ਨੇ ਉੱਤਰਾਖੰਡ  ਵਿੱਚ ਗ੍ਰਾਮੀਣ ਸੈਰ-ਸਪਾਟੇ ਨੂੰ ਵਿਕਸਿਤ ਅਤੇ ਉਜਾਗਰ ਕਰਨ ਦੇ ਪ੍ਰਸਤਾਵਾਂ  ਦੇ ਵਿਸ਼ਾਲ ਅਵਸਰਾਂ ਬਾਰੇ ਵੀ ਦੱਸਿਆ।  ਇਸ ਵਿੱਚ ਹੋਮਸਟੇਅ ਦੇ ਬਿਹਤਰੀਨ ਵਿਕਲਪ ਬਾਰੇ ਦੱਸਿਆ ਗਿਆ ਜਿਸ ਵਿੱਚ ਕੋਈ ਵੀ ਵਿਅਕਤੀ ਉੱਥੋਂ ਦੇ ਲੋਕਾਂ  ਦੇ ਪ੍ਰਾਹੁਣਚਾਰੀ ਦਾ ਅਸਲ ਰੂਪ ਵਿੱਚ ਅਨੁਭਵ ਕਰ ਸਕਦਾ ਹੈ।  ਉੱਥੋਂ  ਦੇ ਲੋਕ ਹੋਮਸਟੇਅ  ਦੇ ਦੌਰਾਨ ਉੱਥੋਂ ਦਾ ਬਿਹਤਰੀਨ ਸਥਾਨਕ ਭੋਜਨ ਕਰਵਾਉਂਦੇ ਹਨ।

 

ਟੂਰਿਜ਼ਮ  ਮੰਤਰਾਲੇ ਦੀ ਐਡੀਸ਼ਨਲ ਡਾਇਰੈਕਟਰ ਜਨਰਲ, ਸੁਸ਼੍ਰੀ ਰੁਪਿੰਦਰ ਬਰਾੜ  ਨੇ ਉੱਤਰਾਖੰਡ  ਨੂੰ ਦੇਵਭੂਮੀ ਦੇਵਤਿਆਂ ਦੀ ਅਜਿਹੀ ਥਾਂ ਜੋ ਹਰ ਤਰ੍ਹਾਂ ਦੇ ਸੈਲਾਨੀਆਂ ਨੂੰ ਮੰਤ੍ਰਮੁਗਧ ਕਰ ਦਿੰਦੀ ਹੈਕਹਿੰਦੇ ਹੋਏ ਸੈਸ਼ਨ  ਦਾ ਸਮਾਪਨ ਕੀਤਾ।  ਉੱਤਰਾਖੰਡ  ਇੱਕ ਬਹੁਆਯਾਮੀ ਥਾਂ ਹੈ ਜੋ ਪਵਿੱਤਰ ਅਤੇ ਧਾਰਮਿਕ ਹੁੰਦੇ ਹੋਏ ਆਪਣੇ ਮੂਲ ਰੂਪ ਵਿੱਚ ਸਮ੍ਰਿੱਧ ਜੈਵ ਵਿਵਿਧਤਾ ਵਾਲੀਆਂ ਸਾਹਸਿਕ ਖੇਡਾਂ ਦਾ ਕੇਂਦਰ ਵੀ ਹੈ।

 

ਦੇਖੋ ਅਪਨਾ ਦੇਸ਼ ਲੜੀ   ਸੈਸ਼ਨਾਂ ਦਾ ਸੰਚਾਲਨ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ  ਦੇ ਰਾਸ਼ਟਰੀ ਈ - ਗਵਰਨੈਂਸ ਵਿਭਾਗ ਦੀ ਸਰਗਰਮ ਮਦਦ ਨਾਲ ਹੁੰਦਾ ਹੈ।

 

ਜੋ ਲੋਕ ਦੇਖੋ ਅਪਨਾ ਦੇਸ਼ ਲੜੀ ਵੈਬੀਨਾਰਾਂ ਨੂੰ ਨਹੀਂ ਦੇਖ ਸਕੇ ਹਨ ਉਨ੍ਹਾਂ ਲਈ ਇਸ ਲੜੀ  ਦੇ ਸਾਰੇ ਸੈਸ਼ਨ https://www.youtube.com/ channel / UCbzIbBmMvtvH7d6Zo_ZEHDA / ਅਤੇ ਭਾਰਤ ਸਰਕਾਰ  ਦੇ ਟੂਰਿਜ਼ਮ ਮੰਤਰਾਲੇ  ਦੇ ਸਾਰੇ ਸੋਸ਼ਲ ਮੀਡੀਆ ਹੈਂਡਲਾਂ ਤੇ ਉਪਲੱਬਧ ਹਨ ।

 

ਇਸ ਵੈਬੀਨਾਰ ਦਾ ਅਗਲਾ ਸੈਸ਼ਨ ਮੰਗਲਵਾਰ 19 ਮਈ 2020 ਨੂੰ ਸਵੇਰੇ 11 : 00 ਵਜੇ ਆਯੋਜਿਤ ਕੀਤਾ ਜਾਵੇਗਾ  ਜਿਸ ਦਾ ਸਿਰਲੇਖ "ਫੋਟੋਵਾਕਿੰਗ" ਭੋਪਾਲ ਹੈ ।  ਲੋਕ ਇਸ ਵੈਬੀਨਾਰ ਵਿੱਚ https://digitalindia -gov.zoom.us/ webinar / register/WN_wLHXyRTGTrK3Vb - ljK8sxQ ਦੇ  ਜ਼ਰੀਏ ਰਜਿਸਟ੍ਰੇਸ਼ਨ ਕਰਾਵਾ ਕੇ ਸ਼ਾਮਲ ਹੋ ਸਕਦੇ ਹਨ।

 

                                                   *******

ਐੱਨਬੀ/ਏਕੇਜੇ/ਓਏ


(Release ID: 1625007) Visitor Counter : 217