ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
ਪ੍ਰਵਾਸੀ ਮਜ਼ਦੂਰਾਂ ਨੂੰ ਮੁਫਤ ਅਨਾਜ ਮੁਹਈਆ ਕਰਵਾਉਣ ਲਈ ਆਤਮਨਿਰਭਰ ਭਾਰਤ ਯੋਜਨਾ ਦੀ ਸ਼ੁਰੂਆਤ ਕੀਤੀ
Posted On:
16 MAY 2020 8:00PM by PIB Chandigarh
ਆਤਮਨਿਰਭਰ ਭਾਰਤ ਯੋਜਨਾ ਦੇ ਅਨੁਸਾਰ, ਭਾਰਤ ਸਰਕਾਰ ਨੇ ਇਹ ਫ਼ੈਸਲਾ ਲਿਆ ਹੈ ਕਿ ਦੋ ਮਹੀਨੇ ਅਰਥਾਤ ਮਈ ਅਤੇ ਜੂਨ, 2020 ਲਈ 5 ਕਿੱਲੋ ਪ੍ਰਤੀ ਮਹੀਨਾ ਦੀ ਦਰ ਨਾਲ ਮੁਫਤ ਅਨਾਜ ਮੁਹਈਆ ਕਰਵਾਇਆ ਜਾਵੇਗਾ, ਜੋ ਐੱਨਐੱਫਐੱਸਏ ਜਾਂ ਰਾਜ ਯੋਜਨਾ ਪੀਡੀਐੱਸ ਕਾਰਡ ਦੇ ਅਨੁਸਾਰ ਨਹੀਂ ਆਉਂਦਾ ਹੈ। ਇਸ ਯੋਜਨਾ ਨੂੰ ਲਾਗੂ ਕਰਨ ਦੀ ਕੁਲ ਅਨੁਮਾਨਿਤ ਲਾਗਤ ਲੱਗਭੱਗ 3,500 ਕਰੋੜ ਰੁਪਏ ਹੈ ਜਿਸ ਨੂੰ ਪੂਰੀ ਤਰ੍ਹਾਂ ਨਾਲ ਭਾਰਤ ਸਰਕਾਰ ਦੁਆਰਾ ਸਹਿਣ ਕੀਤਾ ਜਾਵੇਗਾ। ਇਸ ਯੋਜਨਾ ਦੇ ਅਨੁਸਾਰ, ਸੰਪੂਰਨ ਭਾਰਤ ਪੱਧਰ ਉੱਤੇ ਅਨਾਜ ਦੀ ਵੰਡ 8 ਲੱਖ ਮੀਟ੍ਰਿਕ ਟਨ (ਐੱਲਐੱਮਟੀ) ਹੈ।
ਇਸ ਯੋਜਨਾ ਦੇ ਅਨੁਸਾਰ, ਅਨਾਜ ਦੀ ਵੰਡ ਭਾਰਤੀ ਖਾਦ ਨਿਗਮ (ਐੱਫਸੀਆਈ) ਦੁਆਰਾ ਪਹਿਲਾਂ ਤੋਂ ਹੀ ਸ਼ੁਰੂ ਕੀਤੀ ਜਾ ਚੁੱਕੀ ਹੈ। ਅੱਜ ਤਮਿਲ ਨਾਡੂ ਲਈ 1109 ਮੀਟ੍ਰਿਕ ਟਨ ਚੌਲ ਅਤੇ ਕੇਰਲ ਲਈ 151 ਮੀਟ੍ਰਿਕ ਟਨ ਚੌਲ ਜਾਰੀ ਕੀਤਾ ਗਿਆ, ਜਿਸ ਦੇ ਨਾਲ ਸਬੰਧਿਤ ਰਾਜ ਸਰਕਾਰਾਂ ਪਾਤਰ ਪ੍ਰਵਾਸੀ ਮਜ਼ਦੂਰਾਂ ਲਈ ਵੰਡ ਨੂੰ ਅੱਗੇ ਵੀ ਜਾਰੀ ਰੱਖ ਸਕਣ। ਇਸ ਯੋਜਨਾ ਦੇ ਅਨੁਸਾਰ, ਦੇਸ਼ ਭਰ ਵਿੱਚ ਅਨਾਜ ਪਹੁੰਚਾਣ ਲਈ ਸਭ ਤਰਾਂ ਦੇ ਪ੍ਰਬੰਧ ਪਹਿਲਾਂ ਹੀ ਕੀਤੇ ਜਾ ਚੁੱਕੇ ਹਨ ਅਤੇ ਭਾਰਤ ਦੇ ਹਰ ਇੱਕ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਸਮਰੱਥ ਸਟਾਕ ਦੀ ਉਪਲੱਬਧਤਾ ਯਕੀਨੀ ਬਣਾ ਦਿੱਤੀ ਗਈ ਹੈ। ਦੇਸ਼ ਦੇ ਕਿਸੇ ਵੀ ਹਿੱਸੇ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ, ਅੰਡਮਾਨ ਅਤੇ ਲਕਸ਼ਦਵੀਪ ਦੇ ਟਾਪੂਆਂ ਸਹਿਤ, ਦੇਸ਼ ਦੀ ਲੰਬਾਈ ਅਤੇ ਚੌੜਾਈ ਵਿੱਚ ਵਿਸਥਾਰਿਤ ਰੂਪ ਵਿੱਚ ਫੈਲੇ ਹੋਏ 2,122 ਗੁਦਾਮਾਂ ਵਿੱਚ ਸਟਾਕ ਦੀ ਉਪਲਬਧਤਾ ਯਕੀਨੀ ਬਣਾ ਦਿੱਤੀ ਗਈ ਹੈ। ਖਪਤ ਵਾਲੇ ਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਅਨਾਜ ਦੇ ਸਟਾਕ ਨੂੰ ਰੇਲ, ਸੜਕ ਅਤੇ ਸਮੁੰਦਰੀ ਮਾਰਗਾਂ ਰਾਹੀਂ ਉਤਪਾਦਕ ਖੇਤਰਾਂ ਤੋਂ ਉਤਪਾਦਨ ਦੀ ਆਵਾਜਾਈ ਕਰਕੇ ਨਿਯਮਿਤ ਰੂਪ ਵਿੱਚ ਮੰਗਾਇਆ ਜਾ ਰਿਹਾ ਹੈ ।
*****
ਏਪੀਐੱਸ/ਪੀਕੇ/ਐੱਮਐੱਸ
(Release ID: 1624687)
Visitor Counter : 248