ਖਾਣ ਮੰਤਰਾਲਾ

ਮਾਰਚ 2020 ਦੇ ਦੌਰਾਨ ਖਣਿਜ ਉਤਪਾਦਨ (ਆਰਜ਼ੀ)

Posted On: 16 MAY 2020 1:05PM by PIB Chandigarh

ਮਾਰਚ, 2020 (ਅਧਾਰ ਸਾਲ: 2011-12 = 100) ਮਹੀਨੇ ਦੇ ਮਾਈਨਿੰਗ ਅਤੇ ਕੁਏਰਿੰਗ ਦੇ ਉਤਪਾਦਨ ਦਾ ਸੂਚਕ ਅੰਕ 132.7 ਰਿਹਾ, ਜੋ ਮਾਰਚ, 2019 ਦੇ ਪੱਧਰ ਦੀ ਤੁਲਨਾ ਵਿੱਚ ਬਿਲਕੁਲ ਉਹੀ ਸੀ ਪਿਛਲੇ ਸਾਲ ਦੀ ਇਸੇ ਮਿਆਦ (ਅਪ੍ਰੈਲ ਤੋਂ ਮਾਰਚ, 2018-19) ਦੇ ਮੁਕਾਬਲੇ, ਅਪ੍ਰੈਲ ਤੋਂ ਮਾਰਚ, 2019-20 ਦੀ ਮਿਆਦ ਵਿੱਚ (+) 1.7 ਫ਼ੀਸਦੀ ਦਾ ਇਕੱਠਾ ਵਾਧਾ ਰਿਹਾ ਇਹ ਮਾਈਨਿੰਗ ਐਂਡ ਮਿਨਰਲ ਸਟੈਟਿਸਟਿਕਸ ਡਿਵੀਜ਼ਨ ਆਵ੍ ਇੰਡੀਅਨ ਬਿਊਰੋ ਆਵ੍ ਮਾਈਨਸ ਦੁਆਰਾ ਜਾਰੀ ਕੀਤਾ ਗਿਆ ਹੈ

 

ਮਾਰਚ, 2020 ਵਿੱਚ ਮਹੱਤਵਪੂਰਨ ਖਣਿਜਾਂ ਦੇ ਉਤਪਾਦਨ ਪੱਧਰ ਸਨ: ਕੋਲਾ 958 ਲੱਖ ਟਨ, ਲਿਗਨਾਈਟ 42 ਲੱਖ ਟਨ, ਕੁਦਰਤੀ ਗੈਸ (ਇਸਤੇਮਾਲ) 2323 ਮਿਲੀਅਨ ਕਿਊਬਿਕ ਮੀਟਰ, ਪੈਟਰੋਲੀਅਮ (ਕੱਚਾ) 27 ਲੱਖ ਟਨ, ਬਾਕਸਾਈਟ 1634 ਹਜ਼ਾਰ ਟਨ, ਕ੍ਰੋਮਾਈਟ 582 ਹਜ਼ਾਰ ਟਨ, ਕਾਪਰ 11 ਹਜ਼ਾਰ ਟਨ, ਸੋਨਾ 153 ਕਿੱਲੋ, ਕੱਚਾ ਲੋਹਾ 204 ਲੱਖ ਟਨ, ਲੈੱਡ 26 ਹਜ਼ਾਰ ਟਨ, ਮੈਂਗਨੀਜ਼ ਕੱਚੀ ਧਾਤ 181 ਹਜ਼ਾਰ ਟਨ, ਜ਼ਿੰਕ 117 ਹਜ਼ਾਰ ਟਨ, ਐਪਾਟਾਈਟ ਅਤੇ ਫਾਸਫੋਰਾਈਟ 133 ਹਜ਼ਾਰ ਟਨ, ਚੂਨਾ ਪੱਥਰ 272 ਲੱਖ ਟਨ, ਮੈਗਨੇਸਾਈਟ 8 ਹਜ਼ਾਰ ਟਨ ਅਤੇ ਹੀਰਾ 3213 ਕੈਰਟ

 

ਮਾਰਚ, 2020 ਵਿੱਚ ਇਨ੍ਹਾਂ ਮਹੱਤਵਪੂਰਨ ਖਣਿਜਾਂ ਦੇ ਉਤਪਾਦਨ ਨੇ ਮਾਰਚ, 2019 ਨਾਲੋਂ ਸਕਾਰਾਤਮਕ ਵਾਧਾ ਦਰਸਾਇਆ ਹੈ: ਕ੍ਰੋਮਾਈਟ’ (15.9%), ‘ਕੱਚਾ ਲੋਹਾ’ (8.3%) ਅਤੇ ਕੋਲਾ’ (4.3%) ਇਨ੍ਹਾਂ ਮਹੱਤਵਪੂਰਨ ਖਣਿਜਾਂ ਦੇ ਉਤਪਾਦਨ ਵਿੱਚ ਨਕਾਰਾਤਮਕ ਵਾਧਾ ਦਰਸਾਇਆ ਹੈ: ਸੋਨਾ’ [(-) 42.5%], ‘ਮੈਂਗਨੀਜ਼ ਕੱਚੀ ਧਾਤ’ [(-) 38.0%], ‘ਲੈੱਡ’ [(-) 26.3%], ‘ਜ਼ਿੰਕ’ [(-) 24.9%]), ‘ਚੂਨਾ ਪੱਥਰ’ [(-) 23.0%], ‘ਲਿਗਨਾਈਟ’ [(-) 16.9%], ‘ਕਾਪਰ’ [(-) 16.2%], ‘ਕੁਦਰਤੀ ਗੈਸ (ਇਸਤੇਮਾਲ)’ [(-) 15.2%], ‘ਬਾਕਸਾਈਟ’ [(-) 9.4%], ‘ਫਾਸਫੋਰਾਈਟ’ [(-) 6.8%] ਅਤੇ ਪੈਟਰੋਲੀਅਮ (ਕੱਚਾ)’ [(-) 5.5%] ਹਨ

 

*****

 

ਆਰਜੇ / ਐੱਨਜੀ(Release ID: 1624484) Visitor Counter : 134