ਸਿੱਖਿਆ ਮੰਤਰਾਲਾ
ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਨੇ ਕੇਂਦਰ ਅਤੇ ਰਾਜ ਸਰਕਾਰਾਂ ਦੁਆਰਾ ਸੰਚਾਲਿਤ ਅਧਿਆਪਕ ਸਿੱਖਿਆ ਕੋਰਸਾਂ ਨੂੰ ਪੂਰਵ-ਪ੍ਰਭਾਵੀ ਮਾਨਤਾ ਦੇਣ ਦਾ ਐਲਾਨ ਕੀਤਾ
Posted On:
15 MAY 2020 6:10PM by PIB Chandigarh
ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ ਨਿਸ਼ੰਕ ਨੇ ਐਲਾਨ ਕੀਤਾ ਹੈ ਕਿ ਮਾਨਵ ਸੰਸਾਧਨ ਵਿਕਾਸ ਮੰਤਰਾਲਾ ਦੁਆਰਾ 12 ਮਈ 2002 ਨੂੰ ਲਿਆਂਦੇ ਗਏ ਦੋ ਗਜ਼ਟ ਨੋਟੀਫਿਕੇਸ਼ਨਾਂ ਰਾਹੀਂ ਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਸੰਸਥਾਵਾਂ ਦੁਆਰਾ ਚਲਾਏ ਜਾ ਰਹੇ ਅਧਿਆਪਕ ਸਿੱਖਿਆ ਪ੍ਰੋਗਰਾਮਾਂ ਨੂੰ ਰੈਗੂਲਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਨੈਸ਼ਨਲ ਕੌਂਸਿਲ ਆਵ੍ ਐਜੂਕੇਸ਼ਨ ਐੱਨਸੀਟੀਈ ਦੁਆਰਾ ਬਿਨਾ ਕਿਸੇ ਰਸਮੀ ਮਾਨਤਾ ਦੇ ਚਲਾਏ ਜਾ ਰਹੇ ਹਨ। ਮੰਤਰੀ ਨੇ ਕਿਹਾ ਕਿ ਇਸ ਸਬੰਧ ਵਿੱਚ ਫੈਸਲਾ ਵਿਦਿਆਰਥੀਆਂ ਦੇ ਹਿਤਾਂ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ ਹੈ, ਜੋ ਇਸ ਨਾਲ ਪ੍ਰਭਾਵਿਤ ਹੋਏ ਹਨ।
ਪਿਛੋਕੜ
ਐੱਨਸੀਟੀਈ ਕਾਨੂੰਨੀ ਤੌਰ ‘ਤੇ ਇਸ ਮੰਤਵ ਲਈ ਮਾਨਤਾ ਪ੍ਰਾਪਤ ਵਿੱਦਿਅਕ ਸੰਸਥਾਵਾਂ ਨੂੰ ਇਹ ਕੋਰਸ ਸ਼ੁਰੂ ਕਰਨ ਦੀ ਰਸਮੀ ਤੌਰ ‘ਤੇ ਇਜਾਜ਼ਤ ਦਿੰਦੀ ਹੈ ਅਤੇ ਇਹ ਕੋਰਸ ਅਧਿਆਪਕ ਸਿੱਖਿਆ ਦੀ ਪ੍ਰੀ -ਸਰਵਿਸ ਵੱਜੋਂ ਮਾਨਤਾ ਪ੍ਰਾਪਤ ਹੁੰਦੇ ਹਨ। ਇਨ੍ਹਾਂ ਐੱਨਸੀਟੀਈ ਕੋਰਸਾਂ ਵਿੱਚੋਂ ਕਿਸੇ ਵੀ ਕੋਰਸ ਲਈ ਕੁਆਲੀਫਾਈ ਕਰਨ ਤੋਂ ਬਾਅਦ ਇਕ ਵਿਅਕਤੀ ਭਾਰਤ ਦੇ ਕਿਸੇ ਵੀ ਸਕੂਲ ਵਿੱਚ ਅਧਿਆਪਕ ਵੱਜੋਂ ਨਿਯੁਕਤ ਹੋਣ ਲਈ ਕਾਨੂੰਨੀ ਤੌਰ ‘ਤੇ ਯੋਗ ਹੋ ਜਾਂਦਾ ਹੈ। ਮਾਨਵ ਸੰਸਾਧਨ ਵਿਕਾਸ ਮੰਤਰਾਲਾ ਦੇ ਧਿਆਨ ਵਿੱਚ ਇਹ ਗੱਲ ਵੀ ਲਿਆਂਦੀ ਗਈ ਸੀ ਕਿ ਕੁਝ ਕੇਂਦਰੀ ਅਤੇ ਰਾਜ ਸਰਕਾਰਾਂ ਦੀਆਂ ਸੰਸਥਾਵਾਂ ਉਨ੍ਹਾਂ ਵਿਦਿਆਰਥੀਆਂ ਨੂੰ ਅਧਿਆਪਕ ਸਿੱਖਿਆ ਕੋਰਸਾਂ ਵਿੱਚ ਜਾਣਬੁੱਝ ਕੇ ਦਾਖ਼ਲ ਕਰ ਰਹੀਆਂ ਹਨ ਜੋ ਐੱਨਸੀਟੀਈ ਦੁਆਰਾ ਮਾਨਤਾ ਪ੍ਰਾਪਤ ਨਹੀਂ ਹਨ। ਭਾਰਤ ਦੇ ਸਕੂਲਾਂ ਵਿੱਚ ਅਧਿਆਪਕਾਂ ਵੱਜੋਂ ਰੋਜ਼ਗਾਰ ਹਾਸਲ ਕਰਨ ਦੇ ਮੰਤਵ ਲਈ ਇਹ ਵਿਦਿਆਰਥੀ ਯੋਗ ਨਹੀਂ ਹਨ।
ਕੋਰਸਾਂ ਦੀ ਪੂਰਵ-ਪ੍ਰਭਾਵੀ ਮਾਨਤਾ
ਮਾਨਵ ਸੰਸਾਧਨ ਵਿਕਾਸ ਮੰਤਰਾਲਾ ਦੁਆਰਾ ਇਨ੍ਹਾਂ ਕੋਰਸਾਂ ਨੂੰ ਪੂਰਵ-ਪ੍ਰਭਾਵੀ ਮਾਨਤਾ ਦੇਣ ਲਈ ਐੱਨਸੀਟੀਈ ਐਕਟ 1993 ਵਿੱਚ ਸੋਧ ਕੀਤੀ ਗਈ ਹੈ। ਇਹ ਸੋਧ 11 ਜਨਵਰੀ 2019 ਨੂੰ ਸੰਸਦ ਦੇ ਦੋਹਾਂ ਸਦਨਾਂ ਦੁਆਰਾ ਪਾਸ ਕੀਤੇ ਗਏ ਨੋਟੀਫਿਕੇਸ਼ਨ ਤੋਂ ਬਾਅਦ ਲਾਗੂ ਕੀਤੀ ਗਈ ਸੀ।
ਜ਼ਿਕਰਯੋਗ ਹੈ ਕਿ ਇਹ ਸੋਧ ਵਿੱਦਿਅਕ ਸੈਸ਼ਨ 2017-18 ਤੱਕ ਹੀ ਪੂਰਵ-ਪ੍ਰਭਾਵੀ ਮਾਨਤਾ ਦੀ ਆਗਿਆ ਦਿੰਦੀ ਹੈ, ਜਿਸ ਨਾਲ ਪਿਛਲੇ ਸਮੇਂ ਵਿੱਚ ਵਿੱਦਿਆਰਥੀਆਂ ਦੁਆਰਾ ਹਾਸਲ ਕੀਤੀ ਗਈ ਯੋਗਤਾ ਦੇ ਅਧਾਰ ‘ਤੇ ਹੀ ਉਨ੍ਹਾਂ ਨੂੰ ਰੈਗੂਲਰ ਕੀਤਾ ਜਾਵੇਗਾ। ਇਸ ਦਾ ਇਹ ਕੋਈ ਮੰਤਵ ਨਹੀਂ ਹੈ ਕਿ ਸੰਸਥਾਵਾਂ ਨੂੰ ਗ਼ੈਰ -ਮਾਨਤਾ ਵਾਲੇ ਕੋਰਸ ਭਵਿੱਖ ਵਿੱਚ ਸ਼ੁਰੂ ਕਰਨ ਦੀ ਖੁੱਲ ਦੇ ਦਿੱਤੀ ਜਾਵੇ ਤੇ ਉਨ੍ਹਾਂ ਦੀ ਕਾਰਜ ਉਪਰੰਤ ਰੈਗੂਲਰਾਈਜੇਸ਼ਨ ਤੱਕ ਪਹੁੰਚ ਬਣ ਸਕੇ। ਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਸਾਰੀਆਂ ਹੀ 23 ਸੰਸਥਾਵਾਂ ਦੇ 13 ਹਜ਼ਾਰ ਵਿਦਿਆਰਥੀਆਂ ਅਤੇ 17 ਹਜ਼ਾਰ ਇਨ-ਸਰਵਿਸ ਅਧਿਆਪਕਾਂ ਨੂੰ ਲਾਭ ਹੋਇਆ ਹੈ। ਇਨ੍ਹਾਂ ਨੋਟੀਫਿਕੇਸ਼ਨ ਦੇ ਨਤੀਜੇ ਵਜੋਂ ਪ੍ਰਭਾਵਿਤ ਵਿਦਿਆਰਥੀਆਂ ਤੇ ਇਨ-ਸਰਵਿਸ ਅਧਿਆਪਕਾਂ ਵਜੋਂ ਹਾਸਲ ਕੀਤੀ ਗਈ ਯੋਗਤਾ ਕਾਨੂੰਨੀ ਤੌਰ ‘ਤੇ ਪ੍ਰਮਾਣਿਤ ਹੋਵੇਗੀ।
*****
ਐੱਨਬੀ/ਏਕੇਜੇ/ਏਕੇ
(Release ID: 1624483)
Visitor Counter : 230