ਸਿੱਖਿਆ ਮੰਤਰਾਲਾ

ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਨੇ ਸੱਤ ਕਿਤਾਬਾਂ "ਸਾਈਕੋ-ਸੋਸ਼ਲ ਇੰਪੈਕਟ ਆਵ੍ ਪੈਂਡੈਮਿਕ ਐਂਡ ਲੌਕਡਾਊਨ ਐਂਡ ਹਾਊ ਟੂ ਕੋਪ ਵਿਦ" ਈ-ਲਾਂਚ ਕੀਤੀਆਂ

ਇਹ ਕਿਤਾਬਾਂ ਐੱਨਬੀਟੀ ਇੰਡੀਆ ਦੁਆਰਾ ਕੋਰੋਨਾ ਅਧਿਐਨ ਲੜੀ ਤਹਿਤ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ

Posted On: 15 MAY 2020 7:26PM by PIB Chandigarh

ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ 'ਨਿਸ਼ੰਕ' ਨੇ ਅੱਜ ਸੱਤ ਕਿਤਾਬਾਂ ਦੀ ਲੜੀ ਈ-ਲਾਂਚ ਕੀਤੀ ਅਤੇ ਨਾਲ ਹੀ ਇਨ੍ਹਾਂ ਦੇ ਪ੍ਰਿੰਟਿਡ ਐਡੀਸ਼ਨ ਵੀ ਜਾਰੀ ਕੀਤੇ ਇਹ ਕਿਤਾਬਾਂ  "ਸਾਈਕੋ-ਸੋਸ਼ਲ ਇੰਪੈਕਟ ਆਵ੍ ਪੈਂਡੈਮਿਕ ਐਂਡ ਲੌਕਡਾਊਨ ਐਂਡ ਹਾਊ ਟੂ ਕੋਪ ਵਿਦ" ਸਿਰਲੇਖ ਹੇਠ ਜਾਰੀ ਕੀਤੀਆਂ ਗਈਆਂ ਹਨ ਇਹ ਕਿਤਾਬਾਂ ਐੱਨਬੀਟੀ ਇੰਡੀਆ ਦੁਆਰਾ ਕੋਰੋਨਾ ਅਧਿਐਨ ਲੜੀ ਤਹਿਤ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ ਇਸ ਮੌਕੇ ਤੇ ਬੋਲਦੇ ਹੋਏ ਕੇਂਦਰੀ ਮੰਤਰੀ ਨੇ ਕਿਹਾ, "ਉਨ੍ਹਾਂ  ਮੁਸ਼ਕਿਲ ਹਾਲਾਤ,  ਜਿਨ੍ਹਾਂ ਦਾ ਕਿ ਅੱਜ ਦੁਨੀਆ ਨੂੰ  ਸਾਹਮਣਾ ਕਰਨਾ ਪੈ ਰਿਹਾ ਹੈ, ਬਾਰੇ  ਐੱਨਬੀਟੀ ਨੇ ਇਹ ਬੇਮਿਸਾਲ ਅਤੇ ਲਾਸਾਨੀ ਕਿਤਾਬਾਂ ਦਾ ਸੈੱਟ ਲਿਆਂਦਾ ਹੈ ਅਤੇ ਮੈਨੂੰ ਆਸ ਹੈ ਕਿ ਇਹ ਕਿਤਾਬਾਂ ਆਮ ਤੌਰ ਤੇ ਲੋਕਾਂ ਦੇ ਦਿਮਾਗੀ ਭਲੇ ਲਈ ਕੰਮ ਕਰਨਗੀਆਂ" ਕਿਤਾਬਾਂ ਜਾਰੀ ਕਰਨ ਦੇ ਸਮਾਰੋਹ ਤੋਂ ਬਾਅਦ ਇਕ ਈ-ਇੰਟਰੈਕਟਿਵ ਸੈਸ਼ਨ ਐੱਨਬੀਟੀ ਸਟੱਡੀ ਗਰੁੱਪ ਦੇ   ਖੋਜੀਆਂ/ ਲੇਖਕਾਂ ਨਾਲ ਕਰਵਾਇਆ ਗਿਆ

 

ਨੈਸ਼ਨਲ ਬੁੱਕ ਟਰੱਸਟ, ਇੰਡੀਆ ਨੂੰ ਇਸ ਅਨੋਖੇ ਯਤਨ ਲਈ ਵਧਾਈ ਦੇਂਦੇ ਹੋਏ ਸ਼੍ਰੀ ਨਿਸ਼ੰਕ ਨੇ ਖੋਜੀਆਂ ਅਤੇ ਉਨ੍ਹਾਂ ਲੋਕਾਂ ਜਿਨ੍ਹਾਂ ਨੇ ਏਨੀ ਅਹਿਮ ਸਮੱਗਰੀ ਨੂੰ ਕਿਤਾਬ ਦੇ ਰੂਪ ਵਿੱਚ ਸੁਖਾਲੇ ਢੰਗ ਨਾਲ ਪੜ੍ਹਨ ਲਈ ਛਾਪਿਆ ਹੈ, ਦਾ ਧੰਨਵਾਦ ਕੀਤਾ ਉਨ੍ਹਾਂ ਕਿਹਾ ਕਿ ਅਹਿਤਿਆਤੀ ਦਿਮਾਗੀ ਸਿਹਤ ਇਕ ਬਹੁਤ ਅਹਿਮ ਵਿਸ਼ਾ ਹੈ ਜੋ ਕਿ ਇਸ ਮੁਸ਼ਕਿਲ ਸਮੇਂ ਵਿੱਚ ਸਾਡੇ ਲਈ ਅਤੇ ਮਹਾਮਾਰੀ ਦੇ ਵਾਰੀਅਰਸ ਲਈ ਬਹੁਤ ਜ਼ਰੂਰੀ ਹੈ ਉਨ੍ਹਾਂ ਇਨ੍ਹਾਂ ਪ੍ਰਸਿੱਧ ਲਾਈਨਾਂ ਦਾ ਹਵਾਲਾ ਦਿੱਤਾ, "ਮਨ ਕੇ ਹਾਰੇ ਹਾਰ ਹੈ, ਮਨ ਕੇ ਜੀਤੇ ਜੀਤ" ਜਿਸ ਦਾ ਭਾਵ ਹੈ ਕਿ ਸਾਡਾ ਮਨ ਅਤੇ ਸਾਡੀ ਮਨੋਸਥਿਤੀ ਦਾ ਠੀਕ ਹੋਣਾ ਹੀ ਸਾਡੇ ਕਾਰਜਾਂ ਬਾਰੇ  ਫੈਸਲਾ ਕਰਦਾ ਹੈ

 

ਇਸ ਮੌਕੇ ਉੱਤੇ ਬੋਲਦੇ ਹੋਏ ਐੱਨਬੀਟੀ ਦੇ ਚੇਅਰਮੈਨ ਪ੍ਰੋਫੈਸਰ ਗੋਵੰਦ ਪ੍ਰਸਾਦ ਸ਼ਰਮਾ ਨੇ ਕਿਹਾ,"ਮੇਰੀ ਉਮਰ ਵਿੱਚ ਮੈਂ ਕਈ ਮਹਾਮਾਰੀਆਂ ਅਤੇ ਬਿਮਾਰੀਆਂ ਦੁਨੀਆ ਨੂੰ ਪ੍ਰਭਾਵਿਤ ਕਰਦੀਆਂ ਵੇਖੀਆਂ ਹਨ, ਪਰ ਅੱਜ ਜੋ ਵਾਪਰ ਰਿਹਾ ਹੈ ਉਹ ਚੁਨੌਤੀ ਭਰਿਆ ਹੈ ਕਿਉਂਕਿ ਇਹ ਉਨ੍ਹਾਂ ਲੋਕਾਂ ਦੇ ਮਨਾਂ ਨੂੰ ਵੀ ਪ੍ਰਭਾਵਿਤ ਕਰ ਰਿਹਾ ਹੈ, ਜੋ ਕੋਰੋਨਾ ਤੋਂ ਪ੍ਰਭਾਵਿਤ ਨਹੀਂ ਵੀ ਹਨ ਇਸ ਲਈ ਇਨ੍ਹਾਂ ਕਿਤਾਬਾਂ ਦੀ ਅਹਿਮੀਅਤ ਸਭ ਤੋਂ ਵੱਧ ਹੈ ਅਤੇ ਇਹ ਸਿਰਫ ਭਾਰਤ ਦੇ  ਹੀ ਨਹੀਂ ਦੁਨੀਆ ਭਰ ਦੇ  ਪਾਠਕਾਂ ਲਈ ਵੀ ਹੈ" ਪ੍ਰੋਫੈਸਲ ਸ਼ਰਮਾ ਨੇ ਮਾਣਯੋਗ ਮੰਤਰੀ ਦਾ ਉਨ੍ਹਾਂ ਦੀ ਅਗਵਾਈ ਲਈ ਅਤੇ ਇਹ ਯਕੀਨੀ ਬਣਾਉਣ ਲਈ ਧੰਨਵਾਦ ਕੀਤਾ ਕਿ ਭਾਰਤ ਭਰ ਦੇ ਬੱਚੇ ਇਸ ਮਹਾਮਾਰੀ ਦਾ ਸ਼ਿਕਾਰ ਹੋਣੋਂ ਬਚ ਗਏ ਹਨ

 

ਡਾਇਰੈਕਟਰ ਐੱਨਬੀਟੀ,  ਸ਼੍ਰੀ ਯੁਵਰਾਜ ਮਲਿਕ, ਜਿਨ੍ਹਾਂ  ਦੀ ਅਗਵਾਈ ਹੇਠ ਇਹ  ਪ੍ਰੋਜੈਕਟ ਪੂਰਾ ਹੋਇਆ ਹੈ,  ਨੇ ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਮੰਤਰੀ ਅਤੇ ਚੇਅਰਮੈਨ ਐੱਨਬੀਟੀ ਦਾ ਉਨ੍ਹਾਂ  ਦੀ ਨਿਰੰਤਰ ਅਗਵਾਈ ਲਈ ਧੰਨਵਾਦ ਕੀਤਾ ਅਤੇ ਐੱਨਬੀਟੀ ਦੀ ਪੂਰੀ ਟੀਮ  ਅਤੇ ਖੋਜਕਾਰਾਂ ਦਾ  ਪ੍ਰੋਜੈਕਟ ਨੂੰ ਰਿਕਾਰਡ 4 ਹਫਤੇ ਵਿੱਚ  ਪੂਰਾ ਕਰਨ ਧੰਨਵਾਦ  ਕੀਤਾ ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਐੱਨਬੀਟੀ ਦੁਆਰਾ ਹੋਰ ਸਮੱਗਰੀ ਵੀ ਪੇਸ਼ ਕੀਤੀ ਜਾਵੇਗੀ ਤਾਂਕਿ ਕੋਰੋਨਾ ਕਾਲ ਤੋਂ ਬਾਅਦ ਦੇ ਪਾਠਕਾਂ ਦੀਆਂ ਜ਼ਰੂਰਤਾਂ ਨੂੰ ਵੀ ਪੂਰਾ ਕੀਤਾ ਜਾ ਸਕੇ

 

ਸਟੱਡੀ ਗਰੁੱਪ ਦੇ ਮੈਂਬਰਾਂ ਨੇ ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਮੰਤਰੀ ਨਾਲ ਆਪਣੇ ਅਨੁਭਵ ਸਾਂਝੇ ਕੀਤੇ ਜੋ ਕਿ ਉਨ੍ਹਾਂ ਨੂੰ ਇਨ੍ਹਾਂ ਕਿਤਾਬਾਂ ਦੀ ਤਿਆਰੀ ਦੌਰਾਨ ਹੋਏ ਸਨ ਅਤੇ ਨਾਲ ਹੀ ਅੱਜ ਦੇ ਸਮੇਂ ਵਿੱਚ ਇਨ੍ਹਾਂ ਕਿਤਾਬਾਂ ਦੀ ਅਹਿਮੀਅਤ ਬਾਰੇ ਦੱਸਿਆ ਡਾ. ਜਿਤੇਂਦਰ ਨਾਗਪਾਲ,  ਜੋ ਕਿ ਇਕ ਉੱਘੇ ਮਨੋਵਿਗਿਆਨੀ ਅਤੇ ਸਟੱਡੀ ਗਰੁੱਪ ਦੇ ਮੈਂਬਰ ਹਨ, ਨੇ ਇਸ ਮੌਕੇ ਤੇ ਬੋਲਦੇ ਹੋਏ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਮਨੋਵਿਗਿਆਨਕ ਖੋਜ ਹੋਵੇਗੀ ਅਤੇ ਇਨ੍ਹਾਂ ਕਿਤਾਬਾਂ ਦੀ ਕੀਮਤ ਵਧੇਗੀ ਕਿਉਂਕਿ ਭਾਰਤ ਵਿੱਚ ਬਹੁਤ ਘੱਟ ਕਿਤਾਬਾਂ ਵਿੱਚ ਅਹਿਤਿਆਤੀ ਦਿਮਾਗੀ ਸਿਹਤ ਉੱਤੇ ਜ਼ੋਰ ਦਿੱਤਾ ਗਿਆ ਹੁੰਦਾ ਹੈ ਗਰੁੱਪ ਦੇ ਹੋਰ ਮੈਂਬਰਾਂ ਵਿੱਚ ਮਿਸ ਮੀਨਾ ਅਰੋੜਾ, ਲੈਫਟੀਨੈਂਟ ਕਰਨਲ ਤਰੁਣ ਉੱਪਲ, ਡਾ. ਹਰਸ਼ਿਤਾ, ਮਿਸ ਰੇਖਾ ਚੌਹਾਨ, ਮਿਸ ਸੋਨੀ ਸਿੱਧੂ ਅਤੇ ਮਿਸ ਅਪਰਾਜਿਤਾ ਦੀਕਸ਼ਿਤ ਸ਼ਾਮਲ ਸਨ

 

ਐੱਨਬੀਟੀ ਦੇ ਐਡੀਟਰ ਅਤੇ ਇਸ ਲੜੀ ਦੇ ਪ੍ਰੋਜੈਕਟ ਹੈੱਡ ਸ਼੍ਰੀ ਕੁਮਾਰ ਵਿਕਰਮ ਨੇ ਸਾਰੇ ਲੇਖਕਾਂ ਦਾ ਧੰਨਵਾਦ ਕਰਦੇ ਹੋਏ  ਲੌਕਡਾਊਨ ਦੌਰਾਨ ਵੀ ਇਸ ਪ੍ਰੋਜੈਕਟ ਉੱਤੇ ਕੰਮ ਕਰਨ ਦੌਰਾਨ 30 ਸਾਥੀ ਮੈਂਬਰਾਂ ਨਾਲ ਜੋ ਅਨੁਭਵ ਹੋਏ, ਉਹ ਸਾਂਝੇ ਕੀਤੇ ਉਨ੍ਹਾਂ  ਕਿਹਾ ਕਿ ਐੱਨਬੀਟੀ ਦੀ ਭੂਮਿਕਾ ਕਿਤਾਬ ਪ੍ਰਕਾਸ਼ਨ ਵਿੱਚ ਇੱਕ ਰਾਸ਼ਟਰੀ ਸੰਸਥਾ ਵਾਲੀ ਹੈ ਅਤੇ ਅੱਜ ਦੇ ਸਮੇਂ ਵਿੱਚ ਇਹ ਹੋਰ ਵੀ ਅਹਿਮ ਹੋ ਗਈ ਹੈ ਕਿਉਂਕਿ ਕਿਤਾਬਾਂ ਦੇ ਰੂਪ ਵਿੱਚ ਇਕ ਪੂਰੀ ਤਰ੍ਹਾਂ ਸੰਗਠਤ ਸੂਚਨਾ ਲੋਕਾਂ ਦੇ ਮਨਾਂ ਉੱਤੇ ਲੰਬੇ ਸਮੇਂ ਲਈ ਪੈ ਰਹੇ ਪ੍ਰਭਾਵ ਬਾਰੇ ਹਾਸਲ ਹੋ ਰਹੀ ਹੈ ਅਤੇ ਉਹ ਸੂਚਨਾ ਟਰੱਸਟ ਦੁਆਰਾ ਪਾਠਕਾਂ ਤੱਕ ਪਹੁੰਚਾਈ ਜਾ ਰਹੀ ਹੈ

 

ਕੋਰੋਨਾ ਅਧਿਐਨ ਬਾਰੇ ਇਸ ਲੜੀ ਨੂੰ ਵਿਸ਼ੇਸ਼ ਤੌਰ ਤੇ ਐੱਨਬੀਟੀ ਦੁਆਰਾ ਤਿਆਰ ਕੀਤਾ ਗਿਆ ਤਾਕਿ ਸਾਰੇ ਵਰਗਾਂ ਦੇ ਲੋਕਾਂ ਨੂੰ ਸਬੰਧਿਤ ਪਾਠ ਸਮੱਗਰੀ  ਮੁਹੱਈਆ ਹੋ ਸਕੇ ਇਸ ਲੜੀ ਨੂੰ ਇੱਕ ਅਧਿਐਨ ਗਰੁੱਪ ਦੁਆਰਾ ਤਿਆਰ ਕੀਤਾ ਗਿਆ ਹੈ ਜਿਸ ਵਿੱਚ ਸੱਤ ਮਨੋਵਿਗਿਆਨੀ ਅਤੇ ਕੌਂਸਲਰ ਸ਼ਾਮਲ ਹਨ

 

ਇਨ੍ਹਾਂ ਕਿਤਾਬਾਂ ਵਿੱਚ ਸੱਤ ਵਿਸ਼ਿਆਂ ਨੂੰ ਛੂਹਿਆ ਗਿਆ ਹੈ ਜੋ ਕਿ ਸਮਾਜ ਦੇ ਵੱਖ-ਵੱਖ ਵਰਗਾਂ  ਨਾਲ ਸਬੰਧਿਤ ਹਨ ਨਿਜੀ ਇੰਟਰਵਿਊ, ਕੇਸ ਅਧਿਐਨ ਅਤੇ ਭਾਈਚਾਰਕ ਧਾਰਨਾਵਾਂ ਉੱਤੇ ਅਧਾਰਿਤ ਇਸ ਲੜੀ ਵਿੱਚ ਸਵਾਲ-ਜਵਾਬ ਵੀ ਸ਼ਾਮਲ ਕੀਤੇ ਗਏ  ਹਨ ਜੋ ਕਿ ਵੈੱਬਸਾਈਟ ਅਤੇ ਹੋਰ ਸੋਸ਼ਲ ਮੀਡੀਆ ਤੋਂ ਲਏ ਗਏ ਹਨ

 

ਇਹ ਅਧਿਐਨ, ਜਿਸ ਨੂੰ ਕਿ 27 ਮਾਰਚ ਅਤੇ 1 ਮਈ, 2020 ਦਰਮਿਆਨ ਕੀਤਾ ਗਿਆ ਅਤੇ ਉਸ ਤੋਂ ਬਾਅਦ ਉਸ ਦਾ ਵਿਸ਼ਲੇਸ਼ਣ ਵੀ ਕੀਤਾ ਗਿਆ, ਵਿੱਚ ਦੇਖਿਆ ਗਿਆ ਹੈ ਕਿ "ਇਨਫੈਕਸ਼ਨ ਦਾ ਡਰ ਉਤਸੁਕਤਾ ਦਾ ਸਭ ਤੋਂ ਵੱਡਾ ਸੋਮਾ ਹੁੰਦਾ ਹੈ ਅਤੇ ਉਸ ਤੋਂ ਬਾਅਦ ਵਿੱਤੀ ਅਤੇ ਘਰੇਲੂ ਮਸਲੇ ਆਉਂਦੇ ਹਨ" ਅਧਿਐਨ ਗਰੁੱਪ ਨੇ ਸਰੀਰਕ ਸਿਹਤ ਅਤੇ ਸਮਾਜਿਕ-ਆਰਥਿਕ ਅਨੁਕੂਲਤਾ ਦੇ ਨਾਲ-ਨਾਲ, ਇੱਕ ਲਚਕੀਲੇ ਅਤੇ ਚੰਗੀ ਤਰ੍ਹਾਂ ਅਨੁਕੂਲਿਤ ਸਮਾਜ ਨੂੰ ਤਿਆਰ ਕਰਨ ਲਈ  ਲੰਬੀ ਮਿਆਦ ਦੀ ਰਣਨੀਤੀ ਦੇ ਰੂਪ ਵਿੱਚ, "ਰਾਸ਼ਟਰੀ ਮਾਨਸਿਕ ਸਿਹਤ ਪ੍ਰੋਗਰਾਮ ਦੇ ਬਚਾਅ ਸਬੰਧੀ ਮਾਨਸਿਕ ਸਿਹਤ ਸਬੰਧੀ ਹਿੱਸੇ ਨੂੰ ਮਜ਼ਬੂਤ ਕਰਨ" ਦੀ ਸਿਫਾਰਸ਼ ਕੀਤੀ ਹੈ ਕੁਝ ਬਹੁਤ ਹੀ ਸੁੰਦਰ ਦ੍ਰਿਸ਼ਟਾਂਤਾਂ ਨਾਲ ਭਰਪੂਰ  ਕਿਤਾਬਾਂ ਕੁਝ ਮਾਨਸਿਕ ਤਣਾਅ ਅਤੇ ਚਿੰਤਾ ਦਾ ਮੁਕਾਬਲਾ ਕਰਨ ਲਈ ਬਹੁਤ ਕੀਮਤੀ ਅਤੇ ਵਿਹਾਰਕ ਸੁਝਾਅ ਵੀ ਪ੍ਰਦਾਨ ਕਰਦੀਆਂ ਹਨ ਜੋ ਮਹਾਮਾਰੀ ਅਤੇ ਲੌਕਡਾਊਨ ਕਾਰਨ ਹੋ ਸਕਦੀਆਂ ਹਨ

 

ਸਿਰਲੇਖਾਂ ਵਿੱਚ ਵਲਨਰੇਬਲ ਇਨ ਔਟਮ - ਅੰਡਰਸਟੈਂਡਿੰਗ ਦਿ ਐਲਡਰਲੀ (ਪ੍ਰਮੁੱਖ ਖੋਜੀ - ਜਿਤੇਂਦਰ ਨਾਗਪਾਲ ਅਤੇ ਅਪਰਾਜਿਤਾ ਦੀਕਸ਼ਿਤ; ਵਿਆਖਿਆਕਾਰ: ਐਲੋਇ ਘੋਸ਼ਾਲ), ਦਿ ਫਿਊਚਰ ਆਵ੍ ਸੋਸ਼ਲ ਡਿਸਟੈਂਸਿੰਗ - ਨਿਊ ਕਾਰਡੀਨਲਜ਼ ਫਾਰ ਚਿਲਡਰਨ, ਅਡੋਲੇਸੈਂਟਸ ਐਂਡ ਯੂਥ (ਪ੍ਰਮੁੱਖ ਖੋਜੀ ਅਪਰਾਜਿਤਾ ਦੀਕਸ਼ਿਤ ਅਤੇ ਰੇਖਾ ਚੌਹਾਨ, ਵਿਆਖਿਆਕਾਰ -ਪਾਰਥ ਸੇਨਗੁਪਤ); ਓਰਡੀਅਲਜ਼ ਆਵ੍ ਬੀਇੰਗ ਕੋਰੋਨਾ ਵਾਰੀਅਰਸ - ਐਨ ਅਪ੍ਰੋਚ ਟੂ ਮੈਡੀਕਲ ਐਂਡ ਅਸੈਂਸ਼ੀਅਲ ਸਰਵਿਸ ਪ੍ਰੋਵਾਈਡਰਜ਼ (ਪ੍ਰਮੁੱਖ ਖੋਜੀ: ਮੀਨਾ ਅਰੋੜਾ ਅਤੇ ਸੋਨੀ ਸਿੱਧੂ; ਵਿਆਖਿਆਕਾਰ - ਸੌਮਿਆ ਸ਼ੁਕਲਾ), ਨਿਊ ਫਰੰਟੀਅਰਜ਼ ਐਟ ਹੋਮ - ਐੱਨ ਐਪਰੋਟ ਟੂ ਵਿਮੈਨ, ਮਦਰਜ਼ ਐਂਡ ਪੇਰੈਂਟਸ (ਮੁੱਖ ਖੋਜੀ : ਤਰੁਣ ਉੱਪਲ ਅਤੇ ਸੋਨੀ ਸਿੱਧੂ; ਵਿਆਖਿਆਕਾਰ - ਆਰੀਆ ਪ੍ਰਹਰਾਜ), ਕਾਟ ਇਨ ਕੋਰੋਨਾ ਕੰਫਲਿਕਟ - ਐੱਨ ਐਪ੍ਰੋਚ ਟੂ ਵਰਕਿੰਗ ਪਾਪੂਲੇਸ਼ਨ (ਮੁੱਖ ਖੋਜੀ - ਜਿਤੇਂਦਰ ਨਾਗਪਾਲ ਅਤੇ ਤਰੁਣ ਉੱਪਲ; ਵਿਆਖਿਆਕਾਰ- ਫਜ਼ਰੂਦੀਨ), ਮੇਕਿੰਗ ਸੈਂਸ ਆਵ੍ ਇਟ ਆਲ - ਅੰਡਰਸਟੈਂਡਿੰਗ ਦਿ ਕੰਸਰਨਜ਼ ਆਵ੍ ਪਰਸਨਜ਼ ਵਿਦ ਡਿਸਅਬਿਲਟੀਜ਼ ( ਪ੍ਰਮੁੱਖ ਖੋਜੀ ਰੇਖਾ ਚੌਹਾਨ ਅਤੇ ਹਰਸ਼ਿਤਾ; ਵਿਆਖਿਆਕਾਰ - ਵਿੱਕੀ ਆਰੀਆ); ਅਤੇ ਐਲੀਨੀਏਸ਼ਨ ਐਂਡ ਰਿਜ਼ੀਲਿਐਂਸ - (ਪ੍ਰਮੁੱਖ ਖੋਜੀ : ਹਰਸ਼ਿਤਾ ਅਤੇ ਮੀਨਾ ਅਰੋੜਾ; ਵਿਆਖਿਆਕਾਰ: ਨੀਤੂ ਸ਼ਰਮਾ) ਸ਼ਾਮਲ ਹਨ  ਕਿਤਾਬਾਂ ਦੇ ਪੂਰਕ ਸੱਤ ਵੀਡਿਓਜ਼ ਵੀ ਕਿਤਾਬਾਂ ਦੇ ਨਾਲ ਲਾਂਚ ਕੀਤੇ ਗਏ ਹਨ, ਜਿਨ੍ਹਾਂ ਵਿੱਚ ਸਮੱਗਰੀ ਦੀ ਸੰਖੇਪ ਜਾਣਕਾਰੀ ਦਿੱਤੀ ਗਈ ਹੈ

 

ਇਹ ਕਿਤਾਬਾਂ ਐੱਨਬੀਟੀ ਦੀ ਵਸੰਤਕੁੰਜ ਵਿਖੇ ਸਥਿਤ ਬੁੱਕਸ਼ੌਪ ਉੱਤੇ ਮੁਹੱਈਆ ਹਨ

ਐੱਨਬੀਟੀ ਵੈੱਬਸਾਈਟ ਸਟੋਰ - www.nbtindia.gov.in/cssbooks

ਫੋਨ - 91-8826610174

 

ਸੀਐੱਸਆਰ /ਐੱਚਆਰ ਰੀਚਆਊਟ ਪ੍ਰੋਗਰਾਮਾਂ ਲਈ ਕਿਰਪਾ ਕਰਕੇ ਲਿਖੋ - scoord@nbtindia.gov.in

 

ਅੰਤਰਰਾਸ਼ਟਰੀ ਵਿਤਰਣ ਲਈ ਕਿਰਪਾ ਕਰਕੇ ਲਿਖੋ -

scoord@nbtindia.gov.in

 

ਅੰਤਰਰਾਸ਼ਟਰੀ ਭਾਸ਼ਾ ਅਧਿਕਾਰਾਂ ਲਈ ਕਿਰਪਾ ਕਰਕੇ ਲਿਖੋ -

nbtrightscell[at]gmail[dot]com

 

****

 

ਐੱਨਬੀ /ਏਕੇਜੇ/ਏਕੇ


(Release ID: 1624270) Visitor Counter : 271