ਵਿੱਤ ਮੰਤਰਾਲਾ

ਸੈਂਟਰਲ ਪਬਲਿਕ ਸੈਕਟਰ ਉੱਦਮਾਂ (32 ਮਹਾਰਤਨ ਅਤੇ ਨਵਰਤਨ) ਦਾ ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਨੂੰ ਡਿਊ ਪੇਮੈਂਟਸ

Posted On: 15 MAY 2020 6:08PM by PIB Chandigarh

ਵਿੱਤ ਮੰਤਰਾਲੇ ਦਾ ਖਰਚ ਵਿਭਾਗ ਮਾਸਿਕ ਅਧਾਰ ਤੇ 32 ਮੋਹਰੀ ਮਹਾਰਤਨ ਅਤੇ ਨਵਰਤਨ ਸੈਂਟਰਲ ਪਬਲਿਕ ਸੈਕਟਰ ਉੱਦਮਾਂ (ਸੀਪੀਐੱਸਈ) ਦੇ ਪ੍ਰਦਰਸ਼ਨ ਦੀ ਨਿਗਰਾਨੀ ਕਰਦਾ ਰਿਹਾ ਹੈ ਜਿਸ ਨਾਲ ਅਗਸਤ 2019 ਤੋਂ ਉਨ੍ਹਾਂ ਦੇ ਪੂੰਜੀਗਤ ਖਰਚ ਅਤੇ ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਵੈਂਡਰਾਂ ਤੇ ਵਿਸ਼ੇਸ਼ ਜ਼ੋਰ ਨਾਲ ਵੈਂਡਰਾਂ ਦੇ ਬਕਾਇਆਂ ਦੀ ਸਮੀਖਿਆ ਕੀਤੀ ਜਾ ਸਕੇ।

 

ਸੀਪੀਐੱਸਈ ਨੂੰ ਸਪਸ਼ਟ ਨਿਰਦੇਸ਼ ਦਿੱਤੇ ਗਏ ਹਨ ਕਿ ਸੈਂਟਰਲ ਪਬਲਿਕ ਸੈਕਟਰ ਉੱਦਮਾਂ (ਸੀਪੀਐੱਸਈ) ਨੂੰ ਨਿਸ਼ਚਿਤ ਰੂਪ ਨਾਲ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਨਿਯਮਿਤ ਭੁਗਤਾਨਾਂ ਨੂੰ ਤੇਜ਼ ਗਤੀ ਨਾਲ ਪ੍ਰਵਾਨਗੀ ਦਿੱਤੀ ਜਾਵੇ ਕਿਉਂਕਿ ਇਹ ਨਿਵੇਸ਼ ਚੱਕਰ ਨੂੰ ਪ੍ਰੋਤਸਾਹਿਤ ਕਰਦਾ ਹੈ। ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਦੀ ਡਿਊ ਪੇਮੈਂਟਸ ਨੂੰ ਖਤਮ ਕਰਨ ਲਈ ਵਿਸ਼ੇਸ਼ ਯਤਨ ਕੀਤੇ ਜਾਣੇ ਚਾਹੀਦੇ ਹਨ ਅਤੇ ਐੱਮਐੱਸਐੱਮਈ ਵਿਭਾਗ ਦੇ ਸਮਾਧਾਨ ਪੋਰਟਲ ਤੇ ਮਾਮਲਿਆਂ ਦਾ ਨਿਪਟਾਰਾ ਕੀਤਾ ਜਾਣਾ ਚਾਹੀਦਾ ਹੈ। ਸਕੱਤਰ (ਖਰਚ) ਨੇ ਅਪ੍ਰੈਲ 2020 ਦੇ ਅੰਤਿਮ ਹਫ਼ਤੇ ਵਿੱਚ ਮੰਤਰਾਲਿਆਂ ਦੇ ਸਕੱਤਰਾਂ ਅਤੇ ਵਿਭਾਗਾਂ ਨੂੰ ਸੀਪੀਐੱਸਈ ਵੱਲੋਂ ਡਿਊ ਪੇਮੈਂਟਸ ਦੀ ਨਿਗਰਾਨੀ ਕਰਨ ਦੀ ਬੇਨਤੀ ਕਰਦੇ ਹੋਏ ਪੱਤਰ ਲਿਖਿਆ ਸੀ।

 

ਦੇਸ਼ ਵਿੱਚ ਜੀਡੀਪੀ ਦੀ ਪ੍ਰਤੀਸ਼ਤਤਾ ਦੇ ਰੂਪ ਵਿੱਚ ਜਨਤਕ ਖਰੀਦ ਦੇ 20 ਤੋਂ 22 ਪ੍ਰਤੀਸ਼ਤ ਵਿਚਕਾਰ ਰਹਿਣ ਦਾ ਅਨੁਮਾਨ ਹੈ। ਮੌਜੂਦਾ ਮੁੱਲ ਤੇ ਭਾਰਤ ਦੇ ਕੁੱਲ ਘਰੇਲੂ ਉਤਪਾਦ (ਜੀਡੀਪੀ) ਵਿੱਚ ਸੀਪੀਐੱਸਈ ਦੇ ਕੁੱਲ ਟਰਨਓਵਰ ਦਾ ਹਿੱਸਾ ਲਗਭਗ 15 ਤੋਂ 16 ਪ੍ਰਤੀਸ਼ਤ ਹੈ। ਸਰਕਾਰ ਚਾਹੁੰਦੀ ਹੈ ਕਿ ਸੀਪੀਐੱਸਈ ਕੁੱਲ ਘਰੇਲੂ ਉਤਪਾਦ (ਜੀਡੀਪੀ) ਵਿੱਚ ਆਪਣਾ ਯੋਗਦਾਨ ਦੁੱਗਣਾ ਕਰੇ ਅਤੇ ਪ੍ਰਤੱਖ ਅਤੇ ਅਪ੍ਰਤੱਖ ਕਰਾਂ ਦੇ ਬਾਅਦ ਕੇਂਦਰ ਲਈ ਮਾਲੀਏ ਦਾ ਤੀਜਾ ਪ੍ਰਮੁੱਖ ਸਰੋਤਬਣੇ। ਸੀਪੀਐੱਸਈ ਨੂੰ ਦੇਸ਼ ਦੇ ਆਯਾਤ ਬਿੱਲ ਵਿੱਚ ਕਮੀ ਲਿਆਉਣ ਅਤੇ 2022 ਤੱਕ ਭਾਰਤ ਦੀ ਆਲਮੀ ਰਣਨੀਤਕ ਪਹੁੰਚ ਨੂੰ ਵਿਸਤਾਰ ਦੇਣ ਲਈ ਲਾਜ਼ਮੀ ਰੂਪ ਨਾਲ ਯਤਨ ਕਰਨਾ ਚਾਹੀਦਾ ਹੈ।

 

ਕੇਂਦਰੀ ਵਿੱਤ ਅਤੇ ਕੰਪਨੀ ਮਾਮਲਿਆਂ ਬਾਰੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਵੱਲੋਂ ਸਤੰਬਰ 2019 ਵਿੱਚ ਸੀਪੀਐੱਸਈ ਦੇ ਸਿਖਰਲੇ ਅਧਿਕਾਰੀਆਂ ਨਾਲ ਮੀਟਿੰਗ ਵਿੱਚ ਦਿੱਤੇ ਗਏ ਨਿਰਦੇਸ਼ਾਂ ਅਤੇ ਖਰਚ ਵਿਭਾਗ ਦੀ ਨਿਰੰਤਰ ਨਿਗਰਾਨੀ ਦੇ ਪ੍ਰਤੀਉੱਤਰ ਵਿੱਚ ਸੀਪੀਐੱਸਈ ਨੇ ਆਮ ਰੂਪ ਨਾਲ ਵੈਂਡਰਾਂ ਲਈ ਅਤੇ ਵਿਸ਼ੇਸ਼ ਤੌਰ ਤੇ ਐੱਮਐੱਸਐੱਮਈ ਵੈਂਡਰਾਂ ਲਈ ਆਪਣੇ ਭੁਗਤਾਨ ਚੱਕਰ ਨੂੰ ਜ਼ਿਕਰਯੋਗ ਰੂਪ ਨਾਲ ਘੱਟ ਕਰ ਦਿੱਤਾ ਹੈ।

 

31 ਮਾਰਚ, 2020 ਤੱਕ ਸੀਪੀਐੱਸਈ ਤੋਂ ਇਕੱਤਰ ਅੰਕੜਿਆਂ ਤੋਂ ਪ੍ਰਦਰਸ਼ਿਤ ਹੋਇਆ ਕਿ ਉਨ੍ਹਾਂ ਕੋਲ 1 ਮਾਰਚ, 2020 ਤੱਕ ਐੱਮਐੱਸਐੱਮਈ ਤੋਂ 775.76 ਕਰੋੜ ਰੁਪਏ ਤੱਕ ਦੇ ਲੰਬਿਤ ਬਿਲ ਸਨ। ਮਹੀਨੇ ਦੇ ਦੌਰਾਨ 2,730.46 ਕਰੋੜ ਰੁਪਏ ਦੇ ਬਰਾਬਰ ਦੇ ਬਿਲ ਪ੍ਰਾਪਤ ਕੀਤੇ ਗਏ ਅਤੇ 31 ਮਾਰਚ, 2020 ਤੱਕ ਕੁੱਲ 2,813.39 ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ। ਅਪ੍ਰੈਲ 2020 ਮਹੀਨੇ ਲਈ 1598.27 ਕਰੋੜ ਰੁਪਏ ਦੇ ਬਰਾਬਰ ਦੇ ਬਿਲ ਪ੍ਰਾਪਤ ਕੀਤੇ ਗਏ ਅਤੇ ਸੀਪੀਐੱਸਈ ਨੇ 1785.78 ਕਰੋੜ ਰੁਪਏ ਦਾ ਭੁਗਤਾਨ ਕੀਤਾ ਜਿਸ ਨਾਲ 512.34 ਕਰੋੜ ਰੁਪਏ ਦਾ ਬਕਾਇਆ ਰਹਿ ਗਿਆ। ਕਿਹਾ ਗਿਆ ਹੈ ਕਿ ਜ਼ਿਆਦਾਤਰ ਬਿੱ ਅਪ੍ਰੈਲ ਦੇ ਅੰਤਿਮ ਹਫ਼ਤੇ ਵਿੱਚ ਪ੍ਰਾਪਤ ਕੀਤੇ ਗਏ ਅਤੇ ਭੁਗਤਾਨ ਦੀ ਪ੍ਰਕਿਰਿਆ ਚਲ ਰਹੀ ਹੈ।

****

 

ਆਰਐੱਮ/ਕੇਐੱਮਐੱਨ



(Release ID: 1624262) Visitor Counter : 156