ਰੱਖਿਆ ਮੰਤਰਾਲਾ

ਲੈਂਡਿੰਗ ਕ੍ਰਾਫਟ ਯੂਟਿਲਿਟੀ ਐੱਮਕੇ- IV ‘ਆਈਐੱਨਐੱਲਸੀਯੂ ਐੱਲ57’ (ਜੀਆਰਐੱਸਈ ਯਾਰਡ 2098) ਦੇ ਸੱਤਵੇਂ ਸ਼ਿਪ ਦੀ 15 ਮਈ 2020 ਨੂੰ ਪੋਰਟ ਬਲੇਅਰ ਵਿੱਚ ਸ਼ੁਰੂਆਤ/ਕਮਿਸ਼ਨਿੰਗ

Posted On: 15 MAY 2020 4:24PM by PIB Chandigarh

ਲੈਫਟੀਨੈਂਟ ਜਨਰਲ ਪੀਐੱਸ ਰਾਜੇਸ਼ਵਰ, ਪੀਵੀਐੱਸਐੱਮ, ਏਵੀਐੱਸਐੱਮ, ਵੀਐੱਸਐੱਮ, ਏਡੀਸੀ, ਕਮਾਂਡਰ-ਇਨ-ਚੀਫ਼ ਏ ਐਂਡ ਐੱਨ ਕਮਾਂਡ ਨੇ 15 ਮਈ 2020 ਨੂੰ ਪੋਰਟ ਬਲੇਅਰ ਵਿੱਚ ਆਈਐੱਨਐੱਲਸੀਯੂ ਐੱਲ57 ਨੂੰ ਇੰਡੀਅਨ ਨੇਵੀ  ਵਿੱਚ ਸੇਵਾ ਲਈ ਸ਼ਾਮਲ ਕੀਤਾ। ਇੰਡੀਅਨ ਨੇਵੀ ਵਿੱਚ ਸ਼ਾਮਲ ਹੋਣ ਵਾਲੀ ਆਈਐੱਨਐੱਲਸੀਯੂ ਐੱਲ57 ਲੈਂਡਿੰਗ ਕ੍ਰਾਫਟ ਯੂਟਿਲਿਟੀ (ਐੱਲਸੀਯੂ) ਐੱਮਕੇ-IV ਸ਼੍ਰੇਣੀ ਦਾ ਸੱਤਵਾਂ ਸ਼ਿਪ ਹੈ। ਇਸ ਸ਼ਿਪ ਵਿੱਚ ਮੈਸਰਸ ਗਾਰਡਰਨ ਰੀਚ ਸ਼ਿਪ ਬਿਲਡਰਸ ਅਤੇ ਇੰਜੀਨੀਅਰਜ਼ (ਜੀਆਰਐੱਸਈ), ਕਲਕੱਤਾ ਦੁਆਰਾ ਸਵਦੇਸ਼ੀ ਰੂਪ ਨਾਲ ਡਿਜ਼ਾਈਨ ਕੀਤਾ ਅਤੇ ਬਣਾਇਆ ਗਿਆ ਹੈ। ਆਈਐੱਨਐੱਲਸੀਯੂ ਐੱਲ57 ਨੂੰ ਸੇਵਾ ਲਈ ਤਿਆਰ/ਕਮਿਸ਼ਨਿੰਗ ਕਰਨਾ ਸਵਦੇਸ਼ੀ ਡਿਜ਼ਾਈਨ ਅਤੇ ਸ਼ਿਪ ਨਿਰਮਾਣ ਸਮਰੱਥਾ ਦੀ ਇੱਕ ਹੋਰ ਉਦਾਹਰਣ ਹੈ।

ਐੱਲਸੀਯੂ ਐੱਮਕੇ- IV ਸ਼ਿਪ ਇੱਕ ਜਲ ਅਤੇ ਸਥਾਨ ਤੇ ਚਲਣ ਵਾਲਾ ਸ਼ਿਪ ਹੈ ਜਿਸ ਨੂੰ ਮੁੱਖ ਬੈਟਲ ਟੈਂਕਾਂ, ਬਖਤਰਬੰਦ ਵਾਹਨਾਂ, ਫੌਜੀ ਦਸਤਿਆਂ ਅਤੇ ਉਪਕਰਣਾਂ ਨੂੰ ਸ਼ਿਪ ਤੋਂ ਤਟ ਤੇ ਲਿਜਾਣ ਅਤੇ ਤੈਨਾਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਲਈ ਡਿਜ਼ਾਈਨ ਕੀਤਾ ਗਿਆ ਹੈ। ਅੰਡੇਮਾਨ ਅਤੇ ਨਿਕੋਬਾਰ ਕਮਾਂਡ ਵਿੱਚ ਸਥਿਤ ਇਨ੍ਹਾਂ ਸ਼ਿਪਾਂ ਦੀ ਤਟਵਰਤੀ ਸੰਚਾਲਨ, ਖੋਜ ਅਤੇ ਬਚਾਅ, ਆਪਦਾ ਰਾਹਤ ਸੰਚਾਲਨ, ਸਪਲਾਈ ਅਤੇ ਭਰਣ ਅਤੇ ਦੂਰ-ਦੁਰਾਡੇ ਟਾਪੂਆਂ ਤੋਂ ਨਿਕਾਸੀ ਜਿਹੀਆਂ ਵੱਖ-ਵੱਖ ਗਤੀਵਿਧੀਆਂ ਲਈ ਤੈਨਾਤ ਕੀਤੇ ਜਾ ਸਕਦੇ ਹਨ।

 

ਲੈਫਟੀਨੈਂਟ ਕਮਾਂਡਰ ਹਰਸ਼ ਵਰਧਨ ਵੇਣੂ ਗੋਪਾਲ ਦੀ ਅਗਵਾਈ ਵਾਲੇ ਇਸ ਸ਼ਿਪ ਵਿੱਚ 05 ਅਧਿਕਾਰੀ ਅਤੇ 45 ਜਲ ਸੈਨਿਕ ਹਨ ਅਤੇ ਇਸ ਦੇ ਇਲਾਵਾ ਇਹ ਸ਼ਿਪ 160 ਸੈਨਿਕਾਂ ਨੂੰ ਲਿਜਾਣ ਵਿੱਚ ਵੀ ਸਮਰੱਥ ਹੈ। ਇਹ ਸ਼ਿਪ 830 ਟਨ ਵਿਸਥਾਪਨ ਦੇ ਵੱਖ-ਵੱਖ ਪ੍ਰਕਾਰ ਦੇ ਯੁੱਧ ਉਪਕਰਣਾਂ ਜਿਵੇਂ ਕਿ ਮੁੱਖ ਯੁੱਧ ਟੈਂਕ ਅਰਜੁਨ, ਟੀ 72 ਅਤੇ ਹੋਰ ਸਾਧਨਾਂ ਨੂੰ ਲੈ ਜਾਣ ਚ ਸਮਰੱਥ ਹੈ। ਇਹ ਸ਼ਿਪ ਅਤਿਆਧੁਨਿਕ ਉਪਕਰਣ ਅਤੇ ਉੱਨਤ ਪ੍ਰਣਾਲੀਆਂ, ਜਿਵੇਂ ਇੰਟੀਗ੍ਰੇਟਡ ਬ੍ਰਿਜ ਸਿਸਟਮ (ਆਈਬੀਐੱਸ) ਅਤੇ ਇੰਟੀਗ੍ਰੇਟਡ ਪਲੈਟਫਾਰਮ ਮੈਨੇਜਮੈਂਟ ਸਿਸਟਮ (ਆਈਪੀਐੱਮਐੱਸ) ਨਾਲ ਲੈਸ ਹੈ।

 

 

 

ਇਸ ਸ਼੍ਰੇਣੀ ਦਾ ਅੰਤਿਮ ਸ਼ਿਪ ਮੈਸਰਸ ਜੀਆਰਐੱਸਈ, ਕੋਲਕਾਤਾ ਵਿੱਚ ਨਿਰਮਾਣ ਦੇ ਉੱਨਤ ਪੜਾਅ ਚ ਪਹੁੰਚ ਚੁੱਕਿਆ ਹੈ ਅਤੇ ਇਸ ਸਾਲ ਦੇ ਅੰਤ ਚ ਉਸ ਨੂੰ ਸ਼ਾਮਲ ਕਰਨ ਦੀ ਉਮੀਦ ਹੈ। ਇਹ ਅਨੁਮਾਨ ਹੈ ਕਿ ਇਸ ਪ੍ਰਕਾਰ ਦੇ ਸ਼ਿਪ ਮਾਣਯੋਗ ਪ੍ਰਧਾਨ ਮੰਤਰੀ ਦੀ ਮੇਕ ਇਨ ਇੰਡੀਆਮੁਹਿੰਮ ਦੇ ਅਨੁਰੂਪ, ਦੇਸ਼ ਦੀ ਸਮੁੰਦਰੀ ਸੁਰੱਖਿਆ ਨਾਲ ਜੁੜੀਆਂ ਜ਼ਰੂਰਤਾਂ ਨੂੰ ਪੂਰਾ ਕਰਨਗੇ।

 

 

****

 

ਵੀਐੱਮ/ਐੱਮਐੱਸ



(Release ID: 1624216) Visitor Counter : 122