ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਭੋਪਾਲ ਤੋਂ ਡੀਐੱਸਟੀ ਇੰਸਪਾਇਰ ਫੈਕਲਟੀ ਨੇ ਹਲਕੇ ਭਾਰ ਵਾਲੀ ਕਾਰਬਨ ਫ਼ੋਮ ਦਾ ਵਿਕਾਸ ਕੀਤਾ ਜੋ ਲੈੱਡ ਬੈਟਰੀਆਂ ਨੂੰ ਬਦਲ ਸਕਦਾ ਹੈ

ਕਾਰਬਨ ਫ਼ੋਮ ਆਰਸੈਨਿਕ, ਤੇਲ ਅਤੇ ਹੋਰ ਧਾਤਾਂ ਨੂੰ ਦੂਸ਼ਿਤ ਪਾਣੀ ਵਿੱਚੋਂ ਹਟਾਉਣ ਲਈ ਵੀ ਘੱਟ ਲਾਗਤ ’ਤੇ ਅਸਰਦਾਰ ਹੋਵੇਗਾ

ਇਹ ਕਾਰਬਨ ਫ਼ੋਮ ਗ਼ੈਰ-ਜ਼ਹਿਰੀਲੇ, ਬਣਾਉਣੇ ਸੌਖੇ, ਕਿਫਾਇਤੀ, ਅਤੇ ਪਾਣੀ ਵਿੱਚ ਅਘੁਲਣਸ਼ੀਲ ਹਨ

Posted On: 15 MAY 2020 12:13PM by PIB Chandigarh

 

ਸੀਐੱਸਆਈਆਰ-ਅਡਵਾਂਸਡ ਮੈਟੀਰੀਅਲਸ ਐਂਡ ਪ੍ਰੋਸੈੱਸਿਜ਼ ਰਿਸਰਚ ਇੰਸਟੀਚਿਊਟ, ਭੋਪਾਲ ਤੋਂ ਡਾ. ਰਾਜੀਵ ਕੁਮਾਰ, ਜੋ ਕਿ ਵਿਗਿਆਨ ਅਤੇ ਤਕਨਾਲੋਜੀ ਵਿਭਾਗ, ਭਾਰਤ ਸਰਕਾਰ ਦੁਆਰਾ ਸਥਾਪਤ ਕੀਤੇ ਗਏ ਇਨਸਪਾਇਰ ਫੈਕਲਟੀ ਅਵਾਰਡ ਪ੍ਰਾਪਤਕਰਤਾ ਹਨ, ਉਹ ਸੰਘਣੀ ਪੋਰਸ ਸਮੱਗਰੀ ਤਿਆਰ ਕਰ ਰਹੇ ਹਨ ਜਿਸ ਵਿੱਚ ਲੈੱਡ ਐਸਿਡ ਬੈਟਰੀਆਂ ਵਿੱਚ ਲੈੱਡ ਗਰਿੱਡ ਨੂੰ ਤਬਦੀਲ ਕਰਨ ਦੀ ਸੰਭਾਵਨਾ ਹੈ

ਇਹ ਬਿਜਲੀ ਇਲੈਕਟ੍ਰਾਨਿਕਸ ਵਿੱਚ ਗਰਮੀ ਨੂੰ ਘੱਟ ਕਰਨ, ਐਰੋਸਪੇਸ ਵਿੱਚ ਇਲੈਕਟ੍ਰੌਮੈਗਨੈਟਿਕ ਦਖਲਅੰਦਾਜ਼ੀ ਸ਼ਿਲਡਿੰਗ, ਹਾਈਡ੍ਰੋਜਨ ਸਟੋਰੇਜ ਅਤੇ ਲੈੱਡ ਐਸਿਡ ਬੈਟਰੀਆਂ ਅਤੇ ਪਾਣੀ ਨੂੰ ਸ਼ੁੱਧ ਕਰਨ ਵਾਲੀ ਪ੍ਰਣਾਲੀ ਵਿੱਚ ਇਲੈਕਟ੍ਰੌਡ ਲਈ ਵੀ ਲਾਭਦਾਇਕ ਹੋ ਸਕਦਾ ਹੈ

https://ci4.googleusercontent.com/proxy/vEDZbvoZ7IYJR6QkoktUeHlsRZmi0VY-3OE35BiVb7pC11e0PQm7lqGmP_wdH-NxbDL9bajeYOUE-mv0cwNqld_78OBxD--nhTpDT6GT2HMPtzxKxJZo=s0-d-e1-ft#https://static.pib.gov.in/WriteReadData/userfiles/image/image0011RX6.jpg

ਚਿੱਤਰ: ਕਾਰਬਨ ਫ਼ੋਮ ਫੈਬਰਿਕ ਯੂਨਿਟ ਵਿੱਚ ਡਾ: ਰਾਜੀਵ ਕੁਮਾਰ

ਮੌਜੂਦਾ ਗਰਿੱਡ - ਪੈਮਾਨਾ ਊਰਜਾ - ਭੰਡਾਰਨ ਖੇਤਰ ਤੇ ਲੀਥੀਅਮ - ਆਇਓਨ ਬੈਟਰੀਆਂ ਦਾ ਦਬਦਬਾ ਹੈ, ਕਿਉਂਕਿ ਉਨ੍ਹਾਂ ਦੀ ਉੱਚ ਊਰਜਾ ਘਣਤਾ ਅਤੇ ਖ਼ਾਸ ਪਾਵਰ ਅਤੇ ਲੰਬੀ ਜ਼ਿੰਦਗੀ ਹੈ ਹਾਲਾਂਕਿ, ਲੀ - ਆਇਓਨ ਬੈਟਰੀਆਂ ਸਬੰਧੀ ਕੁਝ ਗੰਭੀਰ ਚਿੰਤਾਵਾਂ ਹਨ, ਜਿਵੇਂ ਕਿ ਸੁਰੱਖਿਆ ਜੋਖ਼ਮ, ਸੀਮਤ ਸਰੋਤ ਸਪਲਾਈ, ਵਧੇਰੇ ਲਾਗਤ, ਅਤੇ ਰੀਸਾਈਕਲਿੰਗ ਢਾਂਚੇ ਦੀ ਘਾਟ ਇਸ ਲਈ ਵਾਤਾਵਰਣ ਦੀਆਂ ਚਿੰਤਾਵਾਂ ਨੂੰ ਘੱਟ ਕਰਨ, ਆਰਥਿਕ ਅਤੇ ਉੱਚ ਊਰਜਾ ਦੀ ਘਣਤਾ ਵਾਲੀ ਇੱਕ ਬੈਟਰੀ ਪ੍ਰਣਾਲੀ ਦੇ ਵਿਕਾਸ ਦੀ ਲੋੜ ਹੈ ਨਤੀਜੇ ਵਜੋਂ, ਲੈੱਡ ਐਸਿਡ ਬੈਟਰੀਆਂ ਹਾਲੇ ਵੀ ਸਭ ਤੋਂ ਭਰੋਸੇਮੰਦ, ਸਸਤੀਆਂ ਅਤੇ ਵਾਤਾਵਰਣ ਦੇ ਅਨੁਕੂਲ ਵਿਕਲਪ ਹਨ ਹਾਲਾਂਕਿ, ਲੈੱਡ ਐਸਿਡ ਬੈਟਰੀਆਂ ਵਿਚਲੇ ਇਲੈਕਟ੍ਰੌਡ ਵਾਧੂ ਭਾਰ, ਖੋਰ, ਘੱਟ ਥਰਮਲ ਸਥਿਰਤਾ, ਅਤੇ ਇਲੈਕਟ੍ਰੌਲਾਈਟਸ ਦਾ ਇੱਕ ਡਾਈਮੈਨਸ਼ਨ ਨੂੰ ਖਿਲਾਰਾ ਹੁੰਦਾ ਹੈ, ਜੋ ਅੰਤ ਵਿੱਚ ਆਉਟਪੁੱਟ ਪਾਵਰ ਨੂੰ ਪ੍ਰਭਾਵਿਤ ਕਰਦਾ ਹੈ

ਹਾਲ ਹੀ ਵਿੱਚ, ਡਾ. ਰਾਜੀਵ ਨੇ ਆਪਣੇ ਰਿਸਰਚ ਗਰੁੱਪ ਦੇ ਨਾਲ, 0.3 ਗ੍ਰਾਮ / ਸੀਸੀ ਤੋਂ ਘੱਟ ਘਣਤਾ ਵਾਲੇ, 85 ਫ਼ੀਸਦੀ ਤੋਂ ਉੱਚ ਪੋਰੋਸਿਟੀ ਵਾਲੇ, ਚੰਗੇ ਮਕੈਨੀਕਲ ਤਾਕਤ ਵਾਲੇ ਹਲਕੇ ਭਾਰ ਵਾਲੇ ਕਾਰਬਨ ਫ਼ੋਮ ਦਾ ਵਿਕਾਸ ਕੀਤਾ ਹੈ ਉਸ ਦੇ ਗਰੁੱਪ ਨੇ ਸਾਲ 2016 ਤੋਂ (ਇਨਸਪਾਇਰ ਫੈਕਲਟੀ ਵਜੋਂ ਜੋਆਇਨ ਕਰਨ ਤੋਂ ਬਾਅਦ) ਉੱਚ ਨਾਮਵਰ ਵਿਗਿਆਨਕ ਰਸਾਲਿਆਂ ਵਿੱਚ ਕਾਰਬਨ ਫ਼ੋਮ ਬਾਰੇ 16 ਪੇਪਰ ਪ੍ਰਕਾਸ਼ਤ ਕੀਤੇ ਹਨ ਫ਼ੋਮ ਖੋਰ ਲਈ ਬਹੁਤ ਜਿਆਦਾ ਰੋਧਕ ਹੈ, ਉੱਚ ਸਤਹਿ ਖੇਤਰ ਦੇ ਨਾਲ ਚੰਗੀ ਇਲੈਕਟ੍ਰਿਕ ਅਤੇ ਥਰਮਲ ਚਾਲਕਤਾ ਹੈ, ਅਤੇ ਹਾਲ ਹੀ ਵਿੱਚ ਵੱਖ-ਵੱਖ ਖੇਤਰਾਂ ਵਿੱਚ ਇਸ ਦੀਆਂ ਸੰਭਾਵਿਤ ਉਪਯੋਗਤਾਵਾਂ ਦੇ ਕਾਰਨ ਇਸ ਨੇ ਬਹੁਤ ਸਾਰਾ ਧਿਆਨ ਆਪਣੇ ਵੱਲ ਖਿੱਚਿਆ ਹੈ

ਡਾ. ਰਾਜੀਵ ਕੁਮਾਰ ਨੇ ਦੱਸਿਆ, “ਇਸ ਫੈਲੋਸ਼ਿਪ ਦੇ ਜ਼ਰੀਏ, ਅਸੀਂ ਸੁਧਾਰੇ ਗੁਣਾ ਦੇ ਨਾਲ ਕਾਰਬਨ ਫ਼ੋਮ ਨੂੰ ਵਿਕਸਿਤ ਕੀਤਾ ਹੈ ਅਸੀਂ ਊਰਜਾ ਭੰਡਾਰਨ ਪ੍ਰਣਾਲੀ ਤੇ ਬਹੁਤ ਨਿਰਭਰ ਕਰਦੇ ਹਾਂ, ਜਿਵੇਂ ਕਿ ਆਟੋਮੋਬਾਈਲਜ਼ ਅਤੇ ਘਰਾਂ ਵਿੱਚ ਵਰਤੀਆਂ ਜਾਂਦੀਆਂ ਲੈੱਡ - ਐਸਿਡ ਬੈਟਰੀਆਂ ਉੱਤੇ ਹਲਕੇ ਭਾਰ ਵਾਲਾ ਕਾਰਬਨ ਫ਼ੋਮ ਲੈੱਡ - ਐਸਿਡ ਬੈਟਰੀਆਂ ਦੀ ਥਾਂ ਲੈ ਸਕਦਾ ਹੈ, ਜੋ ਭਾਰੀ, ਖੋਰ ਵਾਲੀਆਂ ਅਤੇ ਜਿਨ੍ਹਾਂ ਵਿੱਚ ਘੱਟ ਥਰਮਲ ਸਥਿਰਤਾ ਹੈ

ਇਨਸਪਾਇਰ ਫੈਲੋਸ਼ਿਪ ਦੇ ਤਹਿਤ ਵਿਕਸਿਤ ਕੀਤਾ ਗਿਆ ਕਾਰਬਨ ਫ਼ੋਮ ਆਰਸੈਨਿਕ, ਤੇਲ ਅਤੇ ਹੋਰ ਧਾਤਾਂ ਨੂੰ ਦੂਸ਼ਿਤ ਪਾਣੀ ਵਿੱਚੋਂ ਹਟਾਉਣ ਲਈ ਵੀ ਘੱਟ ਲਾਗਤ ਤੇ ਅਸਰਦਾਰ ਹੋਵੇਗਾ ਇਹ ਕਾਰਬਨ ਫ਼ੋਮ ਗੈਰ-ਜ਼ਹਿਰੀਲੇ, ਬਣਾਉਣੇ ਸੌਖੇ, ਕਿਫਾਇਤੀ, ਅਤੇ ਪਾਣੀ ਵਿੱਚ ਅਘੁਲਣਸ਼ੀਲ ਹਨ ਕਾਰਬਨ ਫ਼ੋਮ ਦੇ ਬਣਾਉਣ ਲਈ ਕੱਚਾ ਮਾਲ ਅਸਾਨੀ ਨਾਲ ਹਰ ਥਾਂ ਉਪਲਬਧ ਹੈ, ਅਤੇ ਕਾਰਬਨ ਫ਼ੋਮ ਅਤੇ ਫਿਲਟ੍ਰੇਸ਼ਨ ਲਈ ਕਿਸੇ ਮਹਿੰਗੇ ਉਪਕਰਣ ਦੀ ਜ਼ਰੂਰਤ ਨਹੀਂ ਹੈ ਅਜਿਹੀਆਂ ਸਮੱਗਰੀਆਂ ਦੀ ਵਰਤੋਂ ਦੂਰ ਦੁਰਾਡੇ ਦੇ ਇਲਾਕਿਆਂ ਵਿੱਚ ਵੀ ਕੀਤੀ ਜਾ ਸਕਦੀ ਹੈ ਜਿੱਥੇ ਬਿਜਲੀ ਸਪਲਾਈ ਦੀ ਘਾਟ ਹੈ

https://ci4.googleusercontent.com/proxy/gKAEPDHqKbvSoZ1tqzesIBWp1DoP6Ov3FBlkfJXecsFS8mXylLD3OH2Jp__KfzaNZ-UeNvxitkDonoQbV_ri5aqD7L_ANsgjq_8QxZc64mz72_oyDO1K=s0-d-e1-ft#https://static.pib.gov.in/WriteReadData/userfiles/image/image002TATK.jpg

ਚਿੱਤਰ 1 (ਏ) ਆਪਟੀਕਲ ਚਿੱਤਰ, (ਬੀ-ਸੀ) ਖੁੱਲ੍ਹੇ ਸੈੱਲ ਢਾਂਚੇ ਨੂੰ ਦਰਸਾਉਂਦੇ ਕਾਰਬਨ ਫ਼ੋਮ ਦਾ ਐੱਸਈਐੱਮ ਚਿੱਤਰ, (ਡੀ) ਸੰਵੇਦਨਾਤਮਕ ਤਾਕਤ, (ਈ) ਚੱਕਰੀ ਵੋਲਟਮੈਟਰੀ, (ਐੱਫ਼) ਖ਼ਾਸ ਸਮਰੱਥਾ ਅਤੇ (ਜੀ) ਕਾਰਬਨ ਫ਼ੋਮ ਦੀ ਈਐੱਮਆਈ ਸ਼ਿਲਡਿੰਗ ਕਾਰਗੁਜ਼ਾਰੀ

[ਵਧੇਰੇ ਜਾਣਕਾਰੀ ਲਈ ਡਾ. ਰਾਜੀਵ ਕੁਮਾਰ ਨਾਲ ਸੰਪਰਕ ਕਰੋ (kumarrajeev4[at]gmail[dot]com, ਫ਼ੋਨ: 07838352624)

ਪਬਲੀਕੇਸ਼ਨ ਲਿੰਕ:

https://scholar.google.co.in/citations?hl=en&user=_bi0TtgAAAAJ&view_op=list_works&sortby=pubdate]

****

ਕੇਜੀਐੱਸ / ਡੀਐੱਸਟੀ / (ਡੀਐੱਸਟੀ)



(Release ID: 1624206) Visitor Counter : 143