ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਕੋਵਿਡ 19 ਮਹਾਮਾਰੀ ਦੇ ਦੌਰਾਨ ਵਿਗਿਆਨ ਤੇ ਟੈਕਨੋਲੋਜੀ ਦੀ ਵਰਤੋਂ ਕਰਕੇ ਗਿਆਨ ਸੰਗਠਨਾਂ ਨੇ ਸਮਾਜਿਕ- ਆਰਥਿਕ ਕਾਇਆਕਲਪ ਅਤੇ ਲਚਕੀਲੇਪਨ ਲਈ ਪਹਿਲਾਂ 'ਤੇ ਫੋਕਸ ਕੀਤਾ

Posted On: 13 MAY 2020 6:34PM by PIB Chandigarh

ਦੇਸ਼ ਭਰ ਦੀਆਂ ਗਿਆਨ ਸੰਸਥਾਵਾਂ ਨੇ ਵਿਗਿਆਨਕ ਸਮਾਜਿਕ ਜ਼ਿੰਮੇਵਾਰੀ (ਐੱਸਐੱਸਆਰ) ਦੇ ਹਿੱਸੇ ਵਜੋਂ ਕੋਵਿਡ -19 'ਤੇ ਸਮਾਜਿਕ, ਪ੍ਰਿੰਟ ਅਤੇ ਇਲੈਕਟ੍ਰੌਨਿਕ ਮੀਡੀਆ ਦੀ ਵਰਤੋਂ ਕਰਦਿਆਂ ਵਿਗਿਆਨਕ ਜਾਗਰੂਕਤਾ ਪੈਦਾ ਕਰਨੀ ਸ਼ੁਰੂ ਕੀਤੀ ਹੈ ਅਤੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੁਆਰਾ ਜਾਰੀ ਕੀਤੀ ਸਲਾਹ ਦੇ ਜਵਾਬ ਵਿੱਚ ਕਮਿਊਨਿਟੀ ਪੱਧਰ ਤੇ ਲੌਕਡਾਊਨ ਪੀਰੀਅਡ ਦੌਰਾਨ ਲਚਕਤਾ ਪੈਦਾ ਕਰਨ ਲਈ ਪਹਿਲ ਸ਼ੁਰੂ ਕੀਤੀ ਹੈ।

 

ਡੀਐੱਸਟੀ ਦੇ ਸਕੱਤਰ, ਪ੍ਰੋਫੈਸਰ ਆਸ਼ੂਤੋਸ਼ ਸ਼ਰਮਾ ਨੇ ਤੁਰੰਤ ਅਤੇ ਲੰਬੇ ਸਮੇਂ ਦੇ ਵਿਗਿਆਨ ਤੇ ਟੈਕਨੋਲੋਜੀ ਦਖਲਅੰਦਾਜ਼ੀ ਦੀ ਲੋੜ ਬਾਰੇ ਵਿਸਤਾਰ ਦਿੰਦੇ ਹੋਏ ਅਪੀਲ ਕੀਤੀ ਕਿ ਐੱਸਐੱਸਆਰ ਭਵਿੱਖ ਹੈ ਅਤੇ ਦੱਸਿਆ ਗਿਆ ਕਾਰਜ ਸੇਵਾ ਦੀ ਭਾਵਨਾ ਨੂੰ ਦਰਸਾਉਂਦਾ ਹੈ ਅਤੇ ਸਾਡੇ ਵਿਗਿਆਨੀਆਂ ਦੇ ਗਿਆਨ ਅਤੇ ਸਰੋਤਾਂ ਦੀ ਸਵੈ-ਇੱਛਾ ਨਾਲ ਵੱਧ ਤੋਂ ਵੱਧ ਯੋਗਦਾਨ ਨੂੰ ਦਰਸਾਉਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸਮਾਜਿਕ-ਆਰਥਿਕ ਕਾਇਆਕਲਪ ਅਤੇ ਲਚਕੀਲੇਪਣ 'ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ.

ਵਿਸ਼ਵ ਸਿਹਤ ਸੰਗਠਨ ਦੀਆਂ ਹਦਾਇਤਾਂ ਅਨੁਸਾਰ ਸੈਸਟਾਈਜ਼ਰ ਦੇ ਵਿਕਾਸ ਅਤੇ ਵੰਡ ਲਈ, ਪ੍ਰਿੰਸੀਪਲ ਵਿਗਿਆਨਕ ਸਲਾਹਕਾਰ ਦੁਆਰਾ ਜਾਰੀ ਦਿਸ਼ਾ-ਨਿਰਦੇਸ਼ਾਂ ਅਤੇ ਕੋਵਿਡ 19 ਟੈਸਟਿੰਗ ਲਈ ਸੇਵਾਵਾਂ ਦੇ ਅਨੁਸਾਰ ਮਾਸਕ ਤਿਆਰੀ ਹਿਤ ਡੀਐੱਸਟੀ ਦੁਆਰਾ ਫੰਡ ਪ੍ਰਾਪਤ ਪ੍ਰਯੋਗਸ਼ਾਲਾਵਾਂ ਸੀਐੱਸਆਈਆਰ-ਐੱਨਬੀਆਰਆਈ, ਆਈਸੀਏਆਰ ਲੈਬਸ, ਚੰਡੀਗੜ੍ਹ ਯੂਨੀਵਰਸਿਟੀ, ਮਣੀਪੁਰ ਯੂਨੀਵਰਸਿਟੀ, ਐੱਸਕੇਏਯੂਐੱਸਟੀ, ਸ੍ਰੀ ਨਗਰ, ਬਾਬਾ ਫਰੀਦ ਸਿਹਤ ਵਿਗਿਆਨ ਯੂਨੀਵਰਸਿਟੀ, ਫਰੀਦਕੋਟ, ਪੰਜਾਬ ਨੇ ਆਪਣੇ ਗਿਆਨ ਅਤੇ ਸਰੋਤਾਂ ਵਜੋਂ ਯੋਗਦਾਨ ਪਾਇਆ।

 

ਏਮਸ ਨਵੀਂ ਦਿੱਲੀ ਵਿਖੇ ਪਹਿਲਾਂ ਹੀ ਚਲ ਰਹੇ ਪ੍ਰੋਜੈਕਟਾਂ ਤਹਿਤ ਗਰਭਵਤੀ ਔਰਤਾਂ ਲਈ ਨਿਯਮਿਤ ਸਲਾਹ ਦੇ ਅਧਾਰ ਤੇ ਇੱਕ ਮੋਬਾਈਲ ਐਪ ਸ਼ੁਰੂ ਕੀਤੀ ਗਈ ਹੈ। ਸ਼ੇਰ-ਏ-ਕਸ਼ਮੀਰ ਯੂਨੀਵਰਸਿਟੀ ਆਵ੍ ਐਗਰੀਕਲਚਰਲ ਸਾਇੰਸਿਜ਼ ਐਂਡ ਟੈਕਨੋਲੋਜੀ ਆਵ੍ ਕਸ਼ਮੀਰ (ਐੱਸਕੇਯੂਐੱਸਟੀ), ਸ੍ਰੀ ਨਗਰ ਨੇ ਚੱਲ ਰਹੇ ਪ੍ਰੋਜੈਕਟਾਂ ਤਹਿਤ ਖੇਤ ਪਸ਼ੂਆਂ ਦੀ ਸਿਹਤ ਦੀ ਨਿਗਰਾਨੀ ਲਈ ਇੱਕ ਟੈਲੀਮੈਡੀਸਨ ਸਹੂਲਤ ਦੀ ਸ਼ੁਰੂਆਤ ਕੀਤੀ ਹੈ। ਸਾਹ ਨਾਲ ਸਬੰਧਿਤ ਸਮਸਿਆਵਾਂ ਨੂੰ ਹੱਲ ਕਰਨ ਲਈ, ਆਯੁਰਵੇਦ ਦੇ ਸਿਧਾਂਤਾਂ 'ਤੇ ਇੱਕ ਜੜੀ-ਬੂਟੀਆਂ ਅਧਾਰਿਤ ਸਪਰੇਅ ਤਿਆਰ ਕੀਤਾ ਗਿਆ ਹੈ। ਏਮਸ-ਨਵੀਂ ਦਿੱਲੀ, ਸਫਦੁਰਜੰਗ-ਨਵੀਂ ਦਿੱਲੀ, ਹਰਿਆਣਾ ਅਤੇ ਪੰਜਾਬ ਪੁਲਿਸ ਵਿਭਾਗ ਅਤੇ ਉੱਤਰ ਪ੍ਰਦੇਸ਼ ਵਿਖੇ ਪ੍ਰਵਾਸੀਆਂ ਦੀ ਆਬਾਦੀ ਵਿੱਚ 5000 ਲੀਟਰ ਤੋਂ ਵੱਧ ਸੈਨੀਟਾਈਜ਼ਰ ਵੰਡੇ ਜਾ ਚੁੱਕੇ ਹਨ ਅਤੇ ਬਿਮਾਰੀ ਦੀ ਰੋਕਥਾਮ ਹਿਤ ਪ੍ਰਕਿਰਿਆ ਜਾਰੀ ਹੈ। ਡੀਐੱਸਟੀ ਫੰਡ ਨਾਲ ਚੱਲ ਰਹੇ ਪ੍ਰੋਜੈਕਟ ਅਧੀਨ ਵਿਕਸਤ ਹਰਬਲ ਸੈਨੀਟਾਈਜ਼ਰ ਦੀ ਟੈਕਨੋਲੋਜੀ ਕੰਪਨੀਆਂ ਨੂੰ ਥੋਕ ਉਤਪਾਦਨ ਅਤੇ ਜਨਤਕ ਖਪਤਕਾਰਾਂ ਦੀ ਸਪਲਾਈ ਨੂੰ ਸਸਤੀ ਕੀਮਤ 'ਤੇ ਉਪਲਭਦ ਕਰਵਾਇਆ ਜਾ ਰਿਹਾ ਹੈ, ਅਤੇ ਸਵੈ-ਸੇਵੀ ਸੰਸਥਾਵਾਂ ਨਾਲ ਸਥਾਨਕ ਪੱਧਰ' ਤੇ ਵੰਡਣ ਪ੍ਰਬੰਧ ਕੀਤਾ ਗਿਆ ਹੈ।

 

ਮਹਾਮਾਰੀ ਦੇ ਦੌਰਾਨ ਮਨੋਵਿਗਿਆਨਕ ਸਮੱਸਿਆਵਾਂ ਨੂੰ ਘਟਾਉਣ ਲਈ  ਕੋਵਿਡ-19 ਵਾਸਤੇ ਇੱਕ ਮਨੋਵਿਗਿਆਨਕ ਫਸਟ ਏਡ-ਮਹਾਮਾਰੀ (ਪੀਐੱਫਏ-ਈ) ਗੂਗਲ ਫ਼ੋਰਮ ਦੀ ਵਰਤੋਂ ਨਾਲ ਤਿਆਰੀ ਅਧੀਨ ਹੈ। ਕਮਿਊਨਿਟੀ ਦੁਆਰਾ ਪ੍ਰਮਾਣਿਕ ਸਰੋਤਾਂ ਦੁਆਰਾ ਕੋਵਿਡ ਅਤੇ ਮਾਨਸਿਕ ਪ੍ਰਤੀਕ੍ਰਿਆ ਨਾਲ ਸਬੰਧਿਤ ਸਾਹਿਤ ਪ੍ਰਕਾਸ਼ਤ ਕੀਤਾ ਜਾ ਰਿਹਾ ਹੈ।

 

ਖੇਤ ਮਜ਼ਦੂਰਾਂ ਲਈ  ਵੱਖ-ਵੱਖ ਫਸਲਾਂ ਲਈ ਸੰਪਰਕ ਨੂੰ ਘੱਟ ਤੋਂ ਘੱਟ ਕਰਨ ਲਈ ਇੱਕ ਦੂਰੀ-ਅਨੁਕੂਲ ਖੇਤ ਕਾਰਜ ਯੋਜਨਾ ਅਤੇ ਗਤੀਵਿਧੀ ਦੀ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ। ਹੱਥਾਂ ਅਤੇ ਸਤਹ ਨੂੰ ਰੋਗਾਣੂ-ਮੁਕਤ ਕਰਨ ਲਈ ਬਾਇਓ-ਸਰਫੈਕਟੈਂਟ-ਅਧਾਰਿਤ ਫਾਰਮੂਲਾ; ਇਸ ਮਾਰੂ ਵਾਇਰਸ ਵਿਰੁੱਧ ਲੜਨ ਲਈ ਇਕ ਜ਼ਹਿਰੀਲੇ, ਬਾਇਓਕੰਪੈਟੀਬਲ, ਅਤੇ ਲਾਗਤ-ਅਧਾਰਿਤ ਸਰੀਰ ਦਾ ਪੂੰਝਣ ਲਈ ਬਾਡੀ ਵਾਈਪਸ, ਅਤੇ ਓਜ਼ੋਨ ਮਾਈਕਰੋ-ਨੈਨੋ-ਬੁਲਬਲੇਜ (ਐੱਮਐੱਨਬੀ) ਦੀ ਵਰਤੋਂ ਕਰਦਿਆਂ ਕੀਟਾਣੂ ਸ਼ੋਧਨ ਦੇ ਪ੍ਰੋਟੋਟਾਈਪ ਦੀ ਤਜਵੀਜ਼ ਕੀਤੀ ਜਾ ਰਹੀ ਹੈ ਅਤੇ ਇਹ 6 ਮਹੀਨਿਆਂ ਦੇ ਅੰਦਰ ਤਿਆਰ ਹੋ ਜਾਵੇਗੀ।

 

ਕੋਵਿਡ -19 ਦੇ ਲੰਬੇ ਸਮੇਂ ਦੇ ਪ੍ਰਭਾਵ ਨੂੰ ਘਟਾਉਣ ਲਈ ਅਤੇ ਸਰਬਵਿਆਪੀ ਮਹਾਮਾਰੀ ਦੇ ਖਤਰੇ ਦਾ ਸਾਹਮਣਾ ਕਰਨ ਲਈ ਸਮਾਜ ਦੀ ਤਿਆਰੀ ਨੂੰ ਸੁਨਿਸ਼ਚਿਤ ਕਰਨ ਹਿਤ ਸਾਇੰਸ ਫਾਰ ਇਕੁਇਟੀ ਇੰਪਾਵਰਮੈਂਟ ਐਂਡ ਡਿਵੈਲਪਮੈਂਟ (ਸੀਈਡੀ) ਡਿਵੀਜ਼ਨ, ਵਿਗਿਆਨ ਤੇ ਟੈਕਨੋਲੋਜੀ ਦੇ ਸਮਾਜ ਨਾਲ ਡੀਐੱਸਟੀ ਵਜੋਂ ਅਦਾਨ-ਪ੍ਰਦਾਨ ਰਾਹੀਂ ਇਨ੍ਹਾਂ ਗਿਆਨ ਸੰਸਥਾਵਾਂ ਦਾ ਸਮਰਥਨ ਕੀਤਾ ਗਿਆ ਹੈ ਅਤੇ ਵੱਖ-ਵੱਖ ਸਮਾਜਿਕ ਚੁਣੌਤੀਆਂ ਲਈ  ਕੰਮ ਕਰ ਰਿਹਾ ਹੈ।

 

****

 

ਕੇਜੀਐੱਸ/(ਡੀਐੱਸਟੀ)



(Release ID: 1623733) Visitor Counter : 181