ਵਿੱਤ ਮੰਤਰਾਲਾ
8.27 % ਸਰਕਾਰੀ ਸਕਿਉਰਿਟੀਆਂ 2020 ਦੀ ਮੁੜ ਅਦਾਇਗੀ – ਪ੍ਰੈੱਸ ਕਮਿਊਨੀਕ ਜਾਰੀ
Posted On:
13 MAY 2020 6:05PM by PIB Chandigarh
ਹੇਠਾਂ ਦਿੱਤੇ ਵੇਰਵਿਆਂ ਅਨੁਸਾਰ ਸਰਕਾਰੀ ਸਕਿਉਰਿਟੀਆਂ ਦੀ ਮੁੜ ਅਦਾਇਗੀ ਬਾਕੀ ਹੈ:
ਟੇਬਲ: 09 ਜੂਨ, 2020 ਨੂੰ ਸੰਪੂਰਨ ਭਾਰਤ ਸਰਕਾਰ ਸਕਿਉਰਿਟੀ ਦਾ ਵੇਰਵਾ
|
ਲੜੀ ਨੰਬਰ
|
ਸਕਿਉਰਿਟੀ ਦਾ ਨਾਮ
|
ਮੁੜ ਅਦਾਇਗੀ ਦੀ ਤੈਅ ਕੀਤੀ ਮਿਤੀ
|
ਮੁੜ ਅਦਾਇਗੀ ਦੀ ਪ੍ਰਭਾਵੀ ਮਿਤੀ
|
ਮੁੜ ਅਦਾਇਗੀ ਦੀ ਤੈਅ ਮਿਤੀ ਤੋਂ ਕੋਈ ਵਿਆਜ ਵਾਧਾ ਨਹੀਂ
|
(1)
|
(2)
|
(3)
|
(4)
|
(5)
|
1.
|
8.27% ਜੀਐੱਸ 2020
|
ਜੂਨ 09, 2020
(ਮੰਗਲਵਾਰ)
|
ਜੂਨ 09, 2020
(ਮੰਗਲਵਾਰ)
|
ਜੂਨ 09, 2020
(ਮੰਗਲਵਾਰ)
|
‘8.27 % ਸਰਕਾਰੀ ਸਕਿਉਰਿਟੀ 2020’ ਅਧੀਨ ਬਕਾਇਆ ਰਕਮ ਮੁੜ ਅਦਾਇਗੀ ਦੀ ਪ੍ਰਭਾਵੀ ਮਿਤੀ ’ਤੇ ਵਾਪਸ ਕੀਤੀ ਜਾਵੇਗੀ, ਜਿਵੇਂ ਕਿ ਉਪਰੋਕਤ ਟੇਬਲ ਦੇ ਕਾਲਮ 4 ਵਿੱਚ ਦਰਸਾਇਆ ਗਿਆ ਹੈ। ਕਿਸੇ ਵੀ ਰਾਜ ਸਰਕਾਰ ਦੁਆਰਾ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ, 1881 ਅਧੀਨ ਮੁੜ ਅਦਾਇਗੀ ਦੇ ਪ੍ਰਭਾਵੀ ਦਿਨ ਛੁੱਟੀ ਹੋਣ ਦੀ ਹਾਲਤ ਵਿੱਚ, ਉਸ ਰਾਜ ਵਿੱਚ ਅਦਾਇਗੀ ਕਰਨ ਵਾਲੇ ਦਫ਼ਤਰਾਂ ਦੁਆਰਾ ਪਿਛਲੇ ਕਾਰਜਕਾਰੀ ਦਿਨ ਨੂੰ ਕਰਜ਼ਿਆਂ ਦੀ ਮੁੜ ਅਦਾਇਗੀ ਕੀਤੀ ਜਾਵੇਗੀ।
ਸਰਕਾਰੀ ਸਕਿਉਰਿਟੀਜ਼ ਰੈਗੂਲੇਸ਼ਨਜ਼, 2007 ਦੇ ਉਪ-ਨਿਯਮਾਂ 24 (2) ਅਤੇ 24 (3) ਦੇ ਅਨੁਸਾਰ, ਸੰਪੂਰਨ ਅਦਾਇਗੀ ਸਬਸੀਡੀਅਰੀ ਜਨਰਲ ਲੈਜਰ ਜਾਂ ਕੌਂਸਟੀਟਿਉਐਂਟ ਸਬਸੀਡੀਅਰੀ ਜਨਰਲ ਲੈਜਰ ਖਾਤੇ ਜਾਂ ਸਟਾਕ ਸਰਟੀਫਿਕੇਟ ਦੇ ਰੂਪ ਵਿੱਚ ਰੱਖੀ ਸਰਕਾਰੀ ਸਕਿਉਰਿਟੀ ਦੇ ਰਜਿਸਟਰਡ ਧਾਰਕ ਨੂੰ ਹੋਵੇਗੀ। ਇਹ ਉਸ ਦੇ ਬੈਂਕ ਖਾਤੇ ਨਾਲ ਸਬੰਧਿਤ ਭੁਗਤਾਨ ਆਦੇਸ਼ ਦੁਆਰਾ ਜਾਂ ਇਲੈਕਟ੍ਰੌਨਿਕ ਸਾਧਨਾਂ ਜ਼ਰੀਏ ਕਿਸੇ ਵੀ ਬੈਂਕ ਵਿੱਚ ਧਾਰਕ ਦੇ ਖਾਤੇ ਵਿੱਚ ਕ੍ਰੈਡਿਟ ਕੀਤਾ ਜਾਵੇਗਾ। ਸਕਿਉਰਿਟੀਆਂ ਦੇ ਸਬੰਧ ਵਿੱਚ ਭੁਗਤਾਨ ਕਰਨ ਦੇ ਉਦੇਸ਼ ਲਈ, ਅਸਲ ਗਾਹਕ ਜਾਂ ਇਸ ਤਰ੍ਹਾਂ ਦੀਆਂ ਸਰਕਾਰੀ ਸਕਿਉਰਿਟੀਆਂ ਦੇ ਬਾਅਦ ਵਾਲੇ ਧਾਰਕ ਨੂੰ ਆਪਣੇ ਬੈਂਕ ਖਾਤੇ ਦੇ ਸਬੰਧਿਤ ਵੇਰਵਿਆਂ ਨੂੰ ਪਹਿਲਾਂ ਤੋਂ ਹੀ ਜਮ੍ਹਾ ਕਰਾਉਣਾ ਹੋਵੇਗਾ। ਹਾਲਾਂਕਿ, ਬੈਂਕ ਖਾਤੇ / ਆਦੇਸ਼ ਦੇ ਸਬੰਧਿਤ ਵੇਰਵਿਆਂ ਦੀ ਅਣਹੋਂਦ ਵਿੱਚ, ਇਲੈਕਟ੍ਰਾਨਿਕ ਢੰਗਾਂ ਜ਼ਰੀਏ ਫੰਡਾਂ ਦੀ ਪ੍ਰਾਪਤੀ ਲਈ, ਨਿਰਧਾਰਿਤ ਮਿਤੀ ’ਤੇ ਕਰਜ਼ੇ ਦੀ ਮੁੜ ਅਦਾਇਗੀ ਦੀ ਸਹੂਲਤ ਲਈ, ਧਾਰਕ ਸਕਿਉਰਿਟੀਆਂ ਨੂੰ ਟੈਂਡਰ ਕਰ ਕੇ ਪਬਲਿਕ ਡੈੱਟ ਦਫ਼ਤਰਾਂ, ਖਜ਼ਾਨਾ / ਉਪ-ਖਜ਼ਾਨਿਆਂ ਅਤੇ ਸਟੇਟ ਬੈਂਕ ਆਵ੍ ਇੰਡੀਆ (ਜਿੱਥੇ ਉਹ ਵਿਆਜ ਦੀ ਅਦਾਇਗੀ ਲਈ ਦਰਜ਼ / ਰਜਿਸਟਰਡ ਹਨ) ਦੀਆਂ ਸ਼ਾਖਾਵਾਂ ’ਤੇ ਮੁੜ ਅਦਾਇਗੀ ਲਈ ਨਿਰਧਾਰਿਤ ਮਿਤੀ ਤੋਂ 20 ਦਿਨ ਪਹਿਲਾਂ ਭਰ ਕਰ ਸਕਦੇ ਹਨ।
ਡਿਸਚਾਰਜ ਵੈਲਿਊ ਪ੍ਰਾਪਤ ਕਰਨ ਦੀ ਵਿਧੀ ਦਾ ਪੂਰਾ ਵੇਰਵਾ ਉਪਰੋਕਤ ਦੱਸੇ ਅਦਾਇਗੀ ਕਰਨ ਵਾਲੇ ਦਫ਼ਤਰਾਂ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ।
******
ਆਰਐੱਮ/ਕੇਐੱਮਐੱਨ
(Release ID: 1623724)
Visitor Counter : 169