ਜਲ ਸ਼ਕਤੀ ਮੰਤਰਾਲਾ
ਜੰਮੂ-ਕਸ਼ਮੀਰ ਦਸੰਬਰ 2022 ਤੱਕ ਹਰੇਕ ਘਰ ਨੂੰ ਟੂਟੀ ਦਾ ਪਾਣੀ (ਟੈਪ ਵਾਟਰ) ਮੁਹੱਈਆ ਕਰਵਾਏਗਾ
Posted On:
13 MAY 2020 1:14PM by PIB Chandigarh
ਜੰਮੂ ਅਤੇ ਕਸ਼ਮੀਰ ਦੀ ਜਲ ਜੀਵਨ ਮਿਸ਼ਨ (ਜੇਜੇਐੱਮ) ਤਹਿਤ ਦਸੰਬਰ, 2022 ਤੱਕ ਸਾਰੇ ਗ੍ਰਾਮੀਣ ਘਰਾਂ ਨੂੰ ਟੂਟੀ ਦਾ ਪਾਣੀ (ਟੈਪ ਵਾਟਰ) ਮੁਹੱਈਆ ਕਰਵਾਉਣ ਦੀ ਯੋਜਨਾ ਹੈ। ਮੌਜੂਦਾ ਸਾਲ ਦੌਰਾਨ ਰਾਜ ਦੇ 3 ਜ਼ਿਲ੍ਹਿਆਂ ਗਾਂਦਰਬਲ (Gandharbal), ਸ੍ਰੀਨਗਰ ਅਤੇ ਰਿਆਸੀ (Raisi) ਦੇ ਸਾਰੇ 5000 ਪਿੰਡਾਂ ਨੂੰ 100% ਕਵਰ ਕਰਨ ਦੀ ਯੋਜਨਾ ਹੈ।
ਕੇਂਦਰ ਸ਼ਾਸਿਤ ਪ੍ਰਦੇਸ਼ਦੇ ਅਧਿਕਾਰੀਆਂ ਨੇਜਲ ਜੀਵਨ ਮਿਸ਼ਨ (ਜੇਜੇਐੱਮ) ਤਹਿਤ ਹਰੇਕ ਘਰ ਤੱਕ ਟੂਟੀ ਦੇ ਪਾਣੀ ਦੀ ਸਪਲਾਈ ਦੇ ਟੀਚੇ ਦੀ ਪ੍ਰਾਪਤੀ ਲਈ ਕੱਲ੍ਹ ਪੇਅਜਲ ਅਤੇ ਸੈਨੀਟੇਸ਼ਨ ਵਿਭਾਗ ਨੂੰ ਆਪਣੀ ਕਾਰਜ ਯੋਜਨਾ ਪੇਸ਼ ਕਰਦਿਆਂ ਕਿਹਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ਵਿੱਚ18.17 ਲੱਖ ਪਰਿਵਾਰ ਹਨ, ਜਿਨ੍ਹਾਂ ਵਿੱਚੋਂ5.75 ਲੱਖ ਨੂੰ ਪਹਿਲਾਂ ਹੀ ਫ਼ੰਕਸ਼ਨਲ ਹਾਊਸਹੋਲਡ ਟੈਪ ਕਨੈਕਸ਼ਨ (ਐੱਫਐੱਚਟੀਸੀ) ਮੁਹਈਆ ਕਰਵਾਏ ਜਾ ਚੁੱਕੇ ਹਨ। ਬਾਕੀ ਰਹਿੰਦੇ ਘਰਾਂ ਵਿੱਚੋਂ, ਜੰਮੂ ਅਤੇ ਕਸ਼ਮੀਰ ਦੀ 2020-21 ਤੱਕ 1.76 ਲੱਖ ਘਰਾਂ ਨੂੰ ਇਹ ਸੁਵਿਧਾ ਪ੍ਰਦਾਨ ਕਰਨ ਦੀ ਯੋਜਨਾ ਹੈ।
ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਇਸ ਵਿੱਤੀ ਸਾਲ ਲਈ ਜਲ ਜੀਵਨ ਮਿਸ਼ਨ (ਜੇਜੇਐੱਮ) ਤਹਿਤ ਕੇਂਦਰੀ ਸ਼ੇਅਰ ਵਜੋਂ 680 ਕਰੋੜ ਰੁਪਏ ਮਿਲਣ ਦੀ ਸੰਭਾਵਨਾ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ ਫਿਜੀਕਲ ਅਤੇ ਵਿੱਤੀ ਪ੍ਰਦਰਸ਼ਨ ਦੇ ਅਧਾਰ ‘ਤੇ ਐਡੀਸ਼ਨਲ ਐਲੋਕੇਸ਼ਨ ਲਈ ਯੋਗ ਹੈ।ਕੇਂਦਰ ਸ਼ਾਸਿਤ ਪ੍ਰਦੇਸ਼ ਪ੍ਰਸ਼ਾਸਨ 2024-25 ਤੱਕ ਦੇ ਰਾਸ਼ਟਰੀ ਟੀਚੇ ਤੋਂ ਪਹਿਲਾਂ ਦਸੰਬਰ, 2022 ਤੱਕ 100% ਕਵਰੇਜ ਦੀ ਯੋਜਨਾ ਬਣਾ ਰਿਹਾ ਹੈ। ਅਜਿਹਾ ਕਰਕੇ, ਜੰਮੂ-ਕਸ਼ਮੀਰ ਹਰੇਕ ਗ੍ਰਾਮੀਣ ਪਰਿਵਾਰ ਨੂੰ ਟੂਟੀ ਕਨੈਕਸ਼ਨ ਪ੍ਰਦਾਨ ਕਰਨ ਦੇ ਅਭਿਲਾਸ਼ੀ ਟੀਚੇ ਨੂੰ ਪੂਰਾ ਕਰਦਾ ਹੋਇਆ ਇੱਕ ਮੋਹਰੀ ਮਿਸਾਲ ਬਣੇਗਾ।
ਕੇਂਦਰ ਸ਼ਾਸਿਤ ਪ੍ਰਦੇਸ਼ ਨੇ ਚਾਲੂ ਸਾਲ ਦੌਰਾਨ ਵਾਟਰ ਟੈਸਟਿੰਗ ਦੀਆਂ 98 ਪ੍ਰਯੋਗਸ਼ਾਲਾਵਾਂ ਵਿੱਚੋਂ10 ਲੈਬਾਂ ਦੇ ਐੱਨਏਬੀਐੱਲ (NABL) ਦੀ ਮਾਨਤਾ ਦੀ ਯੋਜਨਾ ਬਣਾਈ ਹੈ। ਸੁਧਾਰਾਤਮਕ ਉਪਾਅ ਕਰਦੇਹੋਏ ਜਲ ਦੀ ਗੁਣਵੱਤਾ ਦੀ ਜਾਂਚ ਲਈ ਕਮਿਊਨਿਟੀ ਪੱਧਰ 'ਤੇ ਫੀਲਡ ਟੈਸਟਿੰਗ ਕਿੱਟਾਂ ਪ੍ਰਦਾਨ ਕੀਤੀਆਂ ਜਾਣਗੀਆਂ। ਕੇਂਦਰ ਸ਼ਾਸਿਤ ਪ੍ਰਦੇਸ਼ ਪ੍ਰਸ਼ਾਸਨ ਨੇ ਸਾਰੀਆਂ 4 ਕੁਆਲਿਟੀ-ਪ੍ਰਭਾਵਿਤ ਬਸਤੀਆਂ ਨੂੰ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਦੀ ਯੋਜਨਾ ਬਣਾਈ ਹੈ। ਪਿੰਡਾਂ ਵਿੱਚ ਪਿੰਡ ਜਲ ਅਤੇ ਸੈਨੀਟੇਸ਼ਨ ਕਮੇਟੀਆਂ ਦੇ ਗਠਨ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਮਲਕੀਅਤ ਦੀ ਭਾਵਨਾ ਪੈਦਾ ਕਰਨ ਲਈ ਲਾਮਬੰਦ ਕੀਤਾ ਜਾ ਸਕੇ। ਪਿੰਡਾਂ ਲਈ ਪਿੰਡ ਦੀਆਂ ਕਾਰਜ ਯੋਜਨਾਵਾਂ ਚਲਾਈਆਂ ਗਈਆਂ ਹਨ, ਜਿਸ ਦੇ ਅਧਾਰ 'ਤੇ ਕਾਰਜ ਯੋਜਨਾ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ।
ਕੋਵਿਡ -19 ਮਹਾਮਾਰੀ ਦੇ ਇਸ ਚੁਣੌਤੀਪੂਰਨ ਸਮੇਂ, ਗ੍ਰਾਮੀਣ ਖੇਤਰਾਂ ਵਿੱਚ ਘਰੇਲੂ ਟੂਟੀ ਕਨੈਕਸ਼ਨ ਮੁਹੱਈਆ ਕਰਵਾਉਣ ਦੀਆਂ ਅਜਿਹੀਆਂ ਕੋਸ਼ਿਸ਼ਾਂ ਨਿਸ਼ਚਿਤ ਤੌਰ 'ਤੇ ਜੀਵਨ ਨਿਰਬਾਹ ਖਾਸਕਰਕੇ ਔਰਤਾਂ ਅਤੇ ਲੜਕੀਆਂ ਦੀ ਕਠੋਰ ਮਿਹਨਤ ਨੂੰ ਘਟਾਉਣ, ਉਨ੍ਹਾਂ ਨੂੰ ਸੁਰੱਖਿਅਤ ਰੱਖਣ ਅਤੇ ਇੱਕ ਮਾਣਮੱਤਾ ਜੀਵਨ ਜੀਉਣ ਦੀ ਸੁਵਿਧਾ ਵਿੱਚ ਸੁਧਾਰ ਕਰਨਗੀਆਂ।
'ਜਲ ਜੀਵਨ ਮਿਸ਼ਨ' (ਜੇਜੇਐੱਮ) ਦਾ ਉਦੇਸ਼ ਦੇਸ਼ ਦੇ ਹਰ ਗ੍ਰਾਮੀਣ ਘਰ ਨੂੰ ਉਨ੍ਹਾਂ ਦੇ ਜੀਵਨ ਪੱਧਰ 'ਚ ਸੁਧਾਰ ਲਈ ਕਿਫਾਇਤੀ ਸਰਵਿਸ ਡਿਲਿਵਰੀ ਚਾਰਜਾਂ ਉੱਤੇ ਨਿਯਮਿਤ ਅਤੇ ਲੰਬੇ-ਸਮੇਂ'ਤੇਅਧਾਰਿਤ ਤੈਅ ਗੁਣਵੱਤਾ ਵਾਲਾ ਉਚਿਤ ਮਾਤਰਾ ਵਿੱਚਪੇਅਜਲ ਲਈ ਫ਼ੰਕਸ਼ਨਲ ਹਾਊਸਹੋਲਡ ਟੈਪ ਕਨੈਕਸ਼ਨ (ਐੱਫਐੱਚਟੀਸੀ) ਮੁਹੱਈਆ ਕਰਨਾ ਹੈ।
ਕੇਂਦਰ ਸਰਕਾਰ ਦਾ ਇਹ ਉਪਰਾਲਾ ਹੈ ਕਿ ਮੌਜੂਦਾ ਕੋਵਿਡ -19 ਸਥਿਤੀ ਦੌਰਾਨ ਗ੍ਰਾਮੀਣ ਘਰਾਂ ਵਿੱਚ ਪਹਿਲ ਦੇ ਅਧਾਰ 'ਤੇ ਟੂਟੀ ਕਨੈਕਸ਼ਨ ਮੁਹੱਈਆ ਕਰਵਾਏ ਜਾਣ ਤਾਂ ਜੋ ਗ੍ਰਾਮੀਣ ਲੋਕਾਂ ਨੂੰ ਪਬਲਿਕ ਸਟੈਂਡ ਪੋਸਟਾਂ ਤੋਂ ਪਾਣੀ ਲਿਆਉਣ ਦੀ ਮੁਸ਼ਕਲ ਵਿੱਚੋਂ ਨਾ ਲੰਘਣਾ ਪਏ ਅਤੇ ਲੰਬੀ ਕਤਾਰ ਵਿੱਚ ਖੜ੍ਹੇ ਨਾ ਹੋਣਾ ਪਏ। ਸਰਕਾਰ, ਸਮਾਜ ਦੇ ਗਰੀਬ ਅਤੇ ਹਾਸ਼ੀਏ ਵਾਲੇ ਵਰਗਾਂ ਨੂੰ ਉਨ੍ਹਾਂ ਦੇ ਘਰ ਦੇ ਅਹਾਤੇ ਵਿੱਚ ਟੂਟੀ ਕਨੈਕਸ਼ਨ ਮੁਹੱਈਆ ਕਰਵਾ ਕੇ ਇਹ ਸੁਨਿਸ਼ਚਿਤ ਕਰਨਾ ਚਾਹੁੰਦੀ ਹੈ ਕਿ ਕੋਵਿਡ -19ਮਹਾਮਾਰੀ ਦੇ ਦੌਰਾਨ ਗ੍ਰਾਮੀਣ ਭਾਈਚਾਰਾ, ਸਮਾਜਿਕ ਦੂਰੀਆਂ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਪਾਣੀ ਸਟੈਂਡ ਪੋਸਟਾਂ ਤੋਂ ਗੁਰੇਜ ਕਰਦਾ ਹੋਇਆ, ਸੰਕ੍ਰਮਿਤ ਹੋਣ ਤੋਂ ਸੁਰੱਖਿਅਤ ਰਹੇ। ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਪੀਣ ਵਾਲੇ ਪਾਣੀ ਨਾਲ ਜੁੜੇ ਕੰਮਾਂ ਨੂੰ ਪਹਿਲ ਦੇ ਅਧਾਰ 'ਤੇ ਜਾਰੀ ਕਰਨ ਲਈ ਸਲਾਹ ਦਿੱਤੀ ਗਈ ਹੈ ਤਾਂ ਜੋ ਗ੍ਰਾਮੀਣ ਘਰਾਂ ਨੂੰ ਟੂਟੀ ਕਨੈਕਸ਼ਨ ਮੁਹੱਈਆ ਕਰਵਾਉਣ ਦੇ ਨਾਲ ਨਾਲ ਸਥਾਨਕ ਲੋਕਾਂ ਅਤੇ ਪ੍ਰਵਾਸੀ ਮਜ਼ਦੂਰਾਂ ਲਈ ਨੌਕਰੀ ਦੇ ਮੌਕੇ ਪੈਦਾ ਕਰਨ ਦੇ ਦੋਹਰੇ ਉਦੇਸ਼ ਪ੍ਰਾਪਤ ਕੀਤੇ ਜਾ ਸਕਣ।
ਪਿਛਲੇ 3 ਮਹੀਨਿਆਂ ਵਿੱਚ, ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਲਾਹ-ਮਸ਼ਵਰੇ ਨਾਲ ਵਿਸਤ੍ਰਿਤ ਕਵਾਇਦ ਕੀਤੀ ਗਈ ਜਿਸ ਵਿੱਚ ਹਰੇਕ ਪਿੰਡ ਦੀਆਂ ਜਲ ਸਪਲਾਈ ਸਕੀਮਾਂ ਦਾ ਵਿਸ਼ਲੇਸ਼ਣ ਕੀਤਾ ਗਿਆ ਤਾਂ ਜੋ ਘਰਾਂ ਨੂੰ ਟੂਟੀ ਕਨੈਕਸ਼ਨ ਦਿੱਤੇ ਜਾ ਸਕਣ।
*****
ਏਪੀਐੱਸ/ਪੀਕੇ
(Release ID: 1623628)
Visitor Counter : 201