ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਵਿਗਿਆਨ ਤੇ ਟੈਕਨੋਲੋਜੀ (ਐੱਸਐਂਡਟੀ) ਜ਼ਰੀਏ ਅਰਥਵਿਵਸਥਾ ਨੂੰ ਮੁੜ ਚਾਲੂ ਕਰਨ ਦੇ ਡਿਜੀਟਲ ਸੰਮੇਲਨ ਵਿੱਚ ਮਾਹਿਰਾਂ ਨੇ ਕਿਹਾ:ਕੋਵਿਡ-19 ਦੇ ਬਾਅਦ ਨਿਰਮਾਣ ਕੰਪਨੀਆਂ ਦਾ ਰੂਪਾਂਤਰਣ, ਕੋਵਿਡ-19 ਚੁਣੌਤੀ ’ਤੇ ਕਾਬੂ ਪਾਉਣ ਲਈ ਖੋਜ ਨੂੰ ਉਦਯੋਗ ਦੇ ਨੇੜੇ ਲਿਆਂਦਾ ਜਾਵੇ ਅਤੇ ਸਹਿਯੋਗ ਕੀਤਾ ਜਾਵੇ
Posted On:
12 MAY 2020 6:59PM by PIB Chandigarh
ਰਾਸ਼ਟਰੀ ਟੈਕਨੋਲੋਜੀ ਦਿਵਸ ਦੇ ਮੌਕੇ ’ਤੇ ਸਾਇੰਸ, ਟੈਕਨੋਲੋਜੀ ਅਤੇ ਰਿਸਰਚ ਟਰਾਂਸਲੇਸ਼ਨ (ਰੀਸਟਾਰਟ-RESTART) ਰਾਹੀਂ ਅਰਥਵਿਵਸਥਾ ਨੂੰ ਮੁੜ ਚਾਲੂ ਕਰਨ ’ਤੇ ਇੱਕ ਰੋਜ਼ਾ ਡਿਜ਼ੀਟਲ ਸੰਮੇਲਨ ਕਰਵਾਇਆ ਗਿਆ ਜਿਸ ਵਿੱਚ ਕੋਵਿਡ-19 ਮਹਾਮਾਰੀ ਤੋਂ ਬਾਅਦ ਨਿਰਮਾਣ ਕੰਪਨੀਆਂ ਦੇ ਰੂਪਾਂਤਰਣ ਦੇ ਮਹੱਤਵ ’ਤੇ ਪ੍ਰਕਾਸ਼ ਪਾਇਆ ਗਿਆ ਅਤੇ ਸਹਿਯੋਗ ਅਤੇ ਮੌਜੂਦਾ ਚੁਣੌਤੀ ’ਤੇ ਕਾਬੂ ਪਾਉਣ ਲਈ ਖੋਜ ਨੂੰ ਉਦਯੋਗ ਦੇ ਨਜ਼ਦੀਕ ਲਿਆਉਣ ਨੂੰ ਕਿਹਾ ਗਿਆ।
ਮਹਾਮਾਰੀ ਦਾ ਸਾਹਮਣਾ ਕਰਨ ਲਈ ਬਿਤਹਰ ਤਿਆਰੀ ਲਈ ‘ਦਵਾਈਆਂ ਅਤੇ ਮੈਡੀਕਲ ਟੈਕਨੋਲੋਜੀ’ ਵਿਸ਼ੇ ’ਤੇ ਕਰਵਾਏ ਸੈਸ਼ਨ ਵਿੱਚ ਮਾਹਿਰਾਂ ਨੇ ਵਿਚਾਰ ਪ੍ਰਗਟਾਉਂਦਿਆਂ ਕਿਹਾ ਕਿ ਮਹਾਮਾਰੀ ਖੋਜ ਅਤੇ ਵਿਕਾਸ ਲਈ ਇੱਕ ਚੰਗਾ ਮੌਕਾ ਹੈ ਅਤੇ ਇਸਨੂੰ ਮਜ਼ਬੂਤ ਕਰਨ ਲਈ ਇਸ ਦਾ ਉਪਯੋਗ ਕਰਨ ਦੀ ਲੋੜ ਹੈ। ਕੋਵਿਡ ਸੰਕਟ ਨੇ ਇਤਿਹਾਸ ਦੀਆਂ ਕੁਝ ਉੱਤਮ ਡਾਕਟਰੀ ਪ੍ਰਗਤੀ ਅਤੇ ਨਵੀਨਤਾਵਾਂ ਜਿਵੇਂ ਕਿ ਦਵਾਈ ਖੋਜ, ਵੈਕਸੀਨ ਅਤੇ ਜਾਂਚ ਉਪਕਰਨ ਅਤੇ ਹੋਰ ਮੈਡੀਕਲ ਉਪਕਰਨਾਂ, ਨਾਲ ਹੀ ਇਲੈਕਟ੍ਰੌਨਿਕ ਸਿਹਤ ਰਿਕਾਰਡ ਨੂੰ ਸੰਭਾਲ਼ਣ ਦੇ ਤਰੀਕਿਆਂ ਦੀ ਸ਼ੁਰੂਆਤ ਕੀਤੀ ਹੈ। ਮਾਹਿਰਾਂ ਨੇ ਦੱਸਿਆ ਕਿ ਕਿਵੇਂ ਇਨ੍ਹਾਂ ਮੈਡੀਕਲ ਨਵੀਨਤਾਵਾਂ ਨੂੰ ਭਵਿੱਖ ਦੀਆਂ ਮਹਾਮਾਰੀਆਂ ਦਾ ਸਾਹਮਣਾ ਕਰਨ ਲਈ ਬਿਤਹਰੀ ਨਾਲ ਤਿਆਰ ਕੀਤਾ ਜਾ ਸਕਦਾ ਹੈ।
ਯੂਕੇਮਧੂਕਰ ਬੋਸ ਦੇ ਮੋਹਰੀ ਸਿਹਤ ਸੰਭਾਲ਼ ਮਾਹਿਰਾਂ ਨੇ ਦੰਸਿਆ ਕਿ ਇਸ ਮਹਾਮਾਰੀ ਨੇ ਲੋਕਾਂ ਨੂੰ ਯੂਕੇ ਵਿੱਚ ਮੁੱਢਲੀ ਦੇਖਭਾਲ ਦੇ ਨਵੇਂ ਤਰੀਕਿਆਂ ਨੂੰ ਅਪਣਾਉਣ ਲਈ ਮਜਬੂਰ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਯੂਕੇ ਵਿੱਚ 90 ਪ੍ਰਤੀਸ਼ਤ ਗੱਲਬਾਤ ਡਿਜੀਟਲ ਚੈਨਲਾਂ ਰਾਹੀਂ ਹੁੰਦੀ ਹੈ। ਸੀਰਮ ਇੰਸਟੀਟਿਊਟਆਵ੍ ਇੰਡੀਆ ਦੇ ਕਾਰਜਕਾਰੀ ਡਾਇਰੈਕਟਰ ਡਾ. ਸੁਰੇਸ਼ ਜਾਧਵ ਨੇ ਕਿਹਾ ਕਿ ਕੋਵਿਡ-19 ਤੋਂ ਪਹਿਲਾਂ ਦੇ ਦਿਨਾਂ ਵਿੱਚ ਵਾਪਸ ਆਉਣ ਲਈ ਮਹੀਨਿਆਂ ਜਾਂ ਸਾਲਾਂ ਦਾ ਸਮਾਂ ਲੱਗ ਸਕਦਾ ਹੈ ਅਤੇ ਮੌਜੂਦਾ ਸਥਿਤੀ ਵਿੱਚ ਜਿਊਣ ਲਈ ਟੈਕਨੋਲੋਜੀ ਨੂੰ ਫਿਰ ਤੋਂ ਤਿਆਰ ਕਰਨ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਉਚਿੱਤ ਫੇਸ ਮਾਸਕ ਅਤੇ ਸਮਾਜਿਕ ਦੂਰੀ ਵਰਗੀਆਂ ਸਰਵੋਤਮ ਪ੍ਰਥਾਵਾਂ ਨੂੰ ਜੀਵਨ ਦਾ ਹਿੱਸਾ ਬਣਾਉਣ ਦੀ ਲੋੜ ਹੈ।
‘ਅਡਵਾਂਸਡ ਮੈਟੀਰੀਅਲਜ਼’ ਦੇ ਸੈਸ਼ਨ ਵਿੱਚ ਦੱਸਿਆ ਗਿਆ ਕਿ ਕੋਵਿਡ-19 ਵਰਗੀਆਂ ਮਹਾਮਾਰੀਆਂ ਨਾਲ ਨਜਿੱਠਣ ਲਈ ਖੋਜ ਨੂੰ ਤੇਜੀ ਨਾਲ ਪੂੰਜੀਗਤ ਗਿਆਨ ਤੋਂ ਜਾਣੂ ਹੋਣ ਤੋਂ ਬਦਲ ਕੇ ਉਦਯੋਗ ਦੇ ਨੇੜੇ ਲਿਆਉਣਾ ਚਾਹੀਦਾ ਹੈ। ਡਾਇਰੈਕਟਰ ਜਨਰਲ ਸੀਐੱਸਆਈਆਰ ਡਾ. ਸ਼ੇਖਰ ਸੀ ਮਾਂਡੇ ਨੇ ਦੱਸਿਆ ਕਿ ਸੀਐੱਸਆਈਆਰ ਨੇ ਰਣਨੀਤੀ ਪੂੰਜੀ ਦੀ ਤੀਬਰਤਾ ਤੋਂ ਖੋਜ ਦੀ ਤੀਬਰਤਾ ਵੱਲ ਤਬਦੀਲ ਕਰਨੀ ਹੈ ਅਤੇ ਅਸੀਂ ਬਹੁਤ ਸਾਰੇ ਉਦਯੋਗਾਂ ਦੇ ਗਿਆਨ ਭਾਈਵਾਲ ਬਣਨਾ ਚਾਹੁੰਦੇ ਹਾਂ।
ਸੈਸ਼ਨ ਦੇ ਬੁਲਾਰਿਆਂ ਨੇ ਸਹਿਮਤੀ ਪ੍ਰਗਟ ਕੀਤੀ ਕਿ ਨੋਵਲ ਸਮੱਗਰੀ ਜਿਵੇਂ ਕਿ ਸਮਾਰਟ ਸਮੱਗਰੀ, ਵਿਸ਼ੇਸ਼ ਉਦੇਸ਼ ਮਿਸ਼ਰਤ, ਇੰਜਨੀਅਰਿੰਗ ਪੋਲੀਪਰ ਅਤੇ ਮਿਸ਼ਰਣ, ਗ੍ਰਾਫਿਨ, ਕੋਂਪੋਜ਼ਿਟ ਆਦਿ ਭਵਿੱਖ ਵਿੱਚ ਉਦਯੋਗ ਦੇ ਉਤਪਾਦਾਂ ਨੂੰ ਸੁਧਾਰਨ ਲਈ ਮਹੱਤਵਪੂਰਨ ਹੋਣਗੇ। ਉਨ੍ਹਾਂ ਨੇ ਗੁੰਝਲਦਾਰ ਕੰਮਕਾਜੀ ਸਮੱਸਿਆਵਾਂ ਲਈ ਸਮੱਗਰੀ ਨੂੰ ਨਵੇਂ ਯੁੱਗ ਦੇ ਟੈਕਨੋਲੋਜੀ ਸਮਾਧਾਨ ਲਈ ਅਧਾਰ ਦੇ ਰੂਪ ਵਿੱਚ ਵਰਣਨ ਕੀਤਾ। ਦੁਨੀਆ ਭਰ ਦੇ ਖੋਜਕਰਤਾ ਵਿਸ਼ੇਸ਼ ਗੁਣਾਂ ਨਾਲ ਡਿਜ਼ਾਇਨ ਕੀਤੀ ਗਈ ਨੋਵਲ ਸਮੱਗਰੀ ਨੂੰ ਵਿਕਸਤ ਕਰਨ ਵਿੱਚ ਲੱਗੇ ਹੋਏ ਹਨ ਅਤੇ ਕੇਂਦਰਿਤ ਕੰਮਕਾਜੀ ਲੋੜਾਂ ਨੂੰ ਪੂਰਾ ਕਰਨ ਲਈ ਕੰਮ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਗਿਆਨ ਅਧਾਰਿਤ ਮੁੱਲ ਵਾਧਾ ਸਮੱਗਰੀਆਂ ਵਿੱਚ ਨਿਵੇਸ਼ ਆਰਥਿਕ ਗਤੀਵਿਧੀਆਂ ਵਿੱਚ ਤੇਜੀ ਲਿਆਉਣ ਅਤੇ ਉਦਯੋਗ ਲਈ ਇੱਕ ਆਕਰਸ਼ਕ ਵਾਪਸੀ ਯਕੀਨੀ ਕਰਨ ਵਿੱਚ ਲੰਬਾ ਰਸਤਾ ਤੈਅ ਕਰੇਗਾ।
ਅਡਵਾਂਸਡ ਮੈਨੂਫੈਕਚਰਿੰਗ ਟੈਕਨੋਲੋਜੀ ਫਾਰ ਸਸਟੇਨੇਬਲ ਫਿਊਚਰ ਦੇ ਸੈਸ਼ਨ ਵਿੱਚ ਚਰਚਾ ਕੀਤੀ ਗਈ ਕਿ ਕਿਵੇਂ ਕੋਵਿਡ-19 ਮਹਾਮਾਰੀ ਕਾਰਨ ਨਿਰਮਾਣ ਕੰਪਨੀਆਂ ਡਿਜੀਟਲ ਰੂਪਾਂਤਰਣ ਤੋਂ ਗੁਜ਼ਰ ਰਹੀਆਂ ਹਨ। ਜੀਈ ਇੰਡੀਆ ਟੈਕਨੋਲੋਜੀ ਸੈਂਟਰ ਦੇ ਸੀਈਓ ਆਲੋਕ ਨੰਦਾ ਨੇ ਕਿਹਾ, ‘‘ਕੋਵਿਡ ਨੇ ਉਨ੍ਹਾਂ ਉਦਯੋਗਾਂ ਨੂੰ ਮਜਬੂਰ ਕਰ ਦਿੱਤਾ ਹੈ ਜੋ ਡਿਜੀਟਲ ਰੂਪਾਂਤਰਣ ਲਈ ਤਿਆਰ ਨਹੀਂ ਸਨ ਜਿਸਨੇ ਇੱਕ ਜ਼ਬਰਦਸਤ ਤਬਦੀਲੀ ਲਿਆਂਦੀ ਹੈ।’’ ਸਟਰੈਟਾਸਿਸ ਇੰਡੀਆ ਦੇ ਪ੍ਰਬੰਧ ਡਾਇਰੈਕਟਰ ਰਾਜੀਵ ਬਜਾਜ ਨੇ ਦੱਸਿਆ ਕਿ ਦੁਨੀਆ ਅੱਜ ਵੱਡੇ ਪੱਧਰ ’ਤੇ ਅਨੁਕੂਲਨ ਅਤੇ ਵੱਡੇ ਪੈਮਾਨੇ ’ਤੇ ਮਾਹਿਰਤਾ ਵੱਲ ਵਧ ਰਹੀ ਹੈ ਅਤੇ 3-ਡੀ ਪ੍ਰਿਟਿੰਗ ਵਰਗੀ ਤਕਨੀਕ ਇਸ ਵਿੱਚ ਮੁੱਖ ਭੂਮਿਕਾ ਨਿਭਾਉਂਦੀ ਹੈ। ਕਾਲਜ ਆਵ੍ ਇੰਜਨੀਅਰਿੰਗ, ਪੁਣੇ ਦੇ ਡਾਇਰੈਕਟਰ ਬੀ.ਬੀ. ਆਹੁਜਾ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਵਾਧਾ ਨਿਰਮਾਣ ਦੀਆਂ ਬੁਨਿਆਦੀ ਚੀਜ਼ਾਂ ਨੂੰ ਬਦਲ ਸਕਦਾ ਹੈ ਅਤੇ ਇਸ ਲਈ ਇਸ ਨੂੰ ਤੇਜੀ ਨਾਲ ਅਪਣਾਉਣ ਦੀ ਲੋੜ ਹੈ।
ਡਾਇਰੈਕਟਰ ਆਈਆਈਟੀ ਰੋਪੜ ਪ੍ਰੋ. ਸਰਿਤ ਕੁਮਾਰ ਨੇ ਉਨ੍ਹਾਂ ਤਬਦੀਲੀਆਂ ’ਤੇ ਚਰਚਾ ਕੀਤੀ ਜੋ ਕੋਵਿਡ-19 ਸਮੇਂ ਸਿੱਖਣ ਅਤੇ ਸਿਖਾਉਣ ਵਿੱਚ ਆਈਆਂ ਹਨ। ਇਸਨੂੰ ਪ੍ਰਤਿਭਾ ਦਾ ਸਰੋਤ ਬਣਾਉਣ ਲਈ ‘ਇਸ ਸਮੇਂ ਵਿੱਚ ਉਦਯੋਗ ਅਤੇ ਸਿੱਖਿਆ ਵਿਚਕਾਰ ਤਾਲਮੇਲ ਅਤੇ ਸਹਿਯੋਗ ਸਭ ਤੋਂ ਮਹੱਤਵਪੂਰਨ ਹੈ।’’ ਅਕਸੈਂਟਰ ਰਿਸਰਚ ਦੇ ਪ੍ਰਬੰਧ ਡਾਇਰੈਕਟਰ ਰਾਘਵ ਨਰਸਲੇ ਨੇ ਕਿਹਾ ਕਿ ‘ਕੋਵਿਡ-19’ ਅਤੇ ਜਲਵਾਯੂ ਤਬਦੀਲੀ ਵਰਗੀਆਂ ਹੋਰ ਚੁਣੌਤੀਆਂ ਨੇ ਦਿਖਾਇਆ ਹੈ ਕਿ ਜੇਕਰ ਅਸੀਂ ਟੈਕਨੋਲੋਜੀ ਨੂੰ ਕੇਂਦਰ ਵੱਲ ਲਿਜਾ ਸਕਦੇ ਹਾਂ ਤਾਂ ਇਹ ਇਨ੍ਹਾਂ ਵਰਤਾਰਿਆਂ ਨੂੰ ਤੇਜੀ ਅਤੇ ਬਿਹਤਰ ਢੰਗ ਨਾਲ ਸਮਝਣ ਵਿੱਚ ਸਾਡੀ ਮਦਦ ਕਰ ਸਕਦੀ ਹੈ। ਪੈਨਲ ਨੇ ਸਹਿਮਤੀ ਪ੍ਰਗਟਾਈ ਕਿ ਘੱਟ ਸਮੇਂ ਅਤੇ ਲੰਬੇ ਸਮੇਂ ਦੀਆਂ ਚੁਣੌਤੀਆਂ ਨੂੰ ਸੰਬੋਧਿਤ ਕਰਨ ਲਈ ਉੱਨਤ ਟੈਕਨੋਲੋਜੀ ਉਦਯੋਗ ਨੂੰ ਨਵੀਨਤਾ, ਸਥਿਰਤਾ ਅਤੇ ਰੋਜ਼ਗਾਰ ਨੂੰ ਮੁੜ ਤੋਂ ਉਤੇਜਿਤ ਕਰਨ ਲਈ ਮਾਰਗ ਪ੍ਰਦਾਨ ਕਰੇਗੀ।
‘ਗਲੋਬਲ ਇਨੋਵੇਸ਼ਨ ਐਂਡ ਟੈਕਨੋਲੋਜੀ ਅਲਾਇੰਸ ਫਾਰ ਗਲੋਬਲ ਇਕਨੌਮਿਕ ਲੀਡਰਸ਼ਿਪ’ ’ਤੇ ਸੈਸ਼ਨ ਵਿੱਚ ਕੋਵਿਡ-19 ਦੀ ਚੁਣੌਤੀ ਨਾਲ ਨਜਿੱਠਣ ਵਿੱਚ ਆਲਮੀ ਸਹਿਯੋਗ ਦੇ ਮਹੱਤਵ ਨੂੰ ਦਰਸਾਇਆ ਗਿਆ। ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਬਾਇਓ ਟੈਕਨੋਲੋਜੀ ਵਿਭਾਗ ਦੀ ਸਕੱਤਰ ਡਾ. ਰੇਣੂ ਸਵਰੂਪ ਨੇ ਕਿਹਾ, ‘‘ਅੱਜ ਦੀ ਸਥਿਤੀ ਵਿੱਚ ਕੋਵਿਡ-19 ਦੀ ਆਮ ਚੁਣੌਤੀ ਖ਼ਿਲਾਫ਼ ਲੜਨ ਲਈ ਵਰਚੁਅਲ ਸਹਿਯੋਗ ਆਲਮੀ ਰੂਪ ਨਾਲ ਜੁੜਨ ਲਈ ਮਹੱਤਵਪੂਰਨ ਹੈ ਅਤੇ ਦੇਸ਼ਾਂ ਵਿਚਕਾਰ ਸਹਿਯੋਗ ਨੂੰ ਬਹੁਤ ਜ਼ਿਆਦਾ ਦ੍ਰਿੜ੍ਹਤਾ ਨਾਲ ਜਾਰੀ ਰੱਖਣਾ ਚਾਹੀਦਾ ਹੈ।’’
ਭਾਰਤ ਵਿੱਚ ਇਟਲੀ ਦੇ ਰਾਜਦੂਤ ਸ਼੍ਰੀ ਵਿਨਸੇਂਜ਼ੋ ਡੀ ਲੁਕਾ ਨੇ ਦੱਸਿਆ ਕਿ ਕਿਵੇਂ ਸੂਚਨਾ ਅਤੇ ਸੰਚਾਰ, ਟੈਕਨੋਲੋਜੀ, ਸਥਿਰ ਊਰਜਾ ਅਤੇ ਵਾਤਾਵਰਣ ਦੀ ਸੁਰੱਖਿਆ ਵਰਗੇ ਵਿਸ਼ਿਆਂ ’ਤੇ ਸੰਯੁਕਤ ਵਰਕਸ਼ਾਪਾਂ ਦੇ ਨਿਯਮਤ ਸੰਗਠਨ ਨੇ ਐੱਸ ਅਤੇ ਟੀ ਸਹਿਯੋਗ ਵਧਾਉਣ ਵਿੱਚ ਸਹਾਇਤਾ ਕੀਤੀ। ਇੰਟਰਨੈਸ਼ਨਲ ਆਰਐਂਡਡੀ ਕਾਰਪੋਰੇਸ਼ਨ ਟੀਮ ਕੋਰੀਆ ਇੰਸਟੀਟਿਊਟ ਫਾਰ ਅਡਵਾਂਸਮੈਂਟ ਆਵ੍ ਟੈਕਨੋਲੋਜੀ ਦੇ ਡਾਇਰੈਕਟਰ ਸ਼੍ਰੀ ਹੋਂਗ੍ਰੀਲ ਫੈਲਿਕਸ ਚੋਈ ਨੇ ਦਰਸਾਇਆ ਕਿ ਉਹ ਵਿਗਿਆਨ ਤੇ ਟੈਕਨੋਲੋਜੀ (ਐੱਸਐਂਡਟੀ) ਖੇਤਰ ਵਿੱਚ ਭਾਰਤ ਵਿੱਚ ਗਲੋਬਲ ਇਨੋਵੇਸ਼ਨ ਐਂਡ ਟੈਕਨੋਲੋਜੀ ਅਲਾਇੰਸ (ਜੀਆਈਟੀਏ) ਨਾਲ ਮਿਲ ਕੇ ਕੰਮ ਕਰ ਰਹੇ ਹਨ। ਨੈਸ਼ਨਲ ਰਿਸਰਚ ਕੌਂਸਲ (ਐੱਨਆਰਸੀ) ਕੈਨੇਡਾ ਦੇ ਇੰਡਸਟਰੀਅਲ ਟੈਕਨੋਲੋਜੀ ਸਲਾਹਕਾਰ ਲਯੂਕ ਟਰਾਨ ਨੇ ਕਿਹਾ, ‘‘ਕੈਨੇਡਾ ਨੇ ਕੋਵਿਡ ਲਈ ਕੈਨੇਡਾ ਨੂੰ ਤਿਆਰ ਕਰਨ ਦੀਆਂ ਪਹਿਲਕਦਮੀਆਂ ਵਿੱਚੋਂ ਕੁਝ ਜਿਵੇਂ ਇੱਕ ਮਹਾਮਾਰੀ ਪ੍ਰਤੀਕਿਰਿਆ ਚੁਣੌਤੀ ਪ੍ਰੋਗਰਾਮ, ਸਫਲਤਾ ਟੈਕਨੋਲੋਜੀ ਲਈ ਇੱਕ ਪਹਿਲ, ਆਲਮੀ ਮੌਜੂਦਗੀ, ਨਵੀਨਤਾ ਸਹਾਇਤਾ ਪ੍ਰੋਗਰਾਮ ਅਤੇ ‘ਵੈਕਸੀਨ ਤੋਂ ਬਿਨਾਂ ਜੀਵਨ’ ਵਰਗੇ ਪ੍ਰੋਗਰਾਮਾਂ ਦਾ ਲਾਭ ਉਠਾਇਆ ਹੈ।’’
ਇਜ਼ਰਾਈਲ ਇਨੋਵੇਸ਼ਨ ਅਥਾਰਿਟੀ ਦੇ ਚੇਅਰਮੈਨ ਡਾ. ਅਮੀਰਾਮ ਐਪਲਬੌਮ ਨੇ ਇਸ ਗੱਲ ’ਤੇ ਰੋਸ਼ਨੀ ਪਾਈ ਕਿ ਕਿਵੇਂ ਉਨ੍ਹਾਂ ਦੀ ਸਰਕਾਰ ਸਿਹਤ ਦੇ ਸੰਕਟ ਨਾਲ ਆਪਣੀ ਨਵੀਨਤਮ ਈਕੋਸਿਸਟਮ ਦੀ ਵਰਤੋਂ ਕਰ ਰਹੀ ਹੈ। ‘‘ਅਸੀਂ ਵਿੱਤੀ ਸੰਕਟ ਤੋਂ ਬਚਣ ਲਈ ਹਾਈ ਟੈੱਕ ਈਕੋ ਸਿਸਟਮ ਦੀ ਸਹਾਇਤਾ ਕਰ ਰਹੇ ਹਾਂ ਅਤੇ ਅਰਥਵਿਵਸਥਾ ਨੂੰ ਲੀਹ ’ਤੇ ਬਣਾਈ ਰੱਖਣ ਲਈ ਇਜ਼ਰਾਈਲ ਦੇ ਸਟਾਰਟਅਪਸ ਅਤੇ ਐੱਮਐੱਸਐੱਮਈ ਦੀਆਂ ਤੁਰੰਤ ਜ਼ਰੂਰਤਾਂ ਨੂੰ ਸੰਬੋਧਿਤ ਕਰ ਰਹੇ ਹਾਂ।’’
ਇੰਟਰਨੈਸ਼ਨਲ ਕਾਰਪੋਰੇਸ਼ਨ, ਡੀਐੱਸਟੀ ਦੇ ਮੁਖੀ ਡਾ. ਐੱਸ. ਕੇ. ਵਾਰਸ਼ਨੇ ਨੇ ਕਿਹਾ, ‘‘ਭਾਰਤ ਸਹਿਯੋਗ ਕਰਨ ਲਈ ਤਿਆਰ ਹੈ ਅਤੇ ਅਸੀਂ ਮਹਾਮਾਰੀ ਨਾਲ ਲੜਨ ਅਤੇ ਇਸ ਤੋਂ ਜਿੱਤਣ ਲਈ ਅੰਤਰਰਾਸ਼ਟਰੀ ਸਹਿਯੋਗ ਦੀ ਉਮੀਦ ਕਰ ਰਹੇ ਹਾਂ।’’
ਸੰਮੇਲਨ ਦੇ ਉਦਘਾਟਨੀ ਸੈਸ਼ਨ ਵਿੱਚ ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ, ਸਿਹਤ ਅਤੇ ਪਰਿਵਾਰ ਭਲਾਈ, ਪ੍ਰਿਥਵੀ ਵਿਗਿਆਨ ਮੰਤਰੀ ਡਾ. ਹਰਸ਼ ਵਰਧਨ ਸਮੇਤ ਹੋਰ ਸਨਮਾਨਤ ਵਿਅਕਤੀਆਂ ਦੁਆਰਾ ਸ਼ਿਰਕਤ ਕੀਤੀ ਗਈ ਜਿਨ੍ਹਾਂ ਵਿੱਚ ਨੀਤੀ ਆਯੋਗ ਦੇ ਮੈਂਬਰ ਡਾ. ਵੀ. ਕੇ. ਸਰਸਵਤੀ, ਭਾਰਤ ਸਰਕਾਰ ਦੇ ਮੁੱਖ ਵਿਗਿਆਨ ਸਲਾਹਕਾਰ ਪ੍ਰੋ. ਕੇ. ਵਿਜੇ ਰਾਘਵਨ, ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੇ ਸਕੱਤਰ ਪ੍ਰੋ. ਆਸ਼ੂਤੋਸ਼ ਸ਼ਰਮਾ, ਵਿਸ਼ਵ ਸਿਹਤ ਸੰਗਠਨ ਦੇ ਡਿਪਟੀ ਡਾਇਰੈਕਟਰ ਜਨਰਲ ਡਾ. ਸੌਮਿਆ ਸਵਾਮੀਨਾਥਨ ਅਤੇ ਡੀਐੱਸਟੀ ਅਤੇ ਟੈਕਨੋਲੋਜੀ ਡਿਵਲਪਮੈਂਟ ਬੋਰਡ (ਟੀਡੀਬੀ) ਦੇ ਅਧਿਕਾਰੀ ਮੌਜੂਦ ਸਨ।
ਇਹ ਇੱਕ ਦਿਨਾ ਡਿਜੀਟਲ ਕਾਨਫਰੰਸ ਵਿਗਿਆਨੀਆਂ, ਸਰਕਾਰੀ ਅਧਿਕਾਰੀਆਂ, ਡਿਪਲੋਮੈਟਸ, ਸਿੱਖਿਆ ਸ਼ਾਸਤਰੀਆਂ ਅਤੇ ਉਦਯੋਗ ਪ੍ਰਤੀਨਿਧੀਆਂ ਨੂੰ ਇੱਕ ਮੰਚ ’ਤੇ ਲੈ ਕੇ ਆਈ। ਇਹਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੇ ਇੱਕ ਖੁਦਮੁਖਤਿਆਰ ਸੰਗਠਨ-ਟੈਕਨੋਲੋਜੀ ਵਿਕਾਸ ਬੋਰਡ (ਟੀਡੀਬੀ) ਦੁਆਰਾ ਭਾਰਤੀ ਉਦਯੋਗ ਸੰਘ (ਸੀਆਈਆਈ) ਦੇ ਨਾਲ ਮਿਲ ਕੇ ਕਰਵਾਇਆ ਗਿਆ।
****
ਕੇਜੀਐੱਸ/(ਡੀਐੱਸਟੀ)
(Release ID: 1623445)
Visitor Counter : 224