ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਭਾਰਤ ਅਰਥਵਿਵਸਥਾ ਨੂੰ ਵਿਗਿਆਨ ਅਤੇ ਟੈਕਨੋਲੋਜੀ ਰਾਹੀਂ ਮੁੜ ਚਾਲੂ ਕਰਨ ਲਈ ਤਿਆਰ ਬਰ ਤਿਆਰ- ਡਾ. ਹਰਸ਼ ਵਰਧਨ
ਰਾਸ਼ਟਰੀ ਟੈਕਨੋਲੋਜੀ ਦਿਵਸ ਮਨਾਉਣ ਲਈ ਆਯੋਜਿਤ ਕੀਤੀ ਗਈ ਇੱਕ ਡਿਜੀਟਲ ਕਾਨਫਰੰਸ 'ਰੀਸਟਾਰਟ-ਰੀਬੂਟ ਦ ਇਕੌਨਮੀ ਥਰੂ ਸਾਇੰਸ, ਟੈਕਨੋਲੋਜੀ ਐਂਡ ਰਿਸਰਚ ਟਰਾਂਸਲੇਸ਼ਨਜ਼' ਨੂੰ ਸੰਬੋਧਨ ਕੀਤਾ
ਟੀਡੀਬੀ ਦੁਆਰਾ ਟੈਕਨੋਲੋਜੀ ਦੀ ਮਦਦ ਪ੍ਰਾਪਤ ਕੰਪਨੀਆਂ ਦੀ ਵਰਚੁਅਲ ਪ੍ਰਦਰਸ਼ਨੀ ਦਾ ਉਦਘਾਟਨ ਵੀ ਕੀਤਾ
ਪ੍ਰਦਰਸ਼ਨੀ ਵਿੱਚ ਵੱਖ-ਵੱਖ ਸੰਗਠਨ ਅਤੇ ਕੰਪਨੀਆਂ ਡਿਜੀਟਲ ਬੀ2ਬੀ ਲਾਂਜ ਜ਼ਰੀਏ ਆਪਣੇ ਉਤਪਾਦਾਂ ਦਾ ਪ੍ਰਦਰਸ਼ਨ ਕਰ ਰਹੀਆਂ ਹਨ
Posted On:
11 MAY 2020 5:30PM by PIB Chandigarh
ਕੇਂਦਰੀ ਵਿਗਿਆਨ ਤੇ ਟੈਕਨੋਲੋਜੀ, ਧਰਤੀ ਵਿਗਿਆਨ, ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਕਿਹਾ ਹੈ ਕਿ ਭਾਰਤ ਕੋਵਿਡ-19 ਨਾਲ ਜੰਗ ਨੂੰ ਬੜੀ ਤੇਜ਼ੀ ਅਤੇ ਮਜ਼ਬੂਤੀ ਨਾਲ ਅੱਗੇ ਵਧਾ ਰਿਹਾ ਹੈ। ਉਹ ਡਿਜੀਟਲ ਕਾਨਫਰੰਸ, ਰੀ-ਸਟਾਰਟ - "ਰੀਬੂਟ ਦ ਇਕੌਨਮੀ ਥਰੂ ਸਾਇੰਸ, ਟੈਕਨੋਲੋਜੀ ਐਂਡ ਰਿਸਰਚ ਟ੍ਰਾਂਸਲੇਸ਼ਨਜ਼" ਨੂੰ ਸੰਬੋਧਨ ਕਰ ਰਹੇ ਸਨ। ਕਾਨਫਰੰਸ ਦਾ ਆਯੋਜਨ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੀ ਕਾਨੂੰਨੀ ਸੰਸਥਾ, ਟੈਕਨੋਲੋਜੀ ਵਿਕਾਸ ਬੋਰਡ (ਟੀਬੀਡੀ) ਅਤੇ ਕਨਫੈਡਰੇਸ਼ਨ ਆਵ੍ ਇੰਡੀਅਨ ਇੰਡਸਟ੍ਰੀ (ਸੀਆਈਆਈ) ਦੁਆਰਾ ਕੀਤਾ ਗਿਆ।
ਮੰਤਰੀ ਨੇ ਕਿਹਾ, ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲਾ ਦੇ ਦੇਸ਼ ਵਿੱਚ ਕੋਵਿਡ-19 ਨੂੰ ਮਿਲ ਰਹੇ ਭਰਵੇਂ ਹੁੰਗਾਰੇ ਦੀ ਸ਼ਲਾਘਾ ਕਰਦੇ ਹੋਏ ਡਾ. ਹਰਸ਼ ਵਰਧਨ ਨੇ ਜ਼ੋਰ ਦੇ ਕੇ ਕਿਹਾ ਕਿ ਐੱਸਐਂਡਟੀ ਹੁੰਗਾਰਾ ਸਾਰੇ ਵਿਗਿਆਨ ਅਤੇ ਟੈਕਨੋਲੋਜੀ ਈਕੋਸਿਸਟਮ ਦੀ ਸਹਿਯੋਗ ਦੀ ਭਾਵਨਾ ਨੂੰ ਦਰਸਾਉਂਦਾ ਹੈ। "ਭਾਰਤ ਸਰਕਾਰ, ਵਿੱਦਿਅਕ ਮਾਹਿਰ, ਵਿਗਿਆਨੀ, ਸਟਾਰਟ ਅੱਪਸ, ਉੱਦਮ ਅਤੇ ਉਦਯੋਗ ਪੂਰੇ ਜ਼ੋਰ ਸ਼ੋਰ ਨਾਲ ਇਸ ਮਹਾਮਾਰੀ ਦਾ ਹੱਲ ਲੱਭਣ ਲਈ ਯਤਨਸ਼ੀਲ ਹਨ। ਸਾਨੂੰ ਆਪਣੇ ਵਿਗਿਆਨੀਆਂ, ਉੱਦਮੀਆਂ ਅਤੇ ਆਪਣੀਆਂ ਸੰਸਥਾਵਾਂ ਦੇ ਯਤਨਾਂ ਦੀ ਪ੍ਰਸ਼ੰਸਾ ਕਰਨੀ ਚਾਹੀਦੀ ਹੈ ਜੋ ਕਿ ਕੋਵਿਡ-19 ਦੇ ਹੱਲ ਲੱਭਣ ਲਈ ਯਤਨਸ਼ੀਲ ਹਨ। ਨਵੀਆਂ ਖੋਜਾਂ, ਉਦਯੋਗਿਕ ਸਾਂਝੇਦਾਰੀਆਂ ਅਤੇ ਵਾਧੂ ਖੋਜ ਨੂੰ ਤੇਜ਼ੀ ਨਾਲ ਵਿਕਸਿਤ ਕੀਤਾ ਅਤੇ ਅਪਣਾਇਆ ਗਿਆ ਹੈ।"
ਉਨ੍ਹਾਂ ਕਿਹਾ, "ਥੋੜ੍ਹੇ ਜਿਹੇ ਸਮੇਂ ਵਿੱਚ ਹੀ ਰਾਸ਼ਟਰ ਵੱਡੀ ਗਿਣਤੀ ਵਿੱਚ ਖੋਜੀਆਂ ਨੂੰ ਨਵੀਆਂ ਟੈਸਟਿੰਗ ਕਿੱਟਾਂ, ਪੀਪੀਈਜ਼, ਰੈਸਪੀਰੇਟਰੀ ਯੰਤਰ ਆਦਿ ਵਿਕਸਿਤ ਅਤੇ ਤਿਆਰ ਕਰਨ ਲਈ ਮਨਾਉਣ ਵਿੱਚ ਸਫਲ ਹੋ ਗਿਆ ਹੈ।"
ਮੰਤਰੀ ਨੇ ਉੱਥੇ ਮੌਜੂਦ ਲੋਕਾਂ ਨੂੰ ਸਰਕਾਰ ਦੁਆਰਾ ਕੋਵਿਡ-19 ਟਾਸਕ ਫੋਰਸ ਦੀ ਸਥਾਪਨਾ ਬਾਰੇ ਜਾਣੂ ਕਰਵਾਇਆ। ਉਨ੍ਹਾਂ ਹੋਰ ਦੱਸਿਆ,"ਸਾਡੀ ਸਰਕਾਰ ਨੇ ਪੂਰੇ ਜ਼ੋਰ ਸ਼ੋਰ ਨਾਲ ਮੇਕ ਇਨ ਇੰਡੀਆ ਪ੍ਰੋਗਰਾਮ ਦੀ ਹਿਮਾਇਤ ਕੀਤੀ ਹੈ। ਇਸ ਨਾਲ ਵਿਗਿਆਨਕ ਸੰਸਥਾਵਾਂ ਅਤੇ ਸਟਾਰਟ ਅੱਪਸ ਨੂੰ ਕੋਵਿਡ-19 ਟੈਸਟ, ਮਾਸਕ, ਸੈਨੇਟਾਈਜ਼ਰ, ਪੀਪੀਈਜ਼ ਅਤੇ ਵੈਂਟੀਲੇਟਰ ਵਿਕਸਿਤ ਕਰਨ ਵਿੱਚ ਮਦਦ ਮਿਲੀ ਹੈ।"
ਇਸ ਸਾਲ ਦੇ ਰਾਸ਼ਟਰੀ ਟੈਕਨੋਲੋਜੀ ਵਿਸ਼ੇ ਬਾਰੇ ਡਾ. ਹਰਸ਼ ਵਰਧਨ ਨੇ ਸੰਕੇਤ ਦਿੱਤਾ, "ਸਾਨੂੰ ਇਸ ਵਿਸ਼ਾਲ ਆਰਥਿਕ ਪ੍ਰਭਾਵ ਨੂੰ ਘੱਟ ਕਰਨ ਅਤੇ ਮਜ਼ਬੂਤ ਰਿਕਵਰੀ ਲਈ ਸਵੈ-ਨਿਰਭਰਤਾ ਦੇ ਨਵੇਂ ਮੰਤਰ ਦੇ ਰੂਪ ਵਿੱਚ ਤਿਆਰੀ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਅਸੀਂ ਤਕਨੀਕੀ ਅਤੇ ਉਦਯੋਗਿਕ ਖੇਤਰਾਂ ਵਿੱਚ ਨਵੇਂ ਮੌਕਿਆਂ ਵੱਲ ਦੇਖ ਸਕਦੇ ਹਾਂ।"
ਵਿਸ਼ੇਸ਼ ਸੰਬੋਧਨ ਕਰਦੇ ਹੋਏ ਨੀਤੀ ਆਯੋਗ ਦੇ ਮੈਂਬਰ ਡਾ. ਵੀ ਕੇ ਸਾਰਸਵਤ ਨੇ ਕਿਹਾ ਕਿ ਟੈਕਨੋਲੋਜੀਆਂ, ਜਿਵੇਂ ਕਿ ਅਰਥਵਿਵਸਥਾ ਨੂੰ ਹੁਲਾਰਾ ਦੇਣ ਲਈ ਨਵੇਂ ਯੁੱਗ ਦੀਆਂ ਟੈਕਨੋਲੋਜੀਆਂ, ਮੈਡੀਕਲ ਅਤੇ ਨਿਰਮਾਣ ਟੈਕਨੋਲੋਜੀਆਂ ਦੀ ਨਵੀਆਂ ਆਮ ਟੈਕਨੋਲੋਜੀਆਂ ਮਦਦ ਕਰ ਸਕਦੀਆਂ ਹਨ।
ਭਾਰਤ ਸਰਕਾਰ ਦੇ ਪ੍ਰਿੰਸੀਪਲ ਸਾਇੰਟੀਫਿਕ ਅਡਵਾਈਜ਼ਰ, ਪ੍ਰੋ.ਕੇ ਵਿਜੈ ਰਾਘਵਨ ਨੇ ਕਿਹਾ ਕਿ ਕਿਵੇਂ ਟੈਕਨੋਲੋਜੀਕਲ ਤਬਦੀਲੀਆਂ ਸਾਡੇ ਜੀਵਨ ਢੰਗ ਨੂੰ ਭਵਿੱਖ ਵਿੱਚ, ਖਾਸ ਤੌਰ ‘ਤੇ ਕੋਵਿਡ-19 ਦੇ ਯੁੱਗ ਤੋਂ ਬਾਅਦ ਬਦਲ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਆਉਣ ਵਾਲੇ ਸਮੇਂ ਲਈ ਤਿਆਰੀ ਦਾ ਇੱਕ ਮੌਕਾ ਹੈ ਅਤੇ ਇਸ ਦੇ ਲਈ ਵਧੀਆ ਢੰਗ ਨਾਲ ਲੈਸ ਖੋਜ ਅਤੇ ਵਿਕਾਸ ਕਾਰਜ ਫੋਰਸ ਅਤੇ ਈਕੋ ਸਿਸਟਮ ਭਾਰਤ ਨੂੰ ਭਵਿੱਖ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਤਿਆਰ ਕਰ ਸਕਦੇ ਹਨ।
ਡੀਐੱਸਟੀ ਆਪਣੀ ਹੋਂਦ ਦੇ 50ਵੇਂ ਸਾਲ ਵਿੱਚ ਦਾਖ਼ਲ ਹੋਇਆ ਹੈ। ਡੀਐੱਸਟੀ ਦੇ ਸਕੱਤਰ ਪ੍ਰੋ, ਆਸ਼ੂਤੋਸ਼ ਸ਼ਰਮਾ ਨੇ ਰਾਸ਼ਟਰੀ ਟੈਕਨੋਲੋਜੀ ਦਿਵਸ ਦੀ ਅਹਿਮੀਅਤ ਬਾਰੇ ਦੱਸਦੇ ਹੋਏ ਕਿਹਾ ਕਿ ਕੋਵਿਡ-19 ਦੇ ਸਮੇਂ ਵਿੱਚ ਸਾਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਨਾਲ ਵੱਖ-ਵੱਖ ਢੰਗਾਂ ਨਾਲ ਖੋਜ ਅਤੇ ਵਿਕਾਸ ਅਤੇ ਟੈਕਨੋਲੋਜੀ ਦਾ ਵਿਕਾਸ ਹੋਇਆ ਹੈ। ਜਨਤਕ- ਨਿੱਜੀ ਮਾਡਲ ਨੇ ਖੋਜ ਅਤੇ ਵਿਕਾਸ ਨੂੰ ਵੱਡੀਆਂ ਉਚਾਈਆਂ ਉੱਤੇ ਜਾਣ ਲਈ ਉਤਸ਼ਾਹਤ ਕੀਤਾ ਹੈ। ਪ੍ਰਸ਼ੰਸਾਯੋਗ ਅਨੁਵਾਦ, ਪ੍ਰੋਟੋਟਾਈਪਿੰਗ, ਸਟਾਰਟ ਅੱਪਸ ਅਤੇ ਉਦਯੋਗਾਂ ਦਾ ਕਾਫੀ ਵਿਕਾਸ ਹੋਇਆ ਹੈ। ਉਨ੍ਹਾਂ ਅਨੁਸਾਰ ਅਰਥਵਿਵਸਥਾ ਦੀ ਰੀਬੂਟਿੰਗ ਲਈ ਨਵੇਂ ਯੁੱਗ ਦੀਆਂ ਟੈਕਨੋਲੋਜੀਆਂ, ਢੁਕਵੇਂ ਰਾਸ਼ਟਰੀ ਮਿਸ਼ਨ, ਪ੍ਰੋਗਰਾਮ ਅਤੇ ਸਕੀਮਾਂ ਦੀ ਲੋੜ ਹੈ ਤਾਕਿ ਤੇਜ਼ੀ ਨਾਲ ਕਾਰਵਾਈ ਹੋ ਸਕੇ। ਉਨ੍ਹਾਂ ਹੋਰ ਕਿਹਾ ਕਿ ਜਿਥੇ ਕਿਤੇ ਤਿਆਰ ਹੱਲ ਨਜ਼ਰ ਨਹੀਂ ਆਉਂਦੇ ਉੱਥੇ ਖੋਜ ਅਤੇ ਵਿਕਾਸ, ਤੇਜ਼, ਪ੍ਰਭਾਵੀ ਅਤੇ ਮਜ਼ਬੂਤ ਕਦਮਾਂ ਵੱਲ ਵਧੇਰੇ ਧਿਆਨ ਜਾਣਾ ਚਾਹੀਦਾ ਹੈ। ਇਹ ਪਾਠ ਸਿੱਖੇ ਜਾਣੇ ਚਾਹੀਦੇ ਹਨ ਕਿ ਕਿਵੇਂ ਭਵਿੱਖ ਦੀਆਂ ਵਿਆਪਕ ਚੁਣੌਤੀਆਂ - ਟਿਕਾਊ ਵਿਕਾਸ, ਮੌਸਮ ਤਬਦੀਲੀ, ਉਦਯੋਗ 4.0, ਐਂਟੀ-ਮਾਈਕ੍ਰੋਬਿਅਲ ਵਿਰੋਧ ਨਾਲ ਨਜਿੱਠਿਆ ਜਾ ਸਕਦਾ ਹੈ।
ਡੀਜੀ, ਸੀਆਈਆਈ ਸ਼੍ਰੀ ਚੰਦਰਜੀਤ ਬੈਨਰਜੀ, ਪ੍ਰਧਾਨ, ਸੀਆਈਆਈ ਸ਼੍ਰੀ ਵਿਕਰਮ ਕਿਰਲੋਸਕਰ, ਡਾ. ਨੀਰਜਾ ਸ਼ਰਮਾ, ਸਕੱਤਰ ਟੀਡੀਬੀ ਵੀ ਇਸ ਉਦਘਾਟਨੀ ਸੈਸ਼ਨ ਵਿੱਚ ਮੌਜੂਦ ਸਨ।
ਇਸ ਮੌਕੇ ‘ਤੇ ਡਾ. ਹਰਸ਼ ਵਰਧਨ ਨੇ ਕੰਪਨੀਆਂ ਦੀ ਇੱਕ ਵਰਚੁਅਲ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਜਿਸ ਦੀ ਟੈਕਨੋਲੋਜੀ ਦੀ ਟੀਡੀਬੀ ਦੁਆਰਾ ਹਿਮਾਇਤ ਕੀਤੀ ਜਾ ਰਹੀ ਹੈ। ਵੱਖ-ਵੱਖ ਸੰਗਠਨਾਂ ਅਤੇ ਕੰਪਨੀਆਂ ਨੇ ਇਸ ਪ੍ਰਦਰਸ਼ਨੀ ਵਿੱਚ ਡਿਜੀਟਲ ਬੀ2ਬੀ ਲੌਂਜ ਵਿੱਚ ਆਪਣੇ ਉਤਪਾਦ ਰੱਖੇ।
ਕਾਨਫਰੰਸ ਨੇ ਇਸ ਤਰ੍ਹਾਂ ਵਿਗਿਆਨੀਆਂ, ਟੈਕਨੋਕ੍ਰੈਟ, ਸਰਕਾਰੀ ਅਧਿਕਾਰੀਆਂ, ਡਿਪਲੋਮੈਟਾਂ, ਵਿਸ਼ਵ ਸਿਹਤ ਸੰਗਠਨ ਦੇ ਅਧਿਕਾਰੀਆਂ ਅਤੇ ਵੱਖ-ਵੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਉਦਯੋਗਿਕ ਅਤੇ ਵਿੱਦਿਅਕ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਇੱਕੋ ਪਲੈਟਫਾਰਮ ‘ਤੇ ਇਕੱਠਾ ਕੀਤਾ ਤਾਕਿ ਇਹ ਹਸਤੀਆਂ ਵਿਗਿਆਨ ਤੇ ਟੈਕਨੋਲੋਜੀ ਦੁਆਰਾ ਵਿਸ਼ਵ ਸਿਹਤ ਸੰਭਾਲ਼ ਸੰਕਟ ਵਿੱਚ ਨਿਭਾਈ ਜਾ ਰਹੀ ਭੂਮਿਕਾ ਬਾਰੇ ਜਾਣਕਾਰੀ ਦੇ ਸਕਣ ਅਤੇ ਮੌਜੂਦਾ ਚੁਣੌਤੀਆਂ ਦਾ ਹੱਲ ਲੱਭਣ ਵਿੱਚ ਮਦਦ ਕਰ ਸਕਣ।
ਕਾਨਫਰੰਸ ਵਿੱਚ "ਮੈਡੀਸਿਨਸ ਐਂਡ ਮੈਡੀਕਲ ਟੈਕਨੋਲੋਜੀਜ਼","ਅਡਵਾਂਸਡ ਮੈਟੀਰੀਅਲਜ਼ - ਨਿਊ ਟੈਕਨੋਲੋਜੀ ਹੋਰੀਜ਼ਨਜ਼", "ਅਡਵਾਂਸਡ ਮੈਨੁਫੈਕਚਰਿੰਗ ਟੈਕਨੋਲੋਜੀਜ਼ ਫਾਰ ਸਸਟੇਨੇਬਲ ਫਿਊਚਰ ਐਂਡ ਗਲੋਬਲ ਇਨੋਵੇਸ਼ਨ" ਅਤੇ ਟੈਕਨੋਲੋਜੀ ਅਲਾਇੰਸ ਫਾਰ ਗਲੋਬਲ ਇਕਨੋਮਿਕ ਲੀਡਰਸ਼ਿਪ" ਨਾਮ ਦੇ ਤਕਨੀਕੀ ਸੈਸ਼ਨ ਹੋਣਗੇ।
*****
ਕੇਜੀਐੱਸ/(ਡੀਐੱਸਟੀ-ਟੀਡੀਬੀ)
(Release ID: 1623133)
Visitor Counter : 160