ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

‘ਐਂਟੀਬਾਡੀ ਦੀ ਸ਼ਨਾਖ਼ਤ ਲਈ ਆਈਸੀਐੱਮਆਰ–ਐੱਨਆਈਵੀ ਵੱਲੋਂ ਵਿਕਸਿਤ ਕੀਤਾ ਮਜ਼ਬੂਤ ਦੇਸੀ ਟੈਸਟ IgG ਐਲਿਜ਼ਾ ਟੈਸਟ ਕੋਵਿਡ–19 ਦੀ ਚੌਕਸ ਨਿਗਰਾਨੀ ਵਿੱਚ ਅਹਿਮ ਭੂਮਿਕਾ ਨਿਭਾਏਗਾ’: ਡਾ. ਹਰਸ਼ ਵਰਧਨ

Posted On: 10 MAY 2020 8:07PM by PIB Chandigarh

ਇੰਡੀਅਨ ਕੌਂਸਲ ਆਵ੍ ਮੈਡੀਕਲ ਰਿਸਰਚ (ਆਈਸੀਐੱਮਆਰ – ICMR)–ਨੈਸ਼ਨਲ ਇੰਸਟੀਟਿਊਟ ਆਵ੍ ਵਾਇਰੋਲੋਜੀ (ਐੱਨਆਈਵੀ – NIV) ਪੁਣੇ ਨੇ ਕੋਵਿਡ–19 ਲਈ ਐੱਟੀਬਾਡੀ ਸ਼ਨਾਖ਼ਤ ਵਾਸਤੇ ਦੇਸੀ IgG ਐਲਿਜ਼ਾ ਟੈਸਟ ਕੋਵਿਡ ਕਵਚ ਐਲਿਜ਼ਾਨੂੰ ਵਿਕਸਿਤ ਤੇ ਪ੍ਰਮਾਣਿਤ ਕੀਤਾ ਹੈ।

 

ਕੋਵਿਡ–19 ਮਹਾਮਾਰੀ 214 ਦੇਸ਼ਾਂ ਵਿੱਚ ਫੈਲ ਚੁੱਕੀ ਹੈ ਤੇ ਕੁੱਲ 38,55,788 ਪੁਸ਼ਟ ਕੇਸ ਅਤੇ 2,65,862 ਮੌਤਾਂ ਹੋ ਚੁੱਕੀਆਂ ਹਨ। ਵਿਸ਼ਵ ਦੇ ਬਹੁਤੇ ਦੇਸ਼ ਸੰਭਾਵੀ ਦਖ਼ਲਾਂ ਦੀ ਵਰਤੋਂ ਕਰ ਕੇ ਇਸ ਵਿਸ਼ਵਪੱਧਰੀ ਮਹਾਮਾਰੀ ਨੂੰ ਰੋਕਣ ਲਈ ਸੰਘਰਸ਼ ਕਰ ਰਹੇ ਹਨ। ਪੂਰੀ ਦੁਨੀਆ ਦੇ ਦੇਸ਼ਾਂ ਵੱਲੋਂ ਵੱਖੋਵੱਖਰੀ ਕਿਸਮ ਦੇ ਡਾਇਓਗਨੋਸਟਿਕ ਟੈਸਟਸ ਦੀ ਮੰਗ ਵਿੱਚ ਵਾਧਾ ਹੋ ਗਿਆ ਹੈ। ਕੋਵਿਡ–19 ਲਈ ਬਹੁਤੀ ਡਾਇਓਗਨੋਸਟਿਕ (ਨਿਦਾਨਕ) ਸਮੱਗਰੀ ਹੋਰਨਾਂ ਦੇਸ਼ਾਂ ਤੋਂ ਭਾਰਤ ਚ ਦਰਾਮਦ ਕੀਤੀ ਜਾਂਦੀ ਹੈ। ਇਸੇ ਲਈ, ਭਾਰਤੀ ਵਿਗਿਆਨੀ ਅਣਥੱਕ ਤਰੀਕੇ ਨਾਲ ਕੋਵਿਡ–19 ਦੇ ਕਾਰਕ ਏਜੰਟ ਸਾਰਸਕੋਵ–2 (SARS-CoV-2) ਲਈ ਦੇਸ਼ ਵਿੱਚ ਹੀ ਡਾਇਗਨੌਸਟਿਕਸ ਵਿਕਸਿਤ ਕਰਨ ਵਿੱਚ ਰੁੱਝੇ ਹੋਏ ਹਨ।

 

ਆਈਸੀਐੱਮਆਰ ਨੈਸ਼ਨਲ ਇੰਸਟੀਟਿਊਟ ਆਵ੍ ਵਾਇਰੋਲੋਜੀ (ਐੱਨਆਈਵੀ), ਪੁਣੇ ਦੇਸ਼ ਦੀ ਇੱਕ ਅਜਿਹੀ ਸਰਬਉੱਚ ਪ੍ਰਯੋਗਸ਼ਾਲਾ ਹੈ, ਜਿਸ ਕੋਲ ਵਾਇਰੋਲੋਜੀ ਦੀ ਖੋਜ ਲਈ ਅਤਿਆਧੁਨਿਕ ਬੁਨਿਆਦੀ ਢਾਂਚਾ ਤੇ ਮੁਹਾਰਤ ਮੌਜੂਦ ਹੈ। ਐੱਨਆਈਵੀ (NIV) ਦੀ ਸਮਰੱਥ ਵਿਗਿਆਨਕ ਟੀਮ ਨੇ ਭਾਰਤ ਚ ਪੁਸ਼ਟੀ ਹੋਏ ਮਰੀਜ਼ਾਂ ਤੋਂ ਸਾਰਸਕੋਵ–2 ਵਾਇਰਸ ਨੂੰ ਸਫ਼ਲਤਾਪੂਰਬਕ ਵੱਖ ਕੀਤਾ ਹੈ। ਬਦਲੇ ਵਿੱਚ ਇਸ ਨੇ ਸਾਰਸਕੋਵ–2 ਲਈ ਦੇਸ਼ ਵਿੱਚ ਹੀ ਡਾਇਗਨੌਸਟਿਕਸ ਦੇ ਵਿਕਾਸ ਲਈ ਰਾਹ ਪੱਧਰਾ ਕੀਤਾ ਹੈ।

 

ਉਂਝ ਭਾਵੇਂ ਸਾਰਸਕੋਵ–2 ਦੇ ਕਲੀਨਿਕਲ ਡਾਇਓਗਨੋਸਿਸ ਲਈ ਮੂਹਰਲੀ ਕਤਾਰ ਦਾ ਰੀਅਲ ਟਾਈਮ ਟੈਸਟ ਆਰਟੀਪੀਸੀਆਰ (RT-PCR) ਹੈ, ਪਰ ਇਸ ਛੂਤ ਦੀ ਲਾਗ ਤੋਂ ਪ੍ਰਭਾਵਿਤ ਆਬਾਦੀ ਦੇ ਅਨੁਪਾਤ ਨੂੰ ਸਮਝਣ ਲਈ ਚੌਕਸ ਨਿਗਰਾਨੀ ਹਿਤ ਮਜ਼ਬੂਤ ਐਂਟੀਬਾਡੀ ਟੈਸਟ ਅਹਿਮ ਹਨ।

 

ਆਈਸੀਐੱਮਆਰਐੱਨਆਈਵੀ (ICMR-NIV), ਪੁਣੇ ਦੇ ਵਿਗਿਆਨੀਆਂ ਨੇ ਉਤਸ਼ਾਹਪੂਰਬਕ ਕੰਮ ਕਰ ਕੇ ਸਾਰਸਕੋਵ–2 ਲਈ ਐਂਟੀਬਾਡੀ ਸ਼ਨਾਖ਼ਤ ਹਿਤ ਪੂਰੀ ਤਰ੍ਹਾਂ ਦੇਸ਼ ਵਿੱਚ ਹੀ IgG ਐਲਿਜ਼ਾ ਟੈਸਟ ਵਿਕਸਿਤ ਤੇ ਪ੍ਰਮਾਣਿਤ ਕੀਤਾ ਹੈ। ਇਹ ਟੈਸਟ ਮੁੰਬਈ ਵਿੱਚ ਦੋ ਸਥਾਨਾਂ ਉੱਤੇ ਪ੍ਰਮਾਣਿਤ ਕੀਤਾ ਗਿਆ ਸੀ ਤੇ ਇਸ ਨੂੰ ਬਹੁਤ ਜ਼ਿਆਦਾ ਸੂਖਮ ਤੇ ਵਿਸ਼ਿਸ਼ਟ ਪਾਇਆ ਗਿਆ ਹੈ। ਇਸ ਦੇ ਨਾਲ ਹੀ ਇਸ ਟੈਸਟ ਦਾ ਇਹ ਵੀ ਲਾਭ ਹੈ ਕਿ ਇੱਕੋ ਵਾਰੀ 2.5 ਘੰਟਿਆਂ ਅੰਦਰ 90 ਸੈਂਪਲ ਟੈਸਟ ਕੀਤੇ ਜਾ ਸਕਦੇ ਹਨ। ਇਸ ਤੋਂ ਇਲਾਵਾ, ਐਲਿਜ਼ਾ (ELISA) ਅਧਾਰਿਤ ਟੈਸਟਿੰਗ ਜ਼ਿਲ੍ਹਾ ਪੱਧਰ ਉੱਤੇ ਵੀ ਅਸਾਨੀ ਨਾਲ ਸੰਭਵ ਹੈ ਕਿਉਂਕਿ ਐਲਿਜ਼ਾ ਕਿਟ ਵਿੱਚ ਇਨਐਕਟੀਵੇਟਡ ਵਾਇਰਸ ਹੈ। ਰੀਅਲਟਾਈਮ ਆਰਟੀਪੀਸੀਆਰ (RT-PCR) ਟੈਸਟ ਦੇ ਮੁਕਾਬਲੇ ਇਸ ਦੀਆਂ ਬਾਇਓਸੇਫ਼ਟੀ ਅਤੇ ਬਾਇਓਸਕਿਓਰਿਟੀ ਜ਼ਰੂਰਤਾਂ ਨਾਮਾਤਰ ਹਨ। ਇਸ ਟੈਸਟ ਦਾ ਇੱਕ ਲਾਭ ਹੈ ਕਿ ਇਸ ਦੀ ਸੂਖਮਤਾ ਤੇ ਵਿਸ਼ਿਸ਼ਟਤਾ ਹੋਰ ਅਜਿਹੇ ਕਈ ਰੈਪਿਡ ਟੈਸਟ ਕਿਟਸ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ, ਜਿਨ੍ਹਾਂ ਦਾ ਪਿੱਛੇ ਜਿਹੇ ਭਾਰਤੀ ਬਜ਼ਾਰ ਵਿੱਚ ਹੜ੍ਹ ਜਿਹਾ ਆ ਗਿਆ ਹੈ।

 

ਇਸ ਮੌਕੇ ਬੋਲਦਿਆਂ ਡਾ. ਹਰਸ਼ ਵਰਧਨ ਨੇ ਕਿਹਾ,‘ਆਈਸੀਐੱਮਆਰਐੱਨਆਈਵੀ (ICMR-NIV), ਪੁਣੇ ਵੱਲੋਂ ਵਿਕਸਿਤ ਐਂਟੀਬਾਡੀ ਸ਼ਨਾਖ਼ਤ ਹਿਤ ਮਜ਼ਬੂਤ ਦੇਸ਼ ਵਿੱਚ ਹੀ ਵਿਕਸਿਤ IgG ਐਲਿਜ਼ਾ ਟੈਸਟ ਸਾਰਸਕੋਵ–2 ਕੋਰੋਨਾਵਾਇਰਸ ਦੀ ਛੂਤ ਤੋਂ ਗ੍ਰਸਤ ਜਨਤਾ ਦੇ ਅਨੁਪਾਤ ਦੀ ਚੌਕਸ ਨਿਗਰਾਨੀ ਵਿੱਚ ਅਹਿਮ ਭੂਮਿਕਾ ਨਿਭਾਏਗਾ।

 

ਆਈਸੀਐੱਮਆਰ (ICMR) ਨੇ ਐਲਿਜ਼ਾ ਟੈਸਟ ਕਿਟਸ ਦੇ ਵੱਡੇ ਪੱਧਰ ਉੱਤੇ ਉਤਪਾਦਨ ਲਈ ਜ਼ਾਇਡਸ ਕੈਡਿਲਾ ਨਾਲ ਭਾਈਵਾਲੀ ਕੀਤੀ ਹੈ। ਆਈਸੀਐੱਮਆਰਐੱਨਆਈਵੀ, ਪੁਣੇ ਵਿਖੇ ਵਿਕਸਿਤ ਕੀਤੇ ਜਾਣ ਤੋਂ ਬਾਅਦ ਟੈਕਨੋਲੋਜੀ ਨੂੰ ਵੱਡੇ ਪੱਧਰ ਉੱਤੇ ਉਤਪਾਦਨ ਲਈ ਨਵੀਆਂ ਖੋਜਾਂ ਕਰਨ ਲਈ ਜਾਣੀ ਜਾਂਦੀ ਵਿਸ਼ਵਪੱਧਰੀ ਸਿਹਤਸੰਭਾਲ਼ ਕੰਪਨੀ ਜ਼ਾਇਡਸ ਕੈਡਿਲਾ ਨੂੰ ਟ੍ਰਾਂਸਫ਼ਰ ਕੀਤਾ ਗਿਆ ਹੈ। ਜ਼ਾਇਡਸ ਨੇ ਐਲਿਜ਼ਾ ਟੈਸਟ ਕਿਟਸ ਦੀਆਂ ਤੇਜ਼ੀ ਨਾਲ ਪ੍ਰਵਾਨਗੀਆਂ ਅਤੇ ਉਨ੍ਹਾਂ ਦੇ ਕਮਰਸ਼ੀਅਲ ਉਤਪਾਦਨ ਲਈ ਸਰਗਰਮੀ ਨਾਲ ਚੁਣੌਤੀ ਕਬੂਲ ਕੀਤੀ ਹੈ, ਤਾਂ ਜੋ ਉਹ ਛੇਤੀ ਤੋਂ ਛੇਤੀ ਵਰਤੋਂ ਲਈ ਉਪਲਬਧ ਹੋ ਸਕਣ। ਇਸ ਟੈਸਟ ਦਾ ਨਾਮ ਕੋਵਿਡ ਕਵਚ ਐਲਿਜ਼ਾਰੱਖਿਆ ਗਿਆ ਹੈ। ਇਹ ਰਿਕਾਰਡ ਸਮੇਂ ਅੰਦਰ ਮੇਕ ਇਨ ਇੰਡੀਆਦੀ ਇੱਕ ਸੰਪੂਰਨ ਉਦਾਹਰਣ ਹੈ।

 

*****

 

ਐੱਮਵੀ/ਐੱਸਜੀ


(Release ID: 1622847) Visitor Counter : 261