ਰਸਾਇਣ ਤੇ ਖਾਦ ਮੰਤਰਾਲਾ
ਕੋਵਿਡ -19 ਮਹਾਮਾਰੀ ਦੀਆਂ ਵੱਡੀਆਂ ਚੁਣੌਤੀਆਂ ਦੇ ਬਾਵਜੂਦ ਆਰਸੀਐੱਫ ਨੇ ਐੱਨਪੀਕੇ ਖਾਦਾਂ ਸੁਫਲਾ (Suphala) ਦੀ ਵਿਕਰੀ ਵਿੱਚ 35 ਪ੍ਰਤੀਸ਼ਤ ਤੋਂ ਵੱਧ ਦਾ ਵਾਧਾ ਦਰਜ ਕੀਤਾ
Posted On:
09 MAY 2020 4:03PM by PIB Chandigarh
ਕੋਵਿਡ-19 ਲੌਕਡਾਊਨ ਕਾਰਨ ਪੈਦਾ ਹੋਈਆਂ ਬਹੁਤ ਸਾਰੀਆਂ ਲੌਜਿਸਟਿਕ ਅਤੇ ਹੋਰ ਚੁਣੌਤੀਆਂ ਦੇ ਬਾਵਜੂਦ, ਰਾਸ਼ਟਰੀ ਕੈਮੀਕਲਸ ਫਰਟੀਲਾਈਜ਼ਰਸ ਲਿਮਿਟਿਡ, (ਆਰਸੀਐੱਫ), ਜੋ ਕਿ ਭਾਰਤ ਸਰਕਾਰ ਦੇ ਰਸਾਇਣ ਅਤੇ ਖਾਦ ਮੰਤਰਾਲੇ ਅਧੀਨ ਇੱਕ ਪਬਲਿਕ ਸੈਕਟਰ ਅਦਾਰਾ (ਪੀਐੱਸਯੂ) ਹੈ, ਨੇ ਐੱਨਪੀਕੇ ਖਾਦ ਸੁਫਲਾ (Suphala) ਦੀ ਵਿਕਰੀ ਵਿੱਚ ਅਪ੍ਰੈਲ, 2019 ਦੇ ਮੁਕਾਬਲੇ ਅਪ੍ਰੈਲ, 2020 ਵਿੱਚ 35.47 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਹੈ।
ਰਸਾਇਣ ਅਤੇ ਖਾਦ ਮੰਤਰੀ, ਸ਼੍ਰੀ ਡੀਵੀ ਸਦਾਨੰਦ ਗੌੜਾ ਨੇ ਆਰਸੀਐੱਫ ਨੂੰ ਖੇਤੀਬਾੜੀ ਦੇ ਪੌਸ਼ਟਿਕ ਤੱਤਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਜੋਸ਼ ਦਿਖਾਉਣ ਉੱਤੇ ਵਧਾਈ ਦਿੱਤੀ ਤਾਂ ਜੋ ਕਿਸਾਨ ਵੱਧ ਝਾੜ ਦਾ ਲਾਭ ਪ੍ਰਾਪਤ ਕਰ ਸਕਣ। ਉਨ੍ਹਾਂ ਨੇ ਇਹ ਤਸੱਲੀ ਵੀ ਜ਼ਾਹਰ ਕੀਤੀ ਕਿ ਉਨ੍ਹਾਂ ਦੇ ਮੰਤਰਾਲੇ ਅਧੀਨ ਵੱਖ-ਵੱਖ ਖਾਦ ਪਬਲਿਕ ਸੈਕਟਰ ਅਦਾਰੇ (ਪੀਐੱਸਯੂ) ਕੋਵਿਡ -19 ਮਹਾਮਾਰੀ ਨੂੰ ਰੋਕਣ ਲਈ ਐਲਾਨੇ ਗਏ ਲੌਕਡਾਊਨ ਦੀਆਂ ਮੁਸ਼ਕਲਾਂ ਨੂੰ ਪਾਰ ਕਰਦੇ ਹੋਏ ਭਾਰਤੀ ਕਿਸਾਨਾਂ ਦੀ ਸਹਾਇਤਾ ਲਈ ਸਖਤ ਮਿਹਨਤ ਕਰ ਰਹੇ ਹਨ। ਸ਼੍ਰੀ ਗੌੜਾ ਨੇ ਅੱਗੇ ਕਿਹਾ ਕਿ ਉਹ ਆਪਣੇ ਖਾਦ ਵਿਭਾਗ ਤੋਂ ਇਲਾਵਾ, ਬਿਜਾਈ ਦੇ ਮੌਸਮ ਦੌਰਾਨ ਲੋੜੀਂਦੀਆਂ ਖਾਦਾਂ ਦੀ ਪੈਦਾਵਾਰ, ਟ੍ਰਾਂਜਿਟ ਅਤੇ ਵੰਡ ਦੀ ਸਹੂਲਤ ਲਈ ਖੇਤੀਬਾੜੀ ਮੰਤਰਾਲਿਆਂ / ਕੇਂਦਰ ਅਤੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਹੋਰ ਸਬੰਧਿਤ ਵਿਭਾਗਾਂ ਵਿੱਚ ਆਪਣੇ ਸਹਿਯੋਗੀਆਂ ਨਾਲ ਸੰਪਰਕ ਵਿੱਚ ਹਨ।
ਆਰਸੀਐੱਫ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟ (ਸੀਐੱਮਡੀ), ਸ਼੍ਰੀ ਐੱਸਸੀ ਮੁਦਗੇਰੀਕਰ ਨੇ ਇੱਕ ਟਵੀਟ ਵਿੱਚ ਕਿਹਾ ਕਿ ਕੋਵਿਡ -19 ਮਹਾਮਾਰੀ ਦੇ ਇਸ ਮੁਸ਼ਕਿਲ ਦੌਰ ਵਿੱਚ ਆਰਸੀਐੱਫ ਨੇ ਯਕੀਨ ਦਿਵਾਇਆ ਹੈ ਕਿ ਮਹਾਰਾਸ਼ਟਰ ਦੇ ਖੇਤੀਬਾੜੀ ਵਿਭਾਗ ਦੀ ਸਹਾਇਤਾ ਨਾਲ ਕਿਸਾਨਾਂ ਨੂੰ ਖਾਦਾਂ ਦੀ ਨਿਰੰਤਰ ਸਪਲਾਈ ਯਕੀਨੀ ਬਣਾਈ ਜਾਵੇਗੀ। ਕਿਸਾਨਾਂ ਦੀ ਸੁਰੱਖਿਆ ਲਈ ਖਾਦ ਖੇਤ ਦੀ ਸੀਮਾ 'ਤੇ ਪਹੁੰਚਾਈ ਜਾ ਰਹੀ ਹੈ। ਇਸ ਤੋਂ ਇਲਾਵਾ ਆਰਸੀਐੱਫ ਦੇ ਟ੍ਰੌਂਬੇ ਯੂਨਿਟ ਨੇ ਊਰਜਾ ਕੁਸ਼ਲਤਾ ਵਿੱਚ 6.178 ਐੱਮਕੇਸੀਐੱਲ / ਐੱਮਟੀ ਲਈ ਇੱਕ ਨਵਾਂ ਮੀਲ ਪੱਥਰ ਸਥਾਪਿਤ ਕੀਤਾ ਹੈ।
ਆਰਸੀਐੱਫ ਨੇ ਜ਼ਰੂਰਤਮੰਦਾਂ ਨੂੰ ਲਾਭ ਪਹੁੰਚਾਉਣ ਅਤੇ ਸਮਾਜ ਦੀ ਆਮ ਭਲਾਈ ਦੇ ਉਦੇਸ਼ ਨਾਲ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਵਿੱਚ ਆਪਣੇ ਮਜ਼ਬੂਤ ਵਿਸ਼ਵਾਸ ਦੇ ਹਿੱਸੇ ਦੇ ਰੂਪ ਵਿੱਚ, ਪੀਐੱਮ-ਕੇਅਰਸ ਫੰਡ ਵਿੱਚ 83.56 ਲੱਖ ਰੁਪਏ ਅਤੇ ਮਹਾਰਾਸ਼ਟਰ ਦੇ ਸੀਐੱਮਆਰਐੱਫ ਨੂੰ 83.50 ਲੱਖ ਦਾ ਯੋਗਦਾਨ ਦਿੱਤਾ ਹੈ। ਇਸ ਦੇ ਕਰਮਚਾਰੀ ਵੀ ਅੱਗੇ ਆਏ ਹਨ ਅਤੇ ਇਸ ਉਦੇਸ਼ ਲਈ ਇੱਕ ਦਿਨ ਦੀ ਤਨਖ਼ਾਹ ਦਾ ਯੋਗਦਾਨ ਪਾਇਆ ਹੈ। ਇਹ 50 ਲੱਖ ਰੁਪਏ ਪਹਿਲਾਂ ਤੋਂ ਹੀ ਆਰਸੀਐੱਫ ਦੁਆਰਾ ਸੀਐੱਸਆਰ ਜ਼ਰੀਏ ਪਾਏ ਗਏ ਯੋਗਦਾਨ ਤੋਂ ਵੱਖ ਹਨ।
ਆਰਸੀਐੱਫ ਇੱਕ "ਮਿਨੀ ਰਤਨ" ਅਦਾਰਾ ਹੈ ਜੋ ਕਿ ਦੇਸ਼ ਵਿੱਚ ਖਾਦ ਅਤੇ ਰਸਾਇਣਾਂ ਦਾ ਪ੍ਰਮੁੱਖ ਉਤਪਾਦਕ ਹੈ। ਇਹ ਯੂਰੀਆ, ਕੰਪਲੈਕਸ ਖਾਦ, ਬਾਇਓ ਖਾਦ, ਮਾਈਕਰੋ ਪੋਸ਼ਕ ਤੱਤ, ਪਾਣੀ ਵਿੱਚ ਘੁਲਣਸ਼ੀਲ ਖਾਦ, ਮਿੱਟੀ ਦੇ ਕੰਡੀਸ਼ਨਰ ਅਤੇ ਵਿਸ਼ਾਲ ਉਦਯੋਗਿਕ ਰਸਾਇਣਾਂ ਦਾ ਉਤਪਾਦਨ ਕਰਦਾ ਹੈ। ਇਹ ਕੰਪਨੀ ਗ੍ਰਾਮੀਣ ਭਾਰਤ ਵਿੱਚ ਇੱਕ ਘਰੇਲੂ ਨਾਮ ਹੈ ਜਿਸਦੇ ਮਾਰਕੇ “ਉੱਜਵਲਾ” (ਯੂਰੀਆ) ਅਤੇ “ਸੁਫਲਾ” (ਕੰਪਲੈਕਸ ਖਾਦ) ਹਨ ਜੋ ਕਿ ਉੱਚ ਬ੍ਰਾਂਡ ਦੀ ਇਕੁਇਟੀ ਰੱਖਦੇ ਹਨ। ਖਾਦਾਂ ਤੋਂ ਇਲਾਵਾ, ਆਰਸੀਐੱਫ ਵੱਡੀ ਗਿਣਤੀ ਵਿੱਚ ਉਦਯੋਗਿਕ ਰਸਾਇਣਾਂ ਦਾ ਉਤਪਾਦਨ ਵੀ ਕਰਦਾ ਹੈ ਜੋ ਰੰਗ, ਘੁਲਨਸ਼ੀਲ ਪਦਾਰਥ, ਚਮੜਾ, ਫਾਰਮਾਸਿਊਟੀਕਲ ਅਤੇ ਹੋਰ ਕਈ ਉਦਯੋਗਿਕ ਉਤਪਾਦਾਂ ਦੇ ਨਿਰਮਾਣ ਲਈ ਮਹੱਤਵਪੂਰਨ ਹਨ।
*****
ਆਰਸੀਜੇ/ਆਰਕੇਐੱਮ
(Release ID: 1622520)
Visitor Counter : 202
Read this release in:
English
,
Urdu
,
Hindi
,
Marathi
,
Assamese
,
Manipuri
,
Bengali
,
Odia
,
Tamil
,
Telugu
,
Kannada