ਰੇਲ ਮੰਤਰਾਲਾ

ਨਾਂਦੇੜ ਮੰਡਲ ਦੇ ਬਦਨਪੁਰ ਅਤੇ ਕਰਮਾਡ ਦੇ ਵਿੱਚਕਾਰ ਰੇਲ ਪੱਟੜੀਆ ਤੇ ਹੋਇਆ ਹਾਦਸਾ

Posted On: 08 MAY 2020 8:21PM by PIB Chandigarh

8 ਮਈ, 2020 ਦੀ ਸਵੇਰ 5:22 ਵਜੇ ਹੋਏ ਇੱਕ ਦੁਖਦ ਹਾਦਸੇ ਵਿੱਚ ਮਨਮਾੜ ਨੂੰ ਜਾ ਰਹੀ ਇੱਕ ਮਾਲਗੱਡੀ ਨੇ ਰੇਲਵੇ ਦੀਆਂ ਪੱਟੜੀਆ ਤੇ ਸੌਂ ਰਹੇ ਲੋਕਾਂ ਦੇ ਇੱਕ ਸਮੂਹ ਨੂੰ ਟੱਕਰ ਮਾਰ ਦਿੱਤੀ। ਇਹ ਹਾਦਸਾ ਨਾਂਦੇੜ ਮੰਡਲ ਦੇ ਪਰਭਣੀ ਮਨਮਾੜ ਸੈਕਸ਼ਨ ਦੇ ਬਦਨਪੁਰ ਅਤੇ ਕਰਮਾਡ ਸਟੇਸ਼ਨਾਂ ਦੇ ਵਿੱਚਕਾਰ ਹੋਇਆ।

19 ਲੋਕਾਂ ਦੇ ਇਸ ਸਮੂਹ ਵਿੱਚੋਂ 14 ਲੋਕਾਂ ਦੀ ਘਟਨਾ ਸਥਾਨ ਤੇ ਹੀ ਮੌਤ ਹੋ ਗਈ ਅਤੇ ਗੰਭੀਰ ਰੂਪ ਵਿੱਚ ਜਖ਼ਮੀ 2 ਲੋਕਾਂ ਨੇ ਬਾਅਦ ਵਿੱਚ ਦਮ ਤੋੜ ਦਿੱਤਾ। ਮਾਮੂਲੀ ਜਖ਼ਮੀ ਇੱਕ ਵਿਅਕਤੀ ਦਾ ਔਰੰਗਾਬਾਦ ਦੇ ਸਿਵਿਲ ਹਸਪਤਾਲ ਵਿੱਚ ਇਲਾਜ ਹੋ ਰਿਹਾ ਹੈ।

ਮਾਲਗੱਡੀ ਦੇ ਲੋਕੋ ਪਾਇਲਟ ਨੇ ਰੇਲ ਪਟੜੀਆਂ ਉੱਪਰ ਲੋਕਾਂ ਦੇ ਸਮੂਹ  ਨੂੰ ਦੇਖ ਕੇ ਵਾਰ-ਵਾਰ ਹਾਰਨ ਵਜਾਇਆ। ਇਸ ਦੇ ਨਾਲ ਹੀ ਉਸ ਨੇ ਰੇਲ ਰੋਕਣ ਦੀ ਹਰ ਸੰਭਵ ਕੋਸ਼ਿਸ਼ ਕੀਤੀ, ਪਰ ਇਸ ਸਭ ਦੇ ਬਾਵਜੂਦ ਹਾਦਸਾ ਹੋ ਗਿਆ।

ਸੂਚਨਾ ਮਿਲਣ ਤੇ ਰੇਲਵੇ ਸੁਰੱਖਿਆ ਬਲ (ਆਰਪੀਐੱਫ), ਰੇਲਵੇ ਦੀ ਸੁਰੱਖਿਆ ਇਕਾਈ ਦੇ ਸੀਨੀਅਰ ਅਧਿਕਾਰੀ ਤਤਕਾਲ ਹੀ ਹੋਰ ਵਿਭਾਗਾਂ ਦੇ ਅਧਿਕਾਰੀਆਂ ਨਾਲ ਘਟਨਾ ਸਥਾਨ ਨੂੰ ਰਵਾਨਾ ਹੋ ਗਏ।

ਨਾਂਦੇੜ ਮੰਡਲ ਦੇ ਮੰਡਲ ਰੇਲ ਪ੍ਰਬੰਧਕ ਸ਼੍ਰੀ ਉਪਿੰਦਰ ਸਿੰਘ ਵੀ ਵਿਅਕਤੀਗਤ  ਰੂਪ ਨਾਲ ਰਾਹਤ ਕੰਮਾਂ ਦੀ ਨਿਗਰਾਨੀ ਦੇ ਲਈ ਘਟਨਾ ਸਥਾਨ ਤੇ ਪਹੁੰਚ ਗਏ। ਦਵਾਈਆਂ ਅਤੇ ਚਿਕਿਤਸਾ ਉਪਕਰਣਾਂ ਨਾਲ ਲੈਸ ਰਾਹਤ ਗੱਡੀ (ਐੱਮਆਰਵੀ) ਵੀ ਚਿਕਿਤਸਾ ਸਹਾਇਤਾ ਦੇ ਲਈ ਡਾਕਟਰਾਂ, ਨਰਸਾਂ ਤੇ ਹੋਰ ਸਿਹਤ ਕਰਮਚਾਰੀਆਂ ਨੂੰ ਨਾਲ ਲੈ ਕੇ ਘਟਨਾ ਸਥਾਨ ਤੇ ਪਹੁੰਚ ਗਏ। ਐੱਸਸੀਆਰ ਤੇ ਜਨਰਲ ਮੈਨੇਜਰ, ਸ਼੍ਰੀ ਗਜਾਨਨ ਮਾਲਯਾ ਨੇ ਹਾਦਸੇ ਦੀ ਸੂਚਨਾ ਮਿਲਣ ਦੇ ਬਾਅਦ ਤੁਰੰਤ ਵੱਖ-ਵੱਖ ਵਿਭਾਗਾਂ ਦੇ ਮੁੱਖੀਆਂ ਦੀ ਬੈਠਕ ਬੁਲਾਈ ਤੇ ਤੇਜ਼ੀ ਨਾਲ ਰਾਹਤ ਅਤੇ ਬਚਾਅ ਕੰਮ ਕਰਨ ਦੇ ਨਿਰਦੇਸ਼ ਦਿੱਤੇ।

ਰੇਲਵੇ ਸੁਰੱਖਿਆ ਕਮਿਸ਼ਨਰ (ਦੱਖਣੀ ਮੱਧ ਖੇਤਰ ) ਦੀ ਪ੍ਰਧਾਨਗੀ ਵਿੱਚ ਉੱਚ ਪੱਧਰੀ ਜਾਂਚ ਦੇ ਆਦੇਸ਼ ਦਿੱਤੇ ਹਨ। ਮਾਣਯੋਗ ਰੇਲਵੇ ਮੰਤਰੀ ਸ਼੍ਰੀ ਪੀਯੂਸ਼ ਗੋਇਲ ਹਾਲਾਤ ਉੱਪਰ ਲਗਾਤਾਰ ਨਜ਼ਰ ਰੱਖ ਰਹੇ ਹਨ ਅਤੇ ਇਸ ਸਬੰਧ ਵਿੱਚ ਚੁੱਕੇ ਜਾ ਰਹੇ ਕਦਮਾਂ ਦੀ ਉਨ੍ਹਾਂ ਨੂੰ ਲਗਾਤਾਰ ਜਾਣਕਾਰੀ ਦਿੱਤੀ ਜਾ ਰਹੀ ਹੈ।

 

                                                         *********

ਡੀਜੇਐੱਨ/ਐੱਮਕੇਵੀ(Release ID: 1622365) Visitor Counter : 81