ਸੱਭਿਆਚਾਰ ਮੰਤਰਾਲਾ
ਸੱਭਿਆਚਾਰ ਮਾਮਲੇ ਮੰਤਰਾਲੇ ਦਾ ਨੈਸ਼ਨਲ ਸਕੂਲ ਆਵ੍ ਡਰਾਮਾ ਉੱਭਰਦੇ ਕਲਾਕਾਰਾਂ, ਵਿਦਿਆਰਥੀਆਂ ਤੇ ਥੀਏਟਰ ਪ੍ਰੇਮੀਆਂ ਲਈ 10 ਤੋਂ 17 ਮਈ ਤੱਕ ਥੀਏਟਰ ਵੈਟਰਨਜ਼ ਦੁਆਰਾ ਵੈਬੀਨਾਰ ਦੀ ਲੜੀ ਆਯੋਜਿਤ ਕਰੇਗਾ
Posted On:
08 MAY 2020 7:26PM by PIB Chandigarh
ਸੱਭਿਆਚਾਰ ਮਾਮਲਿਆਂ ਬਾਰੇ ਮੰਤਰਾਲੇ ਦਾ ਨੈਸ਼ਨਲ ਸਕੂਲ ਆਵ੍ ਡਰਾਮਾ ਨੇ ਕੋਵਿਡ-19 ਕਾਰਨ ਲੱਗੇ ਨੈਸ਼ਨਲ ਲੌਕਡਾਊਨ ਦੇ ਦੌਰ ਵਿੱਚ 10 ਮਈ ਤੋਂ ਲੈ ਕੇ ਇੱਕ ਹਫਤੇ ਤੱਕ ਰੋਜ਼ਾਨਾ ਥੀਏਟਰ ਵੈਟਰਨਜ਼ ਦੇ ਸੈਮੀਨਾਰ ਦੀ ਯੋਜਨਾ ਉਲੀਕੀ ਹੈ। ਚਾਹਵਾਨ ਵਿਅਕਤੀ ਇਨ੍ਹਾਂ ਵੈਬੀਨਾਰਾਂ ਵਿੱਚ ਨੈਸ਼ਨਲ ਸਕੂਲ ਆਵ੍ ਡਰਾਮਾ ਦੇ ਯੂਟਿਊਬ ਚੈਨਲ ਅਤੇ ਫੇਸਬੁੱਕ ਪੇਜ 'ਤੇ ਸ਼ਾਮਲ ਹੋ ਸਕਦੇ ਹਨ। ਰੋਜ਼ਾਨਾ ਇੱਕ ਘੰਟੇ ਦੇ ਵੈਬੀਨਾਰ ਸ਼ਾਮ ਚਾਰ ਵਜੇ ਸ਼ੁਰੂ ਹੋਣਗੇ ਤੇ ਲੋਕਾਂ ਨੂੰ ਸੁਆਲਾਂ ਲਈ 30 ਮਿੰਟ ਦਾ ਵਾਧੂ ਸਮਾਂ ਮਿਲੇਗਾ। ਵੈਬੀਨਾਰ ਨਾ ਸਿਰਫ ਥੀਏਟਰ ਇਤਿਹਾਸ ਅਤੇ ਅਲੋਚਨਾ 'ਤੇ ਕੇਂਦ੍ਰਿਤ ਹੋਣਗੇ, ਸਗੋਂ ਡਿਜੀਟਲ ਮੀਡੀਅਮ ਰਾਹੀਂ ਸਿਖਲਾਈ ਵੀ ਮੁਹੱਈਆ ਕਰਵਾਉਣਗੇ।
ਵੈਬੀਨਾਰ ਵਿੱਚ ਲੈਕਚਰਾਂ, ਲੈਕਡਮ, ਮਾਸਟਰ ਕਲਾਸ ਅਤੇ ਥੀਏਟਰ ਦੇ ਖੇਤਰ ਦੀਆਂ ਮਸ਼ਹੂਰ ਹਸਤੀਆਂ ਨਾਲ ਰਾਬਤੇ ਦੀ ਲੜੀ ਅਤੇ ਭਾਰਤੀ ਥੀਏਟਰ ਦੇ ਮਾਹਰਾਂ ਨਾਲ ਗੱਲਬਾਤ ਸ਼ਾਮਲ ਹੋਵੇਗੀ। ਇਸ ਸੀਮਤ ਘੜੀ ਅਤੇ ਵਿਚੋਲਗੀ ਵਾਲੇ ਰਾਬਤੇ ਨਾਲ ਨਾ ਸਿਰਫ ਲੱਖਾਂ ਵਿਅਕਤੀਆਂ ਦੀ ਸਿੱਖਣ ਦੀ ਤ੍ਰਿਪਤੀ ਪੂਰੀ ਹੋਵਗੀ, ਸਗੋਂ ਇਹ ਖੋਜ ਤੇ ਸਿਖਲਾਈ ਲਈ ਸਮੱਗਰੀ ਦਾ ਇੱਕ ਸੋਮਾ ਵੀ ਸਾਬਤ ਹੋਵੇਗਾ।
ਚਾਹਵਾਨ ਥੀਏਟਰ ਪ੍ਰੇਮੀ https://www.youtube.com/c/nationalschoolofdrama
ਸਾਈਟ ਰਾਹੀਂ ਵੈਬੀਨਾਰ ਵਿੱਚ ਸ਼ਾਮਲ ਹੋ ਸਕਦੇ ਹਨ।
ਵੈਬੀਨਾਰ ਨੈਸ਼ਨਲ ਸਕੂਲ ਆਵ੍ ਡਰਾਮਾ ਦੇ ਆਫੀਸ਼ੀਅਲ ਫੇਸਬੁੱਕ ਪੇਜ https://www.facebook.com/nsdnewdelhi/ 'ਤੇ ਲਾਈਵ ਵੀ ਹੋਵੇਗਾ।
ਨੈਸ਼ਨਲ ਸਕੂਲ ਆਵ੍ ਡਰਾਮਾ ਨੇ ਇਹ ਉਪਰਾਲਾ ਦੇਸ਼ ਦੇ ਕੋਣੇ ਕੋਣੇ ਵਿੱਚ ਉਨ੍ਹਾਂ ਵਿਅਕਤੀਆਂ ਤੱਕ ਪਹੁੰਚ ਕਰਨ ਲਈ ਪਲਾਨ ਕੀਤਾ ਹੈ, ਜਿਹੜੇ ਆਪੋ ਆਪਣੇ ਘਰੇਲੂ ਖੇਤਰ ਵਿੱਚ ਬੰਨੇ ਹੋਏ ਹਨ ਤੇ ਨਿਯਮਿਤ ਥੀਏਟਰ ਅਭਿਆਸ ਵਿੱਚ ਸ਼ਰੀਰਕ ਤੌਰ 'ਤੇ ਨਹੀਂ ਜੁੜ ਪਾ ਰਹੇ ਹਨ। ਇਸ ਆਯੋਜਨ ਦਾ ਉਦੇਸ਼ ਨਾ ਸਿਰਫ ਥੀਏਟਰ ਅਭਿਆਸ ਕਰਤਾਵਾਂ ਲਈ ਹੈ, ਸਗੋਂ ਉਨ੍ਹਾਂ ਸਾਰੇ ਵਿਅਕਤੀਆਂ ਲਈ ਵੀ ਹੈ, ਜਿਨ੍ਹਾਂ ਨੂੰ ਆਪਣੇ ਅਨੁਭਵ ਦੀ ਸੀਮਾ ਵਧਾਉਣ ਲਈ ਮਨੁੱਖੀ ਅਤੇ ਆਰਟਿਸਟਿਕ ਤਾਲਮੇਲ ਦੀ ਲੋੜ ਹੈ। ਦੂਜੇ ਸ਼ਬਦਾਂ ਵਿੱਚ ਕਿਹਾ ਜਾ ਸਕਦਾ ਹੈ ਕਿ ਸਾਰਿਆਂ ਲਈ।
ਵੈਬੀਨਾਰ ਸ਼ੁਰੂ ਕਰਨ ਦੀ ਯੋਜਨਾ ਬਾਰੇ ਬੋਲਦਿਆਂ ਨੈਸ਼ਨਲ ਸਕੂਲ ਆਵ੍ ਡਰਾਮਾ ਦੇ ਡਾਇਰੈਕਟਰ ਇਨਚਾਰਜ ਪ੍ਰੋਫੈਸਰ ਸੁਰੇਸ਼ ਸ਼ਰਮਾ ਨੇ ਕਿਹਾ, ''ਮੌਜੂਦਾ ਚਲ ਰਹੀ ਮਹਾਮਾਰੀ ਦੇ ਚਲਦਿਆਂ ਅਸੀਂ ਮਹਿਸੂਸ ਕੀਤਾ ਕਿ ਕਲਾਕਾਰ ਆਪਣੇ ਆਪ ਨੂੰ ਬਹੁਤ ਬਿਖਰਿਆ ਹੋਇਆ ਮਹਿਸੂਸ ਕਰ ਰਹੇ ਹਨ, ਕਿਉਂਕਿ ਉਨ੍ਹਾਂ ਨੂੰ ਪੇਸ਼ਕਾਰੀ ਦਾ ਮੌਕਾ ਨਹੀਂ ਮਿਲ ਰਿਹਾ। ਜਿਵੇਂ ਕਿ ਅਸੀ ਸਾਰੇ ਜਾਣਦੇ ਹਾਂ ਕਿ ਥੀਏਟਰ ਦਾ ਕੰਮ ਸਾਰੇ ਇਕੱਠੇ ਹੋ ਕੇ ਗਰੁੱਪ ਵਿੱਚ ਕਰਦੇ ਹਨ ਪਰ ਮੌਜੂਦਾ ਹਾਲਾਤ ਵਿੱਚ ਇਹ ਅਸੰਭਵ ਹੋ ਗਿਆ ਹੈ। ਨੈਸ਼ਨਲ ਸਕੂਲ ਆਵ੍ ਡਰਾਮਾ ਨੇ ਔਨਲਾਈਨ ਮੰਚ ਸ਼ੁਰੂ ਕੀਤਾ ਹੈ, ਜਿਥੇ ਉਹ ਲੋਕ, ਜਿਹੜੇ ਘਰ ਵਿੱਚ ਬੈਠੇ ਹਨ, ਸਾਡੇ ਨਾਲ ਜੁੜ ਸਕਦੇ ਹਨ ਅਤੇ ਜਾਣਕਾਰੀ ਵਧਾਉਣ ਲਈ ਆਪਣੇ ਸਮੇਂ ਦੀ ਸਹੀ ਵਰਤੋਂ ਕਰ ਸਕਦੇ ਹਨ। ਇਸ ਨਾਲ ਉਨ੍ਹਾਂ ਨੂੰ ਨਾ ਸਿਰਫ ਆਪਣਾ ਹੁਨਰ ਵਧਾਉਣ ਵਿੱਚ ਮਦਦ ਮਿਲੇਗੀ, ਸਗੋਂ ਇਸ ਮਹਾਮਾਰੀ ਨਾਲ ਪੈਦਾ ਹੋਏ ਤਣਾਅ ਨੂੰ ਕੁਝ ਘੱਟ ਕਰਨ ਵਿੱਚ ਵੀ ਮਦਦ ਮਿਲੇਗੀ।''
ਇਸ ਨਵੇਂ ਰਾਹ ਦੀ ਕੋਸ਼ਿਸ਼ ਨਾਲ ਨਾਲ ਹੀ ਸਾਡੇ ਕਲਾਕਾਰ ਸਮਾਜ ਲਈ ਵੀ ਕਰਤੱਵ ਬਣਦੇ ਹਨ। ਗੂੰਜਦੇ ਮਾਹੌਲ 'ਚੋਂ ਅਣਮਿੱਥੇ ਸਮੇਂ ਲਈ ਘਰਾਂ ਵਿੱਚ ਬੰਦ ਹੋਣ ਦੇ ਬਦਲੇ ਮਾਹੌਲ ਨਾਲ ਵਿਦਿਆਰਥੀਆਂ ਅਤੇ ਹੋਰ ਥੀਏਟਰ ਪ੍ਰੇਮੀਆਂ ਦੀਆਂ ਚਿੰਤਾਵਾਂ ਵਦਾਈਆਂ ਹਨ। ਔਨਲਾਈਨ ਸਿਖਲਾਈ ਪ੍ਰੋਗਰਾਮ ਇਸ ਹਾਲਾਤ ਨੂੰ ਸੁਖਾਲਾ ਬਣਾਉਣ ਵਿੱਚ ਮਦਦ ਕਰੇਗਾ।
ਵੈਬੀਨਾਰ ਦੀ ਸਮਾਂ ਸਾਰਣੀ
-10 ਮਈ: ਪ੍ਰੋਫੈਸਰ ਸੁਰੇਸ਼ ਸ਼ਰਮਾ-ਨੈਸ਼ਨਲ ਸਕੂਲ ਆਵ੍ ਡਰਾਮਾ ਐਂਡ ਐੱਨਐੱਸਡੀ ਦੀ ਰਿਪ੍ਰੇਟਰੀ ਕੰਪਨੀ
-11 ਮਈ: ਪ੍ਰੋਫੈਸਰ ਅਭਿਲਾਸ਼ੋ ਪਿੱਲਈ
ਡਿਵਾਈਜ਼ਡ ਥੀਏਟਰ ਐਂਡ ਡਿਜੀਟੈਲਿਟੀ
-12 ਮਈ: ਸ਼੍ਰੀ ਦਿਨੇਸ਼ ਖੰਨਾ-ਤਕਨੀਕ ਆਵ੍ ਐਕਟਿੰਗ
-13 ਮਈ: ਸ਼੍ਰੀ ਅਬਦੁਲ ਲਤੀਫ ਖਟਾਨਾ
ਵਰਕਿੰਗ ਵਿਦ ਚਿਲਡ੍ਰਨ ਇਨ ਥੀਏਟਰ
-14 ਮਈ: ਸੁਸ਼੍ਰੀ ਹੇਮਾ ਸਿੰਘ
ਬੇਸਿਕਸ ਆਵ੍ ਸਪੀਚ
-15-ਮਈ: ਸ਼੍ਰੀ ਐੱਸ.ਮਨੋਹਰਨ
ਸਾਊਂਡ ਐਂਡ ਵੀਡੀਓ ਟੈਕਨੋਲੋਜੀ ਇਨ ਥੀਏਟਰ
-16 ਮਈ: ਸ਼੍ਰੀ ਸੁਮਨ ਵੈਦਯ
ਫੈਸਟੀਵਲ ਮੈਨੇਜਮੈਂਟ
-17 ਮਈ: ਸ਼੍ਰੀ ਰਾਜੇਸ ਤੈਲੰਗ-ਚੈਲੈਂਜਿਜ਼ ਆਵ੍ ਹਿੰਦੀ ਡਿਕਸ਼ਨ ਫਾਰ ਹਿੰਦੀ ਸਪੀਕਿੰਗ ਐਂਡ ਨਾਨ ਹਿੰਦੀ ਸਪੀਕਿੰਗ
*******
ਐੱਨਬੀ/ਏਕੇਜੇ/ਓਏ
(Release ID: 1622363)
Visitor Counter : 191