ਵਿੱਤ ਮੰਤਰਾਲਾ
                
                
                
                
                
                
                    
                    
                        ਸੌਵਰੇਨ ਗੋਲਡ ਬੌਂਡ ਸਕੀਮ  2020-21 (ਸੀਰੀਜ਼ II) – ਇਸ਼ੂ ਕੀਮਤ
                    
                    
                        
                    
                
                
                    Posted On:
                08 MAY 2020 8:17PM by PIB Chandigarh
                
                
                
                
                
                
                ਭਾਰਤ ਸਰਕਾਰ ਦੇ ਨੋਟੀਫ਼ਿਕੇਸ਼ਨ ਨੰਬਰ ਐੱਫ਼. ਨੰ.4(4)-B/(ਡਬਲਿਯੂ ਐਂਡ ਐੱਮ)/2020 ਮਿਤੀ 13 ਅਪ੍ਰੈਲ, 2019 ਦੀਆਂ ਮੱਦਾਂ ਵਿੱਚ ਸੌਵਰੇਨ ਗੋਲਡ ਬੌਂਡਜ਼ 2020–21 (ਸੀਰੀਜ਼ II) 11–15 ਮਈ, 2020 ਦੇ ਸਮੇਂ ਲਈ ਖੋਲ੍ਹੇ ਜਾਣਗੇ ਅਤੇ ਸੈਟਲਮੈਂਟ ਮਿਤੀ 19 ਮਈ, 2020 ਹੋਵੇਗੀ। ਸਬਸਕ੍ਰਿਪਸ਼ਨ ਮਿਆਦ ਲਈ ਬੌਂਡ ਦੀ ਇਸ਼ੂ ਕੀਮਤ 4,590 ਰੁਪਏ (ਕੇਵਲ ਚਾਰ ਹਜ਼ਾਰ ਪੰਜ ਸੌ ਨੱਬੇ ਰੁਪਏ) – ਪ੍ਰਤੀ ਗ੍ਰਾਮ ਹੋਵੇਗੀ, ਜਿਵੇਂ ਕਿ ਭਾਰਤੀ ਰਿਜ਼ਰਵ ਬੈਂਕ ਨੇ ਵੀ ਆਪਣੇ ਪ੍ਰੈੱਸ ਬਿਆਨ ਮਿਤੀ 8 ਮਈ, 2020 ਵਿੱਚ ਪ੍ਰਕਾਸ਼ਿਤ ਕੀਤਾ ਹੈ।
ਭਾਰਤੀ ਰਿਜ਼ਰਵ ਬੈਂਕ ਦੀ ਸਲਾਹ ਨਾਲ ਭਾਰਤ ਸਰਕਾਰ ਨੇ ਇਸ਼ੂ ਕੀਮਤ ’ਚੋਂ 50 ਰੁਪਏ (ਕੇਵਲ ਪੰਜਾਹ ਰੁਪਏ) ਪ੍ਰਤੀ ਗ੍ਰਾਮ ਦੀ ਕਟੌਤੀ ਦੀ ਉਨ੍ਹਾਂ ਲਈ ਇਜਾਜ਼ਤ ਦੇਣ ਦਾ ਫ਼ੈਸਲਾ ਕੀਤਾ ਹੈ ਜਿਹੜੇ ਔਨਲਾਈਨ ਅਰਜ਼ੀ ਦਿੰਦੇ ਹਨ ਅਤੇ ਭੁਗਤਾਨ ਡਿਜੀਟਲ ਵਿਧੀ ਰਾਹੀਂ ਕਰਦੇ ਹਨ। ਅਜਿਹੇ ਨਿਵੇਸ਼ਕਾਂ ਲਈ ਗੋਲਡ ਬੌਂਡ ਦੀ ਇਸ਼ੂ ਕੀਮਤ 4,540 ਰੁਪਏ (ਸਿਰਫ਼ ਚਾਰ ਹਜ਼ਾਰ ਪੰਜ ਸੌ ਚਾਲੀ ਰੁਪਏ) ਪ੍ਰਤੀ ਗ੍ਰਾਮ ਸੋਨਾ ਹੋਵੇਗੀ।
 
****
ਆਰਐੱਮ/ਕੇਐੱਮਐੱਨ
                
                
                
                
                
                (Release ID: 1622349)
                Visitor Counter : 125