ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਗਡਕਰੀ ਨੇ ਧਾਰਚੂਲਾ ਤੋਂ ਲਿਪੁਲੇਖ (ਚੀਨ ਦੀ ਸਰਹੱਦ) ਤੱਕ ਕੈਲਾਸ਼-ਮਾਨਸਰੋਵਰ ਯਾਤਰਾ ਮਾਰਗ ਮੁਕੰਮਲ ਹੋਣ ਦੀ ਪ੍ਰਸ਼ੰਸਾ ਕੀਤੀ

Posted On: 08 MAY 2020 4:51PM by PIB Chandigarh

ਕੇਂਦਰੀ ਰੋਡ ਟਰਾਂਸਪੋਰਟ ਅਤੇ ਰਾਜਮਾਰਗ ਅਤੇ ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਧਾਰਚੂਲਾ ਤੋਂ ਲਿਪੁਲੇਖ (ਚੀਨ ਦੀ ਸਰਹੱਦ) ਤੱਕ ਕੈਲਾਸ਼-ਮਾਨਸਰੋਵਰ ਯਾਤਰਾ ਸੜਕ ਸੰਪਰਕ ਨੂੰ ਪੂਰਾ ਕਰਨ ਲਈ ਸੀਮਾ ਸੜਕ ਸੰਗਠਨ (ਬੀਆਰਓ) ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ। ਸੜਕ ਦਾ ਉਦਘਾਟਨ ਅੱਜ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਕੀਤਾ ਜਿਨ੍ਹਾਂ ਨੇ ਵੀਡਿਓ ਕਾਨਫਰੰਸਿੰਗ ਜ਼ਰੀਏ ਪਿਥੌਰਗੜ੍ਹ ਤੋਂ ਵਾਹਨਾਂ ਦੇ ਪਹਿਲੇ ਕਾਫਿਲੇ ਨੂੰ ਰਵਾਨਾ ਕੀਤਾ।

 

ਸ਼੍ਰੀ ਗਡਕਰੀ ਨੇ ਕਿਹਾ ਕਿ ਸਰਹੱਦੀ ਪਿੰਡ ਪਹਿਲੀ ਵਾਰ ਸੜਕਾਂ ਨਾਲ ਜੁੜੇ ਹਨ ਅਤੇ ਕੈਲਾਸ਼ ਮਾਨਸਰੋਵਰ ਯਾਤਰੀ ਹੁਣ ਮੁਸ਼ਕਿਲਾਂ ਭਰੇ 90 ਕਿਲੋਮੀਟਰ ਦੇ ਟਰੈਕ ਤੋਂ ਬਚ ਸਕਣਗੇ ਅਤੇ ਵਾਹਨਾਂ ਵਿੱਚ ਚੀਨ ਦੀ ਸਰਹੱਦ ਤੱਕ ਅੱਗੇ ਆ ਸਕਦੇ ਹਨ।

 

ਧਾਰਚੂਲਾ-ਲਿਪੁਲੇਖ ਸੜਕ ਪਿਥੌਰਗੜ੍ਹ-ਘਾਟੀਬਗੜ੍ਹ ਸੜਕ ਦਾ ਵਿਸਤਾਰ ਹੈ। ਇਹ ਘਾਟੀਬਗੜ੍ਹ ਤੋਂ ਨਿਕਲਦੀ ਹੈ ਅਤੇ ਕੈਲਾਸ਼ ਮਾਨਸਰੋਵਰ ਦੇ ਪ੍ਰਵੇਸ਼ ਦੁਆਰ ਲਿਪੁਲੇਖ ਦੱਰੇ ਤੇ ਖਤਮ ਹੁੰਦੀ ਹੈ। 80 ਕਿਲੋਮੀਟਰ ਦੀ ਇਸ ਸੜਕ ਤੇ ਉਚਾਈ 6000 ਫੁੱਟ ਤੋਂ ਵਧ ਕੇ 17,600 ਫੁੱਟ ਹੋ ਜਾਂਦੀ ਹੈ। ਇਸ ਪ੍ਰੋਜੈਕਟ ਦੇ ਪੂਰਾ ਹੋਣ ਨਾਲ ਜ਼ਿਆਦਾ ਉਚਾਈ ਵਾਲੇ ਇਲਾਕਿਆਂ ਦੇ ਮੁਸ਼ਕਿਲਾਂ ਭਰੇ ਰਸਤੇ ਤੋਂ ਹੁਣ ਕੈਲਾਸ਼ ਮਾਨਸਰੋਵਰ ਯਾਤਰਾ ਦੇ ਤੀਰਥਯਾਤਰੀ ਬਚ ਸਕਣਗੇ ਅਤੇ ਉਨ੍ਹਾਂ ਦੀ ਯਾਤਰਾ ਦਾ ਸਮਾਂ ਕਈ ਦਿਨ ਘਟ ਜਾਵੇਗਾ। ਮੌਜੂਦਾ ਸਮੇਂ ਕੈਲਾਸ਼ ਮਾਨਸਰੋਵਰ ਦੀ ਯਾਤਰਾ ਵਿੱਚ ਸਿੱਕਮ ਜਾਂ ਨੇਪਾਲ ਮਾਰਗ ਜ਼ਰੀਏ ਲਗਭਗ ਦੋ ਤੋਂ ਤਿੰਨ ਹਫ਼ਤੇ ਲਗਦੇ ਹਨ। ਲਿਪੁਲੇਖ ਮਾਰਗ ਵਿੱਚ ਉਚਾਈ ਵਾਲੇ ਇਲਾਕਿਆਂ ਜ਼ਰੀਏ 90 ਕਿਲੋਮੀਟਰ ਦਾ ਟਰੈਕ ਸੀ ਅਤੇ ਬਜ਼ੁਰਗ ਯਾਤਰੀਆਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਹੁਣ ਇਹ ਯਾਤਰਾ ਵਾਹਨਾਂ ਨਾਲ ਪੂਰੀ ਹੋ ਜਾਵੇਗੀ।

 

ਕਈ ਰੁਕਾਵਟਾਂ ਕਾਰਨ ਇਸ ਸੜਕ ਦਾ ਨਿਰਮਾਣ ਮੁਸ਼ਕਿਲ ਨਾਲ ਹੋ ਰਿਹਾ ਸੀ। ਲਗਾਤਾਰ ਬਰਫ਼ ਪੈਣ, ਜ਼ਿਆਦਾ ਉਚਾਈ ਅਤੇ ਬੇਹੱਦ ਘੱਟ ਤਾਪਮਾਨ ਨੇ ਕੰਮਕਾਜੀ ਮਹੀਨਿਆਂ ਨੂੰ ਪੰਜ ਮਹੀਨੇ ਤੱਕ ਸੀਮਤ ਕਰਕੇ ਰੱਖਿਆ। ਕੈਲਾਸ਼ ਮਾਨਸਰੋਵਰ ਯਾਤਰਾ ਜੂਨ ਤੋਂ ਅਕਤੂਬਰ ਤੱਕ ਕੰਮਕਾਜੀ ਮੌਸਮ ਵਿੱਚ ਹੁੰਦੀ ਹੈ, ਇਹ ਸਮਾਂ ਸਥਾਨਕ ਲੋਕਾਂ ਅਤੇ ਉਨ੍ਹਾਂ ਦੀ ਰਸਦ ਦੇ ਨਾਲ-ਨਾਲ ਵਪਾਰੀਆਂ ਦੀ ਆਵਾਜਾਈ (ਚੀਨ ਨਾਲ ਵਪਾਰ ਲਈ) ਨਾਲ ਮੇਲ ਖਾਂਦਾ ਸੀ ਅਤੇ ਇਸ ਪ੍ਰਕਾਰ ਨਿਰਮਾਣ ਲਈ ਰੋਜ਼ਾਨਾ ਘੰਟੇ ਘੱਟ ਜਾਂਦੇ ਸਨ।

 

 

ਇਸ ਦੇ ਇਲਾਵਾ ਪਿਛਲੇ ਕੁਝ ਸਾਲਾਂ ਵਿੱਚ ਕਈ ਵਾਰ ਹੜ੍ਹ ਅਤੇ ਬੱਦਲ ਫਟਣ ਦੀਆਂ ਘਟਨਾਵਾਂ ਹੋਈਆਂ ਜਿਨ੍ਹਾਂ ਕਾਰਨ ਵਿਆਪਕ ਨੁਕਸਾਨ ਹੋਇਆ। ਸ਼ੁਰੂਆਤੀ 20 ਕਿਲੋਮੀਟਰ ਵਿੱਚ ਪਹਾੜਾਂ ਵਿੱਚ ਸਖ਼ਤ ਚੱਟਾਨਾਂ ਹਨ ਅਤੇ ਇਹ ਲਗਭਗ ਲੰਬਕਾਰੀ (ਵਰਟੀਕਲ) ਹਨ ਜਿਸ ਕਾਰਨ ਬੀਆਰਓ ਦਾ ਕਾਫੀ ਜਾਨੀ ਨੁਕਸਾਨ ਹੋਇਆ ਅਤੇ ਕਾਲੀ ਨਦੀ ਵਿੱਚ ਡਿੱਗਣ ਕਾਰਨ 25 ਉਪਕਰਣ ਵੀ ਬੁਰੀ ਤਰ੍ਹਾਂ ਨੁਕਸਾਨੇ ਗਏ ਸਨ।

 

ਸਭ ਰੁਕਾਵਟਾਂ ਦੇ ਬਾਵਜੂਦ ਪਿਛਲੇ ਦੋ ਸਾਲਾਂ ਵਿੱਚ ਬੀਆਰਓ ਕਈ ਅਟੈਕ ਪੁਆਇੰਟ ਬਣਾ ਕੇ ਅਤੇ ਆਧੁਨਿਕ ਟੈਕਨੋਲੋਜੀ ਦੇ ਉਪਕਰਨਾਂ ਨੂੰ ਸ਼ਾਮਲ ਕਰਕੇ ਆਪਣੇ ਕੰਮ ਨੂੰ 20 ਫੀਸਦੀ ਤੱਕ ਵਧਾ ਸਕਿਆ। ਇਸ ਖੇਤਰ ਵਿੱਚ ਸੈਂਕੜੇ ਟਨ ਸਟੋਰ/ਉਪਕਰਣ ਸ਼ਾਮਲ ਕਰਨ ਲਈ ਹੈਲੀਕੌਪਟਰਾਂ ਦੀ ਵੀ ਵੱਡੇ ਪੈਮਾਨੇ ਤੇ ਵਰਤੋਂ ਕੀਤੀ ਗਈ।

****

ਆਰਸੀਜੇ/ਐੱਮਐੱਸ



(Release ID: 1622217) Visitor Counter : 103