ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਜਾਗਰੂਕਤਾ ਅਤੇ ਤਿਆਰੀ ਦੁਆਰਾ ਕੋਵਿਡ - 19 ਨੂੰ ਪਛਾੜਨ ਲਈ ਐੱਨਸੀਐੱਸਟੀਸੀ – ਜੀਯੂਜੇਸੀਓਐੱਸਟੀ (ਗੁਜਕੌਸਟ) ਵੈਬੀਨਾਰ ਸੀਰੀਜ਼ ਆਯੋਜਿਤ ਕੀਤੀ ਜਾਵੇਗੀ

Posted On: 07 MAY 2020 5:43PM by PIB Chandigarh

 

https://ci5.googleusercontent.com/proxy/2BQDqUUsvKAgIBv0T3ATck3le5ycfMV2ebiLVUPBoNGkaE4b4wezxgYJ_nF2pJHq218Ee5-OIQFAiLCsUq5RxKIfB-KcKZeX1KzG0rbLhMF8TKuTggI1=s0-d-e1-ft#https://static.pib.gov.in/WriteReadData/userfiles/image/image001DXHP.jpg

ਭਾਰਤ ਸਰਕਾਰ ਦੇ ਡਿਪਾਰਟਮੈਂਟ ਆਵ੍ ਸਾਇੰਸ ਐਂਡ ਟੈਕਨੋਲੋਜੀ ਦੇ ਨੈਸ਼ਨਲ ਕੌਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਕਮਿਊਨੀਕੇਸ਼ਨ (ਐੱਨਸੀਐੱਸਟੀਸੀ), ਦੁਆਰਾ ਗੁਜਰਾਤ ਵਿਗਿਆਨ ਅਤੇ ਟੈਕਨੋਲੋਜੀ (ਗੁਜਕੌਸਟ) ਦੇ ਸਹਿਯੋਗ ਨਾਲ, ‘ਕੋਵਿਡ - 19 ਦੇ ਸਮੇਂ ਵਿੱਚ ਵਿਗਿਆਨ ਸੰਚਾਰਵਿਸ਼ੇ ਤੇ ਇੱਕ ਸਿਟੀਜ਼ਨ ਵਿਗਿਆਨ ਵੈਬੀਨਾਰ ਸੀਰੀਜ਼ ਦਾ ਆਯੋਜਨ 10 ਤੋਂ 16 ਮਈ, 2020 ਤੱਕ ਰੋਜ਼ਾਨਾ ਸਵੇਰੇ 10 ਤੋਂ 11 ਵਜੇ ਦਰਮਿਆਨ ਕੀਤਾ ਜਾਵੇਗਾ ਵੈਬੀਨਾਰ ਇੰਟਰਨੈੱਟ ਦੁਆਰਾ ਔਨਲਾਈਨ ਵੀ ਦੇਖਿਆ ਜਾ ਸਕੇਗਾ

ਵੈਬੀਨਾਰ ਵਿੱਚ ਮੌਜੂਦਾ ਮਹਾਮਾਰੀ ਨਾਲ ਨਜਿੱਠਣ ਦੇ ਵੱਖੋ-ਵੱਖਰੇ ਤਰੀਕਿਆਂ ਅਤੇ ਪ੍ਰਣਾਲੀਆਂ ਉੱਤੇ ਗੱਲ ਕੀਤੀ ਜਾਵੇਗੀ, ਜੋ ਵਰਤਮਾਨ ਦੀ ਇੱਕ ਜ਼ਰੂਰੀ ਲੋੜ ਹੈ ਇਹ ਕੋਵਿਡ -19 ਦੁਆਰਾ ਪੇਸ਼ ਕੀਤੇ ਮੌਜੂਦਾ ਸਿਹਤ ਸੰਕਟ ਨਾਲ ਸਿੱਝਣ ਅਤੇ ਇਸ ਦੇ ਸਮਾਧਾਨ ਵਿੱਚ ਸਹਾਇਤਾ ਕਰਨ ਲਈ ਜਾਗਰੂਕਤਾ ਅਤੇ ਤਿਆਰੀ ਦਾ ਵਿਕਾਸ ਕਰੇਗਾ ਤਾਂ ਜੋ ਹਾਲਤ ਵਿੱਚੋਂ ਬਾਹਰ ਆਇਆ ਜਾ ਸਕੇ

ਚੁਣੌਤੀ ਦਾ ਹੱਲ ਕਰਨ ਲਈ ਸਮਾਜ ਦੀਆਂ ਲੋੜੀਂਦੀਆਂ ਕਾਰਵਾਈਆਂ ਅਤੇ ਤਿਆਰੀਆਂ ਦੀ ਸਹੂਲਤ ਲਈ, ਅਜਿਹੀਆਂ ਰਣਨੀਤੀਆਂ ਬਣਾਈਆਂ ਜਾਣ ਜੋ ਵਿਦਿਆਰਥੀਆਂ, ਅਕਾਦਮਿਕ, ਮੀਡੀਆ ਅਤੇ ਵਲੰਟੀਅਰਾਂ ਸਮੇਤ ਵੱਖ-ਵੱਖ ਤਬਕਿਆਂ ਨੂੰ ਸ਼ਾਮਲ ਕਰਕੇ ਲੋੜੀਂਦੀ ਜਾਣਕਾਰੀ ਅਨੁਸਾਰ ਸਮਾਜ ਤੱਕ ਪਹੁੰਚਣ ਵਿੱਚ ਮਦਦ ਕਰਨ

ਕਮਿਊਨਿਟੀ ਪੱਧਰੀ ਪ੍ਰਤੀਕਿਰਿਆ ਨੂੰ ਉਤਸ਼ਾਹਿਤ ਕਰਨ ਲਈ ਪ੍ਰਭਾਵਸ਼ਾਲੀ ਵਿਗਿਆਨਕ ਵਿਗਿਆਪਨ ਦੁਆਰਾ ਇਸ ਨਾਲ ਜੁੜੇ ਜੋਖਮਾਂ ਦਾ ਸੰਚਾਰ ਬਹੁਤ ਜ਼ਰੂਰੀ ਹੈ ਜੋ ਇਸ ਸੰਕਟ ਦੇ ਸਮੇਂ ਵਿੱਚ ਪ੍ਰਮਾਣਿਕ ਵਿਗਿਆਨਕ ਅਤੇ ਸਹੀ ਸਿਹਤ ਜਾਣਕਾਰੀ ਦੀ ਵਰਤੋਂ ਸੰਕਟ ਪ੍ਰਬੰਧਨ ਦੀ ਸਹੂਲਤ ਵਿੱਚ ਸਹਾਇਤਾ ਕਰੇਗੀ

 

****

 

ਕੇਜੀਐੱਸ / (ਡੀਐੱਸਟੀ)



(Release ID: 1622018) Visitor Counter : 131