ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਕੌਇਰ ਬੋਰਡ ਨੇ ਆਈਆਈਟੀ-ਮਦਰਾਸ ਨੂੰ ਕੌਇਰ (ਨਾਰੀਅਲ ਦੇ ਰੇਸ਼ਿਆਂ) ʼਤੇ ਖੋਜ ਅਤੇ ਵਿਕਾਸ ਕਾਰਜਾਂ ʼਚ ਜੋੜਿਆ

ਕੌਇਰ ਬੋਰਡ ਨੇ ਕੌਇਰ ਐਪਲੀਕੇਸ਼ਨਾਂ ਲਈ ਸੈਂਟਰ ਆਵ੍ ਐਕਸੀਲੈਂਸ ਸਥਾਪਿਤ ਕਰਨ ਵਾਸਤੇ ਆਈਆਈਟੀ-ਮਦਰਾਸ ਨਾਲ ਸਹਿਮਤੀ ਪੱਤਰ 'ਤੇ ਹਸਤਾਖ਼ਰ ਕੀਤੇ

Posted On: 07 MAY 2020 4:14PM by PIB Chandigarh

ਕੌਇਰ ਬੋਰਡ ਨੇ ਨਿਵੇਕਲੇ ਤੌਰ ʼਤੇ ਨਾਰੀਅਲ ਦੇ ਰੇਸ਼ਿਆਂ ਜਾਂ ਹੋਰ ਕੁਦਰਤੀ ਰੇਸ਼ਿਆਂ ਦੇ ਨਾਲ ਜੋੜ ਕੇ ਕੌਇਰ ਐਪਲੀਕੇਸ਼ਨ ਵਾਸਤੇ ਸੈਂਟਰ ਆਵ੍ ਐਕਸੀਲੈਂਸ" (ਸੀਓਈ) ਦੀ ਸਥਾਪਨਾ ਲਈ ਇੰਡੀਅਨ ਇੰਸਟੀਟਿਊਟ ਆਵ੍ ਟੈਕਨੋਲੋਜੀ-ਮਦਰਾਸ ਨਾਲ ਸਹਿਮਤੀ ਪੱਤਰ (ਐੱਮਓਯੂ) 'ਤੇ ਦਸਤਖ਼ਤ ਕੀਤੇ। ਕੇਂਦਰੀ ਸੂਖਮ, ਲਘੂ ਤੇ ਦਰਮਿਆਨੇ ਉੱਦਮ ਮੰਤਰੀ, ਸ਼੍ਰੀ ਨਿਤਿਨ ਗਡਕਰੀ ਦੇ ਕਹਿਣ ʼਤੇ , ਆਈਆਈਟੀ-ਮਦਰਾਸ ਨੇ ਪਹਿਲਾਂ ਕੌਇਰ ਜੀਓ-ਟੈਕਸਟਾਈਲ (ਸੀਜੀਟੀ) ਬਾਰੇ ਭਾਰਤ ਵਿੱਚ ਕੋਇਰ ਬੋਰਡ ਅਤੇ ਹੋਰ ਏਜੰਸੀਆਂ ਦੁਆਰਾ ਹੁਣ ਤੱਕ ਕੀਤੇ ਗਏ ਖੋਜ ਅਧਿਐਨਾਂ ਨੂੰ ਪ੍ਰਮਾਣਿਤ ਕੀਤਾ ਸੀ ਅਤੇ ਸਿਫਾਰਸ਼ ਕੀਤੀ ਸੀ ਕਿ ਸੀਜੀਟੀ ਦਾ ਢਲਾਣਾਂ / ਬੰਨ੍ਹਾਂ, ਨਦੀ ਦੇ ਕਿਨਾਰਿਆਂ, ਖਾਣਾਂ ਦੇ ਢਲਾਣਦਾਰ ਢੇਰਾਂ ਦੀ ਸਥਿਰਤਾ ਆਦਿ ਵਿੱਚ ਸੌਇਲ ਦੇ ਖੋਰੇ  ਨੂੰ ਰੋਕਣ ਲਈ ਸਫਲਤਾਪੂਰਵਕ ਉਪਯੋਗ ਕੀਤਾ ਜਾਵੇ। ਇੰਸਟੀਟਿਊਟ ਨੇ ਘੱਟ  ਵਗਦੀਆਂ ਗ੍ਰਾਮੀਣ ਸੜਕਾਂ ਵਿੱਚ ਸੀਜੀਟੀ ਦੀ ਰੀ-ਇਨਫੋਰਸਮੈਂਟ ਸਮੱਗਰੀ ਵਜੋਂ ਵਰਤੋਂ ਕਰਨ ਦੀ ਸਿਫਾਰਸ਼ ਵੀ ਕੀਤੀ ਹੈ।

ਸੈਂਟਰ ਆਵ੍ ਐਕਸੀਲੈਂਸ (ਸੀਓਈ) ਦਾ ਉਦੇਸ਼ ਆਈਆਈਟੀ ਮਦਰਾਸ ਦੇ ਮਾਹਰਾਂ ਦੀ ਟੀਮ ਦੇ ਸਹਿਯੋਗ ਨਾਲ ਹੁਣ ਤੱਕ ਕੌਇਰ ਸੈਕਟਰ ਵਿੱਚ ਕੀਤੇ ਖੋਜ ਕਾਰਜ ਨੂੰ ਅੱਗੇ ਵਧਾਉਣਾ ਹੈ। ਇਹ ਸਬੰਧਿਤ ਟੈਕਨੋਲੋਜੀ ਦੇ ਵਿਕਾਸ ਵਿੱਚ ਸਹਾਇਤਾ ਕਰੇਗਾ ਅਤੇ ਵਿਸ਼ੇਸ਼ ਪ੍ਰੋਜੈਕਟਾਂ ਰਾਹੀਂ ਉਤਪਾਦਨ ਅਤੇ ਪ੍ਰੋਸੈਸਿੰਗ ਲਈ ਮਿਆਰਾਂ ਦਾ ਵਿਸਤਾਰ ਕਰੇਗਾ ਅਤੇ ਕੌਇਰ ਬੋਰਡ ਦੇ ਖੋਜ ਪ੍ਰੋਜੈਕਟਾਂ ਦੀ ਨਿਗਰਾਨੀ ਕਰੇਗਾ ਅਤੇ  ਇਸ ਦੀਆਂ ਖੋਜ ਸੰਸਥਾਵਾਂ / ਪ੍ਰਯੋਗਸ਼ਾਲਾਵਾਂ ਦਾ ਮਾਰਗ ਦਰਸ਼ਨ ਕਰੇਗਾ।  ਸੈਂਟਰ ਆਵ੍ ਐਕਸੀਲੈਂਸ ਬੌਧਿਕ ਸੰਪਦਾ ਅਧਿਕਾਰਾਂ ਅਤੇ ਟੈਕਨੋਲੋਜੀ  ਟ੍ਰਾਂਸਫਰ ਨੂੰ ਜਨਰੇਟ ਕਰਨ ਵਿੱਚ ਵੀ ਸਹਾਇਤਾ ਕਰੇਗਾ।

ਕੌਇਰ ਬੋਰਡ, ਸੈਂਟਰ ਆਵ੍ ਐਕਸੀਲੈਂਸ ਦੀ ਸਥਾਪਨਾ ਅਤੇ ਸੰਚਾਲਨ ਲਈ ਪਹਿਲੇ ਦੋ ਸਾਲਾਂ ਵਾਸਤੇ 5 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕਰੇਗਾ।

ਮਸ਼ੀਨਰੀ ਵਿਕਾਸ ਅਤੇ ਸੜਕੀ ਪ੍ਰੋਜੈਕਟਾਂ ਵਿੱਚ ਆਈਆਈਟੀਐੱਮ ਦੇ 10 ਇਨ-ਹਾਊਸ ਪ੍ਰੋਜੈਕਟਾਂ ਤੋਂ ਇਲਾਵਾਕੌਇਰ ਉਦਯੋਗ ਦੀਆਂ ਖੋਜ ਤੇ ਵਿਕਾਸ  ਜ਼ਰੂਰਤਾਂ ਦੇ 27 ਖੇਤਰਾਂ ਦੀ ਪਹਿਚਾਣ ਕਰ ਲਈ ਗਈ ਹੈ, ਜੋ ਕਿ ਇਸ ਸੈਂਟਰ ਆਵ੍ ਐਕਸੀਲੈਂਸ ਦੁਆਰਾ ਅਪਣਾਏ ਜਾਣਗੇ।

 

****

ਆਰਸੀਜੇ/ਐੱਸਕੇਪੀ/ਆਈਏ



(Release ID: 1622016) Visitor Counter : 121