ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ

ਨਾਸ਼ਿਕ ਸਮਾਰਟ ਸਿਟੀ ਦੀਆਂ ਮੋਬਾਈਲ ਐਪਲੀਕੇਸ਼ਨਸ ਅਤੇ ਬਾਡੀ ਸੈਨੀਟਾਈਜ਼ੇਸ਼ਨ ਮਸ਼ੀਨਾਂ ਜਿਹੀਆਂ ਪਹਿਲਾਂ ਨੇ ਕੋਵਿਡ-19 ਖ਼ਿਲਾਫ਼ ਸ਼ਹਿਰ ਦੀ ਜੰਗ ਮਜ਼ਬੂਤ ਕੀਤੀ

Posted On: 07 MAY 2020 4:47PM by PIB Chandigarh

ਨਾਸ਼ਿਕ ਮਿਉਂਸਪਲ ਕਾਰਪੋਰੇਸ਼ਨ (ਐੱਨਐੱਮਸੀ) ਨੇ ਕੋਵਿਡ-19 ਖ਼ਿਲਾਫ਼ ਜੰਗ ਵਿੱਚ ਬਹੁਤ ਸਾਰੀਆਂ ਪਹਿਲਾਂ ਸ਼ੁਰੂ ਕੀਤੀਆਂ ਹਨ ਇਨ੍ਹਾਂ ਵਿੱਚੋਂ ਨਾਗਰਿਕ ਪੱਧਰ ਲਈ ਕੁਝ ਪ੍ਰਮੁੱਖ ਪਹਿਲਾਂ ਇਸ ਤਰ੍ਹਾਂ ਹਨ -

 

ਜਨਤਕ ਥਾਵਾਂ ਦੀ ਸਵੱਛਤਾ/ ਸਫਾਈ - 8 ਟ੍ਰੈਕਟਰਾਂ (75 ਕਿਲੋਮੀਟਰ ਸੜਕ ਉੱਤੇ) ਅਤੇ 13 ਪੰਪਾਂ ਨਾਲ 36 ਵਰਗ ਕਿਲੋਮੀਟਰ ਇਲਾਕੇ ਵਿੱਚ ਵੱਖ-ਵੱਖ ਐੱਨਐੱਮਸੀ ਦਫ਼ਤਰਾਂ, ਕੁਆਰੰਟੀਨ ਸਹੂਲਤਾਂ ਅਤੇ ਸ਼ਹਿਰ ਭਰ ਵਿੱਚ ਸੋਡੀਅਮ ਹਾਈਪੋਕਲੋਰਾਈਟ ਦਾ ਛਿੜਕਾਅ ਕੀਤਾ ਜਾ ਰਿਹਾ ਹੈ ਇਸ ਤੋਂ ਇਲਾਵਾ  ਮਲੇਰੀਆ ਦਾ ਮੁਕਾਬਲਾ ਕਰਨ ਵਾਲੇ 287 ਵਰਕਰਾਂ ਨੇ ਕ੍ਰਮਵਾਰ 37.5 ਵਰਗਮੀਟਰ ਅਤੇ 109 ਕਿਲੋਮੀਟਰ ਦੇ ਖੇਤਰ ਵਿੱਚ ਕੀਟਨਾਸ਼ਕਾਂ ਅਤੇ ਧੂੰਏਂ ਦਾ ਛਿੜਕਾਅ ਕੀਤਾ

 

ਕੁਆਰੰਟੀਨ ਕੀਤੇ ਘਰਾਂ ਤੋਂ ਵੱਖ-ਵੱਖ ਗੱਡੀਆਂ ਵਿੱਚ ਕੂੜਾ-ਕਰਕਟ ਇਕੱਠਾ ਕਰਨਾ ਅਤੇ ਉਸ ਦਾ ਨਿਪਟਾਰਾ - ਘਰ ਘਰ ਤੋਂ ਕੂੜਾ ਕਰਕਟ ਇਕੱਠਾ ਕਰਨਾ ਅਤੇ ਹੋਮ ਕੁਆਰੰਟੀਨ ਘਰਾਂ ਤੋਂ ਉਸ ਦਾ ਨਿਪਟਾਰਾ ਕਾਰਪੋਰੇਸ਼ਨ ਦੇ ਸੈਨੀਟੇਸ਼ਨ ਵਰਕਰਾਂ ਦੁਆਰਾ ਵੱਖ-ਵੱਖ ਤੌਰ ‘ਤੇ ਕੀਤਾ ਜਾ ਰਿਹਾ ਹੈ

 

ਸੈਨੀਟੇਸ਼ਨ ਵਰਕਰਾਂ ਲਈ ਵਿਸ਼ੇਸ਼ ਪੀਪੀਈ ਦਾ ਪ੍ਰਬੰਧ - ਸੁਰੱਖਿਆ ਉਪਕਰਣਾਂ,ਜਿਵੇਂ ਕਿ ਹੱਥਾਂ ਦੇ ਦਸਤਾਨੇ, ਫੇਸ ਮਾਸਕ, ਹੈਂਡ ਸੈਨੇਟਾਈਜ਼ਰ ਅਤੇ ਹੋਰ ਪੀਪੀਈਜ਼ 748 ਮੈਡੀਕਲ ਅਧਿਕਾਰੀਆਂ ਅਤੇ 1500 ਸਫਾਈ ਕਰਮਚਾਰੀਆਂ ਲਈ ਪ੍ਰਬੰਧ ਕੀਤਾ ਗਿਆ

 

ਸੰਸਥਾਗਤ ਕੁਆਰੰਟੀਨ ਵਾਰਡਾਂ ਦੀ ਸਹੂਲਤ ਦਾ ਪ੍ਰਬੰਧ - 14 ਸੰਸਥਾਗਤ ਕੁਆਰੰਟੀਨ ਵਾਰਡਾਂ ਦੀ ਯੋਜਨਾਬੰਦੀ ਅਤੇ ਪ੍ਰਬੰਧ ਸ਼ਹਿਰ ਭਰ ਵਿੱਚ ਕੋਵਿਡ-19 ਸ਼ੱਕੀਆਂ ਲਈ ਕੀਤਾ ਗਿਆ ਕੁੱਲ 72 ਬੈੱਡਾਂ ਦੀ ਅੱਜ ਤੱਕ ਸੰਸਥਾਗਤ ਕੁਆਰੰਟੀਨ ਵਾਰਡਾਂ ਵਿੱਚ ਵਰਤੋਂ ਕੀਤੀ ਗਈ

 

ਡਾਕਟਰਾਂ ਅਤੇ ਸਿਹਤ ਵਰਕਰਾਂ ਦੁਆਰਾ ਸੀਲਬੰਦ ਜ਼ੋਨਾਂ ਵਿੱਚ ਫਰੰਟਲਾਈਨ ਟੈਸਟਿੰਗ - 22, 12 ਅਤੇ 11 ਟੀਮਾਂ ਦੀ ਟਾਸਕ ਫੋਰਸ, ਜਿਨ੍ਹਾਂ ਵਿੱਚ ਡਾਕਟਰ ਅਤੇ ਸਿਹਤ ਵਰਕਰ ਸ਼ਾਮਲ ਹਨ, ਦੀ ਤੈਨਾਤੀ ਗੋਵਿੰਦ ਨਗਰ, ਆਨੰਦ ਵੱਲੀ ਅਤੇ ਨਾਸ਼ਿਕ ਰੋਡ ਉੱਤੇ ਸਿਹਤ ਚੈਕਅੱਪ ਲਈ ਕੀਤੀ ਗਈ 8000 ਤੋਂ ਵਧ ਨਾਗਰਿਕਾਂ ਦਾ ਮੈਡੀਕਲ ਚੈਕਅੱਪ ਅੱਜ ਤੱਕ ਸੀਲਬੰਦ ਇਲਾਕਿਆਂ ਵਿੱਚ ਸਿਹਤ ਅਧਿਕਾਰੀਆਂ ਦੁਆਰਾ ਕੀਤਾ ਗਿਆ

 

ਸਮਾਰਟਫੋਨ ਐਪ "ਮਹਾਕਵਚ" (‘MahaKavach’)

 

"ਮਹਾਕਵਚ" ਇਕ ਰੀਅਲ ਟਾਈਮ ਡਿਜੀਟਲ ਕੰਟੈਕਟ ਟ੍ਰੇਸਿੰਗ ਮੋਬਾਈਲ ਐਪਲੀਕੇਸ਼ਨ ਹੈ,  ਜੋ ਕਿ ਨਾਗਰਿਕਾਂ ਦੀ ਸਿਹਤ ਅਧਿਕਾਰੀਆਂ ਨੂੰ ਸੰਪਰਕ ਟ੍ਰੇਸਿੰਗ, ਜੀਓ ਫੈਂਸਿੰਗ ਅਤੇ ਕੋਵਿਡ-19 ਕੁਆਰੰਟਾਈਨਡ ਮਰੀਜ਼ਾਂ ਦੀ ਭਾਲ ਵਿੱਚ ਮਦਦ ਕਰਨ ਲਈ ਹੈ ਸੈਲਫੀ ਅਟੈਂਡੈਂਸ ਫੀਚਰ ਇਸ ਐਪਲੀਕੇਸ਼ਨ ਵਿੱਚ ਸ਼ਾਮਲ ਕੀਤੇ ਗਏ ਹਨ ਤਾਕਿ ਵਰਚੁਅਲ ਅਟੈਂਡੈਂਸ ਲੱਗ ਸਕੇ ਇਸ ਐਪ ਦੀ ਵਰਤੋਂ ਵਿਅਕਤੀਆਂ ਦੁਆਰਾ ਆਪਣੇ ਡਾਕਟਰ ਜਾਂ ਮੈਡੀਕਲ ਵਰਕਰਾਂ ਦੀ ਸਲਾਹ ਉੱਤੇ ਕੀਤੀ ਜਾਂਦੀ ਹੈ ਇਹ ਐਪ ਵਧੇਰੇ ਪਾਲਣਾ ਲਈ ਕੁਆਰੰਟੀਨ ਸਟੇਟਸ ਨੂੰ ਅੱਪਡੇਟ ਕਰਨ ਲਈ ਹੈ ਇਹ ਅੱਪਡੇਟ ਘਰੇਲੂ ਟਿਕਾਣੇ ਵਾਲੇ ਡਾਟਾ ਦੀ ਭਰੋਸੇਯੋਗਤਾ ਨੂੰ ਵਧਾਉਂਦਾ ਹੈ ਇਹ ਇਹ ਵੀ ਯਕੀਨੀ ਬਣਾਉਂਦਾ ਹੈ ਕਿ ਬਰੀਚ ਅੱਪਡੇਟ (breach update) ਸਿਰਫ ਇੱਕ ਵਾਰੀ ਭੇਜੀ ਜਾਵੇ

 

 

ਸਮਾਰਟਫੋਨ ਐਪ "ਨਾਸ਼ਿਕ ਬਾਜ਼ਾਰ" - ਨਾਸ਼ਿਕ ਮਿਊਂਸਪਲ ਕਾਰਪੋਰੇਸ਼ਨ ਅਤੇ ਮਹਾਰਾਸ਼ਟਰ ਚੈਂਬਰਜ਼ ਆਫ ਕਾਮਰਸ ਇੰਡਸਟ੍ਰੀ ਐਂਡ ਐਗਰੀਕਲਚਰ (ਐੱਮਸੀਸੀਆਈਏ) ਨੇ ਸਾਂਝੇ ਤੌਰ ਤੇ "ਨਾਸ਼ਿਕ ਬਾਜ਼ਾਰ" ਐਪ ਸ਼ਹਿਰ ਦੇ ਵਸਨੀਕਾਂ ਦੇ ਲਾਭ ਲਈ ਸ਼ੁਰੂ ਕੀਤਾ ਹੈ ਤਾਕਿ ਜ਼ਰੂਰੀ ਵਰਤੋਂ ਦੀਆਂ ਵਸਤਾਂ ਜਿਵੇਂ ਕਰਿਆਨਾ, ਟਿਫਿਨ, ਖਾਣਾ, ਮੈਡੀਕਲ ਸਹਾਇਤਾ, ਫਲ, ਅਨਾਜ, ਦਵਾਈਆਂ, ਡੇਅਰੀ, ਸਨੈਕਸ, ਸਬਜ਼ੀਆਂ ਆਦਿ ਦਾ ਔਨਲਾਈਨ ਆਰਡਰ ਦੇ ਕੇ ਬਿਨਾ ਕਿਸੇ ਵਾਧੂ ਖਰਚੇ ਦੇ ਘਰ ਮੰਗਵਾਈਆਂ ਜਾ ਸਕਣ ਹੁਣ ਤੱਕ 902 ਵਸਨੀਕਾਂ ਅਤੇ 332 ਸਪਲਾਇਰਾਂ ਨੇ ਆਪਣਾ ਨਾਂ ਰਜਿਸਟਰਡ ਕਰਵਾਇਆ ਹੈ

 

ਸਮਾਰਟਫੋਨ ਐਪ ਐੱਨਐੱਮਸੀ ਕੋਵਿਡ-19 - ਇਸ ਵਿੱਚ ਨਾਗਰਿਕਾਂ ਲਈ 11 ਸੇਵਾਵਾਂ ਦਾ ਪ੍ਰਬੰਧ ਹੈ ਸੇਵਾਵਾਂ,  ਜਿਵੇਂ ਕਿ ਕੋਵਿਡ-19 ਦੀ ਜਾਣਕਾਰੀ ਦੇਣ ਵਾਲਾ - ਕੋਰੋਨਾ ਸ਼ੱਕੀਆਂ ਬਾਰੇ ਜਾਣਕਾਰੀ ਦੇਣ ਲਈ, ਜ਼ਰੂਰੀ ਸੰਪਰਕ ਨੰਬਰਾਂ ਜਿਵੇਂ ਕਿ ਡਾਕਟਰ, ਹਸਪਤਾਲ, ਐਂਬੂਲੈਂਸ ਆਦਿ ਬਾਰੇ ਦੱਸਣਾ, ਕਰਿਆਨੇ ਅਤੇ ਮੀਟ ਸਟੋਰਾਂ ਦੀ ਲਿਸਟ ਪ੍ਰਦਾਨ ਕਰਨਾ, ਕਿਸੇ ਵੀ ਜ਼ਰੂਰਤਮੰਦ ਲਈ ਖਾਣਾ ਦਾਨ ਕਰਨ ਵਾਲੇ ਦੀ ਰਜਿਸਟ੍ਰੇਸ਼ਨ, ਆਸਰਾ ਘਰਾਂ ਵਿੱਚ ਫਸੇ ਹੋਏ ਲੋਕਾਂ ਦੀ ਇਲਾਕਾ ਵਾਰ ਰਜਿਸਟ੍ਰੇਸ਼ਨ ਹੁਣ ਤੱਕ 700 ਤੋਂ ਵੱਧ ਨਾਗਰਿਕ ਇਸ ਐਪ ਨੂੰ ਡਾਊਨਲੋਡ ਕਰਕੇ ਇਸ ਦੀ ਵਰਤੋਂ ਕਰ ਰਹੇ ਹਨ

 

ਸਮਾਜਿਕ ਜਾਗਰੂਕਤਾ ਬਰਾਸਤਾ ਵੀਐੱਮਡੀ ਅਤੇ ਪੀਏਐੱਸ - ਰਿਮੋਟ ਰਾਹੀਂ ਕੰਟਰੋਲ ਹੋਣ ਵਾਲੇ ਸਟੈਟਿਕ/ ਚਿੱਤਰ ਸੰਦੇਸ਼ ਅਤੇ ਪਬਲਿਕ ਅਡਰੈਸਿੰਗ ਸਿਸਟਮ (ਪੀਏਐੱਸ) ਰਾਹੀਂ ਵੈਰੀਏਬਲ ਮੈਸੇਜ ਡਿਸਪਲੇ (ਵੀਐੱਮਡੀ) ਦੀ ਸਥਾਪਨਾ ਇਹ ਕੰਮ ਕੋਵਿਡ-19 ਦੇ ਮੁਢਲੇ ਲੱਛਣ ਨਜ਼ਰ ਆਉਣ ਉੱਤੇ ਦੂਰੋਂ ਕੰਟਰੋਲ ਹੋਣ ਵਾਲੇ ਵਾਇਸ ਮੈਸੇਜ (15 ਮਿੰਟ ਦੀ ਫਰੀਕੁਐਂਸੀ), ਹੈਲਪਲਾਈਨ ਨੰਬਰਾਂ ਅਤੇ ਅਹਿਤਿਆਤੀ ਕਦਮਾਂ ਲਈ ਹੋਵੇਗਾ ਭੀੜ-ਭੜਕੇ ਵਾਲੀਆਂ ਥਾਵਾਂ,  ਜਿਵੇਂ ਕਿ ਕੇਂਦਰੀ ਬੱਸ ਸਟੈਂਡ, ਰੇਲਵੇ ਸਟੇਸ਼ਨ ਰੋਡ, ਸੰਸਥਾਗਤ ਖੇਤਰ ਅਤੇ ਜੰਕਸ਼ਨਸ ਆਦਿ ਕਵਰ ਕਰਕੇ ਇਸ ਐਪ ਨੂੰ ਸਥਾਪਤ ਕੀਤਾ ਗਿਆ ਹੈ

 

ਆਈਵੀਆਰ ਅਧਾਰਿਤ 24 x 7 ਹੈਲਪਡੈਸਕ - ਆਉਣ ਵਾਲੀਆਂ ਕਾਲਾਂ ਅਤੇ ਪਹਿਲਾਂ ਤੋਂ ਰਿਕਾਰਡਿਡ ਕਾਲਾਂ, ਬਾਹਰ ਭੇਜੀ ਜਾਣ ਵਾਲੀ ਟੈਕਸਟ ਅਤੇ ਨਾਗਰਿਕਾਂ ਨੂੰ ਭੇਜੇ ਜਾਣ ਵਾਲੇ ਵਾਇਸ ਮੈਸੇਜ ਤਾਕਿ ਕੋਵਿਡ-19 ਬਾਰੇ ਜਾਣਕਾਰੀ ਦਿੱਤੀ ਜਾ ਸਕੇ ਸ਼ਹਿਰ ਭਰ ਵਿੱਚ ਅੱਜ ਤੱਕ 4.5 ਲੱਖ ਨਾਗਰਿਕਾਂ ਨੇ ਬਰਾਸਤਾ ਟੈਕਸਟ / ਆਵਾਜ਼  ਮੈਸੇਜ ਰਾਹੀਂ ਸੰਪਰਕ ਕਾਇਮ ਕੀਤਾ ਵੱਖਰਾ ਹੈਲਪਲਾਈਨ ਨੰਬਰ ਮੁਹੱਈਆ ਹੈ ਤਾਕਿ ਸੀਨੀਅਰ ਨਾਗਰਿਕਾਂ /ਦਿਵਯਾਂਗ ਨਾਗਰਿਕਾਂ ਲਈ ਰੋਜ਼ਾਨਾ ਲੋੜ ਦੀਆਂ ਚੀਜ਼ਾਂ ਅਤੇ ਦਵਾਈਆਂ ਲੈਣ ਵਿੱਚ ਮਦਦ ਕੀਤੀ ਜਾ ਸਕੇ

 

ਸੰਗਠਤ ਕਮਾਂਡ ਅਤੇ ਕੰਟਰੋਲ ਸੈਂਟਰ ਪਲੈਟਫਾਰਮ - ਆਈਸੀਸੀਸੀ ਪਲੈਟਫਾਰਮਾਂ ਦੀ ਵਰਤੋਂ ਲਗਾਤਾਰ ਵੈਬ ਅਤੇ ਮੋਬਾਈਲ ਅਧਾਰਿਤ ਕੋਵਿਡ-19 ਐਪਲੀਕੇਸ਼ਨਾਂ ਨੂੰ ਮਾਨੀਟਰ ਕਰਨ ਲਈ ਕਰਨਾ

 

ਬਾਡੀ ਸੈਨੀਟਾਈਜ਼ਿੰਗ ਮਸ਼ੀਨ - ਨਾਸ਼ਿਕ ਮਿਊਂਸਪਲ ਕਾਰਪੋਰੇਸ਼ਨ ਹੈੱਡ ਆਫਿਸ, ਡਵੀਜ਼ਨਲ ਦਫਤਰਾਂ ਅਤੇ ਹਸਪਤਾਲਾਂ (ਬਿਟਕੋ ਹਸਪਤਾਲ, ਇੰਦਰਾ ਗਾਂਧੀ ਹਸਪਤਾਲ, ਸਵਾਮੀ ਸਮਰੱਥ ਹਸਪਤਾਲ ਅਤੇ ਜ਼ਾਕਿਰ ਹੁਸੈਨ ਹਸਪਤਾਲ) ਵਿੱਚ ਬਾਡੀ ਸੈਨੀਟਾਈਜ਼ਿੰਗ ਮਸ਼ੀਨਾਂ ਦੀ ਸਥਾਪਨਾ ਕੀਤੀਗਈ

 

ਐਰੋਸੋਲ ਬਾਕਸ - ਮਿਊਂਸਪਲ ਹਸਪਤਾਲ ਵਿੱਚ ਸਵੈਬ ਸੈਂਪਲ ਇਕੱਠੇ ਕਰਨ ਅਤੇ ਮੈਡੀਕਲ ਵਰਕਰਾਂ,  ਜਿਵੇਂ ਕਿ ਡਾਕਟਰਾਂ ਅਤੇ ਮਰੀਜ਼ਾਂ ਦੀ ਕੋਵਿਡ-19 ਸ਼ੱਕੀਆਂ ਦੇ ਅਪ੍ਰੇਸ਼ਨ ਕਰਨ ਵੇਲੇ ਸੁਰੱਖਿਆ ਲਈ ਐਰੋਸੋਲ ਬਾਕਸ ਅਤੇ ਐਰੋਸੋਲ ਇੰਟਿਊਬੇਸ਼ਨ ਬਾਕਸ ਦੀ ਵਰਤੋਂ

 

ਘਰ ਘਰ ਜਾ ਕੇ ਕੋਵਿਡ-19 ਸਰਵੇ- ਸਮਾਜਿਕ ਜਾਗਰੂਕਤਾ ਅਤੇ ਵੱਖ-ਵੱਖ ਖੇਤਰਾਂ ਵਿੱਚ ਕੋਰੋਨਾ ਵਾਇਰਸ ਦਾ ਨਰਸਾਂ ਅਤੇ ਆਸ਼ਾ ਵਰਕਰਾਂ ਦੁਆਰਾ ਰੋਜ਼ਾਨਾ ਜਾਇਜ਼ਾ ਅਤੇ ਚੈਕਅੱਪ, ਕੁਆਰੰਟੀਨ ਕੀਤੇ ਮਰੀਜ਼ਾਂ ਦੇ ਘਰਾਂ ਵਿੱਚ ਨਰਸਾਂ ਅਤੇ ਆਸ਼ਾ ਵਰਕਰਾਂ ਦੁਆਰਾ ਫੋਨ ਕਰਕੇ ਸਥਿਤੀ ਦਾ ਪਤਾ ਲਗਾਉਣਾ - ਨਾਗਰਿਕਾਂ ਦੇ ਜਾਣਕਾਰੀ ਫਾਰਮ ਤਿਆਰ ਕੀਤੇ ਗਏ ਹਨ ਜਿਨ੍ਹਾਂ ਵਿੱਚ ਨਾਗਰਿਕਾਂ ਦੇ ਕੋਵਿਡ-19 ਦੇ ਲੱਛਣਾਂ, ਯਾਤਰਾ ਇਤਿਹਾਸ ਅਤੇ ਉਨ੍ਹਾਂ ਦੇ ਟਿਕਾਣੇ ਦੇ ਵੇਰਵੇ ਰੱਖੇ ਗਏ ਹਨ ਜਿਸ ਨਾਲ ਅਧਿਕਾਰੀਆਂ ਨੂੰ ਅਲੱਛਣੀ ਮਰੀਜ਼ਾਂ ਦੀ ਪਛਾਣ ਕਰਨ ਵਿੱਚ ਮਦਦ ਮਿਲੇਗੀ

 

ਫਲ ਅਤੇ ਸਬਜ਼ੀ ਮਾਰਕੀਟਾਂ ਦਾ ਵਿਕੇਂਦ੍ਰੀਕਰਨ - ਐੱਨਐੱਮਸੀ ਨੇ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ਉੱਤੇ 106 ਮਾਰਕੀਟਾਂ ਫਲ ਅਤੇ ਸਬਜ਼ੀ ਵੇਚਣ ਲਈ ਕਾਇਮ ਕੀਤੀਆਂ ਹੋਈਆਂ ਹਨ ਹੁਣ ਤੱਕ 522 ਟਨ ਸਬਜ਼ੀਆਂ ਅਤੇ 20 ਟਨ ਫਲ ਇਸ ਮਾਰਕੀਟ ਰਾਹੀਂ ਵਿਕ ਚੁੱਕੇ ਹਨ

 

ਕਿਸਾਨਾਂ ਦੇ  ਗਰੁੱਪ ਅਤੇ ਐੱਨਜੀਓ ਦੀ ਮਦਦ - 82 ਵੱਖ-ਵੱਖ ਇਲਾਕਿਆਂ ਵਿੱਚ 42 ਕਿਸਾਨ ਗਰੁੱਪ ਮੌਜੂਦ ਹਨ ਜੋ ਕਿ ਨਾਗਰਿਕਾਂ ਨੂੰ ਫਲ ਅਤੇ ਸਬਜ਼ੀਆਂ ਮੁਹੱਈਆ ਕਰਵਾਉਂਦੇ ਹਨ ਇਸ ਤੋਂ ਇਲਾਵਾ ਸਹਿਯਾਦਰੀ ਫਾਰਮਰ ਪ੍ਰੋਡਿਊਸਰ ਕੰਪਨੀ, ਗ੍ਰੀਨ ਫੀਲ ਸਰਵਿਸਿਜ਼ ਐਂਡ ਦ੍ਰਕਸ਼ ਵਿਗਿਆਨ ਮੰਡਲ ਫਲਾਂ ਅਤੇ ਸਬਜ਼ੀਆਂ ਦੀ ਹੋਮ ਡਿਲਿਵਰੀ ਕਰ ਰਹੇ ਹਨ ਗ਼ੈਰ ਸਰਕਾਰੀ ਸੰਗਠਨ (ਐੱਨਜੀਓ) ਵੀ ਐੱਨਐੱਮਸੀ ਦੀ ਜ਼ਰੂਰਤਮੰਦ ਨਾਗਰਿਕਾਂ ਨੂੰ ਮੈਡੀਕਲ ਅਤੇ ਖੁਰਾਕ ਸਪਲਾਈ ਪ੍ਰਦਾਨ ਕਰਨ ਵਿੱਚ ਮਦਦ ਕਰ ਰਹੇ ਹਨ

 

ਡਾ. ਅਪਲਿਆ ਦਾਰੀ, ਫਿਰਤਾ ਦਵਾਖਾਨਾ - ਇਸ ਪਹਿਲ ਅਧੀਨ ਸ਼ਹਿਰ ਦੀਆਂ 6 ਡਿਵੀਜ਼ਨਾਂ ਦੇ ਝੁੱਗੀ-ਝੋਂਪੜੀ ਵਾਲੇ ਲੋਕਾਂ ਨੂੰ ਸਮਾਨ ਪਹੁੰਚਾਇਆ ਜਾ ਰਿਹਾ ਹੈ

 

ਆਸਰਾ ਘਰਾਂ ਦਾ ਪ੍ਰਬੰਧ - ਐੱਨਐੱਮਸੀ ਨੇ ਪ੍ਰਵਾਸੀ ਵਰਕਰਾਂ, ਮੰਗਤਿਆਂ ਅਤੇ ਕਾਗਜ਼ ਚੁੱਕਣ ਵਾਲਿਆਂ ਲਈ ਵਾਰਡ ਦੇ ਆਧਾਰ ਉੱਤੇ ਆਸਰਾ ਘਰਾਂ ਦਾ ਪ੍ਰਬੰਧ ਕੀਤਾ ਹੈ ਜਿੱਥੇ ਕਿ ਮਨੋਵਿਗਿਆਨੀ, ਕੌਂਸਲਰ ਅਤੇ ਦਿਮਾਗੀ ਸਿਹਤ ਦੇ ਮਾਹਿਰ ਲੋਕਾਂ ਨਾਲ ਸਵੱਛਤਾ, ਸਮਾਜਿਕ ਦੂਰੀ ਅਤੇ ਪਾਜ਼ਿਟਿਵ ਦਿਮਾਗੀ ਸਿਹਤ ਬਾਰੇ ਵੀ ਚਰਚਾ ਕਰਦੇ ਹਨ

 

ਉੱਪਰ ਦੱਸੀਆਂ ਪਹਿਲਆਂ ਨੂੰ ਲਾਗੂ ਕਰਨ ਨਾਲ ਨਾਸ਼ਿਕ ਮਿਊਂਸਪਲ ਕਾਰਪੋਰੇਸ਼ਨ ਨੂੰ ਪੂਰੇ ਮਿਊਂਸਪਲ ਖੇਤਰ ਵਿੱਚ ਕੋਵਿਡ-19 ਉੱਤੇ ਕਾਬੂ ਪਾਉਣ ਵਿੱਚ ਮਦਦ ਮਿਲੀ ਹੈ

 

*****

 

ਆਰਜੇ/ਐੱਨਜੀ



(Release ID: 1622015) Visitor Counter : 152