ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਜੇਐੱਨਸੀਏਐੱਸਆਰ ਦੇ ਵਿਗਿਆਨੀਆਂ ਨੇ ਸਕਿਓਰਿਟੀ ਐਪਲੀਕੇਸ਼ਨ ਲਈ ਘੱਟ ਊਰਜਾ ਵਰਤਣ ਵਾਲਾ ਫ਼ੋਟੋਡਿਟੈਕਟਰ ਬਣਾਇਆ


ਇਸ ਨਾਲ ਖਿੰਡੀ ਹੋਈ ਕਮਜ਼ੋਰ ਰੋਸ਼ਨੀ ਦਾ ਪਤਾ ਲਾਉਣ ਵਿੱਚ ਮਦਦ ਮਿਲੇਗੀ, ਜੋ ਅਣਚਾਹੀ ਗਤੀਵਿਧੀ ਦਾ ਸੰਕੇਤ ਹੋਵੇਗੀ

ਇਹ ਡਿਟੈਕਟਰ ਘੱਟ ਰੋਸ਼ਨੀ ਦੀਆਂ ਤੀਬਰਤਾਵਾਂ ਦਾ ਪਤਾ ਲਾ ਕੇ 40 ਮਾਈਕ੍ਰੋਸੈਕੰਡਾਂ ਵਿੱਚ ਤੁਰੰਤ ਜਵਾਬ ਦਿੰਦਾ ਹੈ

ਇਹ ਉਪਕਰਣ ਅਲਟ੍ਰਾਵਾਇਲਟ ਤੋਂ ਇਨਫ਼੍ਰਾਰੈੱਡ ਤੱਕ ਇੱਕ ਵਿਆਪਕ ਸਪੈਕਟ੍ਰਲ ਰੇਂਜ ਕਵਰ ਕਰਦਾ ਹੈ

Posted On: 07 MAY 2020 5:47PM by PIB Chandigarh

ਵਿਗਿਆਨ ਤੇ ਟੈਕਨੋਲੋਜੀ ਵਿਭਾਗ ਤਹਿਤ ਆਉਂਦੇ ਇੱਕ ਖੁਦਮੁਖਤਿਆਰ ਸੰਸਥਾਨ ਜਵਾਹਰਲਾਲ ਨਹਿਰੂ ਸੈਂਟਰ ਫ਼ਾਰ ਅਡਵਾਂਸਡ ਸਾਇੰਟੀਫ਼ਿਕ ਰਿਸਰਚ’ (ਜੇਐੱਨਸੀਏਐੱਸਆਰ – JNCASR – ਜਵਾਹਰਲਾਲ ਨਹਿਰੂ ਅਗਾਂਹਵਧੂ ਵਿਗਿਆਨਕ ਖੋਜ ਕੇਂਦਰ) ਦੇ ਵਿਗਿਆਨੀਆਂ ਨੇ ਘੱਟ ਕੀਮਤ ਵਾਲਾ ਤੇ ਊਰਜਾਬਚਾਊ ਵੇਫ਼ਰਸਕੇਲ ਫ਼ੋਟੋਡਿਟੈਕਟਰ (ਪਤਲੀ ਸਲਾਈਸਅਧਾਰਿਤ) ਜੋ ਸਕਿਓਰਿਟੀ ਐਪਲੀਕੇਸ਼ਨਸ ਲਈ ਗੋਲਡ ਸਿਲੀਕੌਨ ਇੰਟਰਫ਼ੇਸ ਵਰਤਦਾ ਹੈ। ਇਸ ਦੀ ਮਦਦ ਨਾਲ ਕਮਜ਼ੋਰ ਤੇ ਖਿੰਡੀਪੁੰਡੀ ਰੋਸ਼ਨੀ ਦਾ ਪਤਾ ਲਾਇਆ ਜਾ ਸਕਦਾ ਹੈ ਜੋ ਇੱਕ ਅਣਚਾਹੀ ਗਤੀਵਿਧੀ ਦਾ ਸੰਕੇਤ ਹੁੰਦੀ ਹੈ।

ਫ਼ੋਟੋਡਿਟੈਕਟਰਜ਼; ਓਪਟੋਇਲੈਕਟ੍ਰੌਨਿਕ ਸਰਕਟ ਦਾ ਦਿਲ ਹੁੰਦੇ ਹਨ ਜੋ ਰੋਸ਼ਨੀ ਦਾ ਪਤਾ ਲਾ ਸਕਦੇ ਹਨ ਤੇ ਜਿਨ੍ਹਾਂ ਦੀ ਵਰਤੋਂ ਸੁਰੱਖਿਆ ਨਾਲ ਸਬੰਧਿਤ ਐਪਲੀਕੇਸ਼ਨਸ ਦੇ ਨਾਲਨਾਲ ਸੁਪਰਮਾਰਕਿਟਸ ਵਿੱਚ ਆਟੋਮੈਟਿਕ ਲਾਈਟਿੰਗ ਕੰਟਰੋਲ ਕਰਨ ਤੋਂ ਲੈ ਕੇ ਬਾਹਰਲੇ ਬ੍ਰਹਿਮੰਡ ਤੋਂ ਰੈਡੀਏਸ਼ਨ ਦਾ ਪਤਾ ਲਾਉਣ ਤੱਕ ਦੀ ਵਿਆਪਕ ਰੇਂਜ ਦੀਆਂ ਐਪਲੀਕੇਸ਼ਨਸ ਲਈ ਕੀਤੀ ਜਾ ਸਕਦੀ ਹੈ। ਉਂਝ, ਉੱਚਪੱਧਰੀ ਕਾਰਗੁਜ਼ਾਰੀ ਵਾਲੇ ਡਿਟੈਕਟਰਜ਼ ਦੀ ਸਮੱਗਰੀ ਦੀ ਲਾਗਤ ਤੇ ਗੁੰਝਲਦਾਰ ਫ਼ੈਬ੍ਰੀਕੇਸ਼ਨ ਪ੍ਰਕਿਰਿਆਵਾਂ ਉਸ ਨੂੰ ਰੋਜ਼ਮੱਰਾ ਦੀਆਂ ਐਪਲੀਕੇਸ਼ਨਸ ਲਈ ਬਹੁਤ ਮਹਿੰਗਾ ਬਣਾ ਦਿੰਦੀਆਂ ਹਨ।

ਜੇਐੱਨਸੀਏਐੱਸਆਰ (JNCASR) ਦੇ ਵਿਗਿਆਨੀਆਂ ਦੀ ਇਹ ਖੋਜ, ਜੋ ਅਮੈਰਿਕਨ ਕੈਮੀਕਲ ਸੁਸਾਇਟੀ ਦੇ ਜਰਨਲ ਐਪਲਾਈਡ ਇਲੈਕਟ੍ਰੌਨਿਕ ਮਟੀਰੀਅਲਜ਼ਵਿੱਚ ਪ੍ਰਕਾਸ਼ਿਤ ਹੋ ਚੁੱਕੀ ਹੈ, ਉੱਚਪੱਧਰੀ ਕਾਰਗੁਜ਼ਾਰੀ ਵਾਲੇ ਫ਼ੋਟੋਡਿਟੈਕਟਰ ਲਈ ਇੱਕ ਸਰਲ ਤੇ ਸਸਤੀ ਸਾਲਿਯੂਸ਼ਨਅਧਾਰਿਤ ਫ਼ੈਬ੍ਰੀਕੇਸ਼ਨ ਵਿਧੀ ਮੁਹੱਈਆ ਕਰਵਾਉਂਦਾ ਹੈ।

ਵਿਗਿਆਨੀਆਂ ਨੇ ਗੋਲਡ (Au)– ਸਿਲੀਕੌਨ (n-Si) ਇੰਟਰਫ਼ੇਸ ਤਿਆਰ ਕੀਤਾ ਹੈ, ਜੋ ਰੋਸ਼ਨੀ ਵੱਲ ਫ਼ੋਟੋਡਿਟੈਕਸ਼ਨ ਕਾਰਵਾਈ ਪ੍ਰਤੀ ਉੱਚ ਸੂਖਮਤਾ ਦਰਸਾਉਂਦਾ ਹੈ। Au-Si ਇੰਟਰਫ਼ੇਸ ਗੈਲਵੇਨਿਕ ਡੀਪੋਜ਼ਸ਼ਨ ਦੁਆਰਾ ਲਿਆਂਦੀ ਗਈ ਸੀ, ਜੋ ਧਾਤਾਂ ਦੀ ਇਲੈਕਟ੍ਰੋਪਲੇਟਿੰਗ ਦੀ ਇੱਕ ਤਕਨੀਕ ਹੈ, ਜਿਸ ਵਿੱਚ ਪਾਣੀਅਧਾਰਿਤ ਸਾਲਿਯੂਸ਼ਨਜ਼ (ਇਲੈਕਟ੍ਰੋਲਾਈਟਸ) ਦੀ ਵਰਤੋਂ ਕੀਤੀ ਜਾਂਦੀ ਹੈ, ਜਿਨ੍ਹਾਂ ਵਿੱਚ ਆਇਓਨਜ਼ ਵਜੋਂ ਜਮ੍ਹਾ ਹੋਣ ਵਾਲੀ ਧਾਤ ਜਮ੍ਹਾ ਹੁੰਦੀ ਹੈ। ਇਸ ਤੋਂ ਇਲਾਵਾ, ਇੱਕ ਨੈਨੋਸੰਰਚਨਾ ਵਾਲੀ Au ਫ਼ਿਲਮ ਵੀ ਪੀਪ੍ਰਕਾਰ ਦੀ ਸਿਲੀਸਾਈਡ (ਜਿਸ ਵਿੱਚ ਪਾਜ਼ਿਟਿਵ ਚਾਰਜੇਸ ਬਹੁਤਾਤ ਵਿੱਚ ਹੁੰਦੇ ਹਨ) ਦੇ ਉੱਪਰ ਜਮ੍ਹਾ ਕੀਤੀ ਗਈ ਸੀ, ਜੋ ਇੱਕ ਚਾਰਜ ਕੁਲੈਕਟਰ ਵਜੋਂ ਕੰਮ ਕਰਦੀ ਹੈ।

ਸਾਲਿਯੂਸ਼ਨਅਧਾਰਿਤ ਤਕਨੀਕ ਹੋਣ ਕਾਰਨ, ਇਹ ਵਿਧੀ ਬਹੁਤ ਸਸਤੀ ਹੈ ਅਤੇ ਵੱਡੇ ਖੇਤਰ ਵਿੱਚ ਫ਼ੈਬਰੀਕੇਸ਼ਨ ਨੂੰ ਯੋਗ ਬਣਾਉਂਦੀ ਹੈ ਤੇ ਡਿਟੈਕਟਰ ਦੀ ਪ੍ਰਤੀਕਿਰਿਆ ਨਾਲ ਕੋਈ ਸਮਝੌਤਾ ਨਹੀਂ ਕਰਦੀ। ਇਹ ਪ੍ਰਕਿਰਿਆ ਤੁਰਤਫੁਰਤ ਹੈ ਤੇ ਕਿਸੇ ਵੀ ਖਾਸ ਖੇਤਰ ਦਾ ਡਿਟੈਕਟਰ ਤਿਆਰ ਕਰਨ ਵਿੱਚ ਕੁਝ ਮਿੰਟ ਹੀ ਲਾਉਂਦੀ ਹੈ। ਧਾਤ ਵਾਲੀ ਨੈਨੋਸੰਰਚਨਾ ਆਉਣ ਵਾਲੀ ਰੋਸ਼ਨੀ ਨੂੰ ਇੱਕ ਥਾਂ ਉੱਤੇ ਇਕੱਠੀ ਕਰ ਕੇ ਇੱਕ ਫ਼ੈਬਰੀਕੇਟਡ ਡਿਟੈਕਟਰ ਦੀ ਕਾਰਗੁਜ਼ਾਰੀ ਵਿੱਚ ਵਾਧਾ ਕਰਦੀ ਹੈ। ਇਸ ਫ਼ੋਟੋਡਿਟੈਕਟਰ ਨੇ ਲੰਮੇ ਸਮੇਂ ਲਈ ਵਾਤਾਵਰਣਕ ਸਥਿਰਤਾ ਦਾ ਪ੍ਰਦਰਸ਼ਨ ਕੀਤਾ ਸੀ।

ਇਹ ਡਿਟੈਕਟਰ 40 ਮਾਈਕ੍ਰੋਸੈਕੰਡਾਂ ਵਿੱਚ ਤੇਜ਼ਰਫ਼ਤਾਰ ਪ੍ਰਤੀਕਿਰਿਆ ਦਿੰਦਾ ਹੈ ਅਤੇ ਘੱਟ ਰੋਸ਼ਨੀ ਵਾਲੀਆਂ ਤੀਬਰਤਾਵਾਂ ਦਾ ਪਤਾ ਲਾ ਸਕਦਾ ਹੈ। ਇਹ ਉਪਕਰਦ ਅਲਟ੍ਰਾਵਾਇਲਟ ਤੋਂ ਇਨਫ਼ਾਰੈੱਡ ਤੱਕ ਦੀ ਵਿਆਪਕ ਸਪੈਕਟ੍ਰਲ ਰੇਂਜ ਕਵਰ ਕਰਦਾ ਹੈ। ਇਸ ਤੋਂ ਇਲਾਵਾ, ਇਹ ਸਮੁੱਚੇ ਸਰਗਰਮ ਖੇਤਰ ਵਿੱਚ ਸ਼ਾਨਦਾਰ ਇੱਕਸਾਰਤਾ ਦਰਸਾਉਂਦਾ ਹੈ ਤੇ ਇਸ ਦੌਰਾਨ ਇਸ ਦੇ ਜਵਾਬ ਵਿੱਚ 5% ਤੋਂ ਵੀ ਘੱਟ ਪਰਿਵਰਤਨ ਹੁੰਦਾ ਹੈ। ਇੱਥੇ ਵਰਨਣਯੋਗ ਹੈ ਕਿ ਇਹ ਡਿਟੈਕਟਰ ਇੱਕ ਸਵੈਊਰਜਾ ਵਿਧੀ ਵਿੱਚ ਸੰਚਾਲਿਤ ਹੁੰਦਾ ਹੈ, ਜਿਸ ਦਾ ਮਤਲਬ ਹੈ ਕਿ ਇਸ ਉਪਕਰਣ ਨੂੰ ਚੱਲਣ ਲਈ ਕਿਸੇ ਬਾਹਰੀ ਸ਼ਕਤੀ ਜਾਂ ਊਰਜਾ ਦੀ ਲੋੜ ਨਹੀਂ ਪੈਂਦੀ, ਇੰਝ ਇਹ ਊਰਜਾ ਦੇ ਮਾਮਲੇ ਵਿੱਚ ਕਾਰਜਕੁਸ਼ਲ ਬਣ ਜਾਂਦਾ ਹੈ। ਆਮ ਉਪਲਬਧ ਸੁਰੱਖਿਆਤਮਕ ਕੋਟਿੰਗ ਨਾਲ ਇਸ ਉਪਕਰਦ ਦੀ ਕਈ ਦਿਨਾਂ ਤੱਕ ਸਖ਼ਤ ਸਥਿਤੀਆਂ ਵਿੱਚ ਵੀ ਸ਼ਾਨਦਾਰ ਵਾਤਾਵਰਣਕ ਸਥਿਰਤਾ ਦੇਖਣ ਨੂੰ ਮਿਲਦੀ ਹੈ। ਵਿਗਿਆਨੀਆਂ ਨੇ ਇੱਕ ਪ੍ਰੋਟੋਟਾਈਮ ਇਮੇਜਿੰਗ ਸਿਸਟਮ ਵਜੋਂ ਫ਼ੋਟੋਡਿਟੈਕਟਰ ਦੀ ਉਪਯੋਗਤਾ, ਲਕਸ ਤੇ ਪਾਵਰ ਮੀਟਰ ਅਤੇ ਸੁਰੱਖਿਆ ਐਪਲੀਕੇਸ਼ਨਸ ਵਜੋਂ ਇੱਕ ਟੂਲ ਵਜੋਂ ਵੀ ਇਸ ਨੂੰ ਪ੍ਰਦਰਸ਼ਿਤ ਕੀਤਾ।

 

 

ਪ੍ਰੋਟੋਟਾਈਪ ਸਕਿਓਰਿਟੀ ਸਿਸਟਮ

 

ਪ੍ਰੋਟੋਟਾਈਪ ਵਿੱਚ, ਮਾਡਲ ਹਾਊਸ ਦੇ ਅੰਦਰ, ਤੁਲਨਾਤਮਕ ਅਧਿਐਨ ਲਈ ਇੱਕ ਫ਼ੈਬਰੀਕੇਟਡ ਡਿਟੈਕਟਰ ਨੂੰ ਇੱਕ ਉੱਚਕੀਮਤ ਵਾਲੇ ਕਮਰਸ਼ੀਅਲ ਡਿਟੈਕਟਰ ਦੇ ਨਾਲ ਸਥਾਪਤ ਕੀਤਾ ਗਿਆ ਸੀ ਅਤੇ ਕਿਸੇ ਬਾਹਰ ਸਰਕਟ ਨਾਲ ਜੋੜ ਦਿੱਤਾ ਗਿਆ ਸੀ, ਤਾਂ ਜੋ ਚੇਤਾਵਨੀ ਵਾਲੀਆਂ ਲਾਈਟਾਂ (ਚਿੱਤਰ ਵਿੱਚ ਨੀਲੀਆਂ ਲਾਈਟਾਂ) ਬਲ਼ ਸਕਣ ਤੇ ਸਕਿਓਰਿਟੀ ਬਜ਼ਰ ਵੱਜ ਸਕੇ। ਦਰਜ਼ਾ ਸਿਰਫ਼ ਕਮਜ਼ੋਰ ਖਿੰਡੀਪੁੰਡੀ ਰੋਸ਼ਨੀ ਨੂੰ ਅੰਦਰ ਆਉਣ ਲਈ ਖੁੱਲ੍ਹਦਾ ਹੈ, ਜੋ ਅਣਚਾਹੀ ਗਤੀਵਿਧੀ ਦਾ ਸੰਕੇਤ ਹੁੰਦਾ ਹੈ। ਇੰਨੀ ਘੱਟ ਪੱਧਰ ਵਾਲੀ ਰੋਸ਼ਨੀ, ਜਿਸ ਨੂੰ ਮਨੁੱਖੀ ਅੱਖ ਨਾਲ ਦੇਖਿਆ ਨਹੀਂ ਜਾ ਸਕਦਾ, ਨਾਲ ਫ਼ੈਬਰੀਕੇਟਡ ਡਿਟੈਕਟਰ ਨੂੰ ਐਕਟੀਵੇਟ ਕੀਤਾ ਗਿਆ ਸੀ ਅਤੇ ਬਜ਼ਰ ਤੇ ਲਾਈਟਾਂ ਚਲ ਪਈਆਂ ਸਨ।

 

****

ਕੇਜੀਐੱਸ/(ਡੀਐੱਸਟੀ)
 



(Release ID: 1622014) Visitor Counter : 164