ਖੇਤੀਬਾੜੀ ਮੰਤਰਾਲਾ
ਕੇਂਦਰੀ ਖੇਤੀਬਾੜੀ ਮੰਤਰੀ ਨੇ ਭੂਮੀ ਸਿਹਤ ਕਾਰਡਾਂ ਦੇ ਅਧਾਰ 'ਤੇ ਸਾਂਝੇ ਭੂਮੀ ਪੋਸ਼ਕ ਤੱਤ ਪ੍ਰਬੰਧਨ ਨੂੰ ਕਿਸਾਨ ਲਹਿਰ ਬਣਾਉਣ ਦੀ ਅਪੀਲ ਕੀਤੀ
ਬਾਇਓ ਅਤੇ ਜੈਵਿਕ ਖਾਦਾਂ ਦੀ ਵੱਧ ਰਹੀ ਵਰਤੋਂ ਅਤੇ ਰਸਾਇਣਕ ਖਾਦਾਂ ਨੂੰ ਘਟਾਉਣ ਲਈ ਮਿਸ਼ਨ ਮੋਡ ਵਿੱਚ ਜਾਗਰੂਕਤਾ ਮੁਹਿੰਮਾਂ ਦੀ ਸ਼ੁਰੂਆਤ ਕਰੋ: ਸ੍ਰੀ ਨਰੇਂਦਰ ਸਿੰਘ ਤੋਮਰ
Posted On:
06 MAY 2020 7:09PM by PIB Chandigarh
ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਮਿੱਟੀ ਦੇ ਪੌਸ਼ਟਿਕ ਤੱਤ ਪ੍ਰਬੰਧਨ ਨੂੰ ਅੰਦੋਲਨ ਬਣਾਉਣ ਦੀ ਅਪੀਲ ਕੀਤੀ ਹੈ। ਸਫਲਤਾ ਪੂਰਬਕ ਜਾਰੀ ਭੂਮੀ ਸਿਹਤ ਪ੍ਰੋਗਰਾਮ ਦੀ ਸਮੀਖਿਆ ਕਰਦਿਆਂ ਉਨ੍ਹਾਂ ਅੱਜ ਇੱਥੇ ਬਾਇਓ ਤੇ ਜੈਵਿਕ ਖਾਦਾਂ ਦੀ ਵਧ ਰਹੀ ਵਰਤੋਂ ਅਤੇ ਰਸਾਇਣਕ ਖਾਦਾਂ ਨੂੰ ਘਟਾਉਣ ਬਾਰੇ ਮਿਸ਼ਨ ਮੋਡ ਵਿੱਚ ਜਾਗਰੂਕਤਾ ਮੁਹਿੰਮ ਚਲਾਉਣ ਦੇ ਨਿਰਦੇਸ਼ ਦਿੱਤੇ, ਜੋ ਇੰਨ-ਬਿੰਨ ਭੂ ਸਿਹਤ ਕਾਰਡਾਂ ਦੀਆਂ ਸਿਫਾਰਸ਼ਾਂ ਦੇ ਅਧਾਰ 'ਤੇ ਹੋਣੇ ਚਾਹੀਦੇ ਹਨ।
ਸਾਲ 2020-21 ਦੌਰਾਨ, ਪ੍ਰੋਗਰਾਮ ਦੇਸ਼ ਦੇ ਸਾਰੇ ਜ਼ਿਲ੍ਹਿਆਂ ਦੇ 1 ਲੱਖ ਤੋਂ ਵੱਧ ਪਿੰਡਾਂ ਦੇ ਕਿਸਾਨਾਂ ਲਈ ਵਿਸ਼ਾਲ ਜਾਗਰੂਕਤਾ ਪ੍ਰੋਗਰਾਮ ਵੱਲ ਕੇਂਦਰਤ ਹੋਵੇਗਾ। ਸ਼੍ਰੀ ਤੋਮਰ ਨੇ ਖੇਤੀਬਾੜੀ, ਮਹਿਲਾ ਸਵੈ ਸਹਾਇਤਾ ਸਮੂਹਾਂ, ਐੱਫਪੀਓ ਆਦਿ ਵਿੱਚ ਸਿੱਖਿਅਤ ਨੌਜਵਾਨਾਂ ਵੱਲੋਂ ਪਿੰਡ ਪੱਧਰੀ ਭੂਮੀ ਪਰਖ ਪ੍ਰਯੋਗਸ਼ਾਲਾਵਾਂ ਦੀ ਸਥਾਪਨਾ ਦੀ ਸਿਫਾਰਿਸ਼ ਕੀਤੀ। ਉਨ੍ਹਾਂ ਕਿਹਾ ਕਿ ਐਸਐਚਸੀ ਸਕੀਮ ਤਹਿਤ ਢੁਕਵੇਂ ਹੁਨਰ ਦੇ ਵਿਕਾਸ ਤੋਂ ਬਾਅਦ ਰੋਜ਼ਗਾਰ ਪੈਦਾ ਕਰਨ ਦੇ ਯੋਗ ਬਣਾਉਣ ‘ਤੇ ਕੇਂਦ੍ਰਿਤ ਕੀਤਾ ਜਾਵੇਗਾ।
ਖੇਤੀਬਾੜੀ, ਸਹਿਕਾਰਤਾ ਤੇ ਕਿਸਾਨ ਭਲਾਈ ਵਿਭਾਗ, ਪੰਚਾਇਤ ਰਾਜ, ਗ੍ਰਾਮੀਣ ਵਿਕਾਸ, ਪੇਅਜਲ ਤੇ ਸੈਨੀਟੇਸ਼ਨ ਵਿਭਾਗਾਂ ਦੇ ਸਹਿਯੋਗ ਨਾਲ ਸੁਰੱਖਿਅਤ ਪੌਸ਼ਟਿਕ ਭੋਜਨ ਲਈ ਭਾਰਤੀਆ ਪ੍ਰਾਕ੍ਰਿਤਿਕ ਕ੍ਰਿਸ਼ਿ ਪਧਤੀ (ਬੀਪੀਕੇਪੀ) ਤਹਿਤ ਮਿੱਟੀ ਪਰਖ ਆਧਾਰ 'ਤੇ ਖਾਦਾਂ ਦੀ ਵਰਤੋਂ ਅਤੇ ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਵਿਆਪਕ ਮੁਹਿੰਮਾਂ ਦੀ ਸ਼ੁਰੂਆਤ ਕਰਨਗੇ।
ਭੂਮੀ ਸਿਹਤ ਕਾਰਡ (ਐੱਸਐੱਚਸੀ) ਸਕੀਮ ਤਹਿਤ ਸਾਰੇ ਕਿਸਾਨਾਂ ਨੂੰ 2 ਸਾਲਾਂ ਦੀ ਮਿਆਦ 'ਤੇ ਮਿੱਟੀ ਦੇ ਸਿਹਤ ਕਾਰਡ ਮੁਹੱਈਆ ਕਰਵਾਏ ਜਾਂਦੇ ਹਨ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ ਰਾਜਸਥਾਨ ਦੇ ਸੂਰਤਗੜ ਵਿਖੇ 19 ਫਰਵਰੀ, 2015 ਨੂੰ ਲਾਂਚ ਕੀਤੇ ਗਏ ਇਹ ਕਾਰਡ ਕਿਸਾਨਾਂ ਨੂੰ ਉਨ੍ਹਾਂ ਦੀ ਮਿੱਟੀ ਦੀ ਪੋਸ਼ਕ ਤੱਤਾਂ ਦੀ ਸਥਿਤੀ ਅਤੇ ਨਾਲ ਹੀ ਮਿੱਟੀ ਦੀ ਸਿਹਤ ਅਤੇ ਇਸ ਦੀ ਉਪਜਾਊ ਸ਼ਕਤੀ ਨੂੰ ਬਿਹਤਰ ਬਣਾਉਣ ਲਈ ਮਿਲਾਏ ਜਾਣ ਵਾਲੇ ਪੋਸ਼ਕ ਤੱਤਾਂ ਦੀ ਮਾਤਰਾ ਦੀ ਸਿਫਾਰਸ਼ ਬਾਰੇ ਜਾਣਕਾਰੀ ਦਿੰਦੇ ਹਨ।
ਮਿੱਟੀ ਦੇ ਰਸਾਇਣ, ਭੌਤਿਕ ਅਤੇ ਜੈਵਿਕ ਸਿਹਤ 'ਚ ਆਏ ਵਿਗਾੜ ਨੂੰ ਭਾਰਤ ਵਿੱਚ ਖੇਤੀ ਉਤਪਾਦਨ ਵਿੱਚ ਖੜੋਤ ਆਉਣ ਦਾ ਇੱਕ ਕਾਰਨ ਮੰਨਿਆ ਜਾਂਦਾ ਹੈ।
ਭੂ ਸਿਹਤ ਕਾਰਡ ਛੇ ਫ਼ਸਲਾਂ ਲਈ ਖਾਦ ਦੀਆਂ ਦੋ ਸਿਫਾਰਸ਼ਾਂ ਮੁਹੱਈਆ ਕਰਵਾਉਂਦਾ ਹੈ ਜਿਸ ਵਿੱਚ ਜੈਵਿਕ ਖਾਦ ਦੀਆਂ ਸਿਫਾਰਸ਼ਾਂ ਵੀ ਸ਼ਾਮਲ ਹਨ। ਕਿਸਾਨ ਆਪਣੀ ਲੋੜ ਅਨੁਸਾਰ ਵਾਧੂ ਫ਼ਸਲਾਂ ਲਈ ਸਿਫਾਰਸ਼ਾਂ ਵੀ ਲੈ ਸਕਦੇ ਹਨ। ਉਹ ਭੂਮੀ ਸਿਹਤ ਕਾਰਡ (ਐੱਸਐੱਚਸੀ) ਪੋਰਟਲ ਤੋਂ ਆਪਣੇ ਤੌਰ 'ਤੇ ਕਾਰਡ ਵੀ ਪ੍ਰਿੰਟ ਕਰ ਸਕਦੇ ਹਨ। ਭੂਮੀ ਸਿਹਤ ਕਾਰਡ (ਐੱਸਐੱਚਸੀ) ਪੋਰਟਲ ਵਿੱਚ ਦੋਵਾਂ ਚੱਕਰਾਂ ਦੌਰਾਨ ਕਿਸਾਨਾਂ ਦਾ ਡੇਟਾਬੇਸ ਮੌਜੂਦ ਹੈ ਅਤੇ ਕਿਸਾਨਾਂ ਦੇ ਲਾਭ ਲਈ ਇਹ 21 ਭਾਸ਼ਾਵਾਂ ਵਿੱਚ ਉਪਲਬਧ ਹੈ।
ਨੈਸ਼ਨਲ ਪ੍ਰੋਡਕਟੀਵਿਟੀ ਕੌਂਸਲ (ਐੱਨਪੀਸੀ) ਵੱਲੋਂ ਸਾਲ 2017 ਦੇ ਅਧਿਐਨ ਵਿੱਚ ਪਾਇਆ ਗਿਆ ਕਿ ਭੂਮੀ ਸਿਹਤ ਕਾਰਡ (ਐੱਸਐੱਚਸੀ) ਸਕੀਮ ਨੇ ਟਿਕਾਊ ਖੇਤੀ ਨੂੰ ਉਤਸ਼ਾਹਿਤ ਕੀਤਾ ਹੈ ਅਤੇ 8-10% ਰਕਬੇ ਵਿੱਚ ਰਸਾਇਣਕ ਖਾਦ ਦੀ ਵਰਤੋਂ ਦੀ ਵਰਤੋਂ ਵਿੱਚ ਕਮੀ ਆਈ ਹੈ। ਇਸ ਤੋਂ ਇਲਾਵਾ, ਮਿੱਟੀ ਦੇ ਸਿਹਤ ਕਾਰਡਾਂ ਵਿੱਚ ਉਪਲਬਧ ਸਿਫਾਰਸ਼ਾਂ ਅਨੁਸਾਰ ਖਾਦ ਅਤੇ ਸੂਖਮ ਪੌਸ਼ਟਿਕ ਤੱਤਾਂ ਦੀ ਵਰਤੋਂ ਕਾਰਨ ਫ਼ਸਲਾਂ ਦੇ ਝਾੜ ਵਿਚ 5-6% ਦੀ ਵਾਧਾ ਦਰ ਦਰਜ ਕੀਤੀ ਗਈ ਹੈ।
***
ਏਪੀਐੱਸ/ਪੀਕੇ/ਐੱਮਐੱਸ/ਬੀਏ
(Release ID: 1621698)
Visitor Counter : 307