ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਸੀਐੱਸਆਈਆਰ ਆਈਜੀਆਈਬੀ ਤੇ ਟਾਟਾ ਸੰਨਜ਼ ਵੱਲੋਂ ਕੋਵਿਡ–19 ਦੇ ਤੇਜ਼–ਰਫ਼ਤਾਰ ਤੇ ਸਹੀ ਡਾਇਓਗਨੋਸਿਸ (ਤਸ਼ਖ਼ੀਸ) ਲਈ ਇੱਕ ਕਿਟ ਦੇ ਵਿਕਾਸ ਨਾਲ ਸਬੰਧਿਤ ‘ਨੋਅ–ਹਾਓ’ (ਤਕਨੀਕੀ ਜਾਣਕਾਰੀ) ਦੇ ਲਾਇਸੈਂਸ ਹਿਤ ਸਹਿਮਤੀ–ਪੱਤਰ ਉੱਤੇ ਹਸਤਾਖਰ
ਇਹ ਪੂਰੀ ਤਰ੍ਹਾਂ ਦੇਸੀ ਵਿਗਿਆਨਕ ਖੋਜ ਹੈ ਅਤੇ ਕੋਵਿਡ–19 ਲਈ ਫੇਲੂਦਾ (FELUDA) ਕੋਵਿਡ–19 ਦੀ ਚੱਲ ਰਹੀ ਸਥਿਤੀ ਨੂੰ ਸ਼ਾਂਤ ਕਰਨ ਤੇ ਸਮੂਹਕ ਟੈਸਟਿੰਗ ਲਈ ਡਿਜ਼ਾਇਨ ਕੀਤਾ ਗਿਆ ਹੈ
ਇਸ ਦੇ ਮੁੱਖ ਲਾਭ ਹਨ, ਇਸ ਦੀ ਘੱਟ ਕੀਮਤ, ਵਰਤੋਂ ’ਚ ਮੁਕਾਬਲਤਨ ਸੌਖ ਅਤੇ ਮਹਿੰਗੀਆਂ ਕਿਊ–ਪੀਸੀਆਰ ਮਸ਼ੀਨਾਂ ਉੱਤੇ ਗ਼ੈਰ–ਨਿਰਭਰਤਾ
Posted On:
05 MAY 2020 7:18PM by PIB Chandigarh
ਸੀਐੱਸਆਈਆਰ (CSIR) ਦੀ ਸੰਘਟਕ ਲੈਬ, ‘ਇੰਸਟੀਟਿਊਟ ਆਵ੍ ਜੀਨੌਮਿਕਸ ਐਂਡ ਇੰਟੈਗ੍ਰੇਟਿਵ ਬਾਇਓਲੌਜੀ’ (ਸੀਐੱਸਆਈਆਰ–ਆਈਜੀਆਈਬੀ – CSIR-IGIB) ਅਤੇ ਟਾਟਾ ਸੰਨਜ਼ (TATA Sons) ਨੇ ਕੋਵਿਡ–19 ਦੇ ਤੇਜ਼–ਰਫ਼ਤਾਰ ਡਾਇਓਗਨੋਸਿਸ (ਤਸ਼ਖ਼ੀਸ ਜਾਂ ਨਿਦਾਨ) ਲਈ ‘ਐੱਫ਼ਐੱਨਸੀਏਐੱਸ9 ਐਡੀਟਰ ਲਿੰਕਡ ਯੂਨੀਫ਼ਾਰਮ ਡਿਟੈਕਸ਼ਨ ਐਸੇ’ (ਫ਼ੇਲੂਦਾ – FELUDA) ਲਈ ‘ਨੋਅ–ਹਾਓ’ (ਤਕਨੀਕੀ ਜਾਣਕਾਰੀ) ਦੀ ਲਾਇਸੈਂਸਿੰਗ ਲਈ ਇੱਕ ਸਹਿਮਤੀ–ਪੱਤਰ (ਐੱਮਓਯੂ – MoU) ਉੱਤੇ ਹਸਤਾਖਰ ਕੀਤੇ।
ਇਸ ਲਾਇਸੈਂਸ ਵਿੱਚ ਜਿੰਨਾ ਛੇਤੀ ਸੰਭਵ ਹੋਵੇ, ਕੋਵਿਡ–19 ਦੀ ਟੈਸਟਿੰਗ ਲਈ ਮਈ ਮਹੀਨੇ ਦੇ ਅੰਤ ਤੱਕ ਤਾਇਨਾਤ ਕੀਤੀ ਜਾ ਸਕਣ ਵਾਲੀ ਇੱਕ ਕਿਟ ਦੇ ਰੂਪ ਵਿੱਚ ਨੋਅ–ਹਾਓ ’ਚ ਵਾਧੇ ਲਈ ਗਿਆਨ ਦਾ ਤਬਾਦਲਾ ਸ਼ਾਮਲ ਹੋਵੇਗਾ। ਕੋਵਿਡ–19 ਲਈ ‘ਫ਼ੇਲੂਦਾ’ (FELUDA) ਇੱਕ ਪੂਰੀ ਤਰ੍ਹਾਂ ਦੇਸੀ ਵਿਗਿਆਨਕ ਖੋਜ ਹੈ, ਜਿਸ ਨੂੰ ਕੋਵਿਡ–19 ਦੀ ਸਥਿਤੀ ਸ਼ਾਂਤ ਕਰਨ ਲਈ ਡਿਜ਼ਾਇਨ ਕੀਤਾ ਗਿਆ ਹੈ ਤੇ ਇਸ ਨਾਲ ਸਮੂਹਕ ਟੈਸਟਿੰਗ ਕੀਤੀ ਜਾ ਸਕਦੀ ਹੈ। ਇਸ ਦੇ ਮੁੱਖ ਲਾਭ ਹਨ, ਇਸ ਦੀ ਵਾਜਬ ਕੀਮਤ, ਇਸ ਦੀ ਵਰਤੋਂ ਵਿੱਚ ਮੁਕਾਬਲਤਨ ਸੌਖ ਅਤੇ ਮਹਿੰਗੀਆਂ ਕਿਊ–ਪੀਸੀਆਰ ਮਸ਼ੀਨਾਂ ਉੱਤੇ ਗ਼ੈਰ–ਨਿਰਭਰਤਾ। ਸੀਐੱਸਆਈਆਈ ਆਈਜੀਆਈਬੀ ਅਤੇ ਟਾਟਾ ਸੰਨਜ਼ ਹੁਣ ਛੇਤੀ ਤੋਂ ਛੇਤੀ ਇਸ ਦੀ ਵੱਡੇ ਪੱਧਰ ਉੱਤੇ ਵਰਤੋਂ ਲਈ ਮਿਲ ਕੇ ਕੰਮ ਕਰਨਗੇ।
ਟਾਟਾ ਸੰਨਜ਼ ਦੇ ਬੁਨਿਆਦੀ ਢਾਂਚੇ ਤੇ ਰੱਖਿਆ ਅਤੇ ਏਅਰੋਸਪੇਸ ਮਾਮਲਿਆਂ ਦੇ ਪ੍ਰਧਾਨ ਸ੍ਰੀ ਬਨਮਾਲੀ ਆਗਰਾਵਾਲਾ ਨੇ ਇਸ ਸਮਝੌਤੇ ਉੱਤੇ ਟਿੱਪਣੀ ਕਰਦਿਆਂ ਕਿਹਾ,‘ਕੋਵਿਡ–19 ਦੀ ਪਛਾਣ ਲਈ ‘ਕਲੱਸਟਰਡ ਰੈਗੂਲਰਲੀ ਇੰਟਰਸਪੇਸਡ ਸ਼ਾਰਟ ਪੈਲਿਨਡ੍ਰੌਮਿਕ ਰੀਪੀਟਸ’ (ਸੀਆਰਆਈਐੱਸਪੀਆਰ – CRISPR) ਟੈਕਨੋਲੋਜੀ ਆਧਾਰਤ ਹੋਰ ਵਿਕਾਸ ਅਤੇ ਵਪਾਰੀਕਰਣ ਲਈ ਸੀਐੱਸਆਈਆਰ (CSIR – ਕੌਂਸਲ ਆਵ੍ ਸਾਇੰਟੀਫ਼ਿਕ ਐਂਡ ਇੰਡਸਟ੍ਰੀਅਲ ਰੀਸਰਚ – ਵਿਗਿਆਨਕ ਤੇ ਉਦਯੋਗਿਕ ਖੋਜ ਪ੍ਰੀਸ਼ਦ) ਇੰਸਟੀਟਿਊਟ ਆਵ੍ ਜੀਨੌਮਿਕਸ ਐਂਡ ਇੰਟੈਗ੍ਰੇਟਿਵ ਬਾਇਓਲੌਜੀ ਨਾਲ ਭਾਈਵਾਲੀ ਪਾ ਕੇ ਸਾਨੂੰ ਖ਼ੁਸ਼ੀ ਹੋਈ ਹੈ।’ ਇਹ ਨਵੀਨਤਮ ਸੀਆਰਆਈਐੱਸਪੀਆਰ ‘ਫ਼ੇਲੂਦਾ’ ( CRISPR ‘FELUDA’) ਟੈਸਟ ਨੋਵਲ ਕੋਰੋਨਾ–ਵਾਇਰਸ ਦੀ ਜੀਨੌਮਿਕ ਕ੍ਰਮ ਦੀ ਸ਼ਨਾਖ਼ਤ ਲਈ ਅਤਿ–ਆਧੁਨਿਕ ਸੀਆਰਆਈਐੱਸਪੀਆਰ (CRISPR) ਟੈਕਨੋਲੋਜੀ ਵਰਤਦਾ ਹੈ। ਇਹ ਟੈਸਟ ਪ੍ਰੋਟੋਕੋਲ ਦੀ ਵਰਤੋਂ ਕਰਦਾ ਹੈ, ਜੋ ਕਰਨਾ ਸਰਲ ਹੈ ਤੇ ਹੋਰ ਟੈਸਟ ਪ੍ਰੋਟੋਕੋਲਜ਼ ਦੇ ਮੁਕਾਬਲੇ ਘੱਟ ਸਮੇਂ ਵਿੱਚ ਇਸ ਦੀ ਵਿਆਖਿਆ ਕਰਨਾ ਅਤੇ ਇਸ ਨੂੰ ਮੈਡੀਕਲ ਭਾਈਚਾਰੇ ਨੂੰ ਉਪਲਬਧ ਕਰਵਾਉਣਾ ਵੀ ਸੁਖਾਲਾ ਹੈ। ਸਾਡਾ ਮੰਨਣਾ ਹੈ ਕਿ ਸੀਆਰਆਈਐੱਸਪੀਆਰ (CRISPR) ਇੱਕ ਭਵਿੱਖਮੁਖੀ ਟੈਕਨੋਲੋਜੀ ਹੈ, ਜਿਸ ਨੂੰ ਭਵਿੱਖ ਵਿੱਚ ਅਨੇਕ ਹੋਰ ਕੀਟਾਣੂਆਂ (ਪੈਥੋਜਨਜ਼) ਦੀ ਸ਼ਨਾਖ਼ਤ ਲਈ ਉਨ੍ਹਾਂ ਅਨੁਸਾਰ ਬਦਲਿਆ ਵੀ ਜਾ ਸਕਦਾ ਹੈ।
ਡੀਜੀ–ਸੀਐੱਸਆਈਆਰ (DG-CSIR), ਡਾ. ਸ਼ੇਖਰ ਸੀ. ਮਾਂਦੇ ਨੇ ਟਿੱਪਣੀ ਕੀਤੀ ਕਿ ‘ਸੀਐੱਸਆਈਆਰ (CSIR) ਦੀਆਂ ਲੈਬਜ਼ ਜਿਵੇਂ ਕਿ ਸੀਐੱਸਆਈਆਰ–ਆਈਜੀਆਈਬੀ (CSIR-IGIB) ਗਹਿਨ ਵਿਗਿਆਨ ਉੱਤੇ ਕੰਮ ਕਰਦਾ ਰਿਹਾ ਹੈ ਤੇ ਅਤਿ–ਆਧੁਨਿਕ ਟੈਕਨੋਲੋਜੀ ਵਿਕਸਿਤ ਕਰ ਰਿਹਾ ਹੈ ਅਤੇ ਮੈਨੂੰ ਇਹ ਵੇਖ ਕੇ ਖੁਸ਼ੀ ਹੋਈ ਹੈ ਕਿ ਮੋਹਰੀ ਉਦਯੋਗ ਟਾਟਾ ਗਰੁੱਪ ਇਸ ਤੈਨਾਤੀ ਲਈ ਭਾਈਵਾਲੀ ਕਰ ਰਿਹਾ ਹੈ। ਕੋਵਿਡ–19 ਨਾਲ ਨਿਪਟਣ ਤੇ ਉਸ ਦੇ ਖਾਤਮੇ ਲਈ ਉਦਯੋਗ ਨਾਲ ਮਜ਼ਬੂਤ ਭਾਈਵਾਲੀ ਸੀਐੱਸਆਈਆਰ (CSIR) ਦੀ ਰਣਨੀਤੀ ਦੀ ਪ੍ਰਮਾਣਿਕਤਾ ਰਹੀ ਹੈ।’
ਆਈਜੀਆਈਬੀ (IGIB) ਦੇ ਡਾਇਰੈਕਟਰ ਡਾ. ਅਨੁਰਾਗ ਅਗਰਵਾਲ ਨੇ ਕਿਹਾ ਕਿ ਇਹ ਟੈਕਨੋਲੋਜੀ ਸਿਕਲ ਸੈੱਲ ਮਿਸ਼ਨ ਅਧੀਨ ਸੀਐੱਸਆਈਆਰ ਆਈਜੀਆਈਬੀ (CSIR IGIB) ਵਿਖੇ ਤਿਆਰ ਤੇ ਵਿਕਸਿਤ ਕੀਤੀ ਗਈ ਸੀ ਅਤੇ ਇਹ ਇੱਕ ਸੈਂਪਲ ਵਿੱਚ ਖਾਸ ਤੌਰ ’ਤੇ ਕੋਵਿਡ–19 ਕ੍ਰਮ ਦੀ ਸ਼ਨਾਖ਼ਤ ਲਈ ਦੇਸ਼ ਵਿੱਚ ਹੀ ਵਿਕਸਿਤ ਕੀਤੀ ਅਤਿ–ਆਧੁਨਿਕ ਸੀਆਰਆਈਐੱਸਪੀਆਰ ਸੀਏਐੱਸ9 (CRIPSR Cas9) ਟੈਕਨੋਲੋਜੀ ਦੀ ਵਰਤੋਂ ਕਰਦੀ ਹੈ। ਸੀਆਰਆਈਐੱਸਪੀਆਰ (CRISPR) ਬਾਇਓਲੋਜੀ ਅਤੇ ਪੇਪਰ–ਸਟ੍ਰਿਪ ਕੈਮਿਸਟ੍ਰੀ ਦਾ ਸੁਮੇਲ ਕਾਗਜ਼ ਦੀ ਇੱਕ ਪੱਟੀ ਉੱਤੇ ਇੱਕ ਦ੍ਰਿਸ਼ਟਮਾਨ ਸਿਗਨਲ ਰੀਡਆਉਟ ਵੱਲ ਲੈ ਜਾਂਦਾ ਹੈ, ਜਿਸ ਦਾ ਇੱਕ ਸੈਂਪਲ ਵਿੱਚ ਵਾਇਰਲ ਇਨਫ਼ੈਕਸ਼ਨ ਦੀ ਮੌਜੂਦਗੀ ਪ੍ਰਮਾਣਿਤ ਕਰਨ ਲਈ ਤੇਜ਼ੀ ਨਾਲ ਮੁੱਲਾਂਕਣ ਕੀਤਾ ਜਾ ਸਕਦਾ ਹੈ।
****
ਕੇਜੀਐੱਸ/(ਸੀਐੱਸਆਈਆਰ)
(Release ID: 1621457)
Visitor Counter : 162