ਰੱਖਿਆ ਮੰਤਰਾਲਾ
ਚੇਂਜ ਆਵ੍ ਗਾਰਡ– ਆਰਟਰੈਕ (ARTRAC)
Posted On:
04 MAY 2020 7:24PM by PIB Chandigarh
ਲੈਫ਼ਟੀਨੈਂਟ ਜਨਰਲ ਰਾਜ ਸ਼ੁਕਲਾ ਨੇ 01 ਮਈ, 2020 ਨੂੰ ‘ਆਰਮੀ ਟ੍ਰੇਨਿੰਗ ਕਮਾਂਡ’ (ਆਰਟਰੈਕ – ARTRAC) ਦੀ ਕਮਾਂਡ ਸੰਭਾਲ਼ ਲਈ ਹੈ।
ਨੈਸ਼ਨਲ ਡਿਫ਼ੈਂਸ ਅਕੈਡਮੀ, ਖੜਕਵਾਸਲਾ ਅਤੇ ਇੰਡੀਅਨ ਮਿਲਟਰੀ ਅਕੈਡਮੀ, ਦੇਹਰਾਦੂਨ ਦੇ ਗ੍ਰੈਜੂਏਟ ਲੈਫ਼ਟੀਨੈਂਟ ਜਨਰਲ ਰਾਜ ਸ਼ੁਕਲਾ ਦਸੰਬਰ 1982 ’ਚ ਰੈਜਮੈਂਟ ਆਵ੍ ਆਰਟਿਲਰੀ ’ਚ ਭਰਤੀ ਹੋਏ ਸਨ। ਚਾਰ ਦਹਾਕਿਆਂ ਦੇ ਕਰੀਅਰ ’ਚ ਜਨਰਲ ਆਫ਼ੀਸਰ ਦੀ ਇਸ ਖੇਤਰ ਵਿੱਚ ਵਿਆਪਕ ਸੇਵਾ ਰਹੀ ਹੈ। ਉਹ ਹੁਣ ਤੱਕ ਈਸਟਰਨ ਐਂਡ ਡੈਜ਼ਰਟ ਥੀਏਟਰਜ਼ ਵਿੱਚ ਇੱਕ ਮੀਡੀਅਮ ਰੈਜਮੈਂਟ ਅਤੇ ਘੁਸਪੈਠ ਵਿਰੋਧੀ ਕਾਰਵਾਈਆਂ ਵਿੱਚ ਥਲ–ਸੈਨਾ ਦੇ ਇੱਕ ਬ੍ਰਿਗੇਡ, ਕਸ਼ਮੀਰ ਵਾਦੀ ਵਿੱਚ ਕੰਟਰੋਲ ਰੇਖਾ ਦੇ ਨਾਲ ਥਲ–ਸੈਨਾ ਦੀ ਇੱਕ ਡਿਵੀਜ਼ਨ ਅਤੇ ਪੱਛਮੀ ਸਰਹੱਦਾਂ ’ਤੇ ਇੱਕ ਕੋਰ ਦੀ ਕਮਾਂਡ ਸੰਭਾਲ਼ ਚੁੱਕੇ ਹਨ।
ਡਿਫ਼ੈਂਸ ਸਰਵਿਸੇਜ਼ ਸਟਾਫ਼ ਕਾਲਜ ਵੇਲਿੰਗਟਨ, ਦਿ ਕਾਲੇਜ ਆਵ੍ ਡਿਫ਼ੈਂਸ ਮੈਨੇਜਮੈਂਟ ਸਿਕੰਦਰਾਬਾਦ ਅਤੇ ਨੈਸ਼ਨਲ ਡਿਫ਼ੈਂਸ ਕਾਲਜ ਨਵੀਂ ਦਿੱਲੀ ਜਿਹੇ ਸੰਸਥਾਨਾਂ ਦੀਆਂ ਡਿਗਰੀਆਂ–ਪ੍ਰਾਪਤ ਜਨਰਲ ਆਫ਼ੀਸਰ ਨੇ ਮਿਲਟਰੀ ਅਪਰੇਸ਼ਨਸ ਡਾਇਰੈਕਟੋਰੇਟ ਵਿੱਚ ਦੋ ਮਿਆਦਾਂ ਲਈ ਕੰਮ ਕੀਤਾ ਹੈ ਤੇ ਪਿੱਛੇ ਜਿਹੇ ਤੱਕ ਉਹ ਥਲ–ਸੈਨਾ ਦੇ ਮੁੱਖ ਦਫ਼ਤਰ ਵਿੱਚ ਪਰਸਪੈਕਟਿਵ ਪਲੈਨਿੰਗ ਦੇ ਡਾਇਰੈਕਟਰ ਜਨਰਲ ਰਹੇ ਹਨ। ਉਹ ਭਾਰਤੀ ਥਲ–ਸੈਨਾ ਦੇ ਵੱਕਾਰੀ ਸਿਖਲਾਈ ਸੰਸਥਾਨ ਅਤੇ ਥਿੰਕ ਟੈਂਕ ‘ਦਿ ਆਰਮੀ ਵਾਰ ਕਾਲੇਜ’ ਦੇ ਕਮਾਂਡੈਂਟ ਵੀ ਰਹੇ ਹਨ।

******
ਕਰਨਲ ਅਮਨ ਆਨੰਦ
ਪੀਆਰਓ (ਥਲ–ਸੈਨਾ)
******
ਕਰਨਲ ਅਮਨ ਆਨੰਦ
ਪੀਆਰਓ (ਥਲ–ਸੈਨਾ)
(Release ID: 1621085)
Visitor Counter : 199