ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਸਾਰੇ ਹਿਤਧਾਰਕਾਂ ਨੂੰ ਸੰਕਟ ਤੋਂ ਉੁਭਰਨ ਲਈ ਲਾਜ਼ਮੀ ਤੌਰ 'ਤੇ ਇਕਜੁੱਟ ਦ੍ਰਿਸ਼ਟੀਕੋਣ ਅਪਨਾਉਣਾ ਚਾਹੀਦਾ ਹੈ : ਸ਼੍ਰੀ ਨਿਤਿਨ ਗਡਕਰੀ

Posted On: 03 MAY 2020 4:24PM by PIB Chandigarh

ਕੇਂਦਰੀ ਸੂਖਮ,ਲਘੂ ਅਤੇ ਦਰਮਿਆਨੇ ਉੱਦਮ ਅਤੇ ਸੜਕ ਟਰਾਂਸਪੋਰਟ ਤੇ ਰਾਜਮਾਰਗ ਮੰਤਰੀ, ਸ਼੍ਰੀ ਨਿਤਿਨ ਗਡਕਰੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜਰੀਏ ਐੱਸਸੀ-ਐੱਸਟੀ ਉੱਦਮੀਆਂ ਦੀ ਮਾਲਕੀ ਵਾਲੇ ਸੂਖਮ,ਲਘੂ ਅਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) 'ਤੇ ਕੋਵਿਡ-19 ਦੇ ਪ੍ਰਭਾਵ 'ਤੇ ਦਲਿਤ ਇੰਡੀਅਨ ਚੈਂਬਰ ਆਵ੍ ਕਾਮਰਸ ਐਂਡ ਇੰਡਸਟ੍ਰੀ (ਡੀਆਈਸੀਸੀਆਈ) ਦੇ ਪ੍ਰਤੀਨਿਧੀਆਂ ਨਾਲ ਪਰਸਪਰ ਗੱਲਬਾਤ ਕੀਤੀ। ਇਸ ਵਿਚਾਰ ਵਟਾਂਦਰੇ ਦੌਰਾਨ ਡੀਆਈਸੀਸੀਆਈ ਦੇ ਪ੍ਰਤੀਨਿਧੀਆਂ ਨੇ ਕੁਝ ਸੁਝਾਵਾਂ ਦੇ ਨਾਲ ਕੋਵਿਡ-19 ਮਹਾਮਾਰੀ ਦੇ ਵਿੱਚ ਐੱਸਸੀ-ਐੱਸਟੀ ਉੱਦਮੀਆਂ ਦੇ ਸਾਹਮਣੇ ਆਉਣ ਵਾਲੀਆਂ ਵੱਖ-ਵੱਖ ਚੁਣੌਤੀਆਂ ਦੇ ਸਬੰਧ ਵਿੱਚ ਚਿੰਤਾ ਪ੍ਰਗਟਾਈ ਅਤੇ ਸੈਕਟਰ ਨੂੰ ਸੁਚਾਰੂ ਰੂਪ ਨਾਲ ਚਲਾਏ ਰੱਖਣ ਦੇ ਲਈ ਸਰਕਾਰ ਤੋਂ ਸਹਾਇਤਾ ਦੀ ਬੇਨਤੀ ਕੀਤੀ।

 

ਸ਼੍ਰੀ ਗਡਕਰੀ ਨੇ ਉਦਯੋਗ ਜਗਤ ਨੂੰ ਸੱਦਾ ਦਿੱਤਾ ਕਿ ਉਦਯੋਗਾਂ ਦੁਆਰਾ ਇਸ ਗੱਲ ਨੂੰ ਯਕੀਨੀ ਬਣਾਉਣ ਦੀ ਲੋੜ ਹੈ ਕਿ ਕੋਵਿਡ-19 ਦੇ ਸੰਕ੍ਰਮਣ ਨੂੰ ਰੋਕਣ ਦੇ ਲਈ ਜ਼ਰੂਰੀ ਰੋਕਥਾਮ ਸੰਬੰਧੀ ਉਪਾਅ ਕੀਤੇ ਜਾਣ। ਉਨ੍ਹਾਂ ਪੀਪੀਈ (ਮਾਸਕ,ਸੈਨੀਟਾਈਜ਼ਰ ਆਦਿ) ਦੇ ਉਪਯੋਗ 'ਤੇ ਜ਼ੋਰ ਦਿੱਤਾ ਅਤੇ ਵਪਾਰਕ ਕਾਰਜਾਂ ਦੌਰਾਨ ਸਮਾਜਿਕ ਦੂਰੀ ਨਿਯਮਾਂ ਦਾ ਪਾਲਣ ਕਰਨ ਦੀ ਸਲਾਹ ਦਿੱਤੀ।

 

ਕੇਂਦਰੀ ਮੰਤਰੀ ਨੇ ਜ਼ਿਕਰ ਕੀਤਾ ਕਿ ਘਰੇਲੂ ਉਤਪਾਦਨ ਨੂੰ ਵਿਦੇਸ਼ੀ ਆਯਾਤਾਂ ਦੀ ਜਗ੍ਹਾ ਲੈਣ ਦੇ ਲਈ ਨਿਰਯਾਤ ਵਾਧੇ 'ਤੇ ਫੋਕਸ ਕੀਤੇ ਜਾਣ ਦੀ ਜ਼ਰੂਰਤ ਹੈ।ਉਨ੍ਹਾਂ ਕਿਹਾ ਕਿ ਉਦਯੋਗ ਨੂੰ ਗਿਆਨ ਨੂੰ ਦੌਲਤ ਵਿੱਚ ਬਦਲਣ ਲਈ ਨਵੀਨਤਾ (ਇਨੋਵੇਸ਼ਨ) ਉੱਦਮ,ਵਿਗਿਆਨ ਅਤੇ ਟੈਕਨੋਲੋਜੀ,ਖੋਜ,ਹੁਨਰਾਂ ਅਤੇ ਤਜਰਬਿਆਂ ਉੱਤੇ ਵਧੇਰੇ ਫੋਕਸ ਕਰਨਾ ਚਾਹੀਦਾ ਹੈ।ਉਨ੍ਹਾਂ ਇਹ ਵੀ ਕਿਹਾ ਕਿ ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਮੁਕਾਬਲੇਬਾਜ਼ੀ ਹਾਸਿਲ ਕਰਨ ਦੇ ਲਈ,ਉਦਯੋਗ ਨੂੰ ਨਿਸ਼ਚਿਤ ਰੂਪ ਨਾਲ ਬਿਨਾ ਗੁਣਵੱਤਾ ਦੇ ਨਾਲ ਸਮਝੌਤਾ ਕੀਤੇ ਬਿਨ੍ਹਾ ਲੌਜਿਸਟਿਕ ਲਾਗਤ,ਪੂੰਜੀਗਤ ਲਾਗਤ, ਬਿਜਲੀ ਅਤੇ ਉਤਪਾਦਨ ਲਾਗਤ ਨੂੰ ਘੱਟ ਕਰਨ 'ਤੇ ਫੋਕਸ ਕਰਨਾ ਚਾਹੀਦਾ ਹੈ।

 

ਮੰਤਰੀ ਨੇ ਯਾਦ ਕੀਤਾ ਕਿ ਜਪਾਨ ਸਰਕਾਰ ਨੇ ਚੀਨ ਤੋਂ ਜਪਾਨੀ ਨਿਵੇਸ਼ ਵਾਪਸ ਕਰਨ ਅਤੇ ਉਸ ਨੂੰ ਹੋਰ ਕਿਤੇ ਲਗਾਉਣ ਦੇ ਲਈ ਆਪਣੇ ਉਦਯੋਗਾਂ ਨੂੰ ਵਿਸ਼ੇਸ਼ ਪੈਕੇਜ ਦੀ ਪੇਸ਼ਕਸ਼ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਭਾਰਤ ਦੇ ਲਈ ਇੱਕ ਅਵਸਰ ਹੈ ਜਿਸ ਦਾ ਲਾਭ ਉਠਾਇਆ ਜਾਣਾ ਚਾਹੀਦਾ ਹੈ।

 

ਉਨ੍ਹਾਂ ਇਹ ਵੀ ਜ਼ਿਕਰ ਕੀਤਾ ਕਿ ਗ੍ਰੀਨ ਐਕਸਪ੍ਰੈੱਸ ਹਾਈਵੇਅ 'ਤੇ ਕੰਮ ਪਹਿਲਾ ਹੀ ਸ਼ੁਰੂ ਹੋ ਚੁੱਕਿਆ ਹੈ ਅਤੇ ਉਦਯੋਗ ਲਈ ਉਦਯੋਗਿਕ ਕਲੱਸਟਰਾਂ, ਅਤਿ ਆਧੁਨਿਕ ਟੈਕਨੋਲੋਜੀ ਨਾਲ ਲੈਸ ਲੌਜਿਸਟਿਕ ਪਾਰਕਾਂ ਵਿੱਚ ਭਵਿੱਖ ਦਾ ਨਿਵੇਸ਼ ਕਰਨ ਦਾ ਇੱਕ ਅਵਸਰ ਹੈ। ਉਨ੍ਹਾਂ ਵਿਚਾਰ ਪ੍ਰਗਟ ਕੀਤਾ ਕਿ ਮੈਟਰੋ ਸ਼ਹਿਰਾਂ ਤੋਂ ਇਲਾਵਾ ਹੋਰ ਖੇਤਰਾਂ ਵਿੱਚ ਉਦਯੋਗਿਕ ਕਲਸਟਰਾਂ ਦੀ ਸੀਮਾ ਦਾ ਵਿਸਤਾਰ ਕਰਨ ਦੀ ਜ਼ਰੂਰਤ ਹੈ ਅਤੇ ਉਨ੍ਹਾਂ ਉਦਯੋਗਾਂ ਨਾਲ ਭਾਗੀਦਾਰੀ ਦੇ ਲਈ ਅਪੀਲ ਕੀਤੀ।

 

ਡੀਆਈਸੀਸੀਆਈ ਦੁਆਰਾ ਰੇਖਾਂਕਿਤ ਅਤੇ ਐੱਸਸੀ-ਐੱਸਟੀ ਉੱਦਮੀਆਂ ਦੀ ਸਹਾਇਤਾ ਦੇ ਲਈ ਦਿੱਤੇ ਗਏ ਸੁਝਾਵਾਂ ਸੁਝਾਵਾਂ ਵਿੱਚ ਸ਼ਾਮਲ ਹਨ,ਪ੍ਰਤੀਬੰਧ ਦਾ ਹੋਰ ਵਿਸਤਾਰ, ਵਾਧੂ ਜੀਐੱਸਟੀ ਛੂਟ,ਕਾਰਜਸ਼ੀਲ ਪੂੰਜੀ ਕਰਜ਼ ਦੀ ਸੀਮਾ ਵਿੱਚ ਵਾਧਾ,ਕਰਜ਼ੇ ਦੀ ਸਹਿਜ ਸੁਵਿਧਾ, ਉਦਯੋਗਾਂ ਦਾ ਵਿਕੇਂਦਰੀਕਰਣ ਆਦਿ।

 

ਸ਼੍ਰੀ ਗਡਕਰੀ ਨੇ ਪ੍ਰਤੀਨਿਧੀਆਂ ਦੇ ਪ੍ਰਸ਼ਨਾਂ ਦਾ ਉੱਤਰ ਦਿੱਤਾ ਅਤੇ ਸਰਕਾਰ ਦੁਆਰਾ ਸਾਰੀ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਉਹ ਸਬੰਧਿਤ ਵਿਭਾਗਾਂ ਦੇ ਸਾਹਮਣੇ ਇਨ੍ਹਾਂ ਮੁੱਦਿਆ ਨੂੰ ਉਠਾਉਣਗੇ। ਉਨ੍ਹਾਂ ਜ਼ਿਕਰ ਕੀਤਾ ਕਿ ਸਾਰੇ ਹਿਤਧਾਰਕਾਂ ਨੂੰ ਸੰਕਟ ਤੋਂ ਉੁਭਰਨ ਦੇ ਲਈ ਲਾਜ਼ਮੀ ਤੌਰ 'ਤੇ ਇਕਜੁੱਟ ਦ੍ਰਿਸ਼ਟੀਕੋਣ ਅਪਨਾਉਣਾ ਚਾਹੀਦਾ ਹੈ ਅਤੇ ਉਦਯੋਗ ਨੂੰ  ਇਸ ਸੰਕਟ ਵਿੱਚੋਂ ਕੱਢਣ ਵਿੱਚ ਸਕਾਰਾਤਮਕ ਰੁੱਖ ਬਣਾ ਕੇ ਰੱਖਣਾ ਚਾਹੀਦਾ ਹੈ।

 

ਸ਼੍ਰੀ ਗਡਕਰੀ ਨੇ ਕੱਲ੍ਹ ਫਿੱਕੀ ਲੇਡੀਜ਼ ਔਰਗੇਨਾਈਜੇਸ਼ਨ (ਐੱਫਐੱਲਓ) ਦੁਆਰਾ ਆਯੋਜਿਤ ਐੱਮਐੱਸਐੱਮਈ ਵਿੱਚ 100 ਸਫਲ ਮਹਿਲਾਵਾਂ ਦੇ ਐੱਫਐੱਲਓ ਸਾਰ ਸੰਗ੍ਰਹਿ ਦੇ ਈ-ਅਨਾਵਰਣ 'ਤੇ ਇੱਕ ਵੈਬਿਨਾਰ ਨੂੰ ਵੀ ਸੰਬੋਧਿਤ ਕੀਤਾ ਸੀ, ਜਿੱਥੇ ਮਹਿਲਾ ਉੱਦਮੀਆਂ ਨਾਲ ਸਬੰਧਿਤ ਮੁੱਦਿਆਂ 'ਤੇ ਚਰਚਾ ਕੀਤੀ ਗਈ ਅਤੇ ਉਨ੍ਹਾਂ ਦੇ ਸੁਝਾਵਾਂ ਨੂੰ ਨੋਟ ਕੀਤਾ ਗਿਆ।

                                                           *****

 

ਆਰਸੀਜੇ/ਐੱਸਕੇਪੀ/ਆਈਏ



(Release ID: 1620808) Visitor Counter : 121