ਸੱਭਿਆਚਾਰ ਮੰਤਰਾਲਾ
ਨੈਸ਼ਨਲ ਗੈਲਰੀ ਆਵ੍ ਮਾਡਰਨ ਆਰਟ ਨੇ ਉੱਘੇ ਕਲਾਕਾਰ ਜਾਮਿਨੀ ਰਾਏ ਨੂੰ ਵਰਚੁਅਲ ਟੂਰ ਰਾਹੀਂ ਸ਼ਰਧਾਂਜਲੀ ਦਿੱਤੀ
ਵਰਚੁਅਲ ਟੂਰ ਰਾਹੀਂ ਐੱਨਜੀਐੱਮਏ ਦੀ ਸਥਾਈ ਕਲੈਕਸ਼ਨ ਦੀਆਂ 215 ਕਲਾ-ਕ੍ਰਿਤੀਆਂ ਵਿੱਚੋਂ 203 ਨੂੰ ਪ੍ਰਦਰਸ਼ਿਤ ਕੀਤਾ
Posted On:
02 MAY 2020 3:31PM by PIB Chandigarh
ਨੈਸ਼ਨਲ ਗੈਲਰੀ ਆਵ੍ ਮਾਡਰਨ ਆਰਟ ਨੇ ਉੱਘੇ ਕਲਾਕਾਰ ਜਾਮਿਨੀ ਰਾਏ ਨੂੰ ਉਨ੍ਹਾਂ ਦੀ133 ਵੀਂ ਜਨਮ ਵਰ੍ਹੇਗੰਢ ਦੇਵਰ੍ਹੇ 'ਤੇ ਵਰਚੁਅਲ ਟੂਰ ਰਾਹੀਂ ਸ਼ਰਧਾਂਜਲੀ ਦਿੱਤੀ। ਜਾਮਿਨੀ ਰਾਏ ਦੇ ਇਸ ਵਰਚੁਅਲ ਟੂਰ (http://www.ngmaindia.gov.in/virtual-tour-of-modern-art-1.asp) ਦੀ ਨੌਂ ਸੈੱਗਮੈਂਟਸ (ਬਰਡ ਐਂਡ ਬੀਸਟ, ਕੈਲੀਗ੍ਰਾਫੀ ਅਤੇ ਸਕੈਚਿਜ਼, ਐਪਿਕ ਮਿਥਐਂਡ ਫੋਕ ਕਲਟਸ, ਕ੍ਰਿਸ਼ਨ ਲੀਲਾ, ਲਾਈਫ ਆਵ ਕ੍ਰਾਈਸਟ, ਮਦਰ ਐਂਡ ਚਾਈਲਡ, ਪੋਰਟਰੇਟ ਐਂਡ ਲੈਂਡਸਕੇਪਸ, ਸੰਥਾਲਜ਼, ਵਿਲੇਜ ਲਾਈਫ ਐਂਡ ਵਿਮੈਨ) ਵਿੱਚ ਪ੍ਰਤੀਨਿਧਤਾ ਕੀਤੀ ਗਈ ਹੈ ਜੋ ਉਸਦੀ ਸਿਰਜਣਾ ਦੇ ਮੂਡ ਦੀਆਂ ਵਿਵਿਧਤਾਵਾਂ ਨੂੰ ਦਰਸਾਉਂਦੀਆਂ ਹਨ। ਐੱਨਜੀਐੱਮਏ ਦੇ ਸਥਾਈ ਸੰਗ੍ਰਹਿ ਦੀਆਂ 215 ਕਲਾਕ੍ਰਿਤੀਆਂ ਵਿੱਚੋਂ 203 ਨੂੰ ਪ੍ਰਦਰਸ਼ਿਤ ਕੀਤਾ ਜਾ ਰਿਹਾ ਹੈ। ਇਸ ਉੱਘੇ ਕਲਾਕਾਰ ਦੀਆਂ ਸਮੁੱਚੀਆਂ ਕਲਾਕ੍ਰਿਤੀਆਂ ਦਾ ਅਜਿਹਾ ਵਰਚੁਅਲ ਟੂਰ ਜੋ ਕਿ ਕਲਾ- ਪ੍ਰੇਮੀਆਂ ਨੂੰ ਯਕੀਨਨ ਖੁਸ਼ਹਾਲ ਕਰੇਗਾ, ਭਾਰਤ ਵਿੱਚ ਪਹਿਲੀ ਵਾਰ ਹੋ ਰਿਹਾ ਹੈ।
ਨੋਵਲ ਕੋਰੋਨਾ ਵਾਇਰਸ (ਕੋਵਿਡ -2019) ਜਿਸ ਨੂੰ ਡਬਲਿਊਐੱਚਓ ਦੁਆਰਾ ਇੱਕ ਮਹਾਮਾਰੀ ਵਜੋਂ ਐਲਾਨਿਆ ਗਿਆ ਹੈ, ਦੀ ਚੁਣੌਤੀ ਦੇ ਕਾਰਨ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਸਲਾਹ ਦੀ ਪਾਲਣਾ ਕਰਦਿਆਂ ਮਿਊਜ਼ੀਅਮ ਅਤੇ ਲਾਇਬ੍ਰੇਰੀ ਨੂੰ ਅਗਲੇ ਹੁਕਮਾਂ ਤੱਕ ਪਬਲਿਕ ਲਈ ਬੰਦ ਕਰ ਦਿੱਤਾ ਗਿਆ ਹੈ।
ਡਾਇਰੈਕਟਰ ਜਨਰਲ, ਐੱਨਜੀਐੱਮਏ, ਸ਼੍ਰੀ ਅਦਵੈਤ ਗਡਨਾਇਕ ਨੇ ਕਿਹਾ, “ਦੇਸ਼ ਦੇਉੱਘੇ ਕਲਾਕਾਰ ਜਾਮਿਨੀ ਰਾਏ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਇਹ ਸਾਡਾ ਇੱਕ ਪ੍ਰਯਤਨ ਹੈ। ਇਸ ਲਈ, ਉਨ੍ਹਾਂ ਦੀ133ਵੀਂ ਜਨਮ ਵਰ੍ਹੇਗੰਢਦੇ ਸਾਲ (11.04.1887 - 24.04.1972) 'ਤੇ, ਐੱਨਜੀਐੱਮਏ ਨੇ ਇਸ ਵਰਚੁਅਲ ਟੂਰ ਰਾਹੀਂ ਜਾਮਿਨੀ ਰਾਏ ਦੇ ਜੀਵਨ ਅਤੇ ਕਲਾਕ੍ਰਿਤੀਆਂ ਨੂੰ ਦਰਸ਼ਕਾਂ ਦੇ ਆਨੰਦ ਲਈ ਇਸ ਪ੍ਰਕਾਰ ਪ੍ਰਸਤੁਤ ਕੀਤਾ ਹੈ ਕਿ ਇਨ੍ਹਾਂ ਦਿਨਾਂ ਵਿੱਚ ਉਨ੍ਹਾਂ ਨੂੰ ਖੁਦ ਚੱਲ ਕੇ ਲੋਕੇਸ਼ਨ ਤੱਕ ਨਾ ਜਾਣਾ ਪਵੇ। ਮੈਨੂੰ ਉਮੀਦ ਹੈ ਕਿ ਦਰਸ਼ਕ ਯਕੀਨਨ ਇਨ੍ਹਾਂ ਕਲਾਕ੍ਰਿਤੀਆਂ ਰਾਹੀਂ ਰੰਗੀਨ ਯਾਤਰਾ ਦਾ ਆਨੰਦ ਲੈ ਰਹੇ ਹੋਣਗੇ। ਆਉਣ ਵਾਲੇ ਦਿਨਾਂ ਵਿੱਚ ਸਾਡੀ ਸਾਈਟ 'ਤੇ ਬਹੁਤ ਸਾਰੇ ਹੋਰ ਮਹੱਤਵਪੂਰਨ ਵਰਚੁਅਲ ਟੂਰ ਲਾਂਚ ਕੀਤੇ ਜਾਣਗੇ। ਐੱਨਜੀਐੱਮਏ ਦੇ ਆਈਟੀ ਸੈੱਲ ਦੁਆਰਾ ਸੰਕਲਪਿਤ, ਡਿਜ਼ਾਈਨ ਕੀਤੇ ਅਤੇ ਵਿਕਸਿਤ ਕੀਤੇ ਗਏ ਅਜਿਹੇ ਵਰਚੁਅਲ ਟੂਰ ਨੂੰ ਸਿਰਜਣ ਦੀ ਇਹ ਦੂਜੀ ਵੱਡੀ ਕੋਸ਼ਿਸ਼ ਹੈ।”
ਜਾਮਿਨੀ ਰਾਏ ਵੀਹਵੀਂ ਸਦੀ ਦੀ ਭਾਰਤੀ ਕਲਾ ਦੇ ਸਭ ਤੋਂ ਮਹੱਤਵਪੂਰਨ ਆਧੁਨਿਕਦਾਵਾਦੀ ਸਨ।1920 ਤੋਂ ਬਾਅਦ, ਸਰੂਪ ਦੇ ਸਾਰ ਦੀ ਖੋਜ ਨੇ ਉਨ੍ਹਾਂ ਨੂੰ ਨਾਟਕੀ ਢੰਗ ਨਾਲ ਵੱਖਰੀ ਦਿੱਖ ਵਾਲੀ ਸ਼ੈਲੀ ਨਾਲ ਪ੍ਰਯੋਗ ਕਰਨ ਲਈ ਪ੍ਰੇਰਿਤ ਕੀਤਾ। ਤਕਰੀਬਨ ਛੇ ਦਹਾਕਿਆਂ ਦੇ ਉਨ੍ਹਾਂ ਦੇ ਕਰੀਅਰ ਵਿੱਚ ਬਹੁਤ ਮਹੱਤਵਪੂਰਨ ਮੋੜ ਆਏ ਅਤੇ ਉਨ੍ਹਾਂ ਦੀਆਂ ਰਚਨਾਵਾਂ, ਸਮੂਹਕ ਤੌਰ 'ਤੇ ਉਨ੍ਹਾਂ ਦੇ ਆਧੁਨਿਕਤਾਵਾਦੀ ਸੁਭਾਅ ਅਤੇ ਉਸ ਸਮੇਂ ਦੀਆਂ ਕਲਾ ਪਿਰਤਾਂ ਨੂੰ ਤੋੜਨ ਵਿੱਚ ਨਿਭਾਈ ਗਈ ਉਨ੍ਹਾਂ ਦੀ ਭੂਮਿਕਾ ਬਾਰੇ ਦੱਸਦੀਆਂ ਹਨ। ਵੀਹਵੀਂ ਸਦੀ ਦੇ ਸ਼ੁਰੂਆਤੀ ਦਹਾਕਿਆਂ ਵਿੱਚ ਬ੍ਰਿਟਿਸ਼ ਅਕੈਡਮਿਕ ਸਟਾਈਲ ਆਵ ਪੇਂਟਿੰਗ ਵਿੱਚ ਸਿਖਲਾਈ ਪ੍ਰਾਪਤ, ਜਾਮਿਨੀ ਰਾਏ ਇੱਕ ਕੁਸ਼ਲ ਚਿੱਤਰਕਾਰ ਵਜੋਂ ਮਕਬੂਲ ਹੋਏ।1916 ਵਿੱਚ, ਸਰਕਾਰੀ ਕਲਾ ਸਕੂਲਜੋ ਹੁਣ ਕੋਲਕਾਤਾ ਹੈ, ਤੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ, ਉਨ੍ਹਾਂ ਨੂੰ ਰੈਗੂਲਰ ਕਮਿਸ਼ਨਸ ਮਿਲੇ।
ਵੀਹਵੀਂ ਸਦੀ ਦੇ ਪਹਿਲੇ ਤਿੰਨ ਦਹਾਕਿਆਂ ਨੇ ਬੰਗਾਲ ਵਿੱਚ ਸੱਭਿਆਚਾਰਕ ਪ੍ਰਗਟਾਵਿਆਂ ਵਿੱਚ ਵੱਡੀ ਤਬਦੀਲੀ ਵੇਖੀ। ਰਾਸ਼ਟਰਵਾਦੀ ਅੰਦੋਲਨ ਦੀ ਲਹਿਰ ਸਾਹਿਤ ਅਤੇ ਵਿਜ਼ੁਅਲਆਰਟਸ ਵਿੱਚ ਹਰ ਤਰਾਂ ਦੇ ਪ੍ਰਯੋਗਾਂ ਨੂੰ ਉਤਸ਼ਾਹਿਤ ਕਰ ਰਹੀ ਸੀ। ਅਬਾਨਿੰਦਰਨਾਥ ਟੈਗੋਰ ਦੁਆਰਾ ਸੰਸਥਾਪਿਤ ਬੰਗਾਲ ਸਕੂਲ ਅਤੇ ਨੰਦਲਾਲ ਬੋਸ ਦੇ ਅਧੀਨ ਸ਼ਾਂਤੀ ਨਿਕੇਤਨ ਵਿੱਚ ਕਲਾ ਭਵਨ ਨੇ ਯੂਰਪੀਅਨ ਕੁਦਰਤਵਾਦ ਅਤੇ ਤੇਲ ਦੀ ਵਰਤੋਂ ਨੂੰ ਇੱਕ ਮਾਧਿਅਮ ਵਜੋਂ ਰੱਦ ਕਰ ਦਿੱਤਾ ਅਤੇ ਪ੍ਰਤੀਨਿਧਤਾ ਦੇ ਨਵੇਂ ਢੰਗਾਂ ਦੀ ਖੋਜ ਕੀਤੀ। ਜਾਮਿਨੀ ਰਾਏ ਨੇ ਵੀ, ਆਪਣੀ ਉਸ ਸ਼ੈਲੀ ਨੂੰ ਰੱਦ ਕਰ ਦਿੱਤਾ ਜਿਸ ਵਿੱਚ ਉਸ ਨੇ ਵਿੱਦਿਅਕ ਸਿਖਲਾਈ ਦੌਰਾਨ ਮੁਹਾਰਤ ਹਾਸਲ ਕੀਤੀ ਸੀ ਅਤੇ 1920 ਦੇ ਆਰੰਭ ਤੋਂ ਉਨ੍ਹਾਂ ਸਰੂਪਾਂ ਦੀ ਭਾਲ ਕੀਤੀ ਜੋ ਉਨ੍ਹਾਂ ਦੀ ਹੋਂਦ ਦੇ ਅੰਦਰਲੇ ਤੱਤ ਨੂੰ ਜਾਗ੍ਰਿਤ ਕਰਦੇ ਸਨ। ਉਨ੍ਹਾਂ ਨੇ ਈਸਟ ਏਸ਼ੀਅਨ ਕੈਲੀਗ੍ਰਾਫੀ, ਟੈਰਾਕੋਟਾ ਮੰਦਿਰ ਦੀਆਂ ਫਰੀਜ਼ਾਂ, ਲੋਕ ਕਲਾਵਾਂ ਅਤੇ ਸ਼ਿਲਪਕਾਰੀ ਦੀਆਂ ਪਰੰਪਰਾਵਾਂ ਅਤੇ ਇਸ ਤਰਾਂ ਦੇ ਹੋਰ ਸਰੋਤਾਂ ਤੋਂ ਪ੍ਰੇਰਨਾ ਲਈ।
1920ਜ਼ਦੇ ਅੰਤ ਤੋਂ, ਜਾਮਿਨੀ ਰਾਏ ਨੇ ਯੂਰਪੀਅਨ ਤੇਲ ਦੇ ਮਾਧਿਅਮ ਨੂੰ ਰੱਦ ਕਰ ਦਿੱਤਾ ਅਤੇ ਸਬਜ਼ੀਆਂ ਅਤੇ ਖਣਿਜ ਸੰਸਾਧਨਾਂ ਤੋਂ ਵਿਕਸਿਤ ਕੀਤੇ ਰਵਾਇਤੀ ਰੰਗਾਂ ਦੀ ਵਰਤੋਂ ਸ਼ੁਰੂ ਕੀਤੀ।ਵਿਚਾਰ-ਸ਼ਕਤੀ ਅਕਸਰ ਪਿੰਡ ਦੀ ਜ਼ਿੰਦਗੀ ਤੋਂ ਲਈ ਜਾਂਦੀ ਸੀ। ਜਾਮਿਨੀ ਰਾਏ ਨੇ ਕਿਸਾਨਾਂ, ਕਾਰੀਗਰਾਂ, ਧਾਰਮਿਕ ਪੱਧਤੀਆਂ ਦੇ ਅਨੁਯਾਈਆਂ, ਗ੍ਰਾਮੀਣ ਮਹਿਲਾਵਾਂ ਅਤੇ ਆਦਿਵਾਸੀਆਂ ਦੇ ਚਿੱਤਰ ਬਣਾਉਣ ਵਿੱਚ ਨਿਵੇਸ਼ ਕੀਤਾ। ਉਨ੍ਹਾਂ ਨੇ ਆਪਣੀਆਂ ਪੇਂਟਿੰਗਜ਼ ਵਿੱਚ ਉਨ੍ਹਾਂ ਲੋਕਾਂ ਦੀ ਪ੍ਰਤੀਨਿਧਤਾ ਪੇਸ਼ ਕੀਤੀ ਜਿਨ੍ਹਾਂ ਨੂੰ ਉਹ ਲੋਕ ਕਥਾਵਾਂ ਅਤੇ ਬਿਰਤਾਂਤਾਂ ਦੇ ਸੰਦਰਭਾਂ ਨਾਲ ਪਵਿੱਤਰ ਮੰਨਦੇ ਸਨ ਅਤੇ ਜੋ ਗ੍ਰਾਮੀਣ ਚੇਤਨਾ ਦਾਪ੍ਰਸਾਰ ਕਰਦੇ ਸਨ।'ਮਹਿਲਾ' ਸਿਰਲੇਖ ਵਾਲੀ ਇਸ ਵਿਸ਼ੇਸ਼ ਪੇਂਟਿੰਗ ਵਿੱਚ ਕਲਾਕਾਰ ਨੇ ਇੱਕ ਮਹਿਲਾ ਦੇ ਫਿਗਰ ਨੂੰ ਲਾਲ ਰੰਗ ਦੀ ਬੈਕਗ੍ਰਾਉਂਡ ਦੇ ਵਿਰੁੱਧ ਸੰਘਣੇ, ਕਾਲੇ ਰੰਗ ਦੇ ਰੇਖਾ-ਚਿੱਤਰਾਂ ਨਾਲ ਪੇਂਟ ਕੀਤਾ ਹੈ।ਆਕਾਰ ਦੀ ਸਰਲਤਾ ਇੱਕ ਸਕਲਪਚਰਲ ਕੁਆਲਿਟੀ ਨੂੰ ਦਰਸਾਉਂਦੀ ਹੈ, ਖਾਸ ਕਰਕੇ ਸਜਾਵਟੀ ਬਾਰਡਰ ਨਾਲ ਢਾਂਚਾਗਤ ਵਸਤਰਾਂ ਦੀ ਅਵਸਥਾ।
1924 ਤੋਂ ਅੱਗੇ, ਜਾਮਿਨੀ ਰਾਏ ਨੇ ਇੱਕ ਨਵੇਂ ਈਡੀਅਮ ਨਾਲ ਪ੍ਰਯੋਗ ਕੀਤਾ ਕਿਉਂਕਿ ਉਹ ਆਕਾਰ ਨੂੰ ਸਰਲ ਬਣਾਉਣ ਦੇ ਤਰੀਕਿਆਂ ਦੀ ਭਾਲ ਕਰ ਰਹੇ ਸਨ। ਇਸ ਸਮੇਂ ਦੌਰਾਨ ਉਨ੍ਹਾਂ ਦੀਆਂ ਇਮੇਜਿਜ਼, ਜ਼ਿਆਦਾਤਰ ਹਿੱਸੇ ਲਈ ਜਾਂ ਤਾਂ ਇੱਕੋ ਰੰਗ ਦੀਆਂ ਹੁੰਦੀਆਂ, ਜੋ ਕਿ ਚਿੱਟੇ, ਹਲਕੇ ਸਲੇਟੀ ਅਤੇ ਕਾਲੇ ਰੰਗ ਦੀਆਂ ਸਨ ਜਾਂ ਫਿਰ ਪੈਲਿਟ ਇੱਕ ਜਾਂ ਦੋ ਰੰਗਾਂ ਦੀ ਵਰਤੋਂ ਤੱਕ ਹੀ ਸੀਮਿਤ ਹੁੰਦਾ। ਬੁਰਸ਼ 'ਤੇ ਕੁਸ਼ਲ ਨਿਯੰਤਰਣ ਦੇ ਨਾਲ, ਉਨ੍ਹਾਂ ਨੇ ਤਰਲ, ਕੈਲੀਗ੍ਰਾਫਿਕ ਲਾਈਨਾਂ ਦੇ ਨਾਲ ਆਕਾਰ ਦੇ ਰੇਖਾ-ਚਿੱਤਰ ਸਿਰਜੇ। ਆਪਣੇ ਫੇਜ਼ ਦੌਰਾਨ ਰੌਯ ਨੇ ਸੀਟਿਡ ਫੀਮੇਲ ਆਕਾਰਾਂ, ਮਾਂ ਅਤੇ ਬੱਚੇ ਦੇ ਫਿਗਰਾਂ, ਬੌਲਾਂ, ਕੁੱਦ ਦੇ ਹਿਰਨਾਂ, ਰਿੜ੍ਹ ਦੇ ਸ਼ਿਸ਼ੂਆਂ ਦੀਆਂ ਪੇਂਟਿੰਗਜ਼ ਬਣਾਈਆਂ।
****
ਐੱਨਬੀ/ਏਕੇਜੇ/ਓਏ
(Release ID: 1620551)
Visitor Counter : 206