ਸ਼ਹਿਰੀ ਹਵਾਬਾਜ਼ੀ ਮੰਤਰਾਲਾ

ਲਾਈਫ਼ਲਾਈਨ ਉਡਾਨ ਤਹਿਤ ਪੂਰੇ ਦੇਸ਼ ਵਿੱਚ ਜ਼ਰੂਰੀ ਅਤੇ ਮੈਡੀਕਲ ਸਪਲਾਈ ਦੀ ਡਿਲਿਵਰੀ ਸੁਨਿਸ਼ਚਿਤ ਕਰਨ ਲਈ 422 ਫਲਾਈਟਾਂ ਸੰਚਾਲਿਤ ਕੀਤੀਆਂ ਗਈਆਂ

Posted On: 02 MAY 2020 3:43PM by PIB Chandigarh

ਏਅਰ ਇੰਡੀਆ, ਅਲਾਇੰਸ ਏਅਰ, ਭਾਰਤੀ ਵਾਯੂ ਸੈਨਾ ਅਤੇ ਪ੍ਰਾਈਵੇਟ ਵਾਹਕਾਂ ਦੁਆਰਾ ਲਾਈਫ਼ਲਾਈਨ ਉਡਾਨਾਂ ਦੇ ਤਹਿਤ 422 ਉਡਾਨਾਂ ਦਾ ਸੰਚਾਲਨ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ 244 ਉਡਾਨਾਂ ਏਅਰ ਇੰਡੀਆ ਅਤੇ ਅਲਾਇੰਸ ਏਅਰ ਦੁਆਰਾ ਸੰਚਾਲਿਤ ਕੀਤੀਆਂ ਗਈਆਂ ਹਨ। ਅੱਜ ਤੱਕ ਲਗਭਗ 790.22 ਟਨ ਦੀ ਖੇਪ ਵੰਡੀ ਗਈ ਹੈ। ਲਾਈਫ਼ਲਾਈਨ ਉਡਾਨ ਸੇਵਾ ਨੇ ਅੱਜ ਦੀ ਤਾਰੀਖ਼ ਤੱਕ ਕੁੱਲ 4,13,538 ਕਿਲੋਮੀਟਰ ਦਾ ਹਵਾਈ ਸਫ਼ਰ ਤੈਅ ਕੀਤਾ ਹੈ। ਕੋਵਿਡ - 19 ਖ਼ਿਲਾਫ਼ ਭਾਰਤ ਦੀ ਲੜਾਈ ਵਿੱਚ ਸਮਰਥਨ ਦੇਣ ਲਈ ਦੇਸ਼ ਦੇ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਜ਼ਰੂਰੀ ਮੈਡੀਕਲ ਖੇਪ ਪਹੁੰਚਾਉਣ ਲਈ ਲਾਈਫ਼ਲਾਈਨ ਉਡਾਨਸੇਵਾ ਨੂੰ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੁਆਰਾ ਚਲਾਇਆ ਜਾ ਰਿਹਾ ਹੈ।

 

ਅਹਿਮ ਮੈਡੀਕਲ ਸਮੱਗਰੀ ਅਤੇ ਮਰੀਜ਼ਾਂ ਨੂੰ ਲਿਜਾਣ ਲਈ ਪਵਨ ਹੰਸ ਲਿਮਿਟਿਡ ਸਮੇਤ ਹੈਲੀਕਾਪਟਰ ਸੇਵਾਵਾਂ ਜੰਮੂ-ਕਸ਼ਮੀਰ, ਲੱਦਾਖ, ਆਈਲੈਂਡਸ (ਟਾਪੂਆਂ) ਅਤੇ ਉੱਤਰ - ਪੂਰਬੀ ਖੇਤਰ ਵਿੱਚ ਕੰਮ ਕਰ ਰਹੀਆਂ ਹਨ। 1 ਮਈ 2020 ਤੱਕ ਪਵਨ ਹੰਸ ਨੇ 7,529 ਕਿਲੋਮੀਟਰ ਦੀ ਦੂਰੀ ਤੈਅ ਕਰਦੇ ਹੋਏ 2.03 ਟਨ ਸਮੱਗਰੀ ਢੋਈ ਹੈ। ਉੱਤਰ-ਪੂਰਬੀ ਖੇਤਰ, ਟਾਪੂ ਖੇਤਰਾਂ ਅਤੇ ਪਹਾੜੀ ਰਾਜਾਂ ਵੱਲ ਖ਼ਾਸ ਧਿਆਨ ਦਿੱਤਾ ਗਿਆ ਹੈ। ਏਅਰ ਇੰਡੀਆ ਅਤੇ ਭਾਰਤੀ ਵਾਯੂ ਸੈਨਾ ਨੇ ਮੁੱਖ ਤੌਰ ਤੇ ਜੰਮੂ-ਕਸ਼ਮੀਰ, ਲੱਦਾਖ, ਉੱਤਰ-ਪੂਰਬ ਅਤੇ ਹੋਰ ਟਾਪੂ ਖੇਤਰਾਂ ਲਈ ਇਹ ਸਹਿਯੋਗ ਕੀਤਾ ਹੈ।

 

ਘਰੇਲੂ ਖੇਪ ਓਪਰੇਟਰ ਸਪਾਈਸਜੈੱਟ, ਬਲੂ ਡਾਰਟ, ਇੰਡੀਗੋ ਅਤੇ ਵਿਸਤਾਰਾ ਵਪਾਰਕ ਆਧਾਰ ਤੇ ਕਾਰਗੋ ਉਡਾਨਾਂ ਚਲਾ ਰਹੇ ਹਨ। ਸਪਾਈਸਜੈੱਟ ਨੇ 24 ਮਾਰਚ ਤੋਂ 1 ਮਈ 2020 ਤੱਕ 734 ਖੇਪ ਉਡਾਨਾਂ ਸੰਚਾਲਿਤ ਕੀਤੀਆਂ ਜਿਸ ਵਿੱਚ 12,77,213 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਗਈ ਅਤੇ 5,320 ਟਨ ਖੇਪ ਢੋਈ ਗਈ। ਇਨ੍ਹਾਂ ਵਿੱਚੋਂ 270 ਅੰਤਰਰਾਸ਼ਟਰੀ ਖੇਪ ਉਡਾਨਾਂ ਸਨ। ਬਲੂ ਡਾਰਟ ਨੇ 25 ਮਾਰਚ ਤੋਂ 1 ਮਈ 2020 ਤੱਕ 2,67,417 ਕਿਲੋਮੀਟਰ ਦੀ ਦੂਰੀ ਨੂੰ ਤੈਅ ਕਰਦੇ ਹੋਏ 245 ਖੇਪ ਉਡਾਨਾਂ ਦਾ ਸੰਚਾਲਨ ਕੀਤਾ ਅਤੇ 4,179 ਟਨ ਮਾਲ ਢੋਇਆ। ਇਹਨਾਂ ਵਿੱਚੋਂ 12 ਅੰਤਰਰਾਸ਼ਟਰੀ ਖੇਪ ਉਡਾਨਾਂ ਸਨ। ਇੰਡੀਗੋ ਨੇ 3 ਅਪ੍ਰੈਲ ਤੋਂ 1 ਮਈ 2020 ਤੱਕ 82 ਖੇਪ ਉਡਾਨਾਂ ਦਾ ਸੰਚਾਲਨ ਕੀਤਾ ਜਿਸ ਵਿੱਚ 1,36,060 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਗਈ ਅਤੇ ਲਗਭਗ 393 ਟਨ ਦੀ ਖੇਪ ਢੋਈ, ਇਸ ਵਿੱਚ 27 ਅੰਤਰਰਾਸ਼ਟਰੀ ਉਡਾਨਾਂ ਸ਼ਾਮਲ ਸਨ। ਇਸ ਵਿੱਚ ਸਰਕਾਰ ਲਈ ਮੁਫ਼ਤ ਵਿੱਚ ਢੋਈ ਜਾਣ ਵਾਲੀ ਮੈਡੀਕਲ ਸਪਲਾਈ ਵੀ ਸ਼ਾਮਲ ਹੈ। ਵਿਸਤਾਰਾ ਨੇ 19 ਅਪ੍ਰੈਲ ਤੋਂ 1 ਮਈ 2020 ਤੱਕ 20 ਖੇਪ ਉਡਾਨਾਂ ਦਾ ਸੰਚਾਲਨ ਕੀਤਾ ਜਿਸ ਵਿੱਚ 28,590 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਗਈ ਅਤੇ ਲਗਭਗ 139 ਟਨ ਮਾਲ ਢੋਇਆ

 

ਅੰਤਰ ਰਾਸ਼ਟਰੀ ਖੇਤਰ ਵਿੱਚ, ਫਾਰਮਾਸਿਊਟੀਕਲ, ਮੈਡੀਕਲ ਉਪਕਰਣਾਂ ਅਤੇ ਕੋਵਿਡ - 19 ਰਾਹਤ ਖੇਪ ਦੀ ਢੋਆਈ ਲਈ ਪੂਰਬੀ ਏਸ਼ੀਆ ਦੇ ਨਾਲ ਇੱਕ ਕਾਰਗੋ ਏਅਰ-ਬ੍ਰਿੱਜ ਦੀ ਸਥਾਪਨਾ ਕੀਤੀ ਗਈ ਹੈ। ਏਅਰ ਇੰਡੀਆ ਦੁਆਰਾ ਲਿਆਂਦੇ ਗਈ ਮੈਡੀਕਲ ਖੇਪ ਦੀ ਕੁਲ ਮਾਤਰਾ 842 ਟਨ ਹੈ। ਉਪਰੋਕਤ ਤੋਂ ਇਲਾਵਾ, ਬਲੂ ਡਾਰਟ ਨੇ 14 ਅਪ੍ਰੈਲ ਤੋਂ 1 ਮਈ 2020 ਤੱਕ ਗੁਆਂਗਜ਼ੂ ਅਤੇ ਸ਼ੰਘਾਈ ਤੋਂ 114 ਟਨ ਮੈਡੀਕਲ ਸਪਲਾਈ ਢੋਈ ਹੈ। ਸਪਾਈਸਜੈੱਟ ਨੇ 1 ਮਈ 2020 ਤੱਕ ਸ਼ੰਘਾਈ ਅਤੇ ਗੁਆਂਗਜ਼ੂ ਤੋਂ 204 ਟਨ ਦੀ ਮੈਡੀਕਲ ਖੇਪ ਢੋਈ ਹੈ ਅਤੇ 1 ਮਈ 2020 ਤੱਕ ਹੌਂਗ ਕੌਂਗ ਅਤੇ ਸਿੰਗਾਪੁਰ ਤੋਂ 16 ਟਨ ਮੈਡੀਕਲ ਸਪਲਾਈ ਢੋਈ।

 

****

ਆਰਜੇ / ਐੱਨਜੀ


(Release ID: 1620471)