ਵਣਜ ਤੇ ਉਦਯੋਗ ਮੰਤਰਾਲਾ

ਸ਼੍ਰੀ ਪੀਯੂਸ਼ ਗੋਇਲ ਨੇ ਵਿਦੇਸ਼ੀ ਮਿਸ਼ਨਾਂ ਨੂੰ ਦੱਸਿਆ ਕਿ ਭਾਰਤ ਦਿਲਚਸਪੀ ਰੱਖਣ ਵਾਲੇ ਦੇਸ਼ਾਂ ਨਾਲ ਆਪਸੀ ਮਿਲਵਰਤਣ ਕਰਨ ਲਈ ਤਿਆਰ ਹੈ, ਜਿੱਥੋਂ ਤੱਕ ਸੌਦੇ ਵਿੱਚ ਆਪਸੀ ਤਾਲਮੇਲ ਕਾਇਮ ਰੱਖਿਆ ਜਾ ਸਕਦਾ ਹੈ

ਭਾਰਤ ਦੇ ਪ੍ਰਧਾਨ ਮੰਤਰੀ ਦੁਆਰਾ ਨਿਭਾਈ ਗਈ ਸਖਤ ਅਤੇ ਸਹੀ ਭੂਮਿਕਾ ਕੋਵਿਡ ਸੰਕਟ ਦੇ ਵਿਰੁੱਧ ਸਰਬੋਤਮ ਪ੍ਰੇਰਣਾ ਹੈ ਅਤੇ ਇਸ ਦੀ ਪ੍ਰਸ਼ੰਸਾ ਦੇਸ਼ ਅਤੇ ਦੁਨੀਆ ਭਰ ਵਿੱਚ ਕੀਤੀ ਗਈ ਹੈ

ਜੇ ਕਿਸੇ ਵੀ ਦੇਸ਼ ਨੂੰ ਭਾਰਤ ਤੋਂ ਦਵਾਈ ਦੇ ਰੂਪ ਵਿੱਚ ਸਹਾਇਤਾ ਦੀ ਜ਼ਰੂਰਤ ਹੈ, ਤਾਂ ਅਸੀਂ ਇਸ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ

Posted On: 01 MAY 2020 8:06PM by PIB Chandigarh

ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ ਹੈ ਕਿ ਭਾਰਤ ਦਿਲਚਸਪੀ ਰੱਖਣ ਵਾਲੇ ਦੇਸ਼ਾਂ ਨਾਲ ਆਪਸੀ ਮਿਲਵਰਤਣ ਕਰਨ ਲਈ ਤਿਆਰ ਹੈ, ਜਿੱਥੋਂ ਤੱਕ ਸੌਦੇ ਵਿੱਚ ਆਪਸੀ ਤਾਲਮੇਲ ਕਾਇਮ ਰੱਖਿਆ ਜਾਂਦਾ ਹੈ। ਵੀਡੀਓ ਕਾਨਫਰੰਸ ਰਾਹੀਂ ਨਵੀਂ ਦਿੱਲੀ ਵਿਖੇ ਵਿਦੇਸ਼ੀ ਮਿਸ਼ਨਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦਿਲਚਸਪੀ ਰੱਖਣ ਵਾਲੇ ਉਨ੍ਹਾਂ ਦੇਸ਼ਾਂ ਦਾ ਸੁਆਗਤ ਕੀਤਾ, ਜੋ ਭਾਰਤ ਨਾਲ ਵਪਾਰ ਕਰਨ ਦੀ ਯੋਜਨਾ ਬਣਾ ਰਹੇ ਹਨ। ਮੰਤਰੀ ਨੇ ਕਿਹਾ ਕਿ ਭਾਰਤ ਕਿਸੇ ਵੀ ਬਹੁਪੱਖੀ ਸਮਝੌਤੇ ਤੇ ਦਸਤਖਤ ਕਰਦਿਆਂਨਿਰਪੱਖ ਵਿਹਾਰ ਅਤੇ ਪ੍ਰਾਪਤੀ ਨੂੰ ਸਭ ਤੋਂ ਵੱਧ ਮਹੱਤਵ ਦਿੰਦਾ ਹੈ। ਇਹੀ ਕਾਰਨ ਸੀ ਜਿਸ ਕਰਕੇ ਭਾਰਤ ਨੇ ਖੇਤਰੀ ਆਰਥਿਕ ਵਿਆਪਕ ਭਾਈਵਾਲੀ (ਆਰਈਸੀਪੀ) ਵਿੱਚ ਹਿੱਸਾ ਲਿਆ। ਉਨ੍ਹਾਂ ਸਲਾਹ ਦਿੱਤੀ ਕਿ ਦੁਵੱਲੇ ਜਾਂ ਬਹੁਪੱਖੀ ਸਮਝੌਤਿਆਂ ਲਈ ਯੋਜਨਾਬੰਦੀ ਦੀ ਰੂਪ-ਰੇਖਾ ਲਈ ਡਿਜੀਟਲ ਰੂਪ ਨਾਲ ਜੁੜਨ ਦਾ ਇਹ ਬਿਹਤਰੀਨ ਸਮਾਂ ਹੈ ।

ਮੰਤਰੀ ਨੇ ਹੋਰ ਦੇਸ਼ਾਂ ਨੂੰ ਕੋਰੋਨਾ ਵਾਇਰਸ ਮਹਾਮਾਰੀ ਦੇ ਫੈਲਣ ਵਿਰੁੱਧ ਸਾਂਝੇ ਯਤਨਾਂ ਲਈ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਇਸ ਸਮੇਂ ਭਾਰਤ ਵਿੱਚ ਮੌਜੂਦ ਵਿਦੇਸ਼ੀ ਨਾਗਰਿਕਾਂ ਦੀ ਸੁਰੱਖਿਆ ਅਤੇ ਤੰਦਰੁਸਤੀ ਨੂੰ ਯਕੀਨੀ ਬਣਾ ਰਿਹਾ ਹੈ। 5 ਅਪ੍ਰੈਲ ਨੂੰ ਪ੍ਰਧਾਨ ਮੰਤਰੀ ਦੁਆਰਾ ਸੁਝਾਏ ਅਨੁਸਾਰ ਉਨ੍ਹਾਂ ਦੁਆਰਾ 9 ਮਿੰਟ ਲਈ ਲਾਈਟ ਆਫ ਵਿੱਚ ਹਿੱਸਾ ਲੈਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ।

ਸ਼੍ਰੀ ਗੋਇਲ ਨੇ ਕਿਹਾ ਕਿ ਹਾਲ ਹੀ ਦੇ ਸਰਵੇਖਣਾਂ ਅਤੇ ਅਧਿਐਨਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਸੰਕਟ ਦੇ ਸਮੇਂ ਭਾਰਤ ਦੇ ਪ੍ਰਧਾਨ ਮੰਤਰੀ ਵਲੇਂ ਨਿਭਾਈ ਗਈ ਸਖਤ ਅਤੇ ਅਹਿਮ ਭੂਮਿਕਾ ਕੋਵਿਡ ਸੰਕਟ ਦੇ ਵਿਰੁੱਧ ਸਰਬੋਤਮ ਪ੍ਰੇਰਣਾ ਹੈ ਅਤੇ ਇਸਦੀ ਪ੍ਰਸ਼ੰਸਾ ਦੇਸ਼ ਅਤੇ ਦੁਨੀਆ ਭਰ ਵਿੱਚ ਕੀਤੀ ਗਈ ਹੈ। ਰਾਸ਼ਟਰਪਤੀ ਟਰੰਪ ਸਮੇਤ ਕਈ ਵਿਸ਼ਵ ਨੇਤਾਵਾਂ ਵਲੇਂ ਭਾਰਤ ਨੂੰ ਦਵਾਈਆਂ ਬਰਾਮਦ ਕਰਨ ਲਈ ਵਧਾਈ ਦੇਣ ਬਾਰੇ ਚਰਚਾ ਕਰਦਿਆਂ, ਸ਼੍ਰੀ ਗੋਇਲ ਨੇ ਕਿਹਾ ਕਿ ਇੰਡੀਅਨ ਫਾਰਮਾਸਿਊਟੀਕਲ ਇੰਡਸਟ੍ਰੀ ਨਾ ਸਿਰਫ ਭਾਰਤ ਨੂੰ, ਬਲਕਿ ਪੂਰੀ ਦੁਨੀਆ ਲਈ ਦਵਾਈਆਂ ਦਾ ਉਤਪਾਦਨ ਅਤੇ ਸਪਲਾਈ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ। ਕੋਵਿਡ-19 ਤੋਂ ਬਾਅਦ ਦੀ ਦੁਨੀਆ ਵਿੱਚ ਭਾਰਤ ਇਕ ਲੀਡਰਸ਼ਿਪ ਦੀ ਭੂਮਿਕਾ ਨਿਭਾਏਗਾ। ਇਸ ਗੱਲ ਦਾ ਭਰੋਸਾ ਜ਼ਾਹਰ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਇਹ ਸੁਨਿਸ਼ਚਿਤ ਕਰ ਰਿਹਾ ਹੈ ਕਿ ਕੋਈ ਵੀ ਦੇਸ਼, ਖ਼ਾਸ ਕਰਕੇ ਪਿਛੜੇ ਦੇਸ਼ਾਂ ਵਿੱਚੋ ਕੋਈ ਵੀ ਜ਼ਰੂਰੀ ਦਵਾਈਆਂ ਤੋਂ ਵਾਂਝਾ ਨਹੀਂ ਰਹੇਗਾ। ਸ਼੍ਰੀ ਗੋਇਲ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਜੇ ਦਵਾਈ ਦੇ ਰੂਪ ਵਿੱਚ ਕੋਈ ਸਹਾਇਤਾ ਭਾਰਤ ਤੋਂ ਲੋੜੀਂਦੀ ਹੈ ਤਾਂ ਅਸੀਂ ਇਸ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ। ਪਰ ਲੰਬੇ ਸਮੇਂ ਵਿੱਚ, ਸਾਨੂੰ ਫਾਰਮੇਸੀ ਸੈਕਟਰ ਦੇ ਟਿਕਾਊ ਵਪਾਰ ਲਈ ਇੱਕ ਤੇਜ਼ ਰੋਡ-ਮੈਪ ਬਣਾਉਣਾ ਪਏਗਾ। ਪ੍ਰਧਾਨ ਮੰਤਰੀ ਦੇ ਅਨੁਸਾਰ, ਇੱਕ ਗਲੋਬਲ ਨਾਗਰਿਕ ਹੋਣ ਦੇ ਨਾਤੇ, ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਲੋੜਵੰਦਾਂ ਦੀ ਸੇਵਾ ਕਰਨ ।

ਮੰਤਰੀ ਨੇ ਕਿਹਾ ਕਿ ਮਹਾਮਾਰੀ ਦੌਰਾਨ ਪ੍ਰਧਾਨ ਮੰਤਰੀ ਆਯੁਸ਼ਮਾਨ ਭਾਰਤ ਯੋਜਨਾ ਦੀ ਭੂਮਿਕਾ ਮਹੱਤਵਪੂਰਨ ਹੋਣ ਜਾ ਰਹੀ ਹੈ। ਉਨ੍ਹਾਂ ਕੋਵਿਡ ਕੇਸਾਂ ਨੂੰ ਦੁਗਣਾ ਕਰਨ ਦੀ ਦਰ ਵਿੱਚ ਦਰਜ ਕਮੀ ਦੇ ਵਿਸ਼ੇਸ਼ ਸੰਦਰਭ ਦਾ ਹਵਾਲਾ ਦਿੰਦਿਆ ਕਿਹਾ ਕਿ ਇਸ ਨਾਲ ਦੇਸ਼ ਨੂੰ ਵਿਆਪਕ ਲੌਕਡਾਊਨ ਤੋਂ ਤੁਰੰਤ ਪ੍ਰਭਾਵਸ਼ੀਲਤਾ ਨਾਲ  ਉਭਾਰਿਆ ਜਾ ਸਕਦਾ ਹੈ। ਸ਼੍ਰੀ ਗੋਇਲ ਨੇ ਕਿਹਾ ਕਿ ਇਸ ਸੰਕਟ ਦੌਰਾਨ ਸਰਕਾਰ ਦੇਸ਼ ਦੀ ਅਰਥਵਿਵਸਥਾ ਨੂੰ ਸੰਕਟ ਤੋਂ ਬਾਹਰ ਕੱਢਣ ਲਈ ਲੰਮੇ ਸਮੇਂ ਦੀਆਂ ਰਣਨੀਤੀਆਂ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸਮਾਂ ਹੈ, ਦੁਨੀਆ ਭਰ ਦੇ ਦੇਸ਼ਾਂ ਲਈ ਭਵਿੱਖ ਵਿੱਚ ਸਹਿਯੋਗ ਲਈ ਆਪੋ- ਆਪਣੇ ਦੇਸ਼ਾਂ ਲਈ ਸੱਚੇ ਸਾਥੀ ਦੀ ਪਛਾਣ ਕਰਨ ਦਾ।

 

*****

 

ਵਾਈਬੀ



(Release ID: 1620265) Visitor Counter : 127