ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਜੇਐੱਨਸੀਏਐੱਸਆਰ ਪ੍ਰੋਫੈਸਰ ਅਮੈਰੀਕਨ ਅਕੈਡਮੀ ਆਵ੍ ਆਰਟਸ ਐਂਡ ਸਾਇੰਸਿਜ਼ ਦੇ ਅੰਤਰਰਾਸ਼ਟਰੀ ਆਨਰੇਰੀ ਮੈਂਬਰ ਚੁਣੇ ਗਏ

Posted On: 01 MAY 2020 6:03PM by PIB Chandigarh

ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਤਹਿਤ ਇੱਕ ਖੁਦਮੁਖਤਿਆਰ ਸੰਸਥਾ, ਜਵਾਹਰਲਾਲ ਨਹਿਰੂ ਸੈਂਟਰ ਫਾਰ ਅਡਵਾਂਸਡ ਸਾਇੰਟਿਫਿਕ ਰਿਸਰਚ (ਜੇਐੱਮਸੀਏਐੱਸਆਰ) ਦੇ ਥੀਓਰੈਟਿਕਲ ਸਾਇੰਸਿਜ਼ ਯੂਨਿਟ (ਟੀਐੱਸਯੂ) ਦੀ ਪ੍ਰੋਫੈਸਰ ਸ਼ੋਭਨਾ ਨਰਸਿਮ੍ਹਨ ਨੂੰ ਅਮੈਰੀਕਨ ਅਕੈਡਮੀ ਆਵ੍ ਆਰਟਸ ਐਂਡ ਸਾਇੰਸਿਜ਼ ਦਾ ਅੰਤਰਰਾਸ਼ਟਰੀ ਆਨਰੇਰੀ ਮੈਂਬਰ ਚੁਣਿਆ ਗਿਆ

 

ਅਮੈਰੀਕਨ ਅਕੈਡਮੀ ਆਵ੍ ਆਰਟਸ ਐਂਡ ਸਾਇੰਸਿਜ਼ ਦੇ ਆਨਰੇਰੀ ਸਕਾਲਰਾਂ ਅਤੇ ਲੀਡਰਾਂ ਨੇ ਸਾਇੰਸਿਜ਼, ਆਰਟਸ, ਹਿਊਮੈਨਟੀਜ਼ ਅਤੇ ਜਨਜੀਵਨ ਵਿੱਚ ਆਪਣੀ ਪਛਾਣ ਬਣਾਈ ਹੋਈ ਹੈ ਪਿਛਲੇ ਅੰਤਰਰਾਸ਼ਟਰੀ ਆਨਰੇਰੀ ਮੈਂਬਰਾਂ ਦੀ ਲਿਸਟ ਵਿੱਚ ਚਾਰਲਸ ਡਾਰਵਿਨ, ਐਲਬਰਟ ਆਈਨਸਟਾਈਨ ਅਤੇ ਨੈਲਸਨ ਮੰਡੇਲਾ ਦੇ ਨਾਂ ਸ਼ਾਮਲ ਹਨ

 

ਪ੍ਰੋ.ਨਰਸਿਮ੍ਹਨ ਜੇਐੱਨਸੀਏਐੱਸਆਰ ਵਿੱਚ ਕੰਪਿਊਟੇਸ਼ਨਲ ਨੈਨੋ ਸਾਇੰਸ ਗਰੁੱਪ ਦੇ ਮੁੱਖੀ ਹਨ ਉਨ੍ਹਾਂ ਨੇ ਨੈਨੋ ਮੈਟੀਰੀਅਲ ਦੇ ਰੈਸ਼ਨਲ ਡਿਜ਼ਾਈਨ ਵਿੱਚ ਕਾਫੀ ਅਹਿਮ ਕੰਮ ਕੀਤਾ ਹੈ ਅਤੇ ਇਸ ਦਾ ਜਾਇਜ਼ਾ ਲਿਆ ਹੈ ਕਿ ਕਿਵੇਂ ਦਿਸ਼ਾਵਾਂ ਨੂੰ ਘੱਟ ਕੀਤੇ ਜਾਣ ਨਾਲ ਅਤੇ ਆਕਾਰ ਨੂੰ ਘਟਾਏ ਜਾਣ ਨਾਲ ਸਮੱਗਰੀ ਦੇ ਗੁਣ ਪ੍ਰਭਾਵਤ ਹੁੰਦੇ ਹਨ ਉਨ੍ਹਾਂ ਦੇ ਕੰਮ ਬਹੁਤ ਸਾਰੀਆਂ ਵੱਖ-ਵੱਖ ਐਪਲੀਕੇਸ਼ਨਾਂ ਨਾਲ ਸਬੰਧਿਤ ਹਨ ਜਿਵੇਂ ਕਿ ਸਵੱਛ ਊਰਜਾ ਕਾਰਜਾਂ ਲਈ ਨੈਨੋ ਕੈਟਾਲਿਸਟਸ ਅਤੇ ਮੈਮਰੀ ਸਟੋਰੇਜ ਲਈ ਮੈਗਨੈਟਿਕ ਸਮੱਗਰੀ

 

ਉਨ੍ਹਾਂ ਦੇ ਗਰੁੱਪ ਨੇ ਭਵਿੱਖਬਾਣੀ ਕੀਤੀ ਹੈ ਕਿ ਸੋਨੇ ਦੇ ਨੈਨੋ ਪਾਰਟੀਕਲਜ਼ ਦੀ ਮੌਰਫੋਲੋਜੀ ਅਤੇ ਰੀਐਕਟਿਵਿਟੀ, ਜੋ ਕਿ ਆਕਸਾਈਡ ਸਬਸਟ੍ਰੇਟਸ ਉੱਤੇ ਜਮ੍ਹਾਂ ਹੁੰਦੀ ਹੈ, ਨੂੰ ਇਲੈਕਟ੍ਰਾਨ ਡੋਨਰਜ਼ ਜਾਂ ਪ੍ਰਵਾਨਕਰਤਾਵਾਂ ਤੋਂ ਹਿਮਾਇਤ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ

 

ਪ੍ਰੋ. ਨਰਸਿਮ੍ਹਨ ਭਾਰਤ ਵਿੱਚ ਅਤੇ ਵਿਦੇਸ਼ਾਂ ਵਿੱਚ ਮਹਿਲਾਵਾਂ ਵਿੱਚ ਸਟੈਮ ਦੀ ਪ੍ਰਮੋਸ਼ਨ ਵਿੱਚ ਕਾਫੀ ਸਰਗਰਮ ਹਨ ਉਹ ਆਈਯੂਪੀਏਪੀ ਦੇ ਮਹਿਲਾ ਵਰਕਿੰਗ ਗਰੁੱਪ ਦੇ ਮੈਂਬਰ ਹਨ 2013 ਤੋਂ ਉਹ ਅਬਦੁਸ ਸਲਾਮ ਇੰਟਰਨੈਸ਼ਨਲ ਸੈਂਟਰ ਫਾਰ ਥਿਊਰੈਟਿਕਲ ਫਿਜ਼ਿਕਸ (ਆਈਸੀਟੀਪੀ) ਦੇ ਤ੍ਰਿਸਤੇ, ਇਟਲੀ ਅਤੇ ਆਈਸੀਟੀਪੀ-ਆਈਫਰ, ਕਿਗਲੀ, ਰਵਾਂਡਾ ਵਿਖੇ ਮਹਿਲਾਵਾਂ ਦੀਆਂ ਕੈਰੀਅਰ ਡਿਵਲਪਮੈਂਟ ਵਰਕਸ਼ਾਪਾਂ ਆਯੋਜਿਤ ਕਰ ਰਹੇ ਹਨ

 

 

ਪੁਰਸਕਾਰ ਅਤੇ ਮਾਨਤਾਵਾਂ

 

ਉਹ 2011 ਵਿੱਚ ਨੈਸ਼ਨਲ ਅਕੈਡਮੀ ਆਵ੍ ਸਾਇੰਸਿਜ਼ ਦੇ ਫੈਲੋ ਬਣੇ ਅਤੇ 2010 ਵਿੱਚ ਉਨ੍ਹਾਂ ਨੇ ਇਸਤਰੀ ਸ਼ਕਤੀ ਸਨਮਾਨ ਸਾਇੰਸ ਅਵਾਰਡ ਅਤੇ 2010 ਵਿੱਚ ਹੀ ਕਰਨਾਟਕ ਸਰਕਾਰ ਦਾ ਕਲਪਨਾ ਚਾਵਲਾ ਮਹਿਲਾ ਸਾਇੰਟਿਸਟ ਅਵਾਰਡ ਹਾਸਿਲ ਕੀਤਾ

 

ਪ੍ਰੋ. ਨਰਸਿਮ੍ਹਨ ਭਾਰਤ ਸਰਕਾਰ ਦੁਆਰਾ ਕਾਇਮ ਦੋ ਕਮੇਟੀਆਂ ਦੇ ਮੈਂਬਰ ਬਣੇ - ਇਨ੍ਹਾਂ ਵਿੱਚ ਨੈਸ਼ਨਲ ਟਾਸਕ ਫੋਰਸ ਆਨ ਵਿਮਨ ਇਨ ਸਾਇੰਸ ਅਤੇ ਸਟੈਂਡਿੰਗ ਕਮੇਟੀ ਆਨ ਵਿਮਨ ਇਨ ਸਾਇੰਸ ਸ਼ਾਮਲ ਹਨ  ਇਨ੍ਹਾਂ ਕਮੇਟੀਆਂ ਦਾ ਉਦੇਸ਼ ਸਰਕਾਰ ਨੂੰ ਇਹ ਸਲਾਹ ਦੇਣਾ ਹੈ ਕਿ ਉਹ ਕਿਸ ਤਰ੍ਹਾਂ ਮਹਿਲਾ ਵਿਗਿਆਨੀਆਂ ਦੇ ਹਿਤਾਂ ਨੂੰ ਉਤਸ਼ਾਹਿਤ ਕਰ ਸਕਦੇ ਹਨ

 

ਉਹ ਕੁਐਂਟਮ ਐੱਸਪ੍ਰੈਸੋ ਗਰੁੱਪ ਅਤੇ ਅਸੇਸਮਾ (ਦਿ ਅਫਰੀਕਨ ਸਕੂਲ ਫਾਰ ਇਲੈਕਟ੍ਰਾਨਿਕ ਸਟ੍ਰਕਚਰ ਮੈਥੋਡਜ਼ ਐਂਡ ਐਪਲੀਕੇਸ਼ਨਜ਼) ਨਾਲ ਸਾਲਿਡ ਸਟੇਟ ਫਿਜ਼ਿਕਸ ਅਤੇ ਡੈਂਸਟੀ ਫੰਕਸ਼ਨਲ ਥਿਊਰੀ ਇਨ ਵਰਕਸ਼ਾਪ ਇਨ ਏਸ਼ੀਆ ਐਂਡ ਅਫਰੀਕਾ ਨਾਲ ਜੁੜੇ ਹੋਏ ਹਨ ਉਹ ਅਸੇਸਮਾ ਦੀ ਐਗ਼ਜ਼ੈਕਟਿਵ ਕਮੇਟੀ ਦੇ ਮੈਂਬਰ ਹੋਣ ਤੋਂ ਇਲਾਵਾ ਕਿਗਲੀ, ਰਵਾਂਡਾ ਵਿੱਚ ਸਾਇੰਟਿਫਿਕ ਕੌਂਸਲ ਆਵ੍ ਦਿ ਆਈਸੀਟੀਪੀ-ਆਈਫਰ (ਈਸਟ ਅਫਰੀਕਨ ਇੰਸਟੀਟਿਊਟ ਆਵ੍ ਫੰਡਾਮੈਂਟਲ ਰਿਸਰਚ) ਦੇ ਮੈਂਬਰ ਹਨ

 

ਜੇਐੱਨਸੀਏਐੱਸਆਰ ਵਿੱਚ 1996 ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਪ੍ਰੋ. ਨਰਸਿਮ੍ਹਨ ਨੇ ਇੰਡੀਅਨ ਇੰਸਟੀਟਿਊਟ ਆਵ੍ ਟੈਕਨੋਲੋਜੀ (ਆਈਆਈਟੀ), ਮੁੰਬਈ ਤੋਂ ਫਿਜ਼ਿਕਸ ਵਿੱਚ ਮਾਸਟਰਜ਼ ਦੀ ਡਿਗਰੀ ਹਾਸਿਲ ਕੀਤੀ ਅਤੇ ਪ੍ਰੋ. ਡੇਵਿਡ ਵੰਡਰਬਿਲਟ ਦੀ ਨਿਗਰਾਨੀ ਹੇਠ ਹਾਵਰਡ ਯੂਨੀਵਰਸਿਟੀ ਤੋਂ ਫਿਜ਼ਿਕਸ ਵਿੱਚ ਪੀਐਚਡੀ ਕੀਤੀ ਉਨ੍ਹਾਂ ਨੇ ਨਿਊਯਾਰਕ, ਅਮਰੀਕਾ ਦੀ ਬਰੁੱਕਹੈਵਨ ਨੈਸ਼ਨਲ ਲੈਬ ਤੋਂ ਪੋਸਟਡੌਕ ਕੀਤੀ ਅਤੇ ਫਿਰ ਮੈਕਸ ਪਲਾਂਕ ਸੁਸਾਇਟੀ ਇਨ ਬਰਲਿਨ, ਜਰਮਨੀ ਤੋਂ ਫਰਿਟਜ਼ ਹੈਬਰ ਇੰਸਟੀਟਿਊਟ ਤੋਂ ਡਿਗਰੀ ਲਈ ਉਹ ਥਿਊਰੈਟਿਕਲ ਸਾਇੰਸਿਜ਼ ਯੂਨਿਟ ਅਤੇ ਜੇਐੱਨਸੀਏਐੱਸਆਰ ਵਿੱਚ ਡੀਨ ਆਵ੍ ਅਕੈਡਮਿਕ ਅਫੇਅਰਸ ਰਹੇ ਹਨ

 

 

ਪ੍ਰੋ. ਸ਼ੋਭਨਾ ਨਰਸਿਮ੍ਹਨ (ਖੱਬੇ ਤੋਂ ਦੂਜੇ) ਇੰਟਰਨੈਸ਼ਨਲ ਸੈਂਟਰ ਫਾਰ ਥਿਊਰੈਟਿਕਲ ਫਿਜ਼ਿਕਸ (ਆਈਸੀਟੀਪੀ) ਵਿੱਚ ਉਨ੍ਹਾਂ ਦੁਆਰਾ ਹੀ ਵਿਮਨ ਇਨ ਫਿਜ਼ਿਕਸ ਬਾਰੇ ਆਯੋਜਿਤ ਵਰਕਸ਼ਾਪ ਵਿੱਚ

 

ਹੋਰ ਵੇਰਵੇ ਲਈ ਸੰਪਰਕ ਕਰੋ ਪ੍ਰੋ. ਸ਼ੋਭਨਾ ਨਰਸਿਮ੍ਹਨ

shobhana@jncasr.ac.in, 98806 41962

 

*****

 

ਕੇਜੀਐੱਸ/(ਡੀਐੱਸਟੀ)



(Release ID: 1620143) Visitor Counter : 80