ਸੱਭਿਆਚਾਰ ਮੰਤਰਾਲਾ

ਰਾਸ਼ਟਰੀ ਆਧੁਨਿਕ ਕਲਾ ਗੈਲਰੀ ਨੇ ਰਾਜਾ ਰਵੀ ਵਰਮਾ ਨੂੰ ਉਨ੍ਹਾਂ ਦੀ 172 ਵੀਂ ਜਯੰਤੀ ‘ਤੇ ਸ਼ਰਧਾਂਜਲੀ ਅਰਪਿਤ ਕੀਤੀ

Posted On: 30 APR 2020 9:25PM by PIB Chandigarh

ਰਾਸ਼ਟਰੀ ਆਧੁਨਿਕ ਕਲਾ ਗੈਲਰੀ (ਐੱਨਜੀਐੱਮਏ), ਵਰਚੁਅਲ ਟੂਰ ਰਾਹੀਂ ਉੱਘੇ ਪੇਂਟਰ ਅਤੇ ਕਲਾਕਾਰ ਰਾਜਾ ਰਵੀ ਵਰਮਾ ਦੀ 172 ਵੀਂ ਜਯੰਤੀ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕਰ ਰਹੀ ਹੈ।  ਇਹ ਵਰਚੁਅਲ ਟੂਰ ਨਵੀਂ ਦਿੱਲੀ ਵਿਖੇ ਐੱਨਜੀਐੱਮਏ ਵਿੱਚ ਕਲਾਕ੍ਰਿਤੀਆਂ ਦੇ ਰਿਜ਼ਰਵ ਸੰਗ੍ਰਹਿ ਵਿੱਚ ਉਨਾਂ ਦੇ ਸਾਰੀਆਂ ਹੀ ਕਲਾਤਮਕ ਕ੍ਰਿਤਾਂ ਦਾ ਪ੍ਰਦਰਸ਼ਨ ਕਰ ਰਿਹਾ ਹੈ।  ਲੋਕ ਵਰਚੁਅਲ ਟੂਰ ਨੂੰ  http://www.ngmaindia.gov.in/virtual-tour-of-raja-ravi-varma.asp 'ਤੇ ਦੇਖ ਸਕਦੇ ਹਨ। 

ਰਾਜਾ ਰਵੀ ਵਰਮਾ ਨੇ ਕੇਰਲ ਦੇ ਇੱਕ ਕੁਲੀਨ ਤੇ ਸੱਭਿਅਕ ਪਰਿਵਾਰ ਵਿੱਚ ਜਨਮ ਲਿਆ ਸੀ। ਯੂਰਪੀ ਤਕਨੀਕਾਂ ਅਨੁਸਾਰ ਰਾਜਾ ਰਵੀ ਵਰਮਾ ਵੱਡੇ ਪੱਧਰ 'ਤੇ ਇੱਕ ਸਵੈ-ਸਿੱਖਿਅਤ ਕਲਾਕਾਰ ਸਨ। ਪਰ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਰਾਜਾ ਰਵੀ ਵਰਮਾ ਤੇਲ ਮਾਧਿਅਮ ( oil medium) ਨੂੰ ਸੰਭਾਲਣ ਵਿੱਚ ਮੁਹਾਰਤ ਰੱਖਦੇ ਸਨ ਅਤੇ ਯੂਰਪੀ ਕੁਦਰਤਵਾਦ ਨਾਲ ਜਾਦੂਈ ਤੌਰ 'ਤੇ ਸਹਿਜ ਮਹਿਸੂਸ ਕਰਦੇ ਸਨ। ਜਦੋਂ ਰਾਜਾ ਰਵੀ ਵਰਮਾ ਭਾਰਤੀ ਪੇਂਟਿੰਗ ਦੀ ਪ੍ਰੰਪਰਾ ਅਤੇ ਸੈਲਨ ਕਲਾਕਾਰ (Salon artist) ਵਜੋਂ ਉਭਰਨ ਦੀ ਆਰਜ਼ੀ ਸਥਿਤੀ ਵਿਚਾਲੇ ਖੜੇ ਸਨ ਅਤੇ ਯੂਰਪੀ ਵਿੱਦਿਅਕ ਕੁਦਰਤਵਾਦ ਨਾਲ ਭਲੀਭਾਂਤੀ ਜਾਣੂ ਸਨ, ਨੇ ਦੋਹਾਂ ਦੇ ਸੁਹਜ ਸਿਧਾਂਤਾਂ ਨੂੰ ਆਪਣੀ ਸ਼ੈਲੀ ਵਿੱਚ ਢਾਲ ਲਿਆਉਨਾਂ ਨੇ ਹਿੰਦੂ ਮਿਥਿਹਾਸਕ ਕਹਾਣੀਆਂ ਦੀ ਨੁਮਾਇੰਦਗੀ ਕੀਤੀ ਜਿਸ ਨੂੰ ਭਾਰਤੀ ਕਲਪਨਾ ਦੁਆਰਾ ਬਹੁਤ ਪਿਆਰ ਕੀਤਾ ਜਾਂਦਾ ਸੀ, ਇੱਕ ਭਰਮਵਾਦੀ ਸੁਭਾਅ ਨਾਲ ਜੋ ਉਸ ਸਮੇਂ ਦੇ ਸਮਾਜ ਨੂੰ ਦਰਸਾਉਂਦਾ ਸੀ। ਕਲਾ ਦੇ ਇਤਿਹਾਸਕਾਰਾਂ ਅਨੁਸਾਰ, ਰਾਜਾ ਰਵੀ ਵਰਮਾ ਦੀਆਂ ਨਾਟਕੀ ਇਤਿਹਾਸ ਦੀਆਂ ਪੇਂਟਿੰਗਾਂ ਨੇ ਭਾਰਤੀ ਸਿਨੇਮਾ ਦੇ ਮੋਢੀ ਦਾਦਾ ਸਾਹਿਬ  ਫਾਲਕੇ ਅਤੇ ਬਾਬੂਰਾਓ ਚਿੱਤਰਕਾਰ ਨੂੰ ਪ੍ਰਭਾਵਤ ਕੀਤਾ।

ਰਾਜਾ ਰਵੀ ਵਰਮਾ ਨੇ ਇਕ ਪੋਰਟਰੇਟ ਪੇਂਟਰ ਦੇ ਨਾਲ-ਨਾਲ ਕਈ ਹੋਰ ਵਿਧਾਵਾਂ ਦੇ ਚਿੱਤਰਕਾਰ ਦੇ ਤੌਰ ਤੇ ਵੀ ਨਿਵੇਕਲਾ ਕੰਮ ਕੀਤਾ।  ਜਿਵੇਂ ਕਿ ਇਤਿਹਾਸ ਦੀ ਪੇਂਟਿੰਗ, ਔਰਤਾਂ ਅਤੇ ਹੋਰ ਸ਼ਖਸੀਅਤਾਂ ਦੀ ਪੇਂਟਿੰਗ ਅਤੇ ਹੋਰ ਬਹੁਤ ਸਾਰੇ ਅਜਿਹੇ ਕੰਮ ਜੋ ਅੱਜ ਵੀ ਉਨਾਂ ਦੀ ਯਾਦ ਦੁਆਉਂਦੇ ਹਨ। ਉਨਾਂ ਨੇ ਪੋਰਟਰੇਟਾਂ ਦੀ ਮੰਗ ਨੂੰ ਦੇਖਦਿਆਂ ਸਮੁੱਚੇ ਭਾਰਤ ਅਤੇ ਕਮਿਸ਼ਨਾਂ ਦੀ ਯਾਤਰਾ ਕੀਤੀ। ਉਨਾਂ ਨੇ ਜਰਮਨ ਟੈਕਨਾਲੋਜੀ ਨਾਲ ਇੱਕ ਪ੍ਰੈੱਸ ਸਥਾਪਿਤ ਕੀਤੀ ਤਾਂ ਜੋ ਇਕ ਵੱਡੀ ਮੰਗ ਨੂੰ ਪੂਰਾ ਕਰਨ ਲਈ ਸਸਤੇ ਓਲੋਗ੍ਰਾਫ ਤਿਆਰ ਕੀਤੇ ਜਾ ਸਕਣ। ਇਸ ਦੇ ਪ੍ਰਿੰਟ ਦੀ ਵਿੱਕਰੀ ਇੰਨੇ ਵੱਡੇ ਪੈਮਾਨੇ ਤੇ ਹੋਈ ਕਿ ਇਸ ਨੇ ਇੱਥੋਂ ਤੱਕ ਕਿ ਅੱਜ ਦੇ  ਮਕਬੂਲ ਵਿਜ਼ੂਅਲ ਸੱਭਿਆਚਾਰ 'ਤੇ ਵੀ ਡੂੰਘੀ ਛਾਪ ਛੱਡੀ। ਉਨਾਂ ਦੀਆਂ ਯਥਾਰਥਵਾਦੀ ਚਿਤਰਣ, ਧਾਰਮਿਕ ਅਤੇ ਮਿਥਿਹਾਸਕ ਸ਼ਖਸੀਅਤਾਂ ਦੀਆਂ ਵਿਆਖਿਆਵਾਂ ਨੇ ਦੇਸ਼ ਨੂੰ ਮੋਹਿਤ ਕੀਤਾ, ਲੁਭਾਇਆ ਤੇ ਆਪਣੀ ਜਕੜ ਵਿੱਚ ਲੈ ਲਿਆ। ਰਵੀ ਵਰਮਾ ਦੀ ਹੱਦਾਂ ਪਾਰ ਕਰਨ ਵਾਲੀ ਚਿੱਤਰਕਾਰੀ; ਉਹ ਇੱਕ ਕਵੀ ਵੀ ਸਨ , ਵਿਦਵਾਨ ਅਤੇ ਆਪਣੇ ਸਮੇਂ ਤੋਂ ਪਾਰ ਦੇ ਇਕ ਦੂਰਦਰਸ਼ੀ ਸ਼ਖਸੀਅਤ ਵੀ ਸਨ ।

 

*****

 

ਐੱਨਬੀ/ਏਕੇਜੇ/ਓਏ



(Release ID: 1619862) Visitor Counter : 114