ਭਾਰਤੀ ਪ੍ਰਤੀਯੋਗਿਤਾ ਕਮਿਸ਼ਨ
ਕੰਪੀਟੀਸ਼ਨ ਕਮਿਸ਼ਨ ਆਵ੍ ਇੰਡੀਆ (ਸੀਸੀਆਈ) ਨੇ ਕੈਨਾਰੀ ਇਨਵੈਸਟਮੈਂਟ ਲਿਮਿਟਿਡ ਅਤੇ ਲਿੰਕ ਇਨਵੈਸਟਮੈਂਟ ਟਰੱਸਟ 99 ਦੁਆਰਾ ਇੰਟਸ ਫਾਰਮਾਸਿਊਟੀਕਲਸ ਲਿਮਿਟਿਡ ਵਿੱਚ 5 ਪ੍ਰਤੀਸ਼ਤ ਤੋਂ ਘੱਟ ਹਿੱਸੇਦਾਰੀ ਨੂੰ ਪ੍ਰਵਾਨਗੀ ਦਿੱਤੀ
प्रविष्टि तिथि:
30 APR 2020 8:06PM by PIB Chandigarh
ਕੰਪੀਟੀਸ਼ਨ ਕਮਿਸ਼ਨ ਆਵ੍ ਇੰਡੀਆ (ਸੀਸੀਆਈ) ਨੇ ਕੈਨਾਰੀ ਇਨਵੈਸਟਮੈਂਟ ਲਿਮਿਟਿਡ ਅਤੇ ਲਿੰਕ ਇਨਵੈਸਟਮੈਂਟ ਟਰੱਸਟ II ਦੁਆਰਾ ਇੰਟਸ ਫਾਰਮਾਸਿਊਟੀਕਲਸ ਲਿਮਿਟਿਡ ਵਿੱਚ ਪ੍ਰਤੀਸ਼ਤਤਾ ਐਕਟ, 2002 ਦੀ ਧਾਰਾ 31 (1) ਦੇ ਤਹਿਤ 5 ਪ੍ਰਤੀਸ਼ਤ ਤੋਂ ਘੱਟ ਦੀ ਹਿੱਸੇਦਾਰੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਪ੍ਰਸਤਾਵਿਤ ਗਠਜੋੜ (ਸੰਯੋਜਨ) ਕੈਨਾਰੀ ਇਨਵੈਸਟਮੈਂਟ ਲਿਮਿਟਿਡ (ਕੈਨਾਰੀ) ਅਤੇ ਲਿੰਕ ਇਨਵੈਸਟਮੈਂਟ ਟਰੱਸਟ II (ਲਿੰਕ II) ਦੁਆਰਾ ਇੰਟਸ ਫਾਰਮਾਸਿਊਟੀਕਲਸ ਲਿਮਿਟਿਡ (ਇੰਟਸ) ਵਿੱਚ 5 ਪ੍ਰਤੀਸ਼ਤ ਤੋਂ ਘੱਟ ਹਿੱਸੇਦਾਰੀ ਦੇ ਨਾਲ ਸਬੰਧਿਤ ਹੈ।
ਕੈਨਾਰੀ,ਮਾਰੀਸ਼ਸ ਵਿੱਚ ਰਜਿਸਟਰਡ ਇੱਕ ਨਿਵੇਸ਼ ਕੰਪਨੀ ਹੈ ਅਤੇ ਲਿੰਕ 99 ਇੱਕ ਪ੍ਰਾਈਵੇਟ ਟਰੱਸਟ ਹੈ ਜੋ ਭਾਰਤ ਦੇ ਕਾਨੂੰਨਾਂ ਅਧੀਨ ਬਣਾਇਆ ਅਤੇ ਰਜਿਸਟਰਡ ਕੀਤਾ ਗਿਆ ਹੈ। ਇੰਟਸ , ਭਾਰਤੀ ਕਾਨੂੰਨਾਂ ਤਹਿਤ ਬਣਾਈ ਗਈ ਇਕ ਪਬਲਿਕ ਲਿਮਿਟਿਡ ਅਤੇ ਰਜਿਸਟਰਡ ਕੰਪਨੀ ਹੈ। ਇੰਟਸ ਇਕ ਏਕੀਕ੍ਰਿਤ ਗਲੋਬਲ ਫਾਰਮਾਸਿਊਟੀਕਲਸ ਫਾਰਮੂਲੇਸ਼ਨ ਵਿਕਾਸ, ਨਿਰਮਾਣ ਅਤੇ ਮਾਰਕਿਟਿੰਗ ਕੰਪਨੀ ਹੈ।
ਕਮਿਸ਼ਨ ਨੇ ਕੈਨਾਰੀ ਅਤੇ ਲਿੰਕ II ਦੁਆਰਾ ਪ੍ਰਸਤਾਵਿਤ ਸੋਧਾਂ ਨੂੰ ਪੂਰਾ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸੀਸੀਆਈ ਦੁਆਰਾ ਇਸ ਨਾਲ ਸਬੰਧਿਤ ਵਿਸਤ੍ਰਿਤ ਆਦੇਸ਼ ਜਾਰੀ ਕੀਤੇ ਜਾਣਗੇ।
****
ਆਰਐੱਮ/ਕੇਐੱਮਐੱਨ
(रिलीज़ आईडी: 1619853)
आगंतुक पटल : 128