ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਲੌਕਡਾਊਨ ਦੌਰਾਨ ਆਈਆਈਪੀਏ ਦੀ “ਔਨਲਾਈਨ” ਕਨਵੋਕੇਸ਼ਨ ਨੂੰ ਸੰਬੋਧਨ ਕੀਤਾ

Posted On: 30 APR 2020 7:18PM by PIB Chandigarh

ਆਪਣੀ ਤਰ੍ਹਾਂ ਦਾ ਇਤਿਹਾਸ ਅੱਜ ਉਸ ਸਮੇਂ ਸਿਰਜਿਆ ਗਿਆ ਜਦੋਂ ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਲੌਕਡਾਊਨ ਦੌਰਾਨ ਇੱਕ ਔਨਲਾਈਨਕਨਵੋਕੇਸ਼ਨ ਨੂੰ ਸੰਬੋਧਨ ਕੀਤਾ, ਜਦੋਂ ਇੰਡੀਅਨ ਇੰਸਟੀਟਿਊਟ ਆਵ੍ ਪਬਲਿਕ ਐਡਮਿਨਿਸਟ੍ਰੇਸ਼ਨ (ਆਈਆਈਪੀਏ) ਨੇ ਪਬਲਿਕ ਐਡਮਿਨਿਸਟ੍ਰੇਸ਼ਨ ਵਿੱਚ ਆਪਣਾ 45 ਵਾਂ ਉੱਨਤ ਪੇਸ਼ੇਵਰ ਪ੍ਰੋਗਰਾਮ ਦਾ ਸਮਾਪਨ ਕੀਤਾ, ਜਿਸ ਵਿੱਚ ਆਲ ਇੰਡੀਆ ਅਤੇ ਕੇਂਦਰੀ ਸੇਵਾਵਾਂ ਦੇ 45 ਸੀਨੀਅਰ ਗਰੁੱਪ '' ਦੇ ਨਾਲ-ਨਾਲ ਹਥਿਆਰਬੰਦ ਸੁਰੱਖਿਆ ਦਸਤਿਆਂ ਦੇ ਹਰ ਵਿੰਗ ਦੇ ਸੀਨੀਅਰ ਅਧਿਕਾਰੀ ਵੀ ਸ਼ਾਮਲ ਹੋਏ।

ਆਈਆਈਪੀਏ ਦੇ ਨਿਰਦੇਸ਼ਕ ਸੁਰੇਂਦਰਨਾਥ ਤ੍ਰਿਪਾਠੀ, ਯੂਨੀਅਨ ਸਕੱਤਰ ਡੀਓਪੀਟੀ ਸੀ. ਚੰਦਰਮੌਲੀ, ਰਜਿਸਟਰਾਰ ਆਈਆਈਪੀਏ ਅਮਿਤਾਭਰੰਜਨ, ਆਈਆਈਪੀਏ ਫੈਕਲਟੀ ਦੇ ਨਾਲ-ਨਾਲ ਆਪਣਾ ਵਿੱਦਿਅਕ ਕੋਰਸ ਸਫਲਤਾਪੂਰਵਕ ਪੂਰਾ ਕਰਨ ਵਾਲੇ ਸਾਰੇ ਵਿਦਵਾਨਾਂ ਦੇ ਨਾਲ ਵੀਡੀਓ ਕਾਨਫਰੰਸ ਰਾਹੀਂ ਸਮਾਰੋਹ ਵਿੱਚ ਸ਼ਿਰਕਤ ਕੀਤੀ।

ਡਾ. ਜਿਤੇਂਦਰ ਸਿੰਘ ਨੇ ਆਈਆਈਪੀਏ ਦੀ ਤਾਰੀਫ਼ ਕੀਤੀ ਕਿ ਉਹ ਲੌਕਡਾਊਨ ਦੀਆਂ ਰੁਕਾਵਟਾਂ ਦੇ ਬਾਵਜੂਦ ਅਕਾਦਮਿਕ ਪ੍ਰੋਗਰਾਮ ਦੀਆਂ ਸਾਰੀਆਂ ਜ਼ਰੂਰਤਾਂ ਨੂੰ ਸਮੇਂ ਸਿਰ ਪੂਰਾ ਕਰਨ ਲਈ ਵੱਖ-ਵੱਖ ਢੰਗ-ਤਰੀਕਿਆਂ ਨੂੰ ਅਪਣਾਇਆ, ਜਿਸ ਵਿੱਚ ਉਮੀਦਵਾਰਾਂ ਦੁਆਰਾ ਵਾਇਵਾ ਵੋਸ ਦਾ ਔਨਲਾਈਨਆਯੋਜਨ ਵੀ ਸ਼ਾਮਲ ਸੀ।

 

ਆਈਆਈਪੀਏ ਨੂੰ ਸਮਰੱਥਾ ਵਧਾਉਣ ਦੇ ਯਤਨਾਂ ਲਈ ਮੁਬਾਰਕਬਾਦ ਦਿੰਦਿਆਂ, ਡਾ. ਜਿਤੇਂਦਰ ਸਿੰਘ ਨੇ ਆਪਣੇ ਆਪ ਨੂੰ ਬਦਲਦੇ ਸਮੇਂ ਦੀਆਂ ਮੰਗਾਂ ਅਨੁਸਾਰ ਮੁੜ ਸੰਗਠਿਤ ਕਰਨ ਲਈ ਸੰਸਥਾ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇੱਕ ਜੀਵਿਤ ਤੇ ਵੰਨਗੀ ਭਰਪੂਰ ਇਕਾਈ, ਨਵੀਨਤਾ, ਉੱਦਮ ਅਤੇ ਸੁਧਾਰ ਲਈ ਮੌਜੂਦਾ ਤੌਰ-ਤਰੀਕਿਆਂ ਨੂੰ ਲਗਾਤਾਰ ਨਵਿਆਉਣਾ ਅਤੇ ਦੁਹਰਾਉਣਾ ਜਾਰੀ ਰੱਖਦਾ ਹੈ।

ਮੰਤਰੀ ਨੇ ਕੋਵਿਡ ਮਹਾਮਾਰੀ ਤੋਂ ਬਾਅਦ ਆਈਆਈਪੀਏ ਦੇ ਯਤਨਾਂ ਲਈ ਵਧਾਈ ਦਿੱਤੀ ਅਤੇ ਇਸ ਤੋਂ ਬਾਅਦ ਲੌਕਡਾਊਨ ਦੀ ਸਥਿਤੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਇੱਕ ਅਜਿਹਾ ਮੌਕਾ ਹੈ ਜਦੋਂ ਆਈਆਈਪੀਏ ਆਪਣੇ ਵਿਸੇਸ ਢੰਗ ਨਾਲ ਆਪਣੇ ਉਦੇਸ਼ਾਂ ਅਨੁਸਾਰ ਚਲਿਆ ਹੈ। ਉਨ੍ਹਾਂ ਨੇ ਆਈਆਈਪੀਏ ਨੂੰ ਨਵੇਂ ਮਾਡਲਾਂ ਦੇ ਵਿਕਾਸ ਨੂੰ ਜਾਰੀ ਰੱਖਣ ਦੀ ਮੰਗ ਕੀਤੀ, ਜਿਸ ਨੂੰ ਦੇਸ਼ ਦੇ ਬਾਕੀ ਹਿੱਸੇ ਵੀ ਅਪਣਾਅ ਸਕਦੇ ਹਨ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਕੋਵਿਡ ਨੇ ਇੱਕ ਵਾਰ ਫਿਰ ਘੱਟੋ-ਘੱਟ ਸਰਕਾਰ ਅਤੇ ਵੱਧ ਤੋਂ ਵੱਧ ਸ਼ਾਸਨ ਚਲਾਉਣ ਦੇ ਮੌਜੂਦਾ ਸਰਕਾਰ ਦੇ ਸੰਕਲਪ ਨੂੰ ਦ੍ਰਿੜ੍ਹ ਕੀਤਾ ਹੈ। ਜਿੱਥੇ ਭਾਰਤ ਵੱਲੋਂ ਪ੍ਰਭਾਵਸ਼ਾਲੀ ਢੰਗ ਨਾਲ ਕੀਤੀ ਕੋਵਿਡ ਰੋਕਥਾਮ ਨੇ ਇਸ ਨੂੰ ਵਿਸ਼ਵ ਦੇ ਮੁਲਕਾਂ ਦੇ ਸਮੂਹ ਵਿੱਚ ਮੋਹਰੀ ਦੇਸ਼ ਬਣਾ ਦਿੱਤਾ ਹੈ, ਉੱਥੇ ਹੀ ਇਸ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਵੀ ਵਿਸ਼ਵ ਦੇ ਚੋਟੀ ਦੇ ਨੇਤਾ ਵਜੋਂ ਮੁੜ ਪੇਸ਼ ਕੀਤਾ ਹੈ।

ਡਾ. ਜਿਤੇਂਦਰ ਸਿੰਘ ਨੇ ਆਈਆਈਪੀਏ ਨੂੰ ਆਪਣੇ ਯਤਨ ਜਾਰੀ ਰੱਖਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਕੋਵਿਡ-19 ਨੇ ਨਵੇਂ ਮਾਡਲਾਂ ਨੂੰ ਸਿੱਖਣ ਅਤੇ ਵਿਕਸਿਤ ਕਰਨ ਦਾ ਮੌਕਾ ਪੇਸ਼ ਕੀਤਾ ਜਿਸ ਤੋਂ ਹੋਰ ਵੀ ਸੇਧ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਆਪਦਾ 'ਚੋਂ ਰਾਹਤ ਤਲਾਸ਼ਣ ਦਾ ਮੌਕਾ ਹੈ। ਕਨਵੋਕੇਸ਼ਨ ਸਮਾਰੋਹ ਪ੍ਰੋਗਰਾਮ ਦੇ ਸਹਿ-ਨਿਰਦੇਸ਼ਕ ਡਾ. ਨੀਤੂ ਜੈਨ ਦੇ ਧੰਨਵਾਦੀ ਭਾਸ਼ਣ ਨਾਲ ਸਮਾਪਤ ਹੋਇਆ।

<><><><><>

 

ਵੀਜੀ/ਐੱਸਐੱਨਸੀ



(Release ID: 1619850) Visitor Counter : 132