ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਜੰਮੂ ਕਸ਼ਮੀਰ,ਲੱਦਾਖ ਅਤੇ ਉੱਤਰ ਪੂਰਬੀ ਖੇਤਰ ਵਿੱਚ ਕੋਵਿਡ ਸਥਿਤੀ ਬਾਰੇ ਸਾਬਕਾ ਆਰਮੀ ਜਨਰਲਾਂ ਅਤੇ ਏਅਰ ਮਾਰਸ਼ਲਾਂ ਨਾਲ ਇੱਕ ਵੀਡੀਓ ਕਾਨਫਰੰਸ ਮੀਟਿੰਗ ਕੀਤੀ
प्रविष्टि तिथि:
29 APR 2020 7:11PM by PIB Chandigarh
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਉੱਤਰ ਪੂਰਬੀ ਖੇਤਰ, ਜੰਮੂ ਕਸ਼ਮੀਰ ਅਤੇ ਲੱਦਾਖ ਦੇ ਪ੍ਰਸੰਗ ਵਿੱਚ ਸਾਬਕਾ ਆਰਮੀ ਜਨਰਲਾਂ ਅਤੇ ਏਅਰ ਮਾਰਸ਼ਲਾਂ ਤੋਂ ਕੋਵਿਡ ਨਾਲ ਸਬੰਧਿਤ ਇਨਪੁੱਟਸ ਪ੍ਰਾਪਤ ਕੀਤੇ।
ਵੀਡੀਓ ਕਾਨਫਰੰਸ ਮੀਟਿੰਗ ਦੇ ਦੌਰਾਨ ਪ੍ਰਮੁੱਖ ਤੌਰ 'ਤੇ ਜਨਰਲ ਵੀਪੀ ਮਲਿਕ ਸਾਬਕਾ ਚੀਫ ਆਵ੍ ਆਰਮੀ ਸਟਾਫ,ਏਅਰ ਚੀਫ ਮਾਰਸ਼ਲ ਅਰੂਪ ਰਾਹਾ ਭਾਰਤੀ ਹਵਾਈ ਸੈਨਾ ਦੇ ਸਾਬਕਾ ਏਅਰ ਚੀਫ,ਲੈਫਟੀਨੈਂਟ ਜਨਰਲ ਸ਼ਰਥ ਚੰਦ ਫੌਜ ਦੇ ਸਾਬਕਾ ਡਿਪਟੀ ਚੀਫ, ਲੈਫਟੀਨੈਂਟ ਜਨਰਲ ਦੀਪਿੰਦਰ ਸਿੰਘ ਹੂਡਾ ਸਾਬਕਾ ਜੀਓਸੀ ਉੱਤਰੀ ਕਮਾਂਡ, ਲੈਫਟੀਨੈਂਟ ਜਨਰਲ ਰਣਬੀਰ ਸਿੰਘ ਸਾਬਕਾ ਜੀਓਸੀ ਉੱਤਰੀ ਕਮਾਂਡ, ਲੈਫਟੀਨੈਂਟ ਜਨਰਲ ਰਾਕੇਸ਼ ਸ਼ਰਮਾ ਸਾਬਕਾ ਡੀਜੀਓਐੱਲ ਅਤੇ ਮੇਜਰ ਜਨਰਲ ਐੱਸ ਕੇ ਸ਼ਰਮਾ ਚੀਫ ਆਵ੍ ਸਟਾਫ ਉੱਤਰੀ ਕਮਾਂਡ ਨੇ ਗੱਲਬਾਤ ਕੀਤੀ ਅਤੇ ਆਪਣੇ ਵਿਚਾਰ ਰੱਖੇ।
ਡਾ. ਜਿਤੇਂਦਰ ਸਿੰਘ ਨੇ ਆਪਣੀ ਆਰੰਭਿਕ ਟਿੱਪਣੀ ਵਿੱਚ ਕਿਹਾ, ਜ਼ਿਆਦਾਤਰ ਸਾਬਕਾ ਸੀਨੀਅਰ ਜਨਰਲਾਂ ਅਤੇ ਏਅਰ ਮਾਰਸ਼ਲਾਂ ਨੂੰ ਨਾ ਕੇਵਲ ਜੰਮੂ ਅਤੇ ਕਸ਼ਮੀਰ ਅਤੇ ਉੱਤਰ ਪੂਰਬੀ ਖੇਤਰ ਦੇ ਇਲਾਕਿਆਂ ਦੀ ਨਿਵੇਕਲੀ ਸਥਿਤੀ ਦਾ ਗਿਆਨ ਸੀ, ਬਲਕਿ ਸਾਮਜ ਦੇ ਪ੍ਰਮੁੱਖ ਨਾਗਰਿਕ ਦੇ ਅਤੇ ਸੇਵਾਮੁਕਤੀ ਤੋਂ ਬਾਅਦ ਉੱਘੇ ਨਾਗਰਿਕਾਂ ਦੇ ਤੌਰ 'ਤੇ, ਉਹ ਰਾਏ ਨਿਰਮਾਤਾਵਾਂ ਦੇ ਰੂਪ ਵਿੱਚ ਵੀ ਵੱਖਰੀ ਭੂਮਿਕਾ ਨਿਭਾ ਸਕਦੇ ਹਨ। ਉਨ੍ਹਾ ਨੇ ਕਿਹਾ, ਕਰੋਨਾ ਦੇ ਖ਼ਿਲਾਫ਼ ਲੜਾਈ ਵਿੱਚ ਸਾਡੇ ਯਤਨਾਂ ਵਿੱਚ ਸੁਧਾਰ ਦੇ ਲਈ,ਉਨ੍ਹਾਂ ਦੇ ਇਨਪੁੱਟਸ ਅਤੇ ਸੁਝਾਅ ਨਾ ਕੇਵਲ ਕੀਮਤੀ ਸਨ, ਬਲਕਿ ਸਾਨੂੰ ਉਨ੍ਹਾਂ ਦੇ ਆਪਣੇ ਨਜ਼ਰੀਏ ਤੋਂ ਵੇਖੇ ਕੁਝ ਪਹਿਲੂਆਂ ਬਾਰੇ ਸਮਝ ਪ੍ਰਦਾਨ ਕਰਦੇ ਹਨ।

ਡਾ. ਜਿਤੇਂਦਰ ਸਿੰਘ ਨੇ ਸੀਨੀਅਰ ਰੱਖਿਆ ਅਧਿਕਾਰੀਆਂ ਨੂੰ ਅੱਪਡੇਟ ਕੀਤਾ ਕਿ ਉੱਤਰ ਪੂਰਬੀ ਖੇਤਰ ਵਿੱਚ 8 ਰਾਜਾਂ ਵਿੱਚੋਂ 5 ਰਾਜ ਪਹਿਲਾਂ ਹੀ ਕਰੋਨਾ ਤੋਂ ਮੁਕਤ ਹੋ ਚੁੱਕੇ ਹਨ ਜਦਕਿ ਬਾਕੀ 3 ਰਾਜਾਂ ਵਿੱਚ ਪਿਛਲੇ ਕੁਝ ਦਿਨਾਂ ਵਿੱਚ ਕੋਈ ਨਵਾਂ ਕਰੋਨਾ ਸੰਕ੍ਰਮਣ ਮਾਮਲਾ ਨਹੀਂ ਜੁੜਿਆ ਹੈ, ਜਿਸ ਦਾ ਅਰਥ ਹੈ ਬਹੁਤ ਛੇਤੀ ਪੂਰਾ ਉੱਤਰ ਪੂਰਬੀ ਖੇਤਰ ਕਰੋਨਾ ਮੁਕਤ ਹੋ ਸਕਦਾ ਹੈ। ਇਸੇ ਤਰ੍ਹਾਂ ਜੰਮੂ ਅਤੇ ਕਸ਼ਮੀਰ 'ਤੇ ਅੱਪਡੇਟ ਕਰਦੇ ਹੋਏ,ਉਨ੍ਹਾਂ ਕਿਹਾ ਪੂਰੇ ਜੰਮੂ ਖੇਤਰ ਵਿੱਚ 15 ਕਰੋਨਾ ਮਾਮਲੇ ਬਾਕੀ ਸਨ, ਜਦਕਿ ਕਸ਼ਮੀਰ ਘਾਟੀ ਵਿੱਚ ਬਾਂਦੀਪੋਰਾ ਆਦਿ ਜਿਹੇ ਕੁਝ ਖੰਡ ਅਜੇ ਵੀ ਚਿੰਤਾ ਦਿਖਾ ਰਹੇ ਸਨ ਲੇਕਿਨ ਲਗਾਤਾਰ ਇਸ ਵਿੱਚੋਂ ਬਾਹਰ ਆ ਰਹੇ ਹਾਂ।
ਸਾਰੇ ਭਾਗੀਦਾਰਾਂ ਨੇ ਇਕਮੁੱਠਤਾ ਨਾਲ ਆਪਣੀ ਰਾਏ ਦਿੰਦਿਆਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੀ ਕੋਵਿਡ ਮਹਾਮਾਰੀ ਦੇ ਖ਼ਿਲਾਫ਼ ਪ੍ਰਭਾਵਸ਼ਾਲੀ ਜੰਗ ਦੀ ਅਗਵਾਈ ਕਰਨ ਲਈ ਪ੍ਰਸ਼ੰਸਾ ਕੀਤੀ।ਉਨ੍ਹਾਂ ਇਸ ਗੱਲ ਦੀ ਪ੍ਰਸ਼ੰਸਾ ਕੀਤੀ ਕਿ ਭਾਰਤ ਦੇ ਪ੍ਰਮੁੱਖ ਖੇਤਰਾਂ ਵਿੱਚੋਂ ਇੱਕ ਪੂਰਾ ਉੱਤਰ ਪੂਰਬੀ ਖੇਤਰ ਹੌਲੀ-ਹੌਲੀ ਕਰੋਨਾ ਹਮਲੇ ਤੋਂ ਬਾਹਰ ਆ ਰਿਹਾ ਹੈ।ਇਸੇ ਤਰ੍ਹਾਂ ਉਨ੍ਹਾਂ ਨੇ ਜੰਮੂ-ਕਸ਼ਮੀਰ ਵਿੱਚ ਮੌਜੂਦਾ ਸ਼ਾਸਨ ਦੇ ਪ੍ਰਭਾਵਸ਼ਾਲੀ ਪ੍ਰਸ਼ਾਸਨ ਦੀ ਵੀ ਸ਼ਲਾਘਾ ਕੀਤੀ ਜਿਸ ਨੇ ਕਰੋਨਾ ਦੇ ਸੰਕ੍ਰਮਣ ਰੋਕਣ ਵਿੱਚ ਸਹਾਇਤਾ ਕੀਤੀ ਹੈ।
ਲੌਕਡਾਊਨ ਬਾਰੇ ਆਮ ਰਾਏ ਸੀ ਕਿ ਛੂਟ ਹੌਲੀ-ਹੌਲੀ ਹੋਣੀ ਚਾਹੀਦੀ ਹੈ।ਇਸੇ ਤਰ੍ਹਾਂ ਉੱਤਰ ਪੂਰਬੀ ਖੇਤਰ ਦੇ ਲਈ ਆਮ ਸਲਾਹ ਸੀ ਕਿ ਬੰਗਲਾਦੇਸ਼ ਵਰਗੇ ਹੋਰ ਦੇਸ਼ਾਂ ਨਾਲ ਸਰਹੱਦਾਂ ਨੂੰ ਸੀਲ ਕਰਨਾ ਕਰਨਾ ਫਾਇਦੇਮੰਦ ਸੀ।
ਉੱਤਰ ਪੂਰਬੀ ਅਤੇ ਜੰਮੂ ਤੇ ਕਸ਼ਮੀਰ ਦੋਨਾਂ ਦੇ ਆਮ ਲੋਕਾਂ ਦੇ ਰਵੱਈਏ ਨੂੰ ਅਨੁਕੂਲ ਦੱਸਿਆ ਗਿਆ। ਇਸੇ ਤਰ੍ਹਾਂ ਔਨਲਾਈਨ ਸ਼ਾਪਿੰਗ ਅਤੇ ਔਨਲਾਈਨ ਕਲਾਸਾਂ ਦੇ ਵਿਕਲਪ ਬਾਰੇ ਵੀ ਵਿਚਾਰ ਪੇਸ਼ ਕੀਤੇ ਗਏ।
<><><><><>
ਵੀਜੀ/ਐੱਸਐੱਨਸੀ
(रिलीज़ आईडी: 1619581)
आगंतुक पटल : 185