ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਐੱਚਸੀਏਆਰਡੀ (HCARD) ਨਾਮੀ ਰੋਬੋਟ ਕੋਵਿਡ-19 ਫਰੰਟ ਲਾਈਨ ਹੈਲਥਕੇਅਰ ਵਾਰੀਅਰਸ ਦੀ ਮਦਦ ਕਰੇਗਾ

Posted On: 29 APR 2020 12:27PM by PIB Chandigarh

ਹਸਪਤਾਲਾਂ ਵਿੱਚ ਹੈਲਥਕੇਅਰ ਵਰਕਰਾਂ ਨੂੰ ਕੋਵਿਡ-19 ਇਨਫੈਕਸ਼ਨ ਦੇ ਸ਼ਿਕਾਰ ਮਰੀਜ਼ਾਂ ਦਾ ਇਲਾਜ ਕਰਨ ਦੌਰਾਨ ਇਸ ਦਾ ਖਤਰਾ 24 ਘੰਟੇ ਬਣਿਆ ਰਹਿੰਦਾ ਹੈ ਭਾਵੇਂ ਕਿ ਇੱਕ ਨਵੇਂ ਮਿੱਤਰ - ਐੱਚਸੀਏਆਰਡੀ (HCARD) ਦੀ ਮਦਦ ਮਿਲਣ ਨਾਲ ਇਹ ਖਤਰਾ ਘੱਟ ਹੋ ਸਕਦਾ ਹੈ ਰੋਬੋਟਿਕ ਯੰਤਰ - ਐੱਚਸੀਏਆਰਡੀ (HCARD) ਹਸਪਤਾਲ ਵਿੱਚ ਸਹਾਇਤਾ ਸੰਭਾਲ਼ ਯੰਤਰ ਹੈ ਅਤੇ ਇਹ ਫਰੰਟਲਾਈਨ ਹੈਲਥਕੇਅਰ ਵਰਕਰਾਂ ਦੀ ਮਦਦ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਮਰੀਜ਼ਾਂ ਤੋਂ ਦੂਰੀ ਬਣਾਈ ਰੱਖਣ ਵਿੱਚ ਕਰਦਾ ਹੈ

 

ਐੱਚਸੀਏਆਰਡੀ (HCARD) ਦੁਰਗਾਪੁਰ-ਸਥਿਤ ਸੀਐੱਸਆਈਆਰ ਲੈਬ, ਸੈਂਟਰਲ ਮਕੈਨੀਕਲ ਰਿਸਰਚ ਇੰਸਟੀਟਿਊਟ ਦੁਆਰਾ ਵਿਕਸਿਤ ਕੀਤਾ ਗਿਆ ਹੈ ਇਹ ਯੰਤਰ ਵਿੱਚ ਵੱਖ-ਵੱਖ ਅਧੁਨਿਕ ਟੈਕਨੋਲੋਜੀਆਂ ਨਾਲ ਲੈਸ ਹੈ ਅਤੇ ਆਟੋਮੈਟਿਕ ਢੰਗ ਅਤੇ ਮੈਨੂਅਲ ਮੋਡ ਦੋਹਾਂ ਨਾਲ ਚਲ ਸਕਦਾ ਹੈ

 

Description: IMG_00477

 

ਇਸ ਰੋਬੋਟ ਨੂੰ ਇੱਕ ਨਰਸਿੰਗ ਬੂਥ ਵਿੱਚ ਬਣੇ ਕੰਟਰੋਲ ਸਟੇਸ਼ਨ ਤੋਂ ਕੰਟਰੋਲ ਅਤੇ ਮਾਨੀਟਰ ਕੀਤਾ ਜਾ ਸਕਦਾ ਹੈ ਇਸ ਕੰਟਰੋਲ ਸਟੇਸ਼ਨ ਵਿੱਚ ਨੈਵੀਗੇਸ਼ਨ, ਦਰਾਜ ਤੋਂ ਸਰਗਰਮ ਹੋਣ ਜਿਹੀਆਂ ਵਿਸ਼ੇਸ਼ਤਾਵਾਂ ਹਨ ਜਿਨ੍ਹਾਂ ਰਾਹੀਂ ਮਰੀਜ਼ਾਂ ਨੂੰ ਦਵਾਈਆਂ ਅਤੇ ਖਾਣਾ ਪ੍ਰਦਾਨ ਕੀਤਾ ਜਾ ਸਕਦਾ ਹੈ, ਉਨ੍ਹਾਂ ਦੇ ਸੈਂਪਲ ਲਏ ਜਾ ਸਕਦੇ ਹਨ ਅਤੇ ਉਨ੍ਹਾਂ ਨਾਲ ਆਡੀਓ-ਵਿਜ਼ੁਅਲ ਸੰਚਾਰ ਹੋ ਸਕਦਾ ਹੈ

 

ਪ੍ਰੋ. (ਡਾ.) ਹਰੀਸ਼ ਹਿਰਾਨੀ, ਡਾਇਰੈਕਟਰ ਸੀਐੱਸਆਈਆਰ-ਸੀਐੱਮਈਆਰਆਈ ਦਾ ਕਹਿਣਾ ਹੈ, "ਇਹ ਹਸਪਤਾਲ ਵਿੱਚ ਸੰਭਾਲ਼ ਕਰਨ ਵਾਲਾ ਸਹਾਇਤਾ ਰੋਬੋਟਿਕ ਯੰਤਰ ਕੋਵਿਡ-19 ਮਰੀਜ਼ਾਂ ਨੂੰ ਸੇਵਾਵਾਂ ਪ੍ਰਦਾਨ ਕਰਨ ਲਈ ਫਰੰਟਲਾਈਨ ਹੈਲਥ ਵਰਕਰਾਂ ਲਈ ਸਹਾਈ ਹੋ ਸਕਦਾ ਹੈ ਇਹ ਲਾਜ਼ਮੀ ਸਰੀਰਕ ਦੂਰੀ ਕਾਇਮ ਰੱਖ ਕੇ ਮਰੀਜ਼ਾਂ ਨੂੰ ਸੇਵਾ ਪ੍ਰਦਾਨ ਕਰ ਸਕਦਾ ਹੈ" ਪ੍ਰੋ. ਹਿਰਾਨੀ ਨੇ ਕਿਹਾ ਕਿ ਇਸ ਯੰਤਰ ਦੀ ਕੀਮਤ 5  ਲੱਖ ਰੁਪਏ ਤੋਂ ਘੱਟ ਹੈ ਅਤੇ ਇਸ ਦਾ ਭਾਰ 80 ਕਿਲੋਗ੍ਰਾਮ ਹੈ

 

ਸੀਐੱਸਆਈਆਰ-ਸੀਐੱਮਈਆਰਆਈ ਸੰਸਥਾਨ ਇਸ ਵੇਲੇ ਕੋਵਿਡ-19 ਦਾ ਪ੍ਰਭਾਵ ਘੱਟ ਕਰਨ ਲਈ ਟੈਕਨੋਲੋਜੀਕਲ ਦਖਲਅੰਦਾਜ਼ੀ ਰਾਹੀਂ ਜੰਗੀ ਪੱਧਰ ਉੱਤੇ ਕੰਮ ਕਰ ਰਿਹਾ ਹੈ ਜਿਵੇਂ ਕਿ ਵਿਸ਼ਵ ਸਿਹਤ ਸੰਗਠਨ ਨੇ ਸਪਸ਼ਟ ਕੀਤਾ ਹੈ ਪਰਸਨਲ ਪ੍ਰੋਟੈਕਟਿਵ ਇਕਵਿਪਮੈਂਟ (ਪੀਪੀਈ) ਸਮਾਜ ਵਿੱਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕਾਫੀ ਪ੍ਰਭਾਵੀ ਹੁੰਦੇ ਹਨ ਇਸ ਲਈ ਇੰਸਟੀਟਿਊਟ ਆਪਣੇ ਪੂਰੇ ਸੋਮੇ ਵਰਤ ਕੇ ਪੀਪੀਈ ਅਤੇ ਭਾਈਚਾਰਕ ਪੱਧਰ ਦੇ ਸੁਰੱਖਿਆ ਯੰਤਰ ਜਨਤਾ ਅਤੇ ਹੈਲਥਕੇਅਰ ਸੰਸਥਾਵਾਂ ਦੀ ਮਦਦ ਕਰਨ ਲਈ ਵਿਕਸਿਤ ਕਰ ਰਿਹਾ ਹੈ

 

ਸੀਐੱਮਈਆਰਆਈ ਦੇ ਵਿਗਿਆਨੀਆਂ ਨੇ ਕਈ ਹੋਰ ਅਨਕੂਲਤ ਟੈਕਨੋਲੋਜੀਆਂ ਵਿਕਸਿਤ ਕੀਤੀਆਂ ਹਨ ਜਿਨ੍ਹਾਂ ਵਿੱਚ ਡਿਸਇਨਫੈਕਸ਼ਨ ਵਾਕਵੇ, ਰੋਡ ਸੈਨੇਟਾਈਜ਼ਰ ਯੂਨਿਟ, ਫੇਸ ਮਾਸਕ, ਮਕੈਨੀਕਲ ਵੈਂਟੀਲੇਟਰ ਅਤੇ ਹਸਪਤਾਲ ਲਈ ਕਚਰਾ ਪ੍ਰਬੰਧਨ ਸੁਵਿਧਾਵਾਂ ਦਾ ਪ੍ਰਬੰਧਨ ਸ਼ਾਮਲ ਹਨ

 

*****

 

ਕੇਜੀਐੱਸ (ਡੀਐੱਸਟੀ)


(Release ID: 1619296) Visitor Counter : 259