ਖੇਤੀਬਾੜੀ ਮੰਤਰਾਲਾ

ਲੌਕਡਾਊਨ ਦੀ ਸ਼ੁਰੂਆਤ ਦੇ ਬਾਅਦ ਤੋਂ ਕਾਰਜਸ਼ੀਲ ਖੇਤੀਬਾੜੀ ਬਜ਼ਾਰ ਲਗਭਗ ਦੁੱਗਣੇ ਹੋਏ

ਮੰਡੀਆਂ ਵਿੱਚ ਆਉਣ ਵਾਲੀ ਮੁੱਖ ਉਪਜ ਦੀਆਂ ਸਬਜ਼ੀਆਂ ਵਿੱਚ ਪਿਛਲੇ ਮਹੀਨੇ ਦੀ ਤੁਲਨਾ ਵਿੱਚ ਵੱਡੀ ਛਾਲ;

16 ਮਾਰਚ ਨੂੰ ਪਿਆਜ਼ ਦੀ ਆਮਦ ਵਿੱਚ ਛੇ ਗੁਣਾ, ਆਲੂ ਅਤੇ ਟਮਾਟਰ ਦੀ ਆਮਦ ਦੁੱਗਣਾ ਵਾਧਾ ਹੋਇਆ

ਦਾਲ਼ਾਂ ਅਤੇ ਆਲੂ ਦੀ ਕਟਾਈ ਲਗਭਗ ਪੂਰੀ; ਗੰਨਾ, ਕਣਕ ਅਤੇ ਰਬੀ ਪਿਆਜ਼ ਦੀ ਕਟਾਈ ਪਟੜੀ 'ਤੇ ਜਾਂ ਪੂਰਾ ਹੋਣ ਦੇ ਕਰੀਬ

Posted On: 23 APR 2020 7:58PM by PIB Chandigarh

ਭਾਰਤ ਸਰਕਾਰ ਦਾ ਖੇਤੀਬਾੜੀ, ਸਹਿਕਾਰਤਾ ਅਤੇ ਕਿਸਾਨ ਭਲਾਈ ਵਿਭਾਗ ਲੌਕਡਾਊਨ ਸਮੇਂ ਦੇ ਦੌਰਾਨ ਕਿਸਾਨਾਂ ਅਤੇ ਖੇਤੀ ਕਾਰਜਾਂ ਵਿੱਚ ਸੁਵਿਧਾ ਲਈ ਕਈ ਉਪਾਅ ਕਰ ਰਿਹਾ ਹੈ  ਕਾਰਜਾਂ ਦੀ ਅੱਪਡੇਟਡ ਜਾਣਕਾਰੀ ਹੇਠਾਂ ਦਿੱਤੀ ਗਈ ਹੈ:

1. ਦੇਸ਼ ਦੇ 2587 ਪ੍ਰਮੁੱਖ/ ਮੁੱਖ ਖੇਤੀਬਾੜੀ ਬਜ਼ਾਰਾਂ ਵਿੱਚੋਂ, 1091 ਬਜ਼ਾਰ ਲੌਕਡਾਊਨ ਅਰਸੇ ਦੀ ਸ਼ੁਰੂਆਤ 26.03.2020 ਨੂੰ ਕਾਰਜ ਕਰ ਰਹੇ ਸਨ, ਜੋ 21.04.2020 ਨੂੰ ਵਧ ਕੇ  2069 ਬਜ਼ਾਰ ਹੋ ਗਏ

2. ਮੰਡੀਆਂ ਵਿੱਚ ਪਿਆਜ਼, ਆਲੂ ਅਤੇ ਟਮਾਟਰ ਜਿਹੀਆਂ ਸਬਜ਼ੀਆਂ ਦੀ ਆਮਦ 16.03.2020 ਦੀ ਤੁਲਨਾ ਵਿੱਚ 21.04.2020 ਨੂੰ ਕ੍ਰਮਵਾਰ  622%, 187% ਅਤੇ 210% ਵਧ ਗਈ

3. ਰਬੀ ਮੌਸਮ 2020 ਦੇ ਦੌਰਾਨ, ਨਿਊਨਤਮ ਸਮਰਥਨ ਮੁੱਲ `ਤੇ  ਦਾਲ਼ਾਂ ਅਤੇ ਤੇਲ-ਬੀਜਾਂ ਦੀ ਖਰੀਦ ਵਰਤਮਾਨ ਵਿੱਚ ਵੀਹ (20) ਰਾਜਾਂ ਵਿੱਚ ਚਲ ਰਹੀ ਹੈ ਨੈਫੇਡ ਅਤੇ ਐੱਫਸੀਆਈ ਨੇ 1,73,064.76 ਮੀਟ੍ਰਿਕ ਟਨ ਦਾਲ਼ਾਂ ਅਤੇ 1,35,993.31 ਮੀਟ੍ਰਿਕ ਟਨ ਤੇਲ- ਬੀਜਾਂ ਦੀ ਖਰੀਦ ਕੀਤੀ, ਜਿਸ ਦੀ ਕੀਮਤ 1447.55 ਕਰੋੜ ਹੈ ਇਸ ਦੇ ਨਾਲ 1,83,989 ਕਿਸਾਨਾਂ ਨੂੰ ਲਾਭ ਹੋਇਆ ਹੈ

 

4. ਰਾਜਾਂ ਨੇ ਆਉਂਦੇ ਮੌਨਸੂਨ ਦਾ ਲਾਭ ਉਠਾਉਣ ਲਈ ਰਾਸ਼ਟਰੀ ਬਾਂਸ ਮਿਸ਼ਨ ਦੇ ਤਹਿਤ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ  ਉੱਤਰਾਖੰਡ ਦੇ ਪਿਥੌਰਾਗੜ੍ਹ ਜ਼ਿਲ੍ਹੇ ਵਿੱਚ ਮਜ਼ਦੂਰਾਂ ਨੂੰ  ਮਾਸਕ, ਭੋਜਨ ਆਦਿ ਦੇਣ ਦੇ ਨਾਲ- ਨਾਲ ਬਾਂਸਾਂ ਦੀ ਨਰਸਰੀ ਦੀ ਤਿਆਰੀ ਸ਼ੁਰੂ ਹੋ ਗਈ ਹੈ ਗੁਜਰਾਤ ਦੇ ਸਾਬਰਕਾਂਠਾ ਅਤੇ ਵਾਂਸਦਾ ਸ਼ਹਿਰਾਂ ਵਿੱਚ ਨਰਸਰੀਆਂ ਬਣਾਈਆਂ  ਗਈਆਂ ਹਨ ਅਸਾਮ ਵਿੱਚ ਕਾਮਰੂਪ ਜ਼ਿਲ੍ਹੇ ਦੇ ਦਿਮੋਰੀਆ ਬਲਾਕ ਵਿੱਚ 520 ਕਿਸਾਨਾਂ ਨੂੰ ਸ਼ਾਮਲ ਕਰਕੇ 585  ਹੈਕਟੇਅਰ ਨਿਰਧਾਰਿਤ ਖੇਤਰ ਵਿੱਚ ਕਿਸਾਨ ਉਤਪਾਦਕ ਸੰਗਠਨਾਂ ਨੇ ਬੂਟੇ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ

5.  ਲੌਕਡਾਊਨ ਅਰਸੇ ਦੇ ਦੌਰਾਨ 24.03.2020 ਤੋਂ ਹੁਣ ਤੱਕ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (ਪੀਐੱਮ-ਕਿਸਾਨ)  ਯੋਜਨਾ ਤਹਿਤ ਲਗਭਗ 8.938 ਕਰੋੜ ਕਿਸਾਨ  ਪਰਿਵਾਰਾਂ ਨੂੰ ਲਾਭ ਹੋਇਆ ਹੈ ਅਤੇ ਹੁਣ ਤੱਕ 17,876.7 ਕਰੋੜ ਰੁਪਏ  ਜਾਰੀ ਕੀਤੇ ਜਾ ਚੁੱਕੇ ਹਨ

22.04.2020 ਨੂੰ ਕਟਾਈ ਦੀ ਸਥਿਤੀ -

ਕਣਕ: ਕਣਕ ਦੀ ਪੈਦਾਵਾਰ ਕਰਨ ਵਾਲੇ ਪ੍ਰਮੁੱਖ ਰਾਜਾਂ ਵਿੱਚ, ਕਟਾਈ ਦੀ ਸਥਿਤੀ ਉਤਸ਼ਾਹਵਰਧਕ ਹੈ ਜਿਵੇਂ ਕਿ ਰਾਜਾਂ ਦੁਆਰਾ ਜਾਣਕਾਰੀ ਦਿੱਤੀ ਗਈ ਹੈ, ਮੱਧ ਪ੍ਰਦੇਸ਼ ਵਿੱਚ ਲਗਭਗ 98-99% ਕਣਕ ਦੀ ਫਸਲ ਕਟੀ ਜਾ ਚੁੱਕੀ ਹੈ, ਰਾਜਸਥਾਨ ਵਿੱਚ 88-90%, ਉੱਤਰ ਪ੍ਰਦੇਸ਼ ਵਿੱਚ 75-78%, ਹਰਿਆਣਾ ਵਿੱਚ 40-45%, ਪੰਜਾਬ ਵਿੱਚ 35 -40% ਅਤੇ ਹੋਰ ਰਾਜਾਂ ਵਿੱਚ 82 -84% ਕਣਕ ਦੀ ਫਸਲ ਦੀ ਕਟਾਈ ਹੋ ਚੁੱਕੀ ਹੈ

ਦਾਲ਼ਾਂ: ਰਾਜਾਂ ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਲਗਭਗ ਸਾਰੇ ਰਾਜਾਂ ਵਿੱਚ ਦਾਲ਼ਾਂ ਦੀ ਕਟਾਈ ਪੂਰੀ ਹੋ ਚੁੱਕੀ ਹੈ

ਗੰਨਾ: ਰਾਜਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ, ਮਹਾਰਾਸ਼ਟਰ, ਕਰਨਾਟਕ, ਗੁਜਰਾਤ, ਆਂਧਰ ਪ੍ਰਦੇਸ਼, ਤੇਲੰਗਾਨਾ ਅਤੇ ਪੰਜਾਬ ਵਿੱਚ 100% ਕਟਾਈ ਪੂਰੀ ਹੋ ਚੁੱਕੀ ਹੈ ਤਮਿਲ ਨਾਡੂ, ਬਿਹਾਰ, ਹਰਿਆਣਾ ਅਤੇ ਉੱਤਰਾਖੰਡ ਵਿੱਚ ਲਗਭਗ 92-98% ਕਟਾਈ ਪੂਰੀ ਹੋ ਚੁੱਕੀ ਹੈ ਜਦੋਂ ਕਿ ਉੱਤਰ ਪ੍ਰਦੇਸ਼ ਵਿੱਚ 80-85% ਕਟਾਈ ਪੂਰੀ ਹੋ ਚੁੱਕੀ ਹੈ

ਆਲੂ: ਆਲੂ ਦੀ ਕਟਾਈ ਪੂਰੀ ਤਰ੍ਹਾਂ ਹੋ ਗਈ ਹੈ ਅਤੇ ਭੰਡਾਰਨ ਦੀ ਪ੍ਰਕਿਰਿਆ ਚਲ ਰਹੀ ਹੈ

ਪਿਆਜ਼: ਛੋਟੀਆਂ ਕਿਸਾਨ ਇਕਾਈਆਂ ਦੇ ਖੇਤਾਂ ਵਿੱਚ ਰਬੀ ਪਿਆਜ਼ ਦੀ ਕਟਾਈ ਲਗਭਗ ਪੂਰੀ ਹੋ ਚੁੱਕੀ ਹੈ ਵੱਡੇ ਕਿਸਾਨ ਦੇ ਭੂਖੰਡਾਂ ਵਿੱਚ ਕਟਾਈ ਜਾਰੀ ਹੈ ਅਤੇ ਮਈ ਦੇ ਦੂਜੇ ਹਫਤੇ ਤੱਕ ਚਲ ਸਕਦੀ ਹੈ

 

****

 

ਏਐੱਮ/ਕੇਪੀ/ਡੀਏ(Release ID: 1617749) Visitor Counter : 205