ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਤੀਹਰੀ ਪਰਤ ਵਾਲੇ ਮੈਡੀਕਲ ਮਾਸਕ ਬਣਾਉਣ ਲਈ ਐਂਟੀਵਾਇਰਲ ਨੈਨੋ–ਕੋਟਿੰਗ ਵਧਾਈ ਜਾਵੇਗੀ ਤੇ ਕੋਵਿਡ–19 ਖ਼ਿਲਾਫ਼ ਜੰਗ ’ਚ ਐੱਨ–95 ਰੈਸਪੀਰੇਟਰ ਨੂੰ ਸਮਰਥਨ ਮਿਲਿਆ
ਪ੍ਰੋਫ਼ੈਸਰ ਆਸ਼ੂਤੋਸ਼ ਸ਼ਰਮਾ, ਸਕੱਤਰ, ਡੀਐੱਸਟੀ –– ‘‘ਪੀਪੀਈਜ਼, ਮਾਸਕਸ ਆਦਿ ਉੱਤੇ ਬਹੁਤ ਪ੍ਰਭਾਵਸ਼ਾਲੀ ਐਂਟੀਮਾਈਕ੍ਰੋਬੀਅਲ ਨੈਨੋਪਾਰਟੀਕਲਜ਼ ਦੀ ਵਰਤੋਂ ਇੱਕ ਲਾਹੇਵੰਦ ਐਪਲੀਕੇਸ਼ਨ ਹੈ ਜੋ ਵਧੇਰੇ ਜੋਖਮ ਵਾਲੀਆਂ ਸੈਟਿੰਗਜ਼ ਲਈ ਸੁਰੱਖਿਆ ਦੀ ਇੱਕ ਵਾਧੂ ਤਹਿ ਪ੍ਰਦਾਨ ਕਰੇਗੀ’’
Posted On:
23 APR 2020 6:44PM by PIB Chandigarh
ਨੈਨੋ ਮਿਸ਼ਨ ਪ੍ਰੋਗਰਾਮ ਦੇ ਹਿੱਸੇ ਵਜੋਂ, ਵਿਗਿਆਨ ਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਨੇ ਕੋਵਿਡ–19 ਵਿਰੋਧੀ ਤੀਹਰੀ ਪਰਤ ਵਾਲੇ ਮੈਡੀਕਲ ਮਾਸਕ ਅਤੇ ਐੱਨ–95 ਰੈਸਪੀਰੇਟਰ ਦੇ ਵਧੇਰੇ ਮਾਤਰਾ ’ਚ ਉਤਪਾਦਨ ਲਈ ਇੱਕ ਵਾਜਬ ਸਮੱਗਰੀ ਦੀ ਵਰਤੋਂ ਲਈ ਇੰਡੀਅਨ ਇੰਸਟੀਟਿਊਟ ਆਵ੍ ਟੈਕਨੋਲੋਜੀ, ਦਿੱਲੀ ਦੇ ਪ੍ਰੋਫ਼ੈਸਰ ਅਸ਼ਵਨੀ ਕੁਮਾਰ ਅਗਰਵਾਲ ਵੱਲੋਂ ਵਿਕਸਿਤ ਕੀਤੀਆਂ ਐਂਟੀਵਾਇਰਲ ਨੈਨੋ–ਕੋਟਿੰਗਸ ਦੀ ਅਪਸਕੇਲਿੰਗ ਲਈ ਸਮਰਥਨ ਪ੍ਰਦਾਨ ਕੀਤਾ ਹੈ।
ਸਿਲਵਰ ਬਾਰੇ ਇਹ ਪ੍ਰਸਿੱਧ ਹੈ ਕਿ ਇਸ ਵਿੱਚ ਬੈਕਟੀਰੀਆ, ਵਾਇਰਸ, ਉੱਲੀ ਤੇ ਹੋਰ ਅਜਿਹੇ ਕੀਟਾਣੂਆਂ ਵਿਰੁੱਧ ਬਹੁਤ ਮਜ਼ਬੂਤ ਐਂਟੀਮਾਈਕ੍ਰੋਬਿਅਲ ਗਤੀਵਿਧੀ ਹੈ। ਪ੍ਰੋਫ਼ੈਸਰ ਅਗਰਵਾਲ ਨੇ ਨੈਨੋ–ਮਿਸ਼ਨ ਪ੍ਰੋਜੈਕਟ ਅਧੀਨ ‘ਸਮਿਤਾ ਰਿਸਰਚ ਲੈਬ, ਆਈਆਈਟੀ ਦਿੱਲੀ’ ’ਚ ਐੱਨ9 ਬਲੂ ਨੈਨੋ–ਸਿਲਵਰ ਵਿਕਸਿਤ ਕੀਤਾ ਅਤੇ ਉਹ ਦੋ ਉਦਯੋਗਿਕ ਭਾਈਵਾਲਾਂ ਰੇਸਿਲ ਕੈਮੀਕਲਜ਼ ਪ੍ਰਾਈਵੇਟ ਲਿਮਿਟਿਡ – ਬੰਗਲੌਰ ਅਤੇ ਨੈਨੋਕਲੀਨ ਗਲੋਬਲ ਪ੍ਰਾਈਵੇਟ ਲਿਮਿਟਿਡ – ਨਵੀਂ ਦਿੱਲੀ ਨਾਲ ਮਿਲ ਕੇ ਅਪਸਕੇਲਿੰਗ ਦਾ ਕੰਮ ਕਰਨਗੇ।
ਰੇਸਿਲ ਕੈਮੀਕਲਸ ਐੱਨ9 ਬਲੂ ਨੈਨੋ–ਸਿਲਵਰ ਪ੍ਰਦਾਨ ਕਰੇਗੀ। ਨੈਨੋਕਲੀਨ ਗਲੋਬਲ ਨੈਨੋ–ਕੋਟਿੰਗ ਲਾਉਦ ਲਈ ਫ਼ੇਸ ਮਾਸਕ ਅਤੇ ਪੀਪੀਈ ਸਮੱਗਰੀਆਂ ਪ੍ਰਦਾਨ ਕਰੇਗੀ ਅਤੇ ਉਹ ਆਪਣੀਆਂ ਸੁਵਿਧਾਵਾਂ ’ਚ ਸੈਂਪਲਾਂ ਦੇ ਡਿਜ਼ਾਇਨ ਤੇ ਫ਼ੈਬਰੀਕੇਸ਼ਨ ਵਿੱਚ ਮਦਦ ਕਰੇਗੀ।
ਪ੍ਰੋਫ਼ੈਸਰ ਆਸ਼ੂਤੋਸ਼ ਸ਼ਰਮਾ, ਸਕੱਤਰ, ਡੀਐੱਸਟੀ ਨੇ ਕਿਹਾ,‘ਡੀਐੱਸਟੀ ਨੇ ਪਿਛਲੇ ਦੋ ਦਹਾਕਿਆਂ ਦੌਰਾਨ ਦੇਸ਼ ਵਿੱਚ ਨੈਨੋ–ਸਾਇੰਸ ਗਤੀਵਿਧੀਆਂ ਦੀ ਸ਼ੁਰੂਆਤ ਕੀਤੀ ਹੈ ਤੇ ਉਨ੍ਹਾਂ ਨੂੰ ਪ੍ਰਫ਼ੁੱਲਤ ਕੀਤਾ ਹੈ; ਜਿਸ ਰਾਹੀਂ ਮਿਆਰੀ ਮਾਨਵ ਸੰਸਾਧਨ, ਬੁਨਿਆਦੀ ਢਾਂਚੇ ਅਤੇ ਅੰਤਰਰਾਸ਼ਟਰੀ ਪੱਧਰ ਦੇ ਪ੍ਰਤੀਯੋਗੀ ਖੇਤਰ ’ਚ ਗਿਆਨ ਦਾ ਉਤਪਾਦਨ ਹੋਇਆ ਹੈ। ਅੱਜ ਭਾਰਤ ਨੈਨੋ–ਸਾਇੰਸਜ਼ ਦੇ ਖੇਤਰ ’ਚ ਵਿਗਿਆਨਕ ਪ੍ਰਕਾਸ਼ਨਾਵਾਂ ਦੀ ਗਿਣਤੀ ਦੇ ਮਾਮਲੇ ’ਚ ਵਿਸ਼ਵ ਵਿੱਚ ਤੀਜੇ ਸਥਾਨ ’ਤੇ ਖੜ੍ਹਾ ਹੈ। ਪੀਪੀਈਜ਼, ਮਾਸਕਸ ਆਦਿ ਉੱਤੇ ਬੇਹੱਦ ਪ੍ਰਭਾਵੀ ਐਂਟੀਮਾਈਕ੍ਰੋਬੀਅਲ ਨੈਨੋ–ਪਾਰਟੀਕਲਜ਼ ਦੀ ਵਰਤੋਂ ਇੱਕ ਲਾਹੇਵੰਦ ਐਪਲੀਕੇਸ਼ਨ ਹੈ ਜੋ ਵਧੇਰੇ ਖ਼ਤਰੇ ਵਾਲੀਆਂ ਸੈਟਿੰਗਜ਼, ਜਿਵੇਂ ਮੈਡੀਕਲ ਕਰਮਚਾਰੀਆਂ ਲਈ ਸੁਰੱਖਿਆ ਦੀ ਇੱਕ ਵਾਧੂ ਪਰਤ ਪ੍ਰਦਾਨ ਕਰੇਗੀ।’
ਪ੍ਰੋ. ਅਗਰਵਾਲ ਦਾ ਆਪਣੀ ਟੀਮ ਸਮੇਤ ਏਮਸ (AIIMS), ਨਵੀਂ ਦਿੱਲੀ ਅਤੇ ਆਈਐੱਲਬੀਐੱਸ (ILBS), ਨਵੀਂ ਦਿੱਲੀ ਨਾਲ ਮਿਲ ਕੇ ਕੋਵਿਡ–19 ਵਿਰੁੱਧ ਇਸ ਕੰਪਾਊਂਡ ਦੀਆਂ ਐਂਟੀ–ਵਾਇਰਲ ਵਿਸ਼ੇਸ਼ਤਾਵਾਂ ਦਾ ਮੁੱਲਾਂਕਣ ਕਰਨਾ ਪ੍ਰਸਤਾਵਿਤ ਹੈ। ਬਹੁਤ ਮਜ਼ਬੂਤ ਐਂਟੀ–ਮਾਈਕ੍ਰੋਬੀਅਲ ਏਜੰਟ ਐੱਨ9 ਬਲੂ ਨੈਨੋ–ਸਿਲਵਰ ਨੂੰ ਵਧਿਆ ਹੋਇਆ ਪ੍ਰਭਾਵ ਹਾਸਲ ਕਰਨ ਲਈ ਜ਼ਿੰਕ ਕੰਪਾਊਂਡਸ ਨਾਲ ਨੈਨੋ–ਕੰਪਲੈਕਸਜ਼ ਬਣਾਉਣ ਲਈ ਹੋਰ ਸੋਧਿਆ ਜਾਵੇਗਾ। ਇਸ ਤੋਂ ਬਾਅਦ, ਇਹ ਨੈਨੋ–ਸਮੱਗਰੀਆਂ ਫ਼ੇਸ–ਮਾਸਕਸ ਅਤੇ ਹੋਰ ਪੀਪੀਈਜ਼ ਉੱਤੇ ਕੋਟਿੰਗਸ ਵਜੋਂ ਲਾਈਆਂ ਜਾਣਗੀਆਂ, ਤਾਂ ਜੋ ਕੋਵਿਡ–19 ਵਾਇਰਸ ਦੇ ਕਣਾਂ ਰਾਹੀਂ ਅਚਾਨਕ ਦੂਸ਼ਣ ਤੋਂ ਸੁਰੱਖਿਆ ਵਿੱਚ ਹੋਰ ਸੁਧਾਰ ਹੋ ਸਕੇ। ਖੋਜਕਾਰ ਇਨ੍ਹਾਂ ਕੋਟਿੰਗਸ ਦੇ ਸ਼ੈਲਫ਼–ਜੀਵਨ ਅਤੇ ਵਿਭਿੰਨ ਸਟੋਰੇਜ ਸਥਿਤੀਆਂ – ਜਿਵੇਂ ਕਿ ਤਾਪਮਾਨ, ਨਮੀ ਤੇ ਸਮੇਂ ਲਈ ਉਨ੍ਹਾਂ ਦੀ ਪ੍ਰਭਾਵਕਤਾ ਦਾ ਮੁੱਲਾਂਕਣ ਕਰਨਗੇ ਤੇ ਫ਼ੇਸ–ਮਾਸਕਸ ਅਤੇ ਪੀਪੀਈਜ਼ ਤਿਆਰ ਕਰਨਗੇ ਅਤੇ ਫਿਰ ਫ਼ੀਲਡ ਪ੍ਰੀਖਣਾਂ ਲਈ ਇਹ ਪ੍ਰਦਾਨ ਕਰਨਗੇ।
[ਹੋਰ ਵੇਰਵਿਆਂ ਲਈ, ਕਿਰਪਾ ਕਰਕੇ ਸੰਪਰਕ ਕਰੋ, ਡਾ. ਅਸ਼ਵਨੀ ਕੁਮਾਰ ਅਗਰਵਾਲ (ashwini@smita-iitd.com, +919810585313)]
****
ਕੇਜੀਐੱਸ/(ਡੀਐੱਸਟੀ)
(Release ID: 1617691)
ਵਿਜ਼ੀਟਰ ਕਾਊਂਟਰ : 219