ਬਿਜਲੀ ਮੰਤਰਾਲਾ

ਬਿਜਲੀ ਮੰਤਰਾਲੇ ਦੇ ਸੈਂਟਰਲ ਪਬਲਿਕ ਸੈਕਟਰ ਅਦਾਰੇ ਐੱਨਐੱਚਪੀਸੀ ਨੇ 6.80% ਸਲਾਨਾ ਦੇ ਕੂਪਨ ਉੱਤੇ 750 ਕਰੋੜ ਰੁਪਏ ਜੁਟਾਏ

Posted On: 23 APR 2020 5:24PM by PIB Chandigarh

ਭਾਰਤ ਸਰਕਾਰ ਦੇ ਬਿਜਲੀ ਮੰਤਰਾਲੇ ਤਹਿਤ ਇੱਕ ਸੈਂਟਰਲ ਪਬਲਿਕ ਸੈਕਟਰ ਅਦਾਰੇ ਐੱਨਐੱਚਪੀਸੀ ਲਿਮਟਿਡ ਨੇ ਸਲਾਨਾ 6.80% ਦੀ ਅਤਿਅੰਤ ਮੁਕਾਬਲੇ ਵਾਲੀ ਵਿਆਜ ਦਰ ਉੱਤੇ ਬਾਂਡਾਂ ਦੀ ਸੰਸਥਾਗਤ ਵਿਕਰੀ ਜ਼ਰੀਏ 10 ਸਾਲ ਦੇ ਕਰਜ਼ੇ ਕਾਰਜਕਾਲ ਲਈ ਅੱਜ 750 ਕਰੋੜ ਰੁਪਏ ਜੁਟਾਏ ਹਨ ਕੰਪਨੀ ਨੇ ਕਿਹਾ ਹੈ ਕਿ ਇਸ ਦੇ ਇਸ਼ੂ ਢਾਂਚੇ ਵਿੱਚ 500 ਕਰੋੜ ਰੁਪਏ ਦਾ ਅਧਾਰ ਸਾਈਜ਼ ਹੋਵੇਗਾ ਅਤੇ ਇਸ ਵਿੱਚ 250 ਕਰੋੜ ਰੁਪਏ ਦਾ ਗ੍ਰੀਨ ਸ਼ੂ ਵਿਕਲਪ ਹੋਵੇਗਾ

 

ਇਹ ਵੀ ਕਿਹਾ ਗਿਆ ਹੈ ਕਿ ਇਸ ਇਸ਼ੂ ਨੂੰ ਮਾਰਕਿਟ ਨੇ ਬੜੇ ਚਾਅ ਨਾਲ ਲਿਆ ਹੈ ਅਤੇ ਕੋਵਿਡ-19 ਦੇ ਫੈਲੇ ਹੋਣ ਦੇ ਬਾਵਜੂਦ 3.87 ਗੁਣਾ 2899 ਕਰੋੜ ਰੁਪਏ ਤੱਕ ਹਾਸਿਲ ਹੋਏ ਹਨ 6.80% ਦਾ ਕੂਪਨ ਰੇਟ ਚਾਲੂ ਮਾਲੀ ਸਾਲ ਵਿੱਚ ਸਭ ਤੋਂ ਘੱਟ ਹੈ ਅਤੇ ਮੌਜੂਦਾ ਏਏਏ ਰੇਟਿਡ 10 ਸਾਲਾਂ ਦੇ ਬਾਂਡ ਵਿੱਚ 7.10% ਹੈ ਐੱਨਐੱਚਪੀਸੀ ਦੇ ਕ੍ਰੈ਼ਡਿਟ ਪ੍ਰਮਾਣ ਪੱਤਰ ਸਭ ਤੋਂ ਵਧੀਆ ਹਨ ਅਤੇ ਇਸ ਨੂੰ ਪ੍ਰਮੁੱਖ ਰੇਟਿੰਗ ਏਜੰਸੀਆਂ ਨੇ ਏਏਏ ਦੀ ਰੇਟਿੰਗ ਦਿੱਤੀ ਹੋਈ ਹੈ

 

*****

 

ਆਰਸੀਜੇ/ਐੱਮ



(Release ID: 1617577) Visitor Counter : 126